ਪੰਜਾਬ

Breaking : ਸੰਸਦਾਂ ਤੇ ਵਿਧਾਇਕਾਂ ਖ਼ਿਲਾਫ਼ ਚੱਲ ਰਹੇ ਅਪਰਾਧਿਕ ਮਾਮਲਿਆਂ ਦੀ ਹਾਈ ਕੋਰਟ ਨੇ ਪੰਜਾਬ , ਹਰਿਆਣਾ ਤੇ ਚੰਡੀਗੜ੍ਹ ਦੇ ਸੈਸ਼ਨ ਜੱਜਾਂ ਤੋਂ ਮੰਗੀ ਜਾਣਕਾਰੀ

ਪੰਜਾਬ , ਹਰਿਆਣਾ ਤੇ ਚੰਡੀਗੜ੍ਹ ਦੇ ਉਹ ਸੰਸਦ ਅਤੇ ਵਿਧਾਇਕਾਂ  ਜਿਨ੍ਹਾਂ ਖਿਲਾਫ ਪੰਜਾਬ , ਹਰਿਆਣਾ ਤੇ ਚੰਡੀਗੜ੍ਹ ਦੀਆਂ ਅਦਾਲਤਾਂ ਵਿਚ ਅਪਰਾਧਿਕ ਮਾਮਲੇ ਚੱਲ ਰਹੇ ਹਨ । ਉਨ੍ਹਾਂ ਦੀ ਪੂਰੀ ਜਾਣਕਾਰੀ ਹਾਈਕੋਰਟ ਨੇ ਪੰਜਾਬ , ਹਰਿਆਣਾ ਤੇ ਚੰਡੀਗੜ੍ਹ ਦੇ ਸੈਸ਼ਨ ਜੱਜਾਂ ਤੋਂ ਮੰਗ ਲਈ ਹੈ ।  ਇਹ ਜਾਣਕਾਰੀ ਸੁਪਰੀਮ ਕੋਰਟ ਦੇ ਆਦੇਸ਼ਾਂ ਤੇ ਮੰਗੀ ਗਈ ਹੈ । ਸੁਪਰੀਮ ਕੋਰਟ ਨੇ ਇਕ ਕੇਸ ਦੀ ਸੁਣਵਾਈ ਕਰਦੇ ਹੋਏ ਦੇਸ਼ ਦੀਆਂ ਸਾਰੀਆਂ ਹਾਈਕੋਰਟਾਂ ਤੋਂ ਸੰਸਦਾਂ ਤੇ ਵਿਧਾਇਕਾਂ ਚਲ ਰਹੇ ਮਾਮਲਿਆਂ  ਦਾ ਨੋਟਿਸ ਲੈਂਦੇ ਹੋਏ , ਇਹਨਾਂ ਮਾਮਲਿਆਂ ਦਾ ਜਲਦੀ ਨਿਪਟਾਰਾ ਕਰਨ ਦੇ ਆਦੇਸ਼ ਦਿੱਤੇ ਸਨ ।

ਹਾਈਕੋਰਟ ਨੇ ਇਸ ਮਾਮਲੇ ਵਿਚ ਪੂਰੇ ਸਹਿਯੋਗ ਲਈ ਸੀਨੀਅਰ ਐਡਵੋਕੇਟ ਰੁਪਿੰਦਰ ਖੋਸ਼ਲਾ ਨੂੰ ਨਿਯੁਕਤ ਕੀਤਾ ਹੈ । ਵੀਰਵਾਰ ਨੂੰ ਰੁਪਿੰਦਰ ਖੋਸ਼ਲਾ ਨੇ ਹਾਈਕੋਰਟ ਨੂੰ ਦੱਸਿਆ ਹੈ ਕਿ ਉਨ੍ਹਾਂ ਨੂੰ ਰਜਿਸਟਰੀ ਰਹੀ ਜਾਣਕਾਰੀ ਮਿਲੀ ਹੈ , ਉਸ ਜਾਣਕਾਰੀ ਦੇ ਅਨੁਸਾਰ ਹਾਈਕੋਰਟ ਵਿੱਚ ਫਿਲਹਾਲ ਸੰਸਦਾਂ ਅਤੇ ਵਿਧਾਇਕਾਂ ਦੇ ਅਜਿਹੇ 2 ਮਾਮਲੇ ਲੰਬਿਤ ਹਨ ਉਨ੍ਹਾਂ ਕਿਹਾ ਕਿ ਬੇਹਤਰ ਹੋਵੇਗਾ ਕਿ ਸੰਸਦ ਅਤੇ ਵਿਧਾਇਕਾਂ ਖਿਲਾਫ ਸੀ ਬੀ ਆਈ ਅਤੇ ਈ ਡੀ ਵਲੋਂ ਚਲਾਏ ਮਾਮਲਿਆਂ ਦੀ ਵੀ ਓਹਨਾ ਤੋਂ ਜਾਣਕਾਰੀ ਮੰਗੀ ਜਾਵੇ । ਇਸ ਤੇ ਹਾਈਕੋਰਟ ਨੇ ਕੇਂਦਰ ਸਰਕਾਰ ਨੂੰ ਇਹ ਜਾਣਕਾਰੀ ਦੇਣ ਦੇ ਆਦੇਸ਼ ਦਿੱਤੇ ਹਨ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!