ਪੰਜਾਬ

ਕਈ ਅਧਿਕਾਰੀਆਂ ਤੇ ਨੇਤਾ ਨੇ ਖ਼ਤਰਾ ਹੋਣ ਦੀ ਝੂਠੀ ਰਿਪੋਰਟ ਤਿਆਰ ਕਰਵਾ ਕੇ ਸੁਰੱਖਿਆ ਲਈ ਹੋਈ : ਅਨੁਮਾਨ ਕਮੇਟੀ

ਜੇਕਰ ਕੋਈ ਵੀ ਵਿਅਕਤੀ ਕਿਸੇ ਧਰਮ ਖਿਲਾਫ ਗ਼ਲਤ ਬਿਆਨਬਾਜ਼ੀ ਫਿਰ ਸੁਰੱਖਿਆ ਮੰਗਦਾ, ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ

ਪੰਜਾਬ ਵਿਧਾਨ ਸਭਾ ਵਿਚ ਸਾਲ 2022 – 23 ਲਈ ਗ੍ਰਹਿ ਮਾਮਲੇ ਅਤੇ ਨਿਆ ਵਿਭਾਗ ਪੰਜਾਬ ਦੇ ਬਜਟ ਅਨੁਮਾਨਾਂ ਤੇ ਅਨੁਮਾਨ ਕਮੇਟੀ ਨੇ ਆਪਣੀ ਰਿਪੋਰਟ ਅੱਜ ਵਿਧਾਨ ਸਭਾ ਵਿਚ ਪੇਸ਼ ਕਰ ਦਿੱਤੀ ਹੈ । ਅਨੁਮਾਨ ਕਮੇਟੀ ਦੇ ਸਭਾਪਤੀ ਅਮਨ ਅਰੋੜਾ ਦੀ ਅਗਵਾਈ ਵਿਚ ਬਣੀ ਕਮੇਟੀ ਵਿਚ ਅਮਨਸ਼ੇਰ ਸਿੰਘ , ਅਮੋਲਕ ਸਿੰਘ , ਬਲਕਾਰ ਸਿੱਧੂ , ਬਰਿੰਦਰਮੀਤ ਸਿੰਘ ਪਾਹੜਾ , ਗੁਰਪ੍ਰੀਤ ਸਿੰਘ ਗੋਗੀ , ਹਰਮੀਤ ਸਿੰਘ ਪਠਾਣ ਮਾਜਰਾ , ਜਗਤਾਰ ਸਿੰਘ ਦਿਆਲਪੁਰਾ , ਡਾ ਕਸ਼ਮੀਰ ਸਿੰਘ ਸੋਹਲ , ਕੁਲਵੰਤ ਸਿੰਘ ਸਿੱਧੂ , ਰਮਨ ਅਰੋੜਾ , ਸੰਤੋਸ਼ ਕੁਮਾਰੀ ਕਟਾਰਿਆ ਅਤੇ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਹਨ ।


ਇਸ ਕਮੇਟੀ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਕਮੇਟੀ ਨੇ ਜਾਨਣਾ ਚਾਹਿਆ ਹੈ ਕਿ ਜਦੋ ਅਧਿਕਾਰੀ / ਕਰਮਚਾਰੀ ਨੂੰ ਗੈਂਗਸਟਰਾਂ ਅਤੇ ਗਰੁੱਪਾਂ ਵਲੋਂ ਧਮਕੀਆਂ ਭਰੀਆਂ ਕਾਲਾ ਆਉਂਦੀਆ ਹਨ ਤਾਂ ਵਿਭਾਗ ਵਲੋਂ ਇਸ ਤੇ ਕੀ ਕਾਰਵਾਈ ਕੀਤੀ ਜਾਂਦੀ ਹੈ ।
ਕਮੇਟੀ ਨੇ ਕਿਹਾ ਕਿ ਕਈ ਅਧਿਕਾਰੀ ਜਾਂ ਨੇਤਾ ਨੇ ਖ਼ਤਰੇ ਦੀ ਝੂਠੀ ਰਿਪੋਰਟ ਤਿਆਰ ਕਰਵਾ ਕੇ ਸੁਰੱਖਿਆ ਲਈ ਹੋਈ ਹੈ । ਕਿਸੇ ਨੇ ਜ਼ੈਡ ਕੈਟਾਗਰੀ ਦੀ ਸੁਰੱਖਿਆ ਲਈ ਹੈ , ਕਿਸੇ ਨੇ ਜ਼ੈਡ ਪਲੱਸ ਕੈਟਾਗਰੀ ਦੀ ਸੁਰੱਖਿਆ ਲਈ ਹੈ । ਇਸ ਲਈ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਅਤੇ ਓਹਨਾ ਦੀ ਸੁਰੱਖਿਆ ਵਾਪਸ ਕੀਤੀ ਜਾਵੇ ।
ਕਮੇਟੀ ਸਿਫਾਰਸ਼ ਕਰਦੀ ਹੈ ਕਿ ਜੇਕਰ ਕੋਈ ਵੀ ਵਿਅਕਤੀ ਕਿਸੇ ਧਰਮ ਖਿਲਾਫ ਗ਼ਲਤ ਬਿਆਨਬਾਜ਼ੀ ਕਰਦਾ ਹੈ ਅਤੇ ਬਾਅਦ ਵਿਚ ਸੁਰੱਖਿਆ ਮੰਗਦਾ ਹੈ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!