ਪੰਜਾਬ

ਵਪਾਰੀਆਂ ਤੋਂ ਫ਼ਿਰੌਤੀਆਂ ਮੰਗਣ ਵਾਲੇ ਗਿਰੋਹ ਦਾ ਕੀਤਾ ਪਰਦਾਫ਼ਾਸ : ਮੁਖਵਿੰਦਰ ਸਿੰਘ ਛੀਨਾ

  • ਗੈਂਗਸਟਰ ਸਮੇਤ 6 ਵਿਅਕਤੀਆਂ ਨੂੰ ਕੀਤਾ ਕਾਬੂ
  • ਭਾਰੀ ਗਿਣਤੀ ਵਿੱਚ ਅਸਲਾ ਤੇ ਨਕਦੀ ਕੀਤੀ ਬਰਾਮਦ

       ਬਠਿੰਡਾ, 13 ਅਕਤੂਬਰ : ਇੰਸਪੈਕਟਰ ਜਨਰਲ ਆਫ ਪੁਲਿਸ ਰੇਂਜ ਬਠਿੰਡਾ ਸ਼੍ਰੀ ਮੁਖਵਿੰਦਰ ਸਿੰਘ ਛੀਨਾ ਅਤੇ ਐਸਐਸਪੀ ਸ਼੍ਰੀ ਜੇ. ਇਲਨਚੇਲੀਅਨ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਬਠਿੰਡਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ ਜਦੋਂ ਵਪਾਰੀਆਂ ਤੋਂ ਫ਼ਿਰੋਤੀਆਂ ਮੰਗਣ ਵਾਲੇ ਗਿਰੋਹ ਦਾ ਪਰਦਾਫ਼ਾਸ ਕਰਦਿਆਂ ਇੱਕ ਨਾਮੀ ਗੈਂਗਸਟਰ ਸਮੇਤ 6 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਭਾਰੀ ਗਿਣਤੀ ਵਿੱਚ ਅਸਲਾ ਤੇ ਨਕਦੀ ਬਰਾਮਦ ਕੀਤੀ।

       ਇਸ ਮੌਕੇ ਉਨ੍ਹਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਪੁਲਿਸ ਮੀਟਿੰਗ ਹਾਲ ਚ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 9 ਅਕਤੂਬਰ 2022 ਨੂੰ ਵਿਜੈ ਕੁਮਾਰ ਪੁੱਤਰ ਰਘੂ ਨਾਥ ਰਾਏ ਵਾਸੀ ਨੱਤ ਰੋਡ ਤਲਵੰਡੀ ਸਾਬੋ ਜ਼ਿਲਾ ਬਠਿੰਡਾ ਦੇ ਬਿਆਨ ਪਰ ਮੁੱਕਦਮਾ ਨੰਬਰ- 179, ਮਿਤੀ- 09.10.2022 ,ਅ/ਧ- 384,386,387,506,120-ਬੀ ਹਿੰ.ਦੰ., ਥਾਣਾ-ਤਲਵੰਡੀ ਸਾਬੋ ਦਰਜ ਰਜਿਸਟਰ ਹੋਇਆ ਕਿ 7 ਅਕਤੂਬਰ 2022 ਨੂੰ ਇੱਕ ਮੌਨਾ ਨੌਜਵਾਨ ਜੋ ਪਹਿਲਾਂ ਹੀ ਫੋਨ ਪਰ ਗੱਲ ਕਰਦਿਆ ਆ ਰਿਹਾ ਸੀ ਨੇ ਉਸਦੀ ਗੱਲ ਫੋਨ ਪਰ ਕਰਵਾਈ ਤਾਂ ਅੱਗੋਂ ਮਨਪ੍ਰੀਤ ਸਿੰਘ ਉਰਫ ਮੰਨਾ ਬੋਲ ਰਿਹਾ ਸੀ, ਜਿਸਨੇ ਉਸਤੋਂ (ਮੁਦਈ ਮੁੱਕਦਮਾ) ਤੋਂ ਪਹਿਲਾਂ 7 ਅਕਤੂਬਰ 2022 ਨੂੰ ਪੈਸਿਆਂ ਦੀ ਮੰਗ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ, ਜਿਸ ਤੋਂ ਬਾਅਦ ਉਸ ਨੇ (ਮੁਦਈ ਮੁੱਕਦਮਾ) 7 ਅਕਤੂਬਰ 2022 ਨੂੰ ਪਹਿਲਾਂ 4,00,000/- ਰੁਪਏ ਸਤਿੰਦਰ ਐਮਸੀ ਰਾਹੀਂ ਤੇ ਫਿਰ 8 ਅਕਤੂਬਰ 2022 ਨੂੰ 6,00,000/- ਰੁਪਏ ਮਨਪ੍ਰੀਤ ਸਿੰਘ ਉਰਫ ਮੰਨਾ ਦੇ ਭੇਜੇ ਵਿਅਕਤੀ ਰਾਹੀਂ ਦੇ ਦਿੱਤੇ।

       ਜੋ ਇਸ ਮੁੱਕਦਮਾ ਦੀ ਤਫਤੀਸ਼ ਦੇ ਸਬੰਧ ਵਿੱਚ ਅਤੇ ਗੈਂਗਸਟਰਾਂ ਵੱਲੋਂ ਭੋਲੇ-ਭਾਲੇ ਲੋਕਾਂ ਨੂੰ ਡਰ-ਧਮਕਾ ਕੇ ਫਿਰੋਤੀਆਂ ਮੰਗਣ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਤੇ ਇਸ ਕੇਸ ਨੂੰ ਸੁਲਝਾਉਣ ਲਈ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਜੇ ਇਲਨਚੇਲੀਅਨ ਦੇ ਦਿਸ਼ਾਂ ਨਿਰਦੇਸ਼ ਤਹਿਤ ਸ਼੍ਰੀ ਦਵਿੰਦਰ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ (ਡੀ) ਬਠਿੰਡਾ ਅਤੇ ਸ਼੍ਰੀ ਬੂਟਾ ਸਿੰਘ ਗਿੱਲ ਪੀ.ਪੀ.ਐਸ ਉਪ ਕਪਤਾਨ ਪੁਲਿਸ ਤਲਵੰਡੀ ਸਾਬੋ, ਐਸਆਈ ਤਰਜਿੰਦਰ ਸਿੰਘ ਇੰਚਾਰਜ ਸੀ.ਆਈ.ਏ-1 ਬਠਿੰਡਾ, ਐਸਆਈ ਕਰਨਦੀਪ ਸਿੰਘ ਇੰਚਾਰਜ ਸੀ ਆਈ ਏ-2 ਬਠਿੰਡਾ ਅਤੇ ਐਸ ਆਈ ਗੁਰਵਿੰਦਰ ਸਿੰਘ ਮੁੱਖ ਅਫਸਰ ਥਾਣਾ-ਤਲਵੰਡੀ ਸਾਬੋ ਦੀ ਨਿਗਰਾਨੀ ਹੇਠ ਜ਼ਿਲਾ ਬਠਿੰਡਾ ਵਿੱਚ ਸਪੈਸ਼ਲ ਟੀਮਾਂ ਬਣਾਈਆਂ ਗਈਆਂ।

   ਜੋ 12 ਅਕਤੂਬਰ 2022 ਨੂੰ ਐਸ ਆਈ ਤਰਜਿੰਦਰ ਸਿੰਘ ਇੰਚਾਰਜ ਸੀ.ਆਈ.ਏ-1 ਬਠਿੰਡਾ, ਐਸ ਆਈ ਕਰਨਦੀਪ ਸਿੰਘ ਇੰਚਾਰਜ ਸੀ ਆਈ ਏ-2 ਬਠਿੰਡਾ ਅਤੇ ਐਸ ਆਈ ਗੁਰਵਿੰਦਰ ਸਿੰਘ ਮੁੱਖ ਅਫਸਰ ਥਾਣਾ-ਤਲਵੰਡੀ ਸਾਬੋ ਦੇ ਸਾਂਝੇ ਉਪਰੇਸ਼ਨ ਦੌਰਾਨ ਪਿੰਡ ਤੰਗਰਾਲੀ ਤੋਂ ਪਿੰਡ ਜੋਗੇਵਾਲਾ ਨੂੰ ਜਾਂਦੀ ਲਿੰਕ ਰੋਡ ਤੋਂ ਸਕਾਰਪੀਓ ਗੱਡੀ ਨੰਬਰੀ HR-99T-2799 ਰੰਗ ਚਿੱਟਾ ਵਿੱਚੋਂ ਨਿਮਨਲਿਖਤ ਕਰਨਦੀਪ ਸਿੰਘ ਉਰਫ ਝੰਡਾ, ਗੁਰਪ੍ਰੀਤ ਸਿੰਘ, ਜਸ਼ਨਦੀਪ ਸਿੰਘ ਉਰਫ ਬੋਬੀ, ਕਾਲਾ ਸਿੰਘ, ਤਾਜਵੀਰ ਸਿੰਘ ਉਰਫ ਸਪੋਟੀ ਅਤੇ ਪਰਮਵੀਰ ਸਿੰਘ ਉਰਫ ਪਰਮ ਨੂੰ ਕਾਬੂ ਕੀਤਾ। ਜੋ ਗੁਰਪ੍ਰੀਤ ਸਿੰਘ ਦੇ ਹੱਥ ਵਿੱਚ ਫੜੇ ਕਿੱਟ ਬੈਗ ਵਿੱਚੋਂ 12 ਗੁੱਟੀਆਂ ਜੋ 500/500 ਦੇ ਭਾਰਤੀ ਕਰੰਸੀ ਨੋਟ ਹਨ, ਮਿਲੇ ਜਿਹਨਾ ਨੂੰ ਚੈੱਕ ਕਰਨ ਤੇ 11 ਗੁੱਟੀਆਂ ਹਰੇਕ ਗੁੱਟੀ ਵਿੱਚ 500/500 ਦੇ 100/100 ਨੋਟ ਹਨ ਅਤੇ 1 ਗੁੱਟੀ ਵਿੱਚ 500/500 ਦੇ 70 ਨੋਟ ਹਨ ਜੋ ਕੁੱਲ 5,85,000/- ਰੁਪਏ ਬਰਾਮਦ ਹੋਏ। ਜ਼ਸਨਦੀਪ ਸਿੰਘ ਉਰਫ ਬੌਬੀ ਦੀ ਤਲਾਸ਼ੀ ਕੀਤੀ ਤਾਂ ਉਸਦੇ ਪਹਿਨੇ ਲੋਅਰ ਦੀ ਸੱਜੀ ਡੱਬ ਵਿੱਚੋ ਇੱਕ ਪਿਸਟਲ 30 ਬੋਰ ਮਿਲਿਆ, ਜਿਸਨੂੰ ਚੈੱਕ ਕੀਤਾ ਤਾਂ ਪਿਸਟਲ ਦੇ ਮੈਗਜੀਨ ਵਿੱਚੋਂ 3 ਰੌਂਦ 30 ਬੋਰ ਜਿੰਦਾ ਮਿਲੇ। ਕਾਲਾ ਸਿੰਘ ਉਕਤ ਦੀ ਤਲਾਸ਼ੀ ਕਰਨ ਤੇ ਉਸਦੀ ਪਹਿਨੀ ਪੈਂਟ ਦੀ ਡੱਬ ਵਿੱਚੋਂ ਇੱਕ ਪਿਸਟਲ 32 ਬੋਰ ਮਿਲਿਆ ਤੇ ਉਸਦੇ ਮੈਗਜੀਨ ਵਿੱਚੋਂ 05 ਰੌਂਦ ਜਿੰਦਾ 32 ਬੋਰ ਮਿਲੇ। ਤਾਜਵੀਰ ਸਿੰਘ ਉਕਤ ਦੀ ਤਲਾਸ਼ੀ ਕੀਤੀ ਤਾਂ ਉਸਦੇ ਪਹਿਨੇ ਪਜਾਮਾ ਦੀ ਡੱਬ ਵਿੱਚੋਂ ਇੱਕ ਪਿਸਟਲ 32 ਬੋਰ ਮਿਲਿਆ ਤੇ ਮੈਗਜੀਨ ਵਿੱਚੋਂ 5 ਰੌਂਦ 32 ਬੋਰ ਜਿੰਦਾ ਮਿਲੇ। ਪਰਮਵੀਰ ਸਿੰਘ ਉਰਫ਼ ਪਰਮ ਦੇ ਸੱਜੇ ਹੱਥ ਵਿੱਚ ਫੜੀ 12 ਬੋਰ ਬੰਦੂਕ ਨੂੰ ਚੈੱਕ ਕੀਤਾ ਜ਼ੋ ਲੋਡ ਸੀ, ਜਿਸਨੂੰ ਅਣਲੋਡ ਕਰਨ ਤੇ 02 ਕਾਰਤੂਸ ਜਿੰਦਾ 12 ਬੋਰ ਮਿਲੇ ਅਤੇ ਪਹਿਨੀ ਲੋਅਰ ਦੀ ਜੇਬ ਵਿੱਚੋ਼ 05 ਕਾਰਤੂਸ 12 ਬੋਰ ਜਿੰਦਾ ਮਿਲੇ ਅਤੇ 500/500 ਦੇ 100 ਨੋਟ ਕੁੱਲ 50000 ਰੁਪਏ ਮਿਲੇ। ਦੌਰਾਨੇ ਪੁੱਛ-ਗਿੱਛ ਤਾਜਵੀਰ ਸਿੰਘ ਦੇ ਇੰਕਸਾਫ ਦੇ ਅਧਾਰ ਤੇ ਤਾਜਵੀਰ ਦੇ ਘਰ ਵਿੱਚੋਂ 13,80,000/- ਰੁਪਏ ਦੇ ਕਰੰਸੀ ਨੋਟ ਬਰਾਮਦ ਹੋਏ, ਜੋ ਇਸ ਤਰਾਂ ਹੁਣ ਤੱਕ ਇਸ ਮੁੱਕਦਮਾ ਵਿੱਚ ਇਹਨਾਂ ਪਾਸੋਂ ਫਿਰੋਤੀ ਦੇ 20,15,000/-ਰੁਪਏ ਬਰਾਮਦ ਹੋਏ। ਜੋ ਇਹਨਾਂ ਨਿਮਨਲਿਖਤ ਕਰਨਦੀਪ ਸਿੰਘ ਉਰਫ ਝੰਡਾ, ਗੁਰਪ੍ਰੀਤ ਸਿੰਘ, ਜਸ਼ਨਦੀਪ ਸਿੰਘ ਉਰਫ ਬੋਬੀ, ਕਾਲਾ ਸਿੰਘ, ਤਾਜਵੀਰ ਸਿੰਘ ਉਰਫ ਸਪੋਟੀ ਅਤੇ ਪਰਮਵੀਰ ਸਿੰਘ ਉਰਫ ਪਰਮ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਇਹਨਾਂ ਨੇ ਮਨਪ੍ਰੀਤ ਸਿੰਘ ਉਰਫ ਮੰਨਾ ਪੁੱਤਰ ਸੁਖਮੰਦਰ ਸਿੰਘ ਵਾਸੀ ਤਲਵੰਡੀ ਸਾਬੋ (ਬਠਿੰਡਾ) ਜੋ ਇੱਕ ਗੈਂਗਸਟਰ ਹੈ ਅਤੇ ਕੁਲਵੀਰ ਸਿੰਘ ਨਰੂਆਣਾ ਦੇ ਅਤੇ ਉਸਦੇ ਸਾਥੀ ਕਤਲ ਦੇ ਸਬੰਧ ਵਿੱਚ ਅਗਸਤ-2021 ਤੋਂ ਫਿਰੋਜ਼ਪੁਰ ਜੇਲ ਵਿੱਚ ਬੰਦ ਹੈ ਦੇ ਸੰਪਰਕ ਵਿੱਚ ਹਨ, ਜੋ ਅਸੀਂ ਮਨਪ੍ਰੀਤ ਸਿੰਘ ਉਰਫ ਮੰਨਾ ਦੇ ਕਹਿਣ ਪਰ ਜਿਸ ਵਪਾਰੀ ਪਾਸੋਂ ਉਸਨੇ ਫਿਰੋਤੀ ਹਾਸਿਲ ਕਰਨੀ ਹੁੰਦੀ ਹੈ ਉਸ ਨਾਲ ਆਪਣੀ ਪਹਿਚਾਣ ਨੂੰ ਛਪਾਉਂਦੇ ਹੋਏ ਆਪਣੇ ਫੋਨ ਤੋਂ ਗੱਲ ਕਰਵਾਉਂਦੇ ਸੀ ਅਤੇ ਜੇਕਰ ਕੋਈ ਮਨਪ੍ਰੀਤ ਸਿੰਘ ਉਰਫ ਮੰਨਾ ਦੀ ਗੱਲ ਨਹੀ ਮੰਨਦਾ ਸੀ ਤਾਂ ਅਸੀਂ ਮਨਪ੍ਰੀਤ ਸਿੰਘ ਉਰਫ ਮੰਨਾ ਦੇ ਕਹਿਣ ਤੇ ਉਸ ਵਪਾਰੀ ਦੇ ਘਰ ਦੇ ਸਾਹਮਣੇ ਹਵਾਈ ਫਾਇਰ ਕਰਦੇ ਸੀ ਅਤੇ ਰੋੜੇ ਵਗੈਰਾ ਵੀ ਮਾਰ ਦਿੰਦੇ ਸੀ ਅਤੇ ਸਮਾਨ ਵਗੈਰਾ ਤੋੜ ਦਿੰਦੇ ਸੀ। ਜਦੋਂ ਵਪਾਰੀ ਸਾਨੂੰ ਪੈਸੇ ਪਹੁੰਚਾ ਦਿੰਦੇ ਸੀ ਤਾਂ ਅਸੀਂ ਕੁਝ ਪੈਸੇ ਆਪਣੇ ਖਰਚੇ ਲਈ ਰੱਖ ਕੇ ਬਾਕੀ ਪੈਸੇ ਨਿਮਨਲਿਖਤ ਤਾਜਵੀਰ ਸਿੰਘ ਅਤੇ ਗੁਰਪ੍ਰੀਤ ਸਿੰਘ ਆਪਣੇ ਪਾਸ ਰੱਖਦੇ ਸੀ ਅਤੇ ਉਹ ਮਨਪ੍ਰੀਤ ਸਿੰਘ ਉਰਫ ਮੰਨਾ ਦੇ ਕਹਿਣ ਪਰ ਇਹ ਪੈਸੇ ਅੱਗੇ ਪਹੁੰਚਾ ਦਿੰਦੇ ਸੀ।

       ਇਸ ਤੋਂ ਇਲਾਵਾ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਮਨਪ੍ਰੀਤ ਸਿੰਘ ਉਰਫ ਮੰਨਾ ਦਾ ਸਬੰਧ ਗੋਲਡੀ ਬਰਾੜ ਅਤੇ ਲੋਰੈਂਸ ਬਿਸ਼ਨੋਈ ਨਾਲ ਹੈ ਅਤੇ ਇਹ ਉਹਨਾਂ ਦੇ ਗੈਂਗ ਦਾ ਹੀ ਮੈਂਬਰ ਹੈ। ਮਸ਼ਹੂਰ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਇਸਨੇ ਕਰੋਲਾ ਗੱਡੀ ਮੁਹੱਈਆ ਕਰਵਾਈ ਸੀ ਅਤੇ ਗੈਂਗਸਟਰ ਕੁਲਵੀਰ ਨਰੂਆਣਾ ਅਤੇ ਉਸ ਦੇ ਸਾਥੀ ਦਾ ਕਤਲ ਵੀ ਇਸਨੇ ਹੀ ਕੀਤਾ ਸੀ। ਇਸ ਤੋਂ ਇਲਾਵਾ ਰਾਮਾਂ ਮੰਡੀ ਵਿਖੇ ਇੱਕ ਵਪਾਰੀ ਤੋਂ ਗੋਲਡੀ ਬਰਾੜ ਨਾਲ ਰਲ ਕੇ 01 ਕਰੋੜ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਸੀ, ਜਿਸਦੇ ਵਿੱਚ ਮਨਪ੍ਰੀਤ ਸਿੰਘ ਉਰਫ ਮੰਨਾ ਸਮੇਤ 04 ਦੋਸ਼ੀਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ, ਜਿੰਨਾਂ ਪਾਸੋਂ 03 ਹਥਿਆਰ ਵੀ ਬਰਾਮਦ ਹੋ ਚੁੱਕੇ ਹਨ ਅਤੇ ਗੋਲਡੀ ਬਰਾੜ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ।

       ਇੱਥੇ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮਨਪ੍ਰੀਤ ਸਿੰਘ ਉਰਫ ਮੰਨਾ ਤਲਵੰਡੀ ਸਾਬੋ ਦਾ ਰਹਿਣ ਵਾਲਾ ਹੈ ਅਤੇ ਇਸ ਮੁੱਕਦਮਾ ਵਿੱਚ ਜੋ ਇਸਦੇ ਸਾਥੀ ਗ੍ਰਿਫਤਾਰ ਕੀਤੇ ਗਏ ਹਨ, ਉਹ ਇਸ ਏਰੀਆ ਦੇ ਸ਼ਾਤਿਰ ਦਿਮਾਗ ਵਿਅਕਤੀ ਹਨ। ਜੋ ਇਹ ਸਾਰੇ ਰਲ ਕੇ ਮਨਪ੍ਰੀਤ ਸਿੰਘ ਉਰਫ ਮੰਨਾ ਦੇ ਕਹਿਣ ਤੇ ਇਸ ਇਲਾਕਾ ਵਿੱਚ ਨਾਮਵਾਰੀ ਕਾਰੋਬਾਰੀ ਵਿਅਕਤੀਆਂ ਦਾ ਪਤਾ ਕਰਕੇ ਉਸਨੂੰ ਦੱਸਦੇ ਸਨ ਅਤੇ ਮਨਪ੍ਰੀਤ ਸਿੰਘ ਉਰਫ ਮੰਨਾ ਦੀ ਗੱਲ ਉਹਨਾਂ ਕਾਰੋਬਾਰੀਆਂ ਨਾਲ  ਆਪਣੇ ਫੋਨਾਂ ਤੋਂ ਕਰਵਾ ਕੇ ਮੋਟੀਆਂ ਰਕਮ ਦੀ ਫਿਰੋਤੀ ਹਾਸਿਲ ਕਰਦੇ ਸਨ ਅਤੇ ਫਿਰੋਤੀ ਨਾ ਮਿਲਣ ਦੀ ਸੂਰਤ ਵਿੱਚ ਉਹਨਾਂ ਦੇ ਘਰਾਂ ਪਰ ਹਮਲਾ ਕਰਕੇ ਦਹਿਸ਼ਤ ਫੈਲਾੳਂਦੇ ਸਨ, ਜੋ ਇਹਨਾਂ ਦੀ ਗ੍ਰਿਫਤਾਰੀ ਨਾਲ ਤਲਵੰਡੀ ਸਾਬੋ ਅਤੇ ਆਸ-ਪਾਸ ਦੇ ਏਰੀਆ ਵਿੱਚ ਹੋਣ ਵਾਲੀਆਂ ਵਾਰਦਾਤਾਂ ਨੂੰ ਕਾਫੀ ਜਿਆਦਾ ਠੱਲ ਪਵੇਗੀ। ਦੋਸ਼ੀਆਨ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿੰਨਾਂ ਤੋਂ ਡੂੰਘਾਈ ਨਾਲ ਪੁੱਛ ਕੀਤੀ ਜਾਵੇਗੀ, ਜਿਸ ਤੇ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ।

ਤਾਰੀਖ ਗ੍ਰਿਫਤਾਰੀ-    12.10.2022

ਗ੍ਰਿਫਤਾਰੀ ਦੀ ਜਗ੍ਹਾ –  ਬਾ ਹੱਦ ਪਿੰਡ ਤੰਗਰਾਲੀ ਤੋਂ ਪਿੰਡ ਜੋਗੇਵਾਲਾ ਨੂੰ ਜਾਂਦੀ ਲਿੰਕ ਰੋਡ

ਬਨਾਮ :-

  1. ਕਰਨਦੀਪ ਸਿੰਘ ਉਰਫ ਝੰਡਾ ਪੁੱਤਰ ਅਮਰੀਕ ਸਿੰਘ ਵਾਸੀ ਵਾਰਡ ਨੰ-9, ਨੇੜੇ ਗਿੱਲਾਂ ਵਾਲਾ ਖੂਹ ਤਲਵੰਡੀ ਸਾਬੋ ਜ਼ਿਲਾ ਬਠਿੰਡਾ ਉਮਰ ਕਰੀਬ 27 ਸਾਲ

ਕੰਮਕਾਰ- ਘਰ ਵਿੱਚ ਹੀ ਰਹਿੰਦਾ ਹੈ

  1. ਗੁਰਪ੍ਰੀਤ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਤੰਗਰਾਲੀ ਜ਼ਿਲਾ ਬਠਿੰਡਾ ਉਮਰ ਕਰੀਬ-42 ਸਾਲ

ਕੰਮਕਾਰ- ਖੇਤੀਬਾੜੀ ਕਰਦਾ ਹੈ

  1. ਜਸ਼ਨਦੀਪ ਸਿੰਘ ਉਰਫ ਬੋਬੀ ਪੁੱਤਰ ਹਰਮੇਸ਼ ਸਿੰਘ ਵਾਸੀ ਭਾਗੀ ਪੱਤੀ ਪਿੰਡ ਭਾਗੀ ਵਾਂਦਰ ਜ਼ਿਲਾ ਬਠਿੰਡਾ ਉਮਰ ਕਰੀਬ-22 ਸਾਲ

ਕੰਮਕਾਰ- ਘਰ ਵਿੱਚ ਹੀ ਰਹਿੰਦਾ ਹੈ

  1. ਕਾਲਾ ਸਿੰਘ ਪੁੱਤਰ ਮਾੜਾ ਸਿੰਘ ਵਾਸੀ ਨੇੜੇ ਗਿੱਲਾਂ ਵਾਲਾ ਖੂਹ ਤਲਵੰਡੀ ਸਾਬੋ ਜ਼ਿਲਾ ਬਠਿੰਡਾ ਉਮਰ ਕਰੀਬ- 29 ਸਾਲ

ਕੰਮਕਾਰ- ਮਿਹਨਤ ਮਜਦੂਰੀ ਕਰਦਾ ਹੈ

  1. ਤਾਜਵੀਰ ਸਿੰਘ ਉਰਫ ਸਪੋਟੀ ਪੁੱਤਰ ਦਲਜੀਤ ਸਿੰਘ ਵਾਸੀ ਗਲੀ ਨੰ-4, ਕੋਠੀ ਵਾਲਾ ਰਾਹ ਭਾਈ ਅਚਲ ਸਿੰਘ ਕਲੋਨੀ ਤਲਵੰਡੀ ਸਾਬੋ ਜ਼ਿਲਾ ਬਠਿੰਡਾ ਉਮਰ ਕਰੀਬ- 50 ਸਾਲ

ਕੰਮਕਾਰ- ਪ੍ਰਪਾਰਟੀ ਦਾ ਕੰਮ ਕਰਦਾ ਹੈ

  1. ਪਰਮਵੀਰ ਸਿੰਘ ਉਰਫ ਪਰਮ ਪੁੱਤਰ ਤਾਜਵੀਰ ਸਿੰਘ ਉਰਫ ਸਪੋਟੀ ਵਾਸੀ ਗਲੀ ਨੰ-4, ਕੋਠੀ ਵਾਲਾ ਰਾਹ ਭਾਈ ਅਚਲ ਸਿੰਘ ਕਲੋਨੀ ਤਲਵੰਡੀ ਸਾਬੋ ਜ਼ਿਲਾ ਬਠਿੰਡਾ ਉਮਰ ਕਰੀਬ- 21 ਸਾਲ

ਕੰਮਕਾਰ- ਸ਼ੀ ਗੁਰੂ ਗੋਬਿੰਦ ਸਿੰਘ ਕਾਲਜ ਤਲਵੰਡੀ ਸਾਬੋ ਜ਼ਿਲਾ ਬਠਿੰਡਾ ਵਿਖੇ ਬੀ. ਏ. ਭਾਗ- 2 ਦੀ ਪੜਾਈ ਕਰਦਾ ਹੈ।

ਬ੍ਰਾਮਦਗੀ-

  1. ਗੁਰਪ੍ਰੀਤ ਸਿੰਘ ਪਾਸੋਂ-

ਕਿੱਟ ਬੈਗ ਵਿੱਚੋਂ 12 ਗੁੱਟੀਆਂ ਜੋ 500/500 ਦੇ ਭਾਰਤੀ ਕਰੰਸੀ ਨੋਟ ਹਨ, ਨੂੰ ਚੈੱਕ ਕਰਨ ਤੇ 11 ਗੁੱਟੀਆਂ ਹਰੇਕ ਗੁੱਟੀ ਵਿੱਚ 500/500 ਦੇ 100/100 ਨੋਟ ਹਨ ਅਤੇ 1 ਗੁੱਟੀ ਵਿੱਚ 500/500 ਦੇ 70 ਨੋਟ ਹਨ ਜੋ ਕੁੱਲ 5,85,00/- ਰੁਪਏ ਬਰਾਮਦ ਹੋਏ।

  1. ਜਸ਼ਨਦੀਪ ਸਿੰਘ ਉਰਫ ਬੋਬੀ ਪਾਸੋਂ-

ਇੱਕ ਪਿਸਟਲ 30 ਬੋਰ ਜਹਤਦਖ ਮੈਗਜੀਨ ਵਿੱਚੋਂ 3 ਰੌਂਦ 30 ਬੋਰ ਜਿੰਦਾ

  1. ਕਾਲਾ ਸਿੰਘ ਉਕਤ ਪਾਸੋਂ-

ਇੱਕ ਪਿਸਟਲ 32 ਬੋਰ ਮਿਲਿਆ ਜਹਤ ਦਖ ਮੈਗਜੀਨ ਵਿੱਚੋਂ 05 ਰੌਂਦ ਜਿੰਦਾ 32 ਬੋਰ ਮਿਲੇ।

  1. ਤਾਜਵੀਰ ਸਿੰਘ ਉਕਤ ਪਾਸੋਂ:-

ਇੱਕ ਪਿਸਟਲ 32 ਬੋਰ ਮਿਲਿਆ ਤੇ ਮੈਗਜੀਨ ਵਿੱਚੋਂ 5 ਰੌਂਦ 32 ਬੋਰ ਜਿੰਦਾ ਮਿਲੇ।

  1. ਪਰਮਵੀਰ ਸਿੰਘ ਉਰਫ ਪਰਮ ਪਾਸੋਂ:-

ਸੱਜੇ ਹੱਥ ਵਿੱਚ ਫੜੀ 12 ਬੋਰ ਬੰਦੂਕ ਨੂੰ ਅਣਲੋਡ ਕਰਨ ਤੇ 02 ਕਾਰਤੂਸ ਜਿੰਦਾ 12 ਬੋਰ ਮਿਲੇ ਅਤੇ ਪਹਿਨੀ ਲੋਅਰ ਦੀ ਜੇਬ ਵਿੱਚੋ਼ 05 ਕਾਰਤੂਸ 12 ਬੋਰ ਜਿੰਦਾ ਮਿਲੇ ਅਤੇ 500/500 ਦੇ 100 ਨੋਟ ਕੁੱਲ 50000 ਰੁਪਏ

  1. ਤਾਜਵੀਰ ਸਿੰਘ ਦੇ ਇੰਕਸਾਫ ਦੇ ਅਧਾਰ ਤੇ ਤਾਜਵੀਰ ਦੇ ਘਰ ਵਿੱਚੋਂ 13,80,000/- ਰੁਪਏ ਦੇ ਕਰੰਸੀ ਨੋਟ ਬਰਾਮਦ ਹੋਏ,

ਨੋਟ- ਜੋ ਇਸ ਤਰਾਂ ਹੁਣ ਤੱਕ ਇਸ ਮੁੱਕਦਮਾ ਵਿੱਚ ਇਹਨਾਂ ਪਾਸੋਂ ਫਿਰੋਤੀ ਦੇ 20,15,000/- ਰੁਪਏ ਬਰਾਮਦ ਹੋਏ ਹਨ।

ਮਨਪ੍ਰੀਤ ਸਿੰਘ ਉਰਫ ਮੰਨਾ ਪਰ ਦਰਜ ਮੁੱਕਦਮਾਤ:-

  1. FIR -32,Date-06.04.2015, U/S-379,411 IPC, PS- Bajakhaana, Distt- Faridkot
  2. FIR -250,Date-16.11.2014, U/S-302,307,148,149 IPC, 25,27/54/59 A ACT PS- Talwandi sabo
  3. FIR -101,Date-07.02.2015, U/S-406 IPC PS-Kotwali, City- Bijnour (UP)
  4. FIR -251,Date-12.07.2014, U/S-25/54/59A ACT PS- Kotwali Bathinda
  5. FIR -04,Date-04.01.2013, U/S-336 IPC, PS- Talwandi sabo Bathinda
  6. FIR -168,Date-21.12.2012, U/S-382,34 IPC, 25/54/59 A ACT PS- Talwandi Sabo Bathinda
  7. FIR -143,Date-19.10.2012, U/S-353,186,506,323,34 IPC, PS- Talwandi Sabo Bathinda
  8. FIR-91 Date-31.07.2012, U/S-21/61/85 NDPS ACT, PS -Talwandi sabo bathinda
  9. FIR-122 Date-03.12.2011, U/S-336,427,458,506 IPC, PS -Talwandi sabo bathinda
  10. FIR-116 Date-10.11.2011, U/S-307,341,323,148,149 IPC, PS -Talwandi sabo bathinda
  11. FIR-118 Date-21.11.2011, U/S-307,323,379 IPC,25/54/59 A Act PS -Talwandi sabo bathinda
  12. FIR-48 Date- 20.05.2011, U/S-307,506,148,149 IPC, PS- Talwandi sabo Bahinda
  13. FIR-145 Date- 29.10.2010, U/S-341,323, 506,34 IPC, 25/54/59 A ACT PS- Talwandi sabo Bahinda
  14. FIR-28 Date- 01.03.2010, U/S-307,506,34 IPC,25/54/59 A ACT PS- Talwandi sabo Bathinda
  15. FIR-62 Date- 15.06.2009, U/S-452,324,323,34 307,506,148,149 IPC, PS- Talwandi sabo Bathinda
  16. FIR -102,Date-07.07.2021, U/S-302 IPC, 25/54/59A ACT PS- Sadar Bathinda(Gangseter Kulbir Naruana Murder)
  17. FIR-74, Date- 06.04.2022, U/S- 25 Sub Section- 7 &8 Arms ACt, 34 IPC, PS Sadar Kharar Mohali
  18. FIR 103 Date 29.05.2022 U/S- 302,120B,307,506 IPC 25,27/54/59 A Arm Act PS City-1 Mansa

(Sidhu Mossewala Murder)

  1. FIR-128 Date 19.09.2022 US 336,387,506,120B,34 IPC PS RAMAN (Ankit Goyal 1 crore extortion case)
  2. FIR 179 Date 09.10.2022 US 384,386,387,506,120B IPC PS Talwandi sabo

ਜਸ਼ਨਦੀਪ ਸਿੰਘ ਉਰਫ ਬੌਬੀ ਪਰ ਦਰਜ ਮੁਕੱਦਮੇ-

  1. FIR- 259 DATE 17.10.2020 U/S 307,447,511,148,149 IPC, 25,27/54/59 ARMS ACT, PS SARDUL GARH DISTT- MANSA
  2. FIR-133 DATE- 14.07.2021 U/S- 25/54/59 ARMS ACT, PS TALWANDI SABO, DISTT- BATHINDA

ਕਾਲਾ ਸਿੰਘ ਉਕਤ ਪਰ ਦਰਜ ਮੁੱਕਦਮੇ:-

1.FIR-177/2016, U/S- 379-B IPC, PS Civil LInes Bathinda

2.FIR- 175/2016 U/S-379-B IPC, PS Civil Lines Bathinda

3.FIR-232/2016, U/S- 379-B, 34 IPC PS Kotwali Bathinda

4.FIR-22/2018,U/S- 21/61/85 NDPS ACT PS Twalndi Sabo

ਕੁੱਲ ਬ੍ਰਾਮਦਗੀ

  1. ਇੱਕ ਪਿਸਟਲ 30 ਬੋਰ ਜਿਸਦੇ ਮੈਗਜੀਨ ਵਿਚੋਂ 3 ਰੌਂਦ 30 ਬੋਰ ਜਿੰਦਾ
  2. ਦੋ ਪਿਸਟਲ 32 ਬੋਰ 10 ਰੌਂਦ ਜਿੰਦਾ 32 ਬੋਰ
  3. ਇੱਕ 12 ਬੋਰ ਬੰਦੂਕ ਸਮੇਤ 7 ਕਾਰਤੂਸ ਜਿੰਦਾ 12 ਬੋਰ
  4. ਫਿਰੋਤੀ ਦੇ 20,15,000/- ਰੁਪਏ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!