BIG BREAKING : ਕਰੋੜਾਂ ਦਾ ਗ਼ਬਨ: ਪੰਜਾਬ ਪੁਲਿਸ ਨੇ ਜਾਂਚ ਤੋਂ ਖੜੇ ਕੀਤੇ ਹੱਥ,ਸੀ ਬੀ ਆਈ ਨੂੰ ਜਾਂਚ ਸੋਪਣ ਦੀ ਸਿਫਾਰਸ਼,ਵਿਧਾਨ ਸਭਾ ਵਿਚ ਰਿਪੋਰਟ ਪੇਸ਼ , ਕੋਈ ਨਾ ਕੋਈ ਇਹਨਾਂ ਲੋਕਾਂ ਨੂੰ ਬਚਾ ਰਿਹਾ ਹੈ : ਕਮੇਟੀ
ਵਿਸ਼ੇਸ਼ ਖ਼ਬਰ
ਪੰਜਾਬ ਦੇ ਗ੍ਰਾਮੀਣ ਵਿਕਾਸ ਤੇ ਪੰਚਾਇਤ ਵਿਭਾਗ ਵਿਚ ਇਕ ਅਜਿਹਾ ਗਬਨ ਦਾ ਮਾਮਲਾ ਸਾਹਮਣੇ ਆਇਆ ਹੈ । ਜਿਸ ਵਿਚ ਗ਼ਬਨ ਕਰਨ ਵਾਲੇ ਅਧਿਕਾਰੀ ਦੀ ਮੌਤ ਹੋ ਚੁੱਕੀ ਹੈ, ਇਹ ਹੀ ਨਹੀਂ ਕੰਟ੍ਰੈਕ੍ਟਰ ਦੀ ਵੀ ਛਕੀ ਹਾਲਤ ਵਿਚ ਮੌਤ ਹੋ ਚੁੱਕੀ ਹੈ । ਪਰ ਪੁਲਿਸ ਦੇ ਜਾਂਚ ਏਜੇਂਸੀ ਨੇ ਹੁਣ ਇਸ ਮਾਮਲੇ ਵਿਚ ਜਾਂਚ ਕਰਨ ਤੋਂ ਹੱਥ ਖੜੇ ਕਰ ਦਿੱਤੇ ਹਨ । ਇਸ ਖੁਲਾਸ਼ਾ ਪੰਜਾਬ ਵਿਧਾਨ ਸਭਾ ਵਿਚ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨਾਲ ਸਬੰਧਿਤ 2016 – 17 ਲਈ ਪੰਜਾਬ ਸਰਕਾਰ ਦੇ ਨਿਮਾਤਣ ਲੇਖੇਆ ਅਤੇ ਸਾਲ 2016 – 17 ਲਈ ਭਾਰਤ ਦੇ ਕੰਪਟਰੋਲੇਰ ਅਤੇ ਆਡਿਟ ਜਰਨਲ ਦੀ ਰਿਪੋਰਟ (ਸਿਵਲ ) ਲੋਕ ਲੇਖਾ ਕਮੇਟੀ ਦੀ 211 ਵੀ ਰਿਪੋਰਟ ਵਿਚ ਹੋਇਆ ਹੈ ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕਾਰਜਕਾਰੀ ਇੰਜੀਨਿਅਰ ਪੰਚਾਇਤ ਮੰਡਲ ਜਲੰਧਰ ਨਾਲ ਜੁੜਿਆ ਮਾਮਲਾ ਹੈ । ਇਕ ਗ਼ਬਨ ਦੇ ਮਾਮਲੇ ਵਿਚ ਨਿਗਰਾਨ ਇੰਜੀਨਿਅਰ ਪੰਚਾਇਤ ਮੰਡਲ ਜਲੰਧਰ ਕਾਰਜਕਾਰੀ ਇੰਜੀਨਿਅਰ ਖਿਲਾਫ 7 ਮਾਰਚ 2017 ਨੂੰ ਐਫ ਆਈ ਆਰ ਦਰਜ ਕਾਰਵਾਈ ਗਈ ਸੀ । ਦੱਸਿਆ ਗਿਆ ਕਿ ਮ੍ਰਿਤਕ ਨਵਦੀਪ ਸਿੰਘ ਗਿੱਲ ਕਾਰਜਕਾਰੀ ਇੰਜੀਨਿਅਰ ਵਲੋਂ ਆਪਣੇ ਪੱਧਰ ਤੇ ਬੈਂਕਾਂ ਵਿਚ ਗ਼ਲਤ ਤਰੀਕੇ ਨਾਲ ਖਾਤੇ ਖੁਲਵਾਏ ਗਏ, ਜਿਸ ਦੀ ਉਨ੍ਹਾਂ ਵਲੋਂ ਕੈਸ਼ ਬੁਕ ਨਹੀਂ ਲਿਖੀ ਗਈ ਨਾ ਹੀ ਬੈਂਕ ਦੇ ਖਾਤਿਆਂ ਦੀ ਸੂਚਨਾ ਉਸ ਵਲੋਂ ਮੰਡਲ ਦਫਤਰ ਨੂੰ ਦਿੱਤੀ ਗਈ । ਕਮੇਟੀ ਦੀ 3 ਜਨਵਰੀ 2020 ਦੀ ਮੀਟਿੰਗ ਵਿਚ ਆਡਿਟ ਵਲੋਂ ਕਮੇਟੀ ਦੇ ਧਿਆਨ ਵਿਚ ਲਿਆਂਦਾ ਗਿਆ ਕਿ ਵਿਭਾਗ ਵਲੋਂ ਜਦੋ ਫੰਡਜ਼ ਦੀ ਡਿਮਾਂਡ ਕੀਤੀ ਜਾਂਦੀ ਹੈ ਤਾ ਉਸ ਦਾ ਅਸੈਸਮੈਂਟ ਤਿਆਰ ਕੀਤਾ ਜਾਂਦਾ ਹੈ। ਉਸਤੋਂ ਬਾਅਦ ਪ੍ਰੋਪੋਜਲ ਜਾਂਦੀ ਹੈ । ਇਸ ਵਿਚ ਹਾਇਰ ਪੱਧਰ ਦੀ ਸੁਪਰਵਿਜਨ ਵੀ ਸ਼ਾਮਿਲ ਹੈ । ਪਰ ਵਿਭਾਗ ਨੇ ਜਵਾਬ ਵਿਚ ਕੁਝ ਨਹੀਂ ਦੱਸਿਆ ਗਿਆ। ਸਿਰਫ ਮ੍ਰਿਤਕ ਐਕਸੀਅਨ ਨਵਦੀਪ ਸਿੰਘ ਗਿੱਲ ਵਲੋਂ ਸਾਲ 2016 ਵਿਚ 3 .26 ਕਰੋੜ ਰੁਪਏ ਦੇ ਘਪਲੇ ਦਾ ਜ਼ਿਕਰ ਕੀਤਾ ਗਿਆ ਹੈ । ਜਦੋਕਿ ਕੇਸ ਦੀ ਪ੍ਰੋਪੋਜਲ ਵਿਚ ਉਪਰ ਤੋਂ ਥੱਲੇ ਤਕ ਸਾਰੇ ਸ਼ਾਮਿਲ ਹੁੰਦੇ ਹਨ । ਇਸ ਸਬੰਧੀ ਵਿਭਾਗ ਦੇ ਅਧਿਕਾਰੀਆਂ ਨੇ ਕਮੇਟੀ ਨੂੰ ਦੱਸਿਆ ਕਿ ਮ੍ਰਿਤਕ ਨਵਦੀਪ ਸਿੰਘ ਗਿਲ ਐਸ ਡੀ ਓ ਸੀ ਉਸ ਨੂੰ ਐਕਸੀਅਨ ਦਾ ਚਾਰਜ ਦਿਤਾ ਗਿਆ ਸੀ ।ਉਸ ਵਲੋਂ ਆਪਣੇ ਲੈਵਲ ਤੇ ਐਮਬੇਜੇਲਮੈਂਟ ਕੀਤੀ ਗਈ ਸੀ । ਇਸ ਤੋਂ ਇਲਾਵਾ ਕਾਂਟ੍ਰੈਕ੍ਟਰ ਦੀ ਛਕੀ ਹਾਲਤਾਂ ਵਿਚ ਮੌਤ ਹੋ ਗਈ । ਪਹਿਲਾ ਇਸ ਮਾਮਲੇ ਦੀ ਜਾਂਚ ਲੋਕਲ ਪੁਲਿਸ ਕੋਲ ਸੀ ਪਰੰਤੂ ਓਹਨਾ ਕਿਹਾ ਕਿ ਇਹ ਮਾਮਲਾ ਵਿਜੀਲੈਂਸ ਦਾ ਬਣਦਾ ਹੈ ।ਹੁਣ ਵਿਜੀਲੈਂਸ ਇਸ ਮਾਮਲੇ ਦੀ ਜਾਂਚ ਕਰ ਰਹੀ ਤਾ ਕਿ ਪਤਾ ਲੱਗ ਸਕੇ ਇਸ ਵਿਚ ਹੋਰ ਕੌਣ ਕੌਣ ਸ਼ਾਮਿਲ ਹੈ ।
ਕਮੇਟੀ ਨੇ ਨੋਟ ਕੀਤਾ ਕਿ ਇਕ ਐਸ ਡੀ ਓ ਨੂੰ ਐਕਸੀਅਨ ਦਾ ਚਾਰਜ ਦਿਤਾ ਗਿਆ ਸੀ ਅਤੇ ਉਸ ਉਪਰੰਤ 3 .26 ਕਰੋੜ ਦਾ ਐਮਬੇਜੇਲਮੈਂਟ ਹੁੰਦੀ ਹੈ । ਜਦੋ ਅਜਿਹਾ ਸਾਹਮਣੇ ਆਇਆ ਤਾ ਐਕਸੀਅਨ ਦੀ ਮੌਤ ਹੋ ਜਾਂਦੀ ਹੈ । ਪੁਲਿਸ ਜਿਹੜੀ ਕਿ ਜਾਂਚ ਅਥਾਰਟੀ ਹੈ । ਉਹ ਕੁਝ ਚਿਰ ਜਾਂਚ ਕਰਨ ਤੋਂ ਬਾਅਦ ਆਪਣੇ ਹੱਥ ਖੜੇ ਕਰ ਗਈ ।
ਕਮੇਟੀ ਨੇ ਮਹਿਸੂਸ ਕੀਤਾ ਕਿ ਕੋਈ ਨਾ ਕੋਈ ਇਹਨਾਂ ਲੋਕਾਂ ਨੂੰ ਬਚਾ ਰਿਹਾ ਹੈ । ਇਸ ਕੇਸ ਨੂੰ ਅੰਜਾਮ ਤਕ ਲੈ ਕੇ ਜਾਣ ਲਈ ਕਮੇਟੀ ਨੇ ਪੰਜਾਬ ਸਰਕਾਰ ਨੂੰ ਲਿਖਿਆ ਹੈ ਇਸ ਦੀ ਜਾਂਚ ਸੀ ਬੀ ਆਈ ਨੂੰ ਇਕ ਮਹੀਨੇ ਅੰਦਰ ਹੈਂਡ ਓਵਰ ਕੀਤੀ ਜਾਵੇ ਤਾਂ ਕੇ ਦੋਸੀਆਂ ਨੂੰ ਸਾਹਮਣੇ ਲਿਆ ਕੇ ਸਜਾ ਦਿੱਤੀ ਜਾ ਸਕੇ । ਇਸ ਕਮੇਟੀ ਦੇ ਚੇਅਰਮੈਨ ਗੁਰਮੀਤ ਸਿੰਘ ਹੇਅਰ ਸਿੰਘ ਸਨ ਜਦੋ ਕੇ ਨਵਜੋਤ ਸਿੰਘ ਸਿੱਧੂ , ਪ੍ਰਗਟ ਸਿੰਘ ਪੁਆਰ , ਅਮਰੀਕ ਸਿੰਘ ਢਿਲੋਂ , ਬਲਦੇਵ ਸਿੰਘ ਖਹਿਰਾ , ਫਤਹਿ ਜੰਗ ਬਾਜਵਾ , ਹਰਦੇਵ ਲਾਡੀ , ਕੁਲਦੀਪ ਸਿੰਘ ਵੈਦ , ਪਾਵਾਂ ਕੁਮਾਰ , ਰਾਕੇਸ਼ ਪਾਂਡੇ , ਸਰਨਜੀਤ ਸਿੰਘ ਢਿਲੋਂ , ਸੁਸ਼ੀਲ ਕੁਮਾਰ ਰਿੰਕੂ , ਦਿਲਰਾਜ ਸਿੰਘ ਭੂੰਦੜ ਇਸ ਦੇ ਮੈਂਬਰ ਸਨ । ਇਸ ਕਮੇਟੀ ਵਲੋਂ ਅੱਜ ਸਦਨ ਵਿਚ ਰਿਪੋਰਟ ਪੇਸ਼ ਕੀਤੀ ਗਈ ਹੈ ।