ਪੰਜਾਬ
ਜਤਿੰਦਰ ਕੌਰ ਰੰਧਾਵਾ ਵੱਲੋ ਜੁਗਲ ਕਿਸੋਰ ਅਤੇ ਬਲਦੇਵ ਸਿੰਘ ਦੇ ਆਕਾਲ ਚਲਾਣੇ ਤੇ ਦੁੱਖ ਪ੍ਰਗਟ
ਅੱਜ ਜਤਿੰਦਰ ਕੌਰ ਰੰਧਾਵਾ ਧਰਮ ਪਤਨੀ ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਅਤੇ ਜਨਰਲ ਸਕੱਤਰ ਇੰਚਾਰਜ ਰਾਜਸਥਾਨ ਕਾਂਗਰਸ ਅਤੇ ਵਿਧਾਇਕ ਡੇਰਾ ਬਾਬਾ ਨਾਨਕ ਨੇ ਹਲਕਾ ਡੇਰਾ ਬਾਬਾ ਨਾਨਕ ਦੇ ਕਸਬਾ ਕਲਾਨੌਰ ਵਿਖੇ ਜੁਗਲ ਕਿਸੋਰ ਦੇ ਦਿਹਾਂਤ ਤੇ ਉਹਨਾ ਦੇ ਗ੍ਰਹਿ ਨਿਵਾਸ ਕਲਾਨੌਰ ਵਿਖੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਵਡਾਇਆਤੇ ਕਲਾਨੌਰ ਵਿਖੇ ਡਿੰਪਲ ਕੁਮਾਰ ਦੇ ਤਾਇਆ ਫਕੀਰ ਚੰਦ ਦੇ ਦੇਹਾਂਤ ਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ
ਇਸ ਤੋਂ ਬਾਅਦ ਕਲਾਨੌਰ ਵਿਖੇ ਹੀ ਸੀਨੀਅਰ ਕਾਂਗਰਸੀ ਆਗੂ ਧਰਮ ਪਾਲ ਦੇ ਭਰਾਹੰਸ ਰਾਜ ਦੇ ਆਕਾਲ ਚਲਾਣੇ ਤੇ ਉਹਨਾਂ ਦੇ ਘਰ ਜਾ ਕਿ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਇਸ ਤੋਂ ਬਾਅਦ ਜਤਿੰਦਰ ਕੌਰ ਰੰਧਾਵਾ ਨੇ ਹਲਕੇ ਦੇ ਪਿੰਡ ਸਿੰਘ ਪੁਰਾ ਵਿਖੇ ਜਾ ਕਿ ਮੈਂਬਰ ਪੰਚਾਇਤ ਬਲਦੇਵ ਸਿੰਘ ਪੱਡਿਆਂਵਾਲਾ ਦੇ ਦੇਹਾਂਤ ਤੇ ਪਰਿਵਾਰ ਨਾਲ ਅਫਸੋਸ ਕੀਤਾ
ਇਸ ਮੌਕੇ ਬੀਬੀ ਜਤਿੰਦਰ ਕੌਰ ਰੰਧਾਵਾ ਨੇ ਕਿਹਾ ਕਿ ਇਹ ਸਾਰੇ ਪਰਿਵਾਰ ਲੰਮੇ ਸਮੇਂ ਤੋਂ ਰੰਧਾਵਾ ਪਰਿਵਾਰ ਨਾਲ ਜੁੜਕੇ ਕਾਂਗਰਸ ਪਾਰਟੀ ਦੀ ਸੇਵਾ ਕਰਦੇ ਰਹੇ ਹਨ ਇਹਨਾਂ ਸਾਰੇ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਸੁਖਜਿੰਦਰ ਸਿੰਘ ਰੰਧਾਵਾ ਤੇ ਸਮੂੱਚਾ ਰੰਧਾਵਾ ਪਰਿਵਾਰ ਹਮੇਸ਼ਾ ਉਹਨਾਂ ਦੇ ਨਾਲ ਹਰ ਦੁੱਖ ਸੁੱਖ ਦੀ ਘੜੀ ਵਿਚ ਚਟਾਨ ਵਾਂਗ ਖੜਾ ਰਹੇਗਾ
ਮੀਡੀਆ ਨਾਲ ਇਹ ਜਾਣਕਾਰੀ ਰੰਧਾਵਾ ਪਰਿਵਾਰ ਦੇ ਮੈਂਬਰ ਕਿਸ਼ਨ ਚੰਦਰ ਮਹਾਜ਼ਨ ਨੇ ਸਾਂਝੀ ਕੀਤੀ