ਪੰਜਾਬ
Petrol Pump ‘ਤੇ ਪੈਟਰੋਲ ਤੇ ਡੀਜ਼ਲ ਖ਼ਤਮ, ਪੈਟਰੋਲ ਪੰਪ ਬੰਦ
Truck unions ਦੀ ਹੜਤਾਲ : ਪੰਜਾਬ , ਹਰਿਆਣਾ ,ਹਿਮਾਚਲ ਵਿਚ ਪੈਟਰੋਲ ਪੰਪ ਬੰਦ
ਟਰੱਕ ਯੂਨੀਅਨਾਂ ਦੀ ਹੜਤਾਲ ਤੇ ਚਲਦੇ ਪੰਜਾਬ , ਹਰਿਆਣਾ ,ਹਿਮਾਚਲ ਵਿਚ ਪੈਟਰੋਲ ਪੰਪ (Petrol Pump )ਬੰਦ ਹੋ ਗਏ ਹਨ ਚੰਡੀਗੜ੍ਹ ਵਿਚ ਸਵੇਰੇ ਤੋਂ ਹੀ ਪੈਟਰੋਲ ਪੰਪ ਦੇ ਵੱਡੀਆਂ ਲਾਈਨਾਂ ਲੱਗ ਗਈਆਂ ਸਨ ਪੈਟਰੋਲ ਪੰਪ ਤੇ ਇਕ ਕਿਲੋਮੀਟਰ ਤੱਕ ਦਾ ਜਾਮ ਲੱਗ ਗਿਆ ਲੇਕਿਨ ਦੁਪਹਿਰ ਤੱਕ ਲਗਭਗ ਚੰਡੀਗੜ੍ਹ ਦੇ ਸਾਰੇ ਪੈਟਰੋਲ ਪੰਪ ਤੇ ਪੈਟਰੋਲ ਤੇ ਡੀਜ਼ਲ ਖ਼ਤਮ ਹੋ ਚੁੱਕਾ ਸੀ ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਟਰੱਕ ਡਰਾਈਵਰ ਤਿੰਨ ਦਿਨ ਦੀ ਹੜਤਾਲ ਤੇ ਹਨ ਅਤੇ ਹੜਤਾਲ ਦਾ ਅੱਜ ਦੂਜਾ ਦਿਨ ਹੈ ਅਚਾਨਕ ਅੱਜ ਪੈਟਰੋਲ ਪੰਪ ਤੇ ਪੈਟਰੋਲ ਡੀਜ਼ਲ ਖਤਮ ਹੋਣ ਕਾਰਨ ਪੈਟਰੋਲ ਪੰਪ ਬੰਦ ਕਰਨੇ ਪਏ ਹਨ
https://www.facebook.com/share/v/fXTw3a6kTSW9yLhk/?mibextid=qi2Omg
ਭਾਰਤ ਸਰਕਾਰ ਟਰੱਕ ਯੂਨੀਅਨਾਂ ਨਾਲ ਗੱਲਬਾਤ ਕਰਕੇ ਲੋਕਾਂ ਦੀ ਖੱਜਲ ਖੁਆਰੀ ਰੋਕੇ -ਸੁਖਜਿੰਦਰ ਸਿੰਘ ਰੰਧਾਵਾ
ਪੂਰੇ ਭਾਰਤ ਵਿਚ ਟਰੱਕ ਅਪਰੇਟਰਾਂ ਵੱਲੋਂ ਨਵੇਂ ਹਿੱਟ ਐਂਡ ਰਨ ਕਾਨੂਨ ਦੇ ਖਿਲਾਫ਼ ਭਾਰਤ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਨੂੰਨ ਜੋ ਟਰੱਕ ਅਪਰੇਟਰਾਂ ਦੇ ਖਿਲਾਫ ਹਨ ਉਸ ਨੂੰ ਲੈ ਕੇ ਟਰੱਕ ਅਪਰੇਟਰ ਇਕ ਜਨਵਰੀ 2024 ਨੂੰ ਟਰੱਕਾਂ ਦਾ ਚੱਕ ਜਾਮ ਕਰਕੇ ਪੂਰੇ ਭਾਰਤ ਵਿਚ ਹੜਤਾਲ ਤੇ ਚਲੇ ਗਏ ਹਨ ਜਿਸ ਨਾਲ ਐਮਰਜੈਂਸੀ ਐਬੂਲੈਸ ਅਤੇ ਰੋਜ ਮਰਾ ਦੇ ਕੰਮ ਕਰਨ ਵਾਲੇ ਲੋਕ ਪੈਟਰੋਲ ਅਤੇ ਡੀਜ਼ਲ ਲੈਣ ਲਈ ਪਟਰੋਲ ਪੰਪਾਂ (Petrol Pump ) ਤੇ ਤਰਾਈ ਤਰਾਈ ਕਰ ਰਹੇ ਹਨ ਪੈਟਰੋਲ ਤੇ ਡੀਜਲ ਨਾ ਮਿਲਣ ਕਰਕੇ ਸਿਹਤ ਸੇਵਾਵਾਂ ਤੇ ਬੂਰਾ ਅਸਰ ਪੈਣ ਦੇ ਨਾਲ ਨਾਲ ਖੇਤੀਬਾੜੀ ਅਤੇ ਉਸ ਨਾਲ ਜੁੜੇ ਸਹਾਇਕ ਧੰਦੇ ਬੁਰੀ ਤਰਾਂ ਪ੍ਰਭਾਵਿਤ ਹੋ ਰਹੇ ਹਨ
ਇਹਨਾ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਏ ਪੰਜਾਬ ਦੇ ਸਾਬਕਾ ਉਪ ਮੰਤਰੀ ਅਤੇ ਜਨਰਲ ਸਕੱਤਰ ਇੰਚਾਰਜ ਰਾਜਸਥਾਨ ਕਾਂਗਰਸ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਟਰੱਕਾਂ ਦੀ ਹੜਤਾਲ ਕਾਰਨ ਬਾਜਾਰ ਵਿਚ ਕਾਲਾ ਬਾਜਾਰੀ ਵਧੇਗੀ ਅਤੇ ਮਹਿਗਾਈ ਦੀ ਸਿੱਧੀ ਮਾਰ ਗਰੀਬ ਲੋਕਾਂ ਤੇ ਪਈ ਗੀ ਇਸ ਸੱਭ ਨੂੰ ਮੁੱਖ ਰੱਖਦੇ ਹੋਏ ਭਾਰਤ ਸਰਕਾਰ ਨੂੰ ਟਰੱਕ ਅਪਰੇਟਰਾਂ ਨਾਲ ਗੱਲਬਾਤ ਕਰਕੇ ਕੋਈ ਸਾਰਥਿਕ ਹੱਲ ਕੱਢਣਾ ਚਾਹੀਦਾ ਹੈ ਤਾਂ ਕਿ ਆਮ ਲੋਕ ਖਾਸ ਕਰਕੇ ਗਰੀਬ ਤੱਬਕਾ ਮਹਿਗਾਈ ਦੀ ਮਾਰ ਤੋਂ ਬੱਚ ਸਕੇ ਤੇ ਜਨਜੀਵਨ ਆਮ ਦਿਨਾਂਂ ਦੀ ਤਰਾਂ ਚੱਲ ਸਕੇ