ਪੰਜਾਬ

ਆਈ ਏ ਐਸ ਬ੍ਰਾਂਚ ਦਾ ਸੁਪਰਡੈਂਟ ਤੇ ਬਜਟ ਤੇ ਅਮਲਾ ਅਫਸਰ ਚਾਰਜਸ਼ੀਟ

ਪੰਜਾਬ ਦੇ ਮੁੱਖ ਸਕੱਤਰ ਦੇ ਆਦੇਸ਼ ਤੇ ਆਈ ਏ ਐਸ ਬ੍ਰਾਂਚ ਦੇ ਸੁਪਰਡੈਂਟ ਗੌਤਮ ਕੁਮਾਰ ਤੇ ਬਜਟ ਤੇ ਅਮਲਾ ਅਫਸਰ ਵਿਜੀਲੈਂਸ ਬ੍ਰਾਂਚ ਪ੍ਰੀਤੀ ਸ਼ਰਮਾ ਨੂੰ ਚਾਰਜਸ਼ੀਟ ਕਰ ਦਿੱਤਾ ਗਿਆ ਹੈ । ਉੱਚ ਸੂਤਰਾਂ ਦਾ ਕਹਿਣਾ ਹੈ ਕਿ ਇੰਨਾ ਨੂੰ ਸਕੱਤਰ ਆਮ ਰਾਜ ਪ੍ਰਬੰਧ ਨੇ ਚਾਰਜਸ਼ੀਟ ਜਾਰੀ ਕਰ ਦਿੱਤੀ ਹੈ ।
ਸੂਤਰਾਂ ਦਾ ਕਹਿਣ ਹੈ ਕਿ ਪਹਿਲਾ ਇਹਨਾਂ ਦੋਵਾਂ ਨੂੰ ਇਕ ਮਾਮਲੇ ਵਿਚ ਦੇਰੀ ਕਰਨ ਦੇ ਚਲਦੇ ਮੁਅੱਤਲ ਕੀਤਾ ਗਿਆ ਹੈ । ਪਰ ਬਾਅਦ ਵਿਚ ਮੁਅੱਤਲੀ ਦੀ ਆਦੇਸ਼ ਵਾਪਸ ਲੈ ਕੇ ਚਾਰਜਸ਼ੀਟ ਜਾਰੀ ਕਰ ਦਿਤੀ ਹੈ ।
ਸੂਤਰਾਂ ਦਾ ਕਹਿਣਾ ਹੈ ਕਿ ਇਹਨਾਂ ਨੂੰ ਸਾਬਕਾ ਮੁੱਖ ਸਕੱਤਰ ਵੀ ਕੇ ਜੰਜੂਆ ਦੇ ਮਾਮਲੇ ਚ ਚਾਰਜਸ਼ੀਟ ਜਾਰੀ ਕੀਤੀ ਗਈ ਹੈ । ਇਹਨਾਂ ਨੂੰ ਉਨ੍ਹਾਂ ਦੇ ਮਾਮਲੇ ਵਿਚ ਫਾਇਲ ਦੇਰੀ ਨਾਲ ਪੁੱਟਅਪ ਕੀਤੀ ਗਈ ਸੀ । ਸਾਬਕਾ ਮੁੱਖ ਸਕੱਤਰ ਦਾ ਕੇਸ 17 ਅਗਸਤ ਨੂੰ ਕੋਰਟ ਵਿਚ ਲੱਗਿਆ ਸੀ ਤੇ ਇਹਨਾਂ ਵਲੋਂ ਫਾਇਲ 16 ਅਗਸਤ ਨੂੰ ਪੁੱਟਅਪ ਕੀਤੀ ਗਈ ਜਿਸ ਦੇ ਚਲਦੀ ਇਹਨਾਂ ਖਿਲਾਫ ਕਾਰਵਾਈ ਕੀਤੀ ਗਈ ਹਨ । ਇਸ ਮਾਮਲੇ ਵਿਚ ਮੁੱਖ ਸਕੱਤਰ ਵਲੋਂ ਸੀਨੀਅਰ ਅਧਿਕਾਰੀਆ ਦੇ ਖਿਚਾਈ ਵੀ ਕੀਤੀ ਗਈ ਸੀ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!