ਟਿਕਟ ਨਾ ਮਿਲਣ ਤੇ ਹਰਜੋਤ ਕਮਲ ਨੇ ਛੱਡੀ ਕਾਂਗਰਸ,ਭਾਜਪਾ ਵਿੱਚ ਹੋਏ ਸ਼ਾਮਿਲ
ਟਿਕਟ ਨਾ ਮਿਲਣ ਤੇ ਹਰਜੋਤ ਕਮਲ ਨੇ ਛੱਡੀ ਕਾਂਗਰਸ,ਭਾਜਪਾ ਵਿੱਚ ਹੋਏ ਸ਼ਾਮਿਲ
ਕਾਂਗਰਸ ਵਲੋਂ ਟਿਕਟ ਮਿਲਣ ਤੋਂ ਨਰਾਜ਼ ਮੋਗਾ ਤੋਂ ਕਾਂਗਰਸ ਦੇ ਵਿਧਾਇਕ ਡਾ ਹਰਜੋਤ ਕਮਲ ਨੇ ਕਾਂਗਰਸ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ।
ਭਾਜਪਾ ਦਾ ਵਧਿਆ ਜਨਾਧਾਰ ਪੰਜਾਬ ‘ਚ ਭਾਜਪਾ ਦੀ ਸਰਕਾਰ ਬਣਨ ਦਾ ਪ੍ਰਤੱਖ ਸਬੂਤ: ਸ਼ੇਖਾਵਤ
ਸ਼ੇਖਾਵਤ, ਤਰੁਣ ਚੁੱਘ ਅਤੇ ਅਸ਼ਵਨੀ ਸ਼ਰਮਾ ਦੀ ਮੌਜੂਦਗੀ ‘ਚ ਭਾਜਪਾ ਪਰਿਵਾਰ ਦੀ ਲਈ ਮੈਂਬਰਸ਼ਿਪ।
ਕਾਂਗਰਸ ਨੂੰ ਵੱਡਾ ਝਟਕਾ, ਮੌਜੂਦਾ ਕਾਂਗਰਸੀ ਵਿਧਾਇਕ ਡਾ: ਹਰਜੋਤ ਕੰਵਲ ਅਤੇ ਸਾਬਕਾ ਵਿਧਾਇਕ ਅਜੀਤ ਸਿੰਘ ਸ਼ਾਂਤ ਸਮੇਤ ਕਈ ਦਿੱਗਜ ਆਗੂ ਭਾਜਪਾ ‘ਚ ਹੋਏ ਸ਼ਾਮਲ।
ਚੰਡੀਗੜ੍ਹ, 15 ਦਸੰਬਰ ( ), ਭਾਰਤੀ ਜਨਤਾ ਪਾਰਟੀ ਦਾ ਲੋਕਾਂ ਵਿੱਚ ਵੱਧਿਆ ਜਨਾਧਾਰ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਇਸ ਵਾਰ ਪੰਜਾਬ ਦੇ ਲੋਕਾਂ ਨੇ ਸੂਬੇ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਦਾ ਫਤਵਾ ਦੇ ਦਿੱਤਾ ਹੈ। ਭਾਜਪਾ ਦੇ ਵੱਧੇ ਜਨਾਧਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਦੇਸ਼ ਪੱਖੀ, ਕਿਸਾਨ ਪੱਖੀ ਅਤੇ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਦੇ ਵਿਧਾਇਕਾਂ ਸਮੇਤ ਕਈ ਸਿਆਸੀ ਪਾਰਟੀਆਂ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਆਪੋ-ਆਪਣੀਆਂ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਇਸੇ ਕੜੀ ਵਿੱਚ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਚੰਡੀਗੜ੍ਹ ਸਥਿਤ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਉਲੀਕੇ ਗਏ ਪ੍ਰੋਗਰਾਮ ਦੌਰਾਨ ਇਹ ਸਾਰੇ ਆਗੂ ਭਾਜਪਾ ਵਿੱਚ ਸ਼ਾਮਲ ਹੋਏ। ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਚੋਣ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਅਤੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਇਨ੍ਹਾਂ ਸਾਰੇ ਆਗੂਆਂ ਨੂੰ ਭਾਜਪਾ ਪਰਿਵਾਰ ਦੀ ਮੈਂਬਰਸ਼ਿਪ ਦਿਵਾਈ ਅਤੇ ਸਿਰੋਪਾਓ ਦੇ ਕੇ ਭਾਜਪਾ ਪਰਿਵਾਰ ਵਿੱਚ ਸ਼ਾਮਲ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਸੂਬਾ ਭਾਜਪਾ ਜਨਰਲ ਸਕੱਤਰ ਜੀਵਨ ਗੁਪਤਾ, ਡਾ: ਸੁਭਾਸ਼ ਸ਼ਰਮਾ ਆਦਿ ਵੀ ਹਾਜ਼ਰ ਸਨI
ਜੀਵਨ ਗੁਪਤਾ ਨੇ ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਮੋਗਾ ਤੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਡਾ: ਹਰਜੋਤ ਕਮਲ, ਨਿਹਾਲ ਸਿੰਘ ਵਾਲਾ ਵਿਧਾਨ ਸਭਾ ਤੋਂ ਸਾਬਕਾ ਵਿਧਾਇਕ ਅਜੀਤ ਸਿੰਘ ਸ਼ਾਂਤ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪੰਜਾਬ ਸਕੱਤਰ ਅਤੇ ਪੰਜਾਬ ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਗੁਰਪਾਲ ਸਿੰਘ ਗੋਲਡੀ (ਰਾਏਕੋਟ), ਮਾਰਕੀਟ ਕਮੇਟੀ ਪਟਿਆਲਾ ਦੇ ਮੈਂਬਰ ਅਤੇ ਯੂਥ ਪ੍ਰਧਾਨ ਬਲਾਕ ਸਮਾਣਾ ਦੇ ਕਮਲਜੀਤ ਸਿੰਘ (ਪਟਿਆਲਾ), ਪੰਜਾਬ ਸਟੇਟ ਰਾਜਪੂਤ ਭਲਾਈ ਬੋਰਡ ਦੇ ਸਾਬਕਾ ਚੇਅਰਮੈਨ ਕੈਪਟਨ ਆਰ.ਏਸ.ਪਠਾਨਿਆ (ਮੁਹਾਲੀ), ਸਾਬਕਾ ਕਾਨੂੰਨ ਮੰਤਰੀ ਭਾਰਤ ਸਰਕਾਰ ਦੇ ਸਹਾਇਕ ਪੀ.ਏ. ਐਡਵੋਕੇਟ ਪਲਵਿੰਦਰ ਸਿੰਘ ਬਾਜਵਾ (ਗੁਰਦਾਸਪੁਰ), ਅੰਮ੍ਰਿਤਸਰ ਦਿਹਾਤੀ ਕਾਂਗਰਸ ਦੇ ਜ਼ਿਲ੍ਹਾ ਜਨਰਲ ਸਕੱਤਰ ਅਤੇ ਸਾਬਕਾ ਸਰਪੰਚ ਚੌਗਾਵਾਂ ਜਸਮਿਤਰ ਸਿੰਘ (ਮਜੀਠਾ), ਆਜ਼ਾਦ ਪਾਰਟੀ ਦੇ ਕੌਮੀ ਪ੍ਰਧਾਨ ਆਰ.ਕੇ. ਖੋਸਲਾ, ਸੂਬਾ ਪ੍ਰਧਾਨ ਕੰਵਲਜੀਤ ਸਿੰਘ ਗਿੱਲ, ਮੀਤ ਪ੍ਰਧਾਨ ਸੁਖਦੇਵ ਸਿੰਘ ਗਿੱਲ, ਮੀਡੀਆ ਇੰਚਾਰਜ ਸੀਤਲ ਸਿੱਧੂ, ਇੰਚਾਰਜ ਸੁਖਦੇਵ ਸਿੰਘ ਟਿੱਬਾ, ਜਨਰਲ ਸਕੱਤਰ ਧਰਮਜੀਤ ਨਾਨਕ, ਮੈਂਬਰ ਰਾਜ ਕੁਮਾਰ ਤੇ ਦੀਪਕ ਖੋਸਲਾ, ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਕੰਵਲਜੀਤ ਠਾਕੁਰ, ਕਿਸਾਨ ਸੈੱਲ ਗੁਰਦਾਸਪੁਰ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਕੁਮਾਰ ਸਮੇਤ 56 ਲੋਕ ਆਪਣੇ ਸਾਥੀਆਂ ਸਮੇਤ ਭਾਜਪਾ ਪਰਿਵਾਰ ਵਿੱਚ ਸ਼ਾਮਲ ਹੋਏ ਹਨ।
ਕੇਂਦਰੀ ਲੀਡਰਸ਼ਿਪ, ਸੂਬਾਈ ਲੀਡਰਸ਼ਿਪ ਅਤੇ ਜੀਵਨ ਗੁਪਤਾ ਨੇ ਨਵੇਂ ਸ਼ਾਮਿਲ ਹੋਏ ਕਾਰਜਕਰਤਾਵਾਂ ਨੂੰ ਜੀ-ਆਈਆਂ ਕਹਿੰਦਿਆਂ ਕਿਹਾ ਕਿ ਇਹ ਸਾਰੇ ਲੋਕ ਭਾਜਪਾ ਦੀਆਂ ਦੇਸ਼ ਪਖੀ, ਕਿਸਾਨੀ ਪੱਖੀ ਅਤੇ ਲੋਕ-ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਪਰਿਵਾਰ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਇਹਨਾਂ ਸਾਰੀਆਂ ਨੂੰ ਪਾਰਟੀ ਵਿੱਚ ਬਣਦਾ ਪੂਰਾ ਮਾਨ-ਸਨਮਾਨ ਅਤੇ ਸਤਿਕਾਰ ਦਿੱਤਾ ਜਾਵੇਗਾ। ਇਹ ਸਭ ਕੇਂਦਰ ਸਰਕਾਰ ਦੀਆਂ ਨੀਤੀਆਂ ਅਤੇ ਪਾਰਟੀ ਦੀ ਵਿਚਾਰਧਾਰਾ ਤੋਂ ਆਪਣੇ-ਆਪਣੇ ਖੇਤਰ ਦੇ ਲੋਕਾਂ ਨੂੰ ਜਾਗਰੂਕ ਕਰਕੇ ਸੰਗਠਨ ਨੂੰ ਹੋਰ ਮਜ਼ਬੂਤ ਕਰਨਗੇ ਅਤੇ ਆਪਣੇ-ਆਪਣੇ ਹਲਕੇ ਦੇ ਭਾਜਪਾ ਦੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣਗੇ। ਦੂਜੇ ਪਾਸੇ, ਸਾਰੇ ਨਵੇਂ ਸ਼ਾਮਲ ਹੋਏ ਮੈਂਬਰਾਂ ਨੇ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਉਪਰ ਪਾਰਟੀ ਵੱਲੋਂ ਜਤਾਏ ਗਏ ਭਰੋਸੇ ‘ਤੇ ਪੂਰਾ ਉਤਰਨ ਦਾ ਭਰੋਸਾ ਦਿੱਤਾ ਅਤੇ ਕੇਂਦਰ ਸਰਕਾਰ ਅਤੇ ਪਾਰਟੀ ਵਿਚਾਰਧਾਰਾ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪੁਹੁੰਚਾ ਕੇ ਪਾਰਟੀ ਨੂੰ ਹੋਰ ਮਜਬੂਤ ਕਰਨ ਅਤੇ ਉਮੀਦਵਾਰਾਂ ਨੂੰ ਜਿਤਾਉਣ ਦਾ ਵੀ ਭਰੋਸਾ ਦਿੱਤਾ।
भाजपा का बढ़ा जनाधार पंजाब में बीजेपी सरकार बनने का प्रत्यक्ष प्रमाण: शेखावत
शेखावत, तरुण चुघ व अश्वनी शर्मा की मौजूदगी में ली भाजपा परिवार की सदस्यता।
कांग्रेस को बड़ा झटका, मौजूदा कांग्रेसी विधायक डॉ. हरजोत कँवल व पूर्व विधयाक अजित सिंह शांत सहित कई दिग्गज नेताओं ने थामा भाजपा का दामन।
चंडीगढ़: 15 दिसंबर ( ), भारतीय जनता पार्टी की जनता में बढ़ा हुआ जनाधार इस बात का प्रत्यक्ष प्रमाण है कि इस बार पंजाब की जनता ने प्रदेश में बीजेपी की सरकार बनाने का फतवा दे दिया है। भाजपा के बड़े जनाधार तथा प्रधानमंत्री नरेंदर मोदी के नेतृत्व वाली केंद्र सरकार की देश-हितैषी, किसान-हितैषी व जन-हितैषी नीतियों से प्रभावित होकर कांग्रेस के पूर्व विधायको सहित कई राजनीतिक पार्टियों व सामाजिक संगठनों के नेता अपनी-अपनी पार्टियों को अलविदा कह कर भाजपा में शामिल हो रहे हैं। इसी कड़ी में प्रदेश भाजपा मुख्यालय चंडीगढ़ में बीजेपी पंजाब के प्रदेश अध्यक्ष अश्वनी शर्मा की अध्यक्षता में आयोजित कार्यक्रम के दौरान इन सभी नेताओं ने भाजपा का दामन थाम लिया। इन सभी नेताओं को केंद्रीय मंत्री और पंजाब भाजपा के चुनाव प्रभारी गजेंद्र सिंह शेखावत व भाजपा महामंत्री तरुण चुघ ने भाजपा परिवार की सदस्यता दिलवाई तथा इन सभी को सिरोपा देकर भाजपा परिवार में शामिल कर उनका स्वागत किया। इस अवसर पर प्रदेश भाजपा महासचिव जीवन गुप्ता, डॉ. सुभाष शर्मा, राजेश बागा आदि भी उपस्थित थे।
जीवन गुप्ता ने इस बारे में मीडिया से बात करते हुए कहा कि भाजपा परिवार में आज शामिल होने वालों में मोगा से कांग्रेस के मौजूदा विधायक डॉ. हरजोत कमल, निहाल सिंह वाला विधानसभा से पूर्व विधायक अजित सिंह शांत, पंजाब प्रदेश कांग्रेस कमेटी के प्रवक्ता व पंजाब पप्रदेश कांग्रेस कमेटी के पंजाब सचिव व पंजाब यूथ कांग्रेस के प्रदेश महामंत्री गुरपाल सिंह गोल्डी (रायकोट), मार्किट कमेटी पटियाला के सदस्य व यूथ अध्यक्ष ब्लाक समाना कमलजीत सिंह (पटियाला), पंजाब स्टेट राजपूत वेलफेयर बोर्ड के पूर्व चेयरमैन कैप्टन आर. एस. पठानिया (मोहाली), पूर्व कानून मंत्री भारत सरकार के असिस्टेंट पी.ऐ. एडवोकेट पलविंदर सिंह बाजवा (गुरदासपुर), अमृतसर देहाती कांग्रेस के जिला महामंत्री व पूर्व सरपंच चौगावां जसमितर सिंह (मजीठा), नेशनल आज़ाद पार्टी के राष्ट्रीय अध्यक्ष आर. के . खोसला, प्रदेश अध्यक्ष कँवलजीत सिंह गिल, उपाध्यक्ष सुखदेव सिंह गिल, मीडिया इंचार्ज सीतल सिद्धू, इंचार्ज सुखदेव सिंह टिब्बा, महामंत्री धर्मजीत नानक, सदस्य राज कुमार व दीपक खोसला, टीचर यूनियन पंजाब के अध्यक्ष कंवलजीत ठाकुर, किअसन सैल गुरदासपुर के पूर्व जिलाध्यक्ष अश्वनी कुमार सहित 56 लोग अपने साथियों सहित भाजपा परिवार में शामिल हुए हैं।
केन्द्रीय नेतृत्व, प्रदेश नेतृत्व तथा जीवन गुप्ता ने पार्टी में शामिल हुए नए सदस्यों का स्वागत करते हुए कहा कि यह सभी लोग भाजपा की किसान-हितैषी तथा जन-हितैषी नीतियों से प्रभावित होकर भाजपा में शामिल हुए हैं। उन्होंने कहा कि इन्हें पार्टी में बनता पूरा मान-सम्मान दिया जाएगा। यह सभी केंद्र सरकार की नीतियों तथा पार्टी की विचारधारा से अपने-अपने इलाके के लोगों को जागरूक कर संगठन को और मजबूती प्रदान करेंगें व अपने विधानसभा क्षेत्रों में पार्टी प्रत्याक्षीयों की जीत सुनिश्चित करेंगें। उधर नए शामिल हुए सभी सदस्यों ने पार्टी लीडरशिप का धन्यवाद करते हुए संगठन द्वारा उन पर जताए भरोसे पर शत-प्रतिशत खरा उतरने का भरोसा दिया तथा केंद्र सरकार की नीतियों तथा पार्टी विचारधारा को जन-जन तक पहुँचा कर संगठन को और मजबूत करने व पार्टी के प्रत्याक्षीयों को विजयी बनाने का भी भरोसा दिया।