ਮਗਨਰੇਗਾ ਮੁਲਾਜ਼ਮਾਂ ਵੱਲੋਂ ਕੀਤਾ ਗਿਆ ਇਜ਼ਲਾਸ ਪੁਰਾਣੀ ਕਮੇਟੀ ਭੰਗ ਕਰਕੇ ਕੀ਼ਤੀ ਨਵੀ ਕਮੇਟੀ ਚੋਣ
*ਮਗਨਰੇਗਾ ਮੁਲਾਜ਼ਮਾਂ ਵੱਲੋਂ ਕੀਤਾ ਗਿਆ ਇਜ਼ਲਾਸ ਪੁਰਾਣੀ ਕਮੇਟੀ ਭੰਗ ਕਰਕੇ ਕੀ਼ਤੀ ਨਵੀ ਕਮੇਟੀ ਚੋਣ,*
*ਮਨਸੇ ਖਾਂ ਚੁਣਿਆ ਮਗਨਰੇਗਾ ਕਰਮਚਾਰੀ ਯੂਨੀਅਨ ਦਾ ਸੂਬਾ ਪ੍ਰਧਾਨ*
*ਰੈਗੂਲਰ ਦੀ ਮੰਗ ਨੂੰ ਲੈ ਕੇ ਆਉਣ ਵਾਲੇ ਦਿਨਾਂ ਵਿੱਚ ਵਿੱਢਿਆ ਜਾਵੇਗਾ ਸੰਘਰਸ਼*
08 ਮਈ ( ਮੋਗਾ ) ਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦਾ ਸੂਬਾ ਪੱਧਰੀ ਇਜਲਾਸ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਹਾਲ ਮੋਗਾ ਵਿਖੇ ਹੋਇਆ।ਪੰਜਾਬ ਦੇ 19 ਜ਼ਲ੍ਹਿਆਂ ਦੇ ਨਰੇਗਾ ਮੁਲਾਜ਼ਮਾਂ ਵੱਲੋਂ ਇਜਲਾਸ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ ਗਿਆ। ਭਰਵੀਂ ਹਾਜ਼ਰੀ ਵਿੱਚ ਸਭ ਤੋਂ ਪਹਿਲਾਂ ਪੁਰਾਣੀ ਕਮੇਟੀ ਭੰਗ ਕੀਤੀ ਗਈ। ਇਸਤੋਂ ਬਾਅਦ ਵੱਖ-ਵੱਖ ਜ਼ਿਲ੍ਹਿਆਂ ਨੇ ਅਤੇ ਵੱਖ-ਵੱਖ ਕੈਟਾਗਰੀਆਂ ਨੇ ਆਪਣੇ ਪ੍ਰਤੀਨਿਧ ਚੁਣ ਕੇ ਵਰਕਿੰਗ ਕਮੇਟੀ ਦੀ ਚੋਣ ਕੀਤੀ। ਵਰਕਿੰਗ ਕਮੇਟੀ ਵਿੱਚੋਂ ਬਹੁਮਤ ਦੇ ਆਧਾਰ ਤੇ ਸੂਬਾ ਕਮੇਟੀ ਲਈ ਵੱਖ-ਵੱਖ ਅਹੁਦੇਦਾਰਾਂ ਦੀ ਚੋਣ ਕੀਤੀ ਗਈ।ਚੁਣੀ ਗਈ ਨਵੀਂ ਕਮੇਟੀ ਵਿੱਚ ਸੂਬਾ ਪ੍ਰਧਾਨ ਮਨਸ਼ੇ ਖ਼ਾਨ, ਜਨਰਲ ਸਕੱਤਰ ਅੰਮ੍ਰਿਤਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ ਈਸ਼ਵਰਪਾਲ ਸਿੰਘ,ਮੀਤ ਪ੍ਰਧਾਨ ਹਰਿੰਦਰਪਾਲ ਸਿੰਘ ਜੋਸਨ, ਵਿੱਤ ਸਕੱਤਰ ਸੰਜੀਵ ਕਾਕੜਾ, ਸਲਾਹਕਾਰ ਗੁਰਕਾਬਲ ਸਿੰਘ, ਪ੍ਰੈੱਸ ਸਕੱਤਰ ਅਮਰੀਕ ਸਿੰਘ ਚੁਣੇ ਗਏ। ਵਰਕਿੰਗ ਕਮੇਟੀ ਦੇ ਚੇਅਰਮੈਨ ਰਣਧੀਰ ਸਿੰਘ ਧੀਮਾਨ ਬਣੇ ਅਤੇ ਹਾਊਸ ਦੀ ਸਰਬਸੰਮਤੀ ਨਾਲ ਸਰਪ੍ਰਸਤ ਵਰਿੰਦਰ ਸਿੰਘ ਬੀਬੀਵਾਲਾ ਨੂੰ ਚੁਣਿਆ ਗਿਆ।ਸਾਰੀ ਕਮੇਟੀ ਵਰਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਕੰਮ ਕਰੇਗੀ। ਯੂਨੀਅਨ ਦੇ ਪਿਛਲੇ ਸਮੇਂ ਦੌਰਾਨ ਹੋਏ ਆਮਦਨ ਅਤੇ ਖ਼ਰਚਿਆਂ ਬਾਰੇ ਦੱਸਿਆ ਗਿਆ ਜਿਸ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ। ਹਾਜ਼ਰ ਨਰੇਗਾ ਮੁਲਾਜ਼ਮਾਂ ਵੱਲੋਂ ਨਵੀਂ ਚੁਣੀ ਕਮੇਟੀ ਅੱਗੇ 792 ਗਰਾਮ ਸੇਵਕਾਂ ਦੀ ਵਿਭਾਗ ਵਿੱਚ ਕੀਤੀ ਜਾ ਰਹੀ ਭਰਤੀ ਨੂੰ ਨਰੇਗਾ ਮੁਲਾਜ਼ਮਾਂ ਦੇ ਰੈਗੂਲਰ ਹੋਣ ਤੱਕ ਹਰ ਹੀਲੇ ਰੱਦ ਕਰਵਾਉਣ ਜ਼ੋਰਦਾਰ ਮੰਗ ਰੱਖੀ।ਇਸ ਤੋਂ ਇਲਾਵਾ ਨਰੇਗਾ ਮੁਲਾਜ਼ਮਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਰੋਕਣ,ਕੱਢੇ ਗਏ ਮੁਲਾਜ਼ਮਾਂ ਨੂੰ ਬਹਾਲ ਕਰਵਾਉਣ,ਨਰੇਗਾ ਮੁਲਾਜ਼ਮਾਂ ਤੇ ਪਾਏ ਹਰ ਤਰ੍ਹਾਂ ਦੇ ਝੂਠੇ ਕੇਸ ਰੱਦ ਕਰਵਾਉਣ, ਮੌਤ ਦੇ ਕੇਸਾਂ ਵਿੱਚ ਨੌਕਰੀ ਤੇ ਢੁੱਕਵਾਂ ਮੁਆਵਜ਼ਾ ਦੇਣ, ਸਾਰੇ ਜ਼ਿਲ੍ਹਿਆਂ ਦੀ ਤਨਖ਼ਾਹ ਵਿੱਚ ਇੱਕਸਾਰਤਾ ਲਿਆਉਣ,ਈ.ਪੀ.ਐੱਫ ਲਾਗੂ ਕਰਵਾਉਣ, ਰੈਗੂਲਰ ਹੋਣ ਤੱਕ ਪੇ-ਸਕੇਲ ਦੇਣ,ਪਿਛਲੇ ਦੋ ਸਾਲਾਂ ਤੋਂ ਬਕਾਇਆ ਪਈਆਂ ਪੇਮੈਟਾਂ ਜਲਦ ਕਰਵਾਉਣ ਦੀ ਵੀ ਮੰਗ ਰੱਖੀ।ਇਸ ਤੇ ਸੂਬਾ ਕਮੇਟੀ ਨੇ ਗੰਭੀਰ ਨੋਟਿਸ ਲੈਂਦਿਆਂ ਅਗਲੇ ਦਿਨਾਂ ਵਿੱਚ ਸੂਬਾ ਕਮੇਟੀ ਦੀ ਮੀਟਿੰਗ ਕਰਕੇ ਕਰੜਾ ਸੰਘਰਸ਼ ਵਿੱਢਣ ਦਾ ਐਲਾਨ ਕੀਤਾ।ਅੰਤ ਵਿੱਚ ਨਵੀਂ ਚੁਣੀ ਕਮੇਟੀ ਨੇ ਇਜਲਾਸ ਵਿੱਚ ਪੁੱਜਣ ਵਾਲੇ ਮੁਲਾਜ਼ਮਾਂ ਦਾ ਧੰਨਵਾਦ ਕੀਤਾ