ਪੰਜਾਬ
ਵਿਦਿਆਰਥੀਆਂ ਨੂੰ ਛੁੱਟੀਆਂ ਦੌਰਾਨ ਪੜ੍ਹਨ ਲਈ ਲਾਇਬ੍ਰੇਰੀ ਦੀਆਂ ਕਿਤਾਬਾਂ ਜਾਰੀ ਕੀਤੀਆਂ
ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕਾਂ ਨੇ ਵੀ ਦਿਖਾਇਆ ਉਤਸ਼ਾਹ
ਕਿਤਾਬਾਂ ਸੱਚੀਆਂ ਮਿੱਤਰ ਹੁੰਦੀਆਂ ਹਨ।
ਰਾਜਪੁਰਾ 31 ਮਈ ( )
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਪ੍ਰੇਰਨਾ ਸਦਕਾ ਗਰਮੀ ਦੀਆਂ ਛੁੱਟੀਆਂ ਦੌਰਾਨ ਵਿਦਿਆਰਥੀਆਂ ਨੂੰ ਪਾਠਕ੍ਰਮ ਦੇ ਨਾਲ-ਨਾਲ ਲਾਇਬ੍ਰੇਰੀ ਦੀਆਂ ਰੌਚਕ ਕਿਤਾਬਾਂ ਪੜ੍ਹਨ ਲਈ ਦਿੱਤੀਆਂ ਗਈਆਂ ਹਨ। ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਵਿਖੇ ਸਥਾਪਤ ਸਕੂਲ ਲਾਇਬ੍ਰੇਰੀ ਦੇ ਇੰਚਾਰਜ ਅਧਿਆਪਕਾ ਰੋਜ਼ੀ ਭਟੇਜਾ ਹਿੰਦੀ ਮਿਸਟ੍ਰੈਸ ਨੇ ਪ੍ਰਿੰਸੀਪਲ ਬਲਬੀਰ ਸਿੰਘ ਡੀਡੀਓ ਦੀ ਅਗਵਾਈ ਅਤੇ ਸਕੂਲ ਇੰਚਾਰਜ ਸੰਗੀਤਾ ਵਰਮਾ ਦੀ ਦੇਖ-ਰੇਖ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਉਹਨਾਂ ਦੇ ਮਨਪਸੰਦ ਸਾਹਿਤ, ਸਾਹਿਤਕਾਰਾਂ ਅਤੇ ਵੰਨਗੀਆਂ ਦੀਆਂ ਕਿਤਾਬਾਂ ਜਾਰੀ ਕੀਤੀਆਂ। ਇਸ ਮੌਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਉਤਸ਼ਾਹ ਨਾਲ ਕਿਤਾਬਾਂ ਜਾਰੀ ਕਰਵਾਈਆਂ। ਪ੍ਰਿੰਸੀਪਲ ਬਲਬੀਰ ਸਿੰਘ ਨੇ ਕਿਹਾ ਕਿ ਜੇਕਰ ਵਿਦਿਆਰਥੀ ਇੱਕ ਕਿਤਾਬ ਨੂੰ ਚੰਗੀ ਤਰਾਂ ਪੜ੍ਹ ਲੈਂਦਾ ਹੈ ਤਾਂ ਉਸਦੇ ਗਿਆਨ ਅਤੇ ਸਮਝ-ਬੂਝ ਵਿੱਚ ਅਥਾਹ ਵਾਧਾ ਹੁੰਦਾ ਹੈ। ਸਕੂਲ ਅਧਿਆਪਕ ਕੇਸਰ ਸਿੰਘ ਨੇ ਕਿਤਾਬਾਂ ਜਾਰੀ ਕਰਵਾਉਂਦਿਆਂ ਕਿਹਾ ਕਿ ਉਹ ਇਹਨਾਂ ਪੁਸਤਕਾਂ ਨੂੰ ਪੜ੍ਹ ਕੇ ਕੁਝ ਨਵਾਂ ਸਿੱਖਣ ਦਾ ਯਤਨ ਕਰਨਗੇ। ਸਕੂਲ ਅਧਿਆਪਕ ਰਾਜਿੰਦਰ ਸਿੰਘ ਚਾਨੀ ਨੇ ਕਿਤਾਬਾਂ ਜਾਰੀ ਕਰਵਾਉਣ ਸਮੇਂ ਲਾਇਬ੍ਰੇਰੀ ਇੰਚਾਰਜ ਰੋਜ਼ੀ ਭਟੇਜਾ ਅਤੇ ਸੰਗੀਤਾ ਵਰਮਾ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਕਿਤਾਬ ਪੜ੍ਹਨ ਉਪਰੰਤ ਕਿਤਾਬ ਤੋਂ ਕੀ ਸਿੱਖਿਆ ਮਿਲੀ ਜਾਂ ਕਿਤਾਬ ਦਾ ਸਾਰਾਂਸ਼ ਜਰੂਰ ਲਿਖਣ। ਇਸ ਮੌਕੇ ਸਕੂਲ ਦੇ ਡੀਡੀਓ ਪ੍ਰਿੰਸੀਪਲ ਬਲਬੀਰ ਸਿੰਘ ਅਤੇ ਸੰਗੀਤਾ ਵਰਮਾ, ਨਰੇਸ਼ ਧਮੀਜਾ, ਮਨਪ੍ਰੀਤ ਸਿੰਘ, ਰਵਿੰਦਰ ਕੁਮਾਰ ਦੇ ਨਾਲ-ਨਾਲ ਹੋਰ ਅਧਿਆਪਕਾਂ ਨੇ ਵੀ ਕਿਤਾਬ ਜਾਰੀ ਕਰਵਾਈ।