ਹੁਣ ਬੀਅਰ ਤੇ ਸ਼ਰਾਬ ਲੈਣ ਲਈ ਠੇਕੇ ਤੇ ਨਹੀਂ ਪਏਗਾ ਜਾਣਾ , ਸ਼ਹਿਰਾਂ ਚ ਅੰਦਰ ਖੁਲਣਗੀਆਂ ਦੁਕਾਨਾਂ
1 ਅਪ੍ਰੈਲ ਤੋਂ ਸਿਰਫ ਸ਼ਹਿਰਾਂ ਵਿਚ ਬੀਅਰ ਅਤੇ ਸ਼ਰਾਬ ਦੀਆਂ ਖੁਲਾਂਗੀਆਂ ਦੁਕਾਨਾਂ
ਹੁਣ ਅਗਰ ਕਿਸੇ ਨੇ ਬੀਅਰ ਅਤੇ ਸ਼ਰਾਬ ਪੀਣੀ ਹੈ ਤਾਂ ਉਸਨੂੰ ਠੇਕੇ ਤੇ ਨਹੀਂ ਜਾਣਾ ਪਵੇਗਾ । ਪੰਜਾਬ ਸਰਕਾਰ 1 ਅਪ੍ਰੈਲ ਤੋਂ ਸ਼ਹਿਰਾਂ ਅੰਦਰ ਬੀਅਰ ਅਤੇ ਸ਼ਰਾਬ ਦੀਆਂ ਦੁਕਾਨਾਂ ਖੋਲਣ ਜਾ ਰਹੀ ਹੈ । ਫਿਲਹਾਲ 77 ਸ਼ਰਾਬ ਦੀਆਂ ਦੁਕਾਨਾਂ ਖੁੱਲਣ ਜਾ ਰਹੀਆਂ ਹਨ । ਇਹ ਇਸ ਲਈ ਕੀਤਾ ਹੈ ਕਿ ਕਈ ਲੋਕ ਠੇਕੇ ਤੇ ਜਾਣ ਤੋਂ ਪਰਹੇਜ ਕਰਦੇ ਹਨ ਅਜਿਹੇ ਲੋਕਾਂ ਨੂੰ ਠੇਕੇ ਜਾਣ ਦੀ ਜਰੂਰਤ ਨਹੀਂ ਹੈ ਉਹ ਦੁਕਾਨ ਤੋਂ ਹੀ ਬੀਅਰ ਅਤੇ ਸ਼ਰਾਬ ਖਰੀਦ ਸਕਣਗੇ । ਇਸ ਨਾਲ ਪੰਜਾਬ ਸਰਕਾਰ ਦੀ ਆਮਦਨ ਵਿਚ ਵਾਧਾ ਹੋਵੇਗਾ ।
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਬੀਤੇ ਸ਼ੁੱਕਰਵਾਰ ਨੂੰ ਸਾਲ 2023-24 ਦੀ ਆਬਕਾਰੀ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ । ਇਸ ਨੀਤੀ ਤਹਿਤ ਸਾਲ 2023-24 ਦੌਰਾਨ 1004 ਕਰੋੜ ਰੁਪਏ ਦੇ ਵਾਧੇ ਨਾਲ 9754 ਕਰੋੜ ਰੁਪਏ ਇਕੱਤਰ ਕਰਨ ਦਾ ਟੀਚਾ ਹੈ। ਬੀਅਰ ਬਾਰ, ਹਾਰਡ ਬਾਰ, ਕਲੱਬਾਂ ਤੇ ਮਾਈਕਰੋਬ੍ਰਿਊਰੀਜ਼ ਵੱਲੋਂ ਵੇਚੀ ਜਾਂਦੀ ਸ਼ਰਾਬ ਉਤੇ ਲਗਦਾ ਵੈਟ ਘਟਾ ਕੇ 13 ਫੀਸਦੀ ਤੇ 10 ਫੀਸਦੀ ਸਰਚਾਰਜ ਕੀਤਾ ਗਿਆ ਹੈ।
ਆਬਕਾਰੀ ਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 1 ਅਪ੍ਰੈਲ ਤੋਂ ਸਿਰਫ ਸ਼ਹਿਰਾਂ ਵਿਚ ਬੀਅਰ ਅਤੇ ਸ਼ਰਾਬ ਦੀਆਂ ਦੁਕਾਨਾਂ ਖੋਲੀਆਂ ਜਾ ਰਹੀਆਂ ਹਨ । ਜਿਸ ਨਾਲ ਸਰਕਾਰ ਦੀ ਆਮਦਨ ਵਿਚ ਵਾਧਾ ਹੋਵੇਗਾ ।