ਪੰਜਾਬ
ਪਿੰਡ ਬਮਿਆਲ ਚ ਲਗਾਇਆ ਮੈਡੀਕਲ ਕੈਂਪ
ਸਿਵਲ ਸਰਜਨ ਪਠਾਨਕੋਟ ਡਾਕਟਰ ਅਦਿੱਤੀ ਸਲਾਰੀਆ ਵੱਲੋ ਦਿੱਤੇ ਦਿਸ਼ਾ ਨਿਰਦੇਸ਼ਾ ਅਨੁਸਾਰ ਅੱਜ ਮਿਤੀ ੨੩/੭/੨੩ ਨੂੰ ਪਿੰਡ ਬਮਿਆਲ ਵਿਖੇ ਇੰਡੀਅਨ ਮੈਡੀਕਲ ਐਸੋਸਏਸ਼ਨ ਦੇ ਪ੍ਰਾਈਵੇਟ ਡਾਕਟਰਾਂ ਵਲੋਂ ਮੈਡੀਕਲ ਕੈਂਪ ਲਗਾਇਆ ਗਿਆ ਅਤੇ ੨੫੫ ਮਰੀਜ਼ਾ ਦਾ ਚੈਕ ਅੱਪ ਕੀਤਾ ਗਿਆ
ਮੌਕੇ ਤੇ ਮੁਫ਼ਤ ਦਵਾਈਆ ਵੰਡੀਆ ਗੇਈਆਂ ਅਤੇ ਜ਼ਰੂਰਤ ਮੰਦਾ ਨੂੰ ਸਿਹਤ ਸੁਝਾਅ ਅਤੇ ਸਹੂਲਤਾਂ ਦਿੱਤੀਆਂ ਗੇਈਆ
ਇਸ ਮੌਕੇ ਤੇ ਡਾਕਟਰ ਕੇ ਡੀ ਸਿੰਘ ਵਲੋਂ ਮਰੀਜ਼ਾ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ।
ਡਾਕਟਰ ਤਰਸੇਮ ਸਿੰਘ, ਡਾਕਟਰ ਮੁਕੇਸ਼ ਭਾਰਦਵਾਜ ,ਡਾਕਟਰ ਪੰਕਜ ਸ਼ਰਮਾ ਆਦਿ ਕੈਂਪ ਵਿਚ ਸੇਵਾ ਲੇਈ ਮੌਜੂਦ ਰਹੇ।