ਪੰਜਾਬ
Veterinary ਇੰਸਪੈਕਟਰਜ ਦੀ ਜਲੰਧਰ ਵਿਖੇ ਹੋਈ ਮੀਟਿੰਗ
ਪੰਜਾਬ ਦੇ ਜ਼ਿਲ੍ਹਾ Veterinary ਇੰਸਪੈਕਟਰਜ ਦੀ ਇਕ ਹੰਗਾਮੀ ਮੀਟਿੰਗ ਜਲੰਧਰ ਦੇ ਵਿਰਸਾ ਭਵਨ ਵਿਖੇ ਹੋਈ। ਜਿਸ ਵਿੱਚ ਪੰਜਾਬ ਦੇ ਸਮੂਹ ਜਿਲ੍ਹਾ ਵੈਟਨਰੀ ਇੰਸਪੈਕਟਰਜ਼ ਨੇ ਹਿੱਸਾ ਲਿਆ। ਮੀਟਿੰਗ ਦਾ ਆਗਾਜ਼ ਵਿਛੜੇ ਜੁਝਾਰੂ ਸਾਥੀ ਗੁਰਮੁਖ ਸਿੰਘ ਡੀ ਵੀ ਆਈ ਸੰਗਰੂਰ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦੇ ਕੇ ਕੀਤਾ।
ਮੀਟਿੰਗ ਦੌਰਾਨ ਜ਼ਿਲ੍ਹਾ Veterinary ਇੰਸਪੇਕਟਰਜ਼ ਵੱਲੋਂ ਗਰੇਡ ਪੇ, ਡਿਊਟੀ ਲਿਸਟ ਅਤੇ ਹੋਰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਤੇ ਡੂੰਘਾਈ ਨਾਲ ਵਿਚਾਰ ਵਿਟਾਂਦਰਾ ਕੀਤਾ ਗਿਆ, ਅਤੇ ਜਲਦ ਤੋਂ ਜਲਦ ਪੰਜਾਬ ਸਟੇਟ ਵੈਟਨਰੀ ਇੰਸਪੈੱਕਟਰਜ਼ ਐਸੋਸੀਏਸ਼ਨ ਨਾਲ ਮੀਟਿੰਗ ਰੱਖ ਕੇ ਇਹਨਾਂ ਮੁਸ਼ਕਿਲਾਂ ਅਤੇ ਮੰਗਾਂ ਦੇ ਹੱਲ ਤੇ ਜ਼ੋਰ ਦਿੱਤਾ ਗਿਆ।
ਮੀਟਿੰਗ ਦੋਰਾਨ ਅਮਨਦੀਪ ਡੀ ਵੀ ਆਈ ਪਠਾਨਕੋਟ , ਗੁਰਮੀਤ ਸਿੰਘ ਡੀ ਵੀ ਆਈ ਪਟਿਆਲਾ ਦੀ ਮੁੱਖ ਨੁਮਾਇੰਦਿਆਂ ਵਜੋਂ ਚੋਣ ਕੀਤੀ ਗਈ ਅਤੇ ਜਸਵਿੰਦਰ ਸਿੰਘ ਡੀ ਵੀ ਆਈ ਮੋਹਾਲੀ ਨੂੰ ਖ਼ਜਾਨਚੀ ਵਜੋਂ ਚੁਣਿਆ ਗਿਆ। ਮੀਟਿੰਗ ਵਿੱਚ ਸਟੇਜ ਸਕੱਤਰ ਦੀ ਭੂਮਿਕਾ ਸ਼੍ਰੀ ਗੁਰਜੀਤ ਸਿੰਘ, ਹੁਸ਼ਿਆਰਪੁਰ ਅਤੇ ਪ੍ਰਬੰਧਕ ਵਜੋਂ ਸੁਰਿੰਦਰ ਕੁਮਾਰ, ਜਲੰਧਰ ਨੇ ਯੋਗਦਾਨ ਪਾਇਆ।
ਮੀਟਿੰਗ ਦੌਰਾਨ, ਪੰਜਾਬ ਦੇ ਸਮੂਹ ਜਿਲ੍ਹਾ ਵੈਟਨਰੀ ਇੰਸਪੈਕਰਜ ਜਸਵੀਰ ਸਿੰਘ, ਲਵਲੀ ਮਲਹੋਤਰਾ, ਸੁਖਵੀਰ ਸਿੰਘ, ਬਲਜਿੰਦਰ ਸਿੰਘ, ਗੁਰਮੀਤ ਸਿੰਘ, ਨਿਰਮਲਜੀਤ ਸਿੰਘ, ਟਹਿਲ ਸਿੰਘ, ਸ਼ਮਸ਼ੇਰ ਸਿੰਘ, ਜਗਦੀਸ਼ ਸਿੰਘ, ਜਗਰੂਪ ਸਿੰਘ, ਰਮੇਸ਼ ਕੁਮਾਰ, ਜਸਵਿੰਦਰ ਸਿੰਘ, ਨਪਿੰਦਰ ਸਿੰਘ, ਦਵਿੰਦਰਪਾਲ ਸਿੰਘ, ਰਾਜਿੰਦਰ ਕੁਮਾਰ, ਸ਼ਮਸ਼ੇਰ ਬਹਾਦੁਰ, ਹਾਜ਼ਰ ਰਹੇ।ਇਹ ਜਾਣਕਾਰੀ ਐਸੋਸੀਏਸ਼ਨ ਦੇ ਸਾਬਕਾ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਨੇ ਪੱਤਰਕਾਰਾਂ ਨੂੰ ਦਿਤੀ