ਪੰਜਾਬ
ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਕਾਲਜ, ਭਾਗੂ ਮਾਜਰਾ , ਖਰੜ ਵੱਲੋਂ ਵਿਦਿਆਰਥੀਆਂ ਦਾ ਇਕ ਰੋਜ਼ਾ ਟੂਰ ਰਵਾਨਾ
ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਕਾਲਜ, ਭਾਗੂ ਮਾਜਰਾ, ਖਰੜ ਦਾ ਇਕ ਰੋਜ਼ਾ ਟੂਰ ਮਿਤੀ 21 ਅਪ੍ਰੈਲ ਨੂੰ ਲਿਜਾਇਆ ਗਿਆ, ਜਿਸ ਵਿੱਚ ਕਾਲਜ ਦੇ ਬੀ. ਏ., ਬੀ. ਕਾਮ., ਬੀ. ਸੀ. ਏ., ਐਮ. ਏ. ਅਤੇ ਪੀ. ਜੀ. ਡੀ. ਸੀ. ਏ. ਦੇ 76 ਵਿਦਿਆਰਥੀ ਸ਼ਾਮਲ ਹੋਏ।ਕਾਲਜ ਦੇ ਪ੍ਰਿੰਸੀਪਲ ਡਾ. ਜਗਜੀਤ ਕੌਰ ਨੇ ਵਿਦਿਆਰਥੀ ਜੀਵਨ ਵਿੱਚ ਅਜਿਹੀਆਂ ਗਤੀਵਿਧੀਆਂ ਦੀ ਅਹਿਮੀਅਤ ਦੱਸਦੇ ਹੋਏ ਕਿਹਾ ਕਿ ਸਮੈਸਟਰ ਦੀ ਪੜ੍ਹਾਈ ਖਤਮ ਹੋਣ ਦੇ ਨੇੜੇ ਹੈ ਅਤੇ ਵਿਦਿਆਰਥੀਆਂ ਨੂੰ ਫਾਈਨਲ ਪ੍ਰੀਖਿਆਵਾਂ ਲਈ ਫਰੀ ਕਰਨ ਤੋਂ ਪਹਿਲਾਂ ਉਹਨਾਂ ਨੂੰ ਮਾਨਸਿਕ ਪੱਖੋਂ ਤਰੋਤਾਜ਼ਾ ਕਰਨ ਲਈ ਇਹ ਟੂਰ ਉਲੀਕਿਆ ਗਿਆ।ਕਾਲਜ ਦੇ ਡਾਇਰੈਕਟਰ ਡਾ. ਐਮ. ਪੀ.ਸਿੰਘ ਅਤੇ ਸੁਪਰਡੈਂਟ ਨਰਿੰਦਰ ਸਿੰਘ ਪਡਿਆਲਾ ਨੇ ਸਵੇਰੇ ਸੱਤ ਵਜੇ ਸ਼ੁੱਭ ਇੱਛਾਵਾਂ ਦਿੰਦੇ ਹੋਏ ਕਾਲਜ ਤੋਂ ਟੂਰ ਰਵਾਨਾ ਕੀਤਾ । ਇਸ ਟੂਰ ਦੀ ਪਹਿਲੀ ਠਾਹਰ ਗੁਰਦੁਆਰਾ ਸ੍ਰੀ ਨਾਢਾ ਸਾਹਿਬ ਵਿਖੇ ਰੱਖੀ ਗਈ,ਜਿਸ ਦੌਰਾਨ ਹਿਸਟਰੀ ਦੇ ਪ੍ਰੋਫੈਸਰ ਦਲਜੀਤ ਕੌਰ ਅਤੇ ਪ੍ਰੋ.ਅਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਇਸ ਜਗ੍ਹਾ ਦੀ ਇਤਿਹਾਸਕ ਮਹੱਤਤਾ ਤੋਂ ਜਾਣੂ ਕਰਵਾਇਆ । ਜਿਸ ਉਪਰੰਤ ਵਿਦਿਆਰਥੀਆਂ ਨੂੰ ਮੋਰਨੀ ਹਿਲਜ਼ ਅਤੇ ਉਸ ਦੇ ਨਜ਼ਦੀਕ ਤਿੱਕੜ ਤਾਲ,ਐਡਵੈਂਚਰ ਪਾਰਕ ਅਤੇ ਯਾਦਵਿੰਦਰਾ ਪਾਰਕ ਪਿੰਜੋਰ ਆਦਿ ਥਾਵਾਂ ਤੇ ਲਿਜਾਇਆ ਗਿਆ। ਟੂਰ ਇੰਚਾਰਜ ਡਾ. ਵੀਰਪਾਲ ਕੌਰ ਅਤੇ ਸਹਾਇਕ ਟੂਰ ਇੰਚਾਰਜ ਪ੍ਰੋਫੈਸਰ ਵੇਦ ਪ੍ਰਕਾਸ਼ ਨੇ ਦੱਸਿਆ ਕਿ ਇਸ ਟੂਰ ਦੌਰਾਨ ਜਿੱਥੇ ਵਿਦਿਆਰਥੀਆਂ ਨੇ ਘੁੰਮਣ ਦਾ ਅਨੰਦ ਮਾਣਿਆ ਉਥੇ ਸਮੂਹਿਕ ਅਨੁਸ਼ਾਸਨ ਵੀ ਬਣਾਈ ਰੱਖਿਆ । ਡਾ.ਪੰਕਜ ਕੁਮਾਰ ਅਤੇ ਸ੍ਰੀ ਯਾਦਵਿੰਦਰ ਨੇ ਅਨੁਸ਼ਾਸਨ ਬਣਾਏ ਰੱਖਣ ਅਤੇ ਸਫਲਤਾ ਪੂਰਵਕ ਟੂਰ ਨੇਪਰੇ ਚੜ੍ਹਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਵਿਦਿਆਰਥੀਆਂ ਨੇ ਇਸ ਟੂਰ ਦੇ ਸੰਬੰਧ ਵਿਚ ਕਿਹਾ ਕਿ ਧਾਰਮਿਕ ਅਸਥਾਨ ਦੇ ਦਰਸ਼ਨ ਕਰਕੇ ਜਿੱਥੇ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਹੋਇਆ ਹੈ ਉਥੇ ਹੀ ਉਨ੍ਹਾਂ ਵੱਲੋਂ ਇਸ ਸਫ਼ਰ ਦਾ ਆਨੰਦ ਵੀ ਮਾਣਿਆ ਗਿਆ ।