ਸਮਝੌਤੇ ਤੇ ਸਵਾਲ ਚੁੱਕਣ ਵਾਲਿਆ ਨੂੰ ਕੇਜਰੀਵਾਲ ਦਾ ਕਰਾਰਾ ਜਵਾਬ
ਪੰਜਾਬ ਵਿੱਚ ਦਿੱਲੀ ਮਾਡਲ ਲਾਗੂ ਕਰਨ ਦੀ ਤਿਆਰੀ, ਦਿੱਲੀ ਸਰਕਾਰ ਤੇ ਪੰਜਾਬ ਸਰਕਾਰ ਵਿੱਚ ਸਮਝੌਤਾ
ਪੰਜਾਬ ਅੰਦਰ ਦਿੱਲੀ ਮਾਡਲ ਲਾਗੂ ਕਰਨ ਲਈ ਦਿੱਲੀ ਸਰਕਾਰ ਤੇ ਪੰਜਾਬ ਸਰਕਾਰ ਵਿੱਚ ਸਮਝੌਤੇ ਤੇ ਦਸਤਖ਼ਤ ਹੋ ਗਏ ਹਨ। ਇਸ ਸਮਝੌਤੇ ਨੂੰ ਨੋਲਜ ਸੇਅਰਿੰਗ ਸਮਝੌਤੇ ਦਾ ਨਾਮ ਦਿੱਤਾ ਗਿਆ ਹੈ। ਇਸ ਮੌਕੇ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੋ ਦਿਨ ਤੋਂ ਦਿੱਲੀ ਦੇ ਦੌਰੇ ਉਤੇ ਹਨ। ਦਿੱਲੀ ਅੰਦਰ ਸਿਖਿਆ ਤੇ ਸਿਹਤ ਦੇ ਖੇਤਰ ਵਿੱਚ ਚੰਗਾ ਕੰਮ ਹੋਇਆ ਹੈ । ਕੇਜਰੀਵਾਲ ਨੇ ਕਿਹਾ ਕੁੱਝ ਚੀਜ਼ਾਂ ਪੰਜਾਬ ਅੰਦਰ ਚੰਗੀਆਂ ਹੋਈਆਂ ਹਨ। ਉਨ੍ਹਾਂ ਨੂੰ ਦਿੱਲੀ ਵਿੱਚ ਲਾਗੂ ਕਰਾਂਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਿਆਣੇ ਕਹਿੰਦੇ ਹਨ। ਜਿਥੋਂ ਵੀ ਚੰਗਾ ਸਿੱਖਣ ਨੂੰ ਮਿਲੇ , ਉਹ ਸਿੱਖ ਲੈਣਾ ਚਾਹੀਦਾ ਹੈ। ਪੰਜਾਬ ਦੇ ਹਸਪਤਾਲਾਂ ਦਾ ਬੁਰਾ ਹਾਲ ਹੈ।ਮਾਨ ਨੇ ਕਿਹਾ ਕਿ ਅਮਰੀਕਾ ਤੇ ਕੈਨਡਾ ਵਿੱਚ ਵੀ ਅਜਿਹੀਆਂ ਸਹੂਲਤਾਂ ਨਹੀਂ ਹਨ। ਜੋ ਦਿੱਲੀ ਵਿੱਚ ਹਨ। ਇਸ ਸਮਝੌਤੇ ਦੇ ਤਹਿਤ ਹੁਣ ਪੰਜਾਬ ਦੇ ਅਫਸਰ ਅਤੇ ਮੰਤਰੀ ਦਿੱਲੀ ਦਾ ਦੌਰਾ ਕਰ ਸਕਣਗੇ। ਭਗਵੰਤ ਮਾਨ ਨੇ ਕਿਹਾ ਪੰਜਾਬ ਦੇ ਅਫਸਰ ਹੁਣ ਦਿੱਲੀ ਤੋਂ ਸਿੱਖ ਸਕਣਗੇ। ਦਿੱਲੀ ਦੇ ਅਫਸਰ ਪੰਜਾਬ ਆਉਣਗੇ। ਮਾਨ ਨੇ ਕਿਹਾ ਕਿ ਇਹ ਸਿਰਫ਼ ਨੋਲਜ ਸੇਅਰਿੰਗ ਸਮਝੌਤਾ ਹੈ। ਮਾਨ ਨੇ ਕਿਹਾ ਸਿੱਖਣ ਲਈ ਸਾਨੂੰ ਇਟਲੀ ਜਾਣਾ ਪਿਆ ਅਸ਼ੀ ਜਾਵਾਂਗੇ। ਵਿਰੋਧੀ ਇਸ ਸਮਝੌਤੇ ਤੇ ਰੌਲਾ ਪਾਉਣਗੇ ,ਜਦੋਂਕਿ ਇਹ ਇਕ ਨੋਲਜ ਸੇਅਰਿੰਗ ਸਮਝੌਤਾ ਹੈ। ਕੇਜਰੀਵਾਲ ਨੇ ਕਿਹਾ ਕਿ ਕੁਝ ਚੀਜ਼ਾਂ ਪੰਜਾਬ ਦਿੱਲੀ ਤੋਂ ਸਿੱਖੇਗਾ, ਕੁੱਝ ਚੀਜ਼ਾਂ ਦਿੱਲੀ ਪੰਜਾਬ ਤੋਂ ਸਿੱਖੇਗਾ। ਮਾਨ ਨੇ ਕਿਹਾ ਕਿ ਦਿੱਲੀ ਦੀ ਤਰ੍ਹਾਂ ਰੋਡ ਮੇਪ ਤਿਆਰ ਕਰਾਂਗੇ। 117 ਸਕੂਲ ਤੇ 117 ਮੁਹੱਲਾ ਕਲੀਨਿਕ ਪਹਿਲਾਂ ਤਿਆਰ ਕਰਾਂਗੇ। ਕੇਜਰੀਵਾਲ ਨੇ ਕਿਹਾ ਕੇਂਦਰ ਸਰਕਾਰ, ਹਰਿਆਣਾ ਸਰਕਾਰ, ਪੰਜਾਬ ਨੂੰ ਆਪਸ ਵਿੱਚ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਕੇਜ਼ਰੀਵਾਲ ਨੇ ਕਿਹਾ ਕਿ ਕੱਲ੍ਹ ਕਿਸੇ ਹੋਰ ਰਾਜ ਦੀ ਸਰਕਾਰ ਵੀ ਸਮਝੌਤਾ ਕਰਨਾ ਚਾਹੁੰਦੀ ਹੈ ਤਾਂ ਅਸ਼ੀ ਸਮਝੌਤਾ ਕਰਾਂਗੇ। ਕੇਜਰੀਵਾਲ ਨੇ ਕਿਹਾ ਸਟਾਲਿਨ ਸਾਹਿਬ ਦਿੱਲੀ ਤੋਂ ਆਏ ਸੀ ,ਇਸ ਮਤਲਬ ਇਹ ਨਹੀਂ ਕੇ ਤਾਮਿਲਨਾਡੂ ਦੀ ਸਰਕਾਰ ਦਿੱਲੀ ਤੋਂ ਚੱਲ ਰਹੀ ਹੈ ।ਸਾਡੇ ਅਧਿਆਪਕ ਦਿੱਲੀ ਟਰੇਨਿੰਗ ਲਈ ਜਾਂਦੇ ਹਨ। ਇਸ ਦਾ ਮਤਲਬ ਇਹ ਨਹੀਂ ਕਿ ਇਟਲੀ ਤੋਂ ਦਿੱਲੀ ਸਰਕਾਰ ਚਲਦੀ ਹੈ।