ਪੰਜਾਬ
* ਸੇਵਾ ਵਿੱਚ ਕਰਮਚਾਰੀਆਂ ਨੂੰ ਮਹਿੰਗਾਈ ਭੱਤੇ ਦੇਣ ਲਈ ਨੋਟੀਫਿਕੇਸ਼ਨ ਜ਼ਾਰੀ , ਪੈਨਸ਼ਨਰ ਦਾ ਜਿਕਰ ਨਹੀਂ*
ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਕਰਮਚਾਰੀਆਂ ਨੂੰ 6 ਫ਼ੀਸਦੀ ਮਹਿੰਗਾਈ ਭੱਤਾ ਦੇਣ ਸਬੰਧੀ ਨੋਟੀਫਿਕੇਸ਼ਨ ਜ਼ਾਰੀ ਕਰ ਦਿੱਤਾ ਹੈ । ਵਿੱਤ ਵਿਭਾਗ ਵਲੋਂ ਜੋ ਨੋਟੀਫਿਕੇਸ਼ਨ ਜ਼ਾਰੀ ਕੀਤਾ ਗਿਆ ਹੈ ਉਸ ਵਿੱਚ ਜੋ ਇਸ ਸਮੇ ਸੇਵਾ ਵਿੱਚ ਕਰਮਚਾਰੀ ਹਨ ਉਨ੍ਹਾਂ ਨੂੰ 1 ਅਕਤੂਬਰ ਤੋਂ ਵਧਿਆ ਮਹਿੰਗਾਈ ਭੱਤਾ ਦੇਣ ਦਾ ਜਿਕਰ ਕੀਤਾ ਗਿਆ ਹੈ ਜਦੋ ਕਿ ਪੱਤਰ ਵਿੱਚ ਪੈਨਸ਼ਨਰ ਦਾ ਜਿਕਰ ਨਹੀਂ ਹੈ ।