ਪੰਜਾਬ

ਕਿਸਾਨਾਂ ਤੇ ਕੇਂਦਰ ਦੀ ਬੈਠਕ: 9 ਵੇ ਗੇੜ ਦੀ ਬੈਠਕ ਵੀ ਰਹੀ ਬੇਸਿੱਟਾ , 19 ਜਨਵਰੀ ਨੂੰ ਫਿਰ ਹੋਵੇਗੀ ਬੈਠਕ

ਸਰਕਾਰ ਨੇ ਕਿਸਾਨਾਂ ਤੋਂ ਮਸਲੇ ਦੇ ਹੱਲ ਲਈ ਮੰਗਿਆ ਪ੍ਰਸਤਾਵ , 19 ਜਨਵਰੀ ਨੂੰ ਫਿਰ ਹੋਵੇਗੀ ਬੈਠਕ
ਐਮ ਐਸ ਪੀ ਨੂੰ ਲੈ ਕੇ ਕੇਂਦਰ ਨੇ ਕਿਹਾ ਕਿ ਅਸੀਂ ਪੰਜਾਬ ਤੇ ਹਰਿਆਣਾ ਨੂੰ ਐਮ ਐਸ ਪੀ ਦੀ ਗਾਰੰਟੀ ਦੇਣ ਲਈ ਤਿਆਰ ਹਾਂ ।
ਉਧਰ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਕਿ ਕਿਸਾਨਾਂ ਨੇ ਸਾਡਾ ਪ੍ਰਸਤਾਵ ਮਨਜੂਰ ਨਹੀਂ ਕੀਤਾ ਹੈ । ਅਸੀਂ ਕਿਸਾਨਾਂ ਤੋਂ ਪ੍ਰਸਤਾਵ ਮੰਗਿਆ ਹੈ । ਤੋਮਰ ਨੇ ਕਿਹਾ ਕਿ ਗੱਲਬਾਤ ਚੰਗੇ ਮਾਹੌਲ ਵਿਚ ਹੋਈ ਹੈ ।
ਕਿਸਾਨ ਆਗੂ ਸਤਨਾਮ ਸਿੰਘ ਨੇ ਕਿਹਾ ਇਸ ਮੀਟਿੰਗ ਵਿਚ ਇਕ ਗੱਲ ਚੰਗੀ ਹੋਈ ਹੈ । ਮਸਲੇ ਦਾ ਹੱਲ ਕਿਸਾਨਾਂ ਤੇ ਸਰਕਾਰ ਦੇ ਵਿਚ ਗੱਲਬਾਤ ਨਾਲ ਹੀ ਹੋਵੇਗਾ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਹਾ ਤੁਸੀਂ ਛੋਟੀ ਕਮੇਟੀ ਬਣਾ ਲਓ ਪਰ ਕਿਸਾਨਾਂ ਨੇ ਮਨਾ ਕਰ ਦਿੱਤਾ ਹੈ । ਕਿਸਾਨਾਂ ਨੇ ਕਿਹਾ ਕਿ ਜਦੋ ਤਕ ਕਾਨੂੰਨ ਰੱਦ ਨਹੀਂ ਹੁੰਦਾ ਅੰਦੋਲਨ ਜਾਰੀ ਰਹੇਗਾ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!