ਪੰਜਾਬ
ਰਾਜਪਾਲ ਨੇ ਰਾਸ਼ਟਰਪਤੀ ਦੇ ਵਿਚਾਰਨ ਲਈ ਤਿੰਨ ਬਿਲਾਂ ਨੂੰ ਕੀਤਾ ਰਿਜ਼ਰਵ
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਭਾਰਤ ਦੇ ਸੰਵਿਧਾਨ ਦੇ ਅਨੁਛੇਦ 200 ਦੇ ਅਨੁਸਾਰ ਭਾਰਤ ਦੇ ਰਾਸ਼ਟਰਪਤੀ ਦੇ ਵਿਚਾਰਨ ਲਈ ਨਿਮਨਲਿਖਤ ਤਿੰਨ ਬਿਲਾਂ ਨੂੰ ਰਿਜ਼ਰਵ ਕੀਤਾ ਹੈ।
ਜਿਨ੍ਹਾਂ ਬਿਲਾਂ ਨੂੰ ਰਿਜ਼ਰਵ ਕੀਤਾ ਹੈ ਉਹਨਾਂ ਚ ਪੰਜਾਬ ਯੂਨੀਵਰਸਿਟੀਜ਼ ਲਾਅਜ਼ (ਸੋਧ) ਬਿਲ, 2023 , ਸਿੱਖ ਗੁਰਦੁਆਰਾ (ਸੋਧ) ਬਿਲ, 2023 ਅਤੇ ਪੰਜਾਬ ਪੁਲਿਸ (ਸੋਧ) ਬਿਲ, 2023 ਸ਼ਾਮਿਲ ਹਨ