ਪੰਜਾਬ

ਐੱਮ ਐੱਸ ਪੀ ਦੇਣਾ, ਕਿਸਾਨ ਲਈ ਹੀ ਨਹੀਂ ਸਗੋਂ ਦੇਸ਼ ਦੇ ਵਿਕਾਸ ਲਈ ਵੀ ਜ਼ਰੂਰੀ – ਸੰਧਵਾਂ

ਪੰਜਾਬ ਉਰਦੂ ਅਕਾਦਮੀ, ਮਾਲੇਰਕੋਟਲਾ ਦੇ ਸਾਲਾਨਾ ਇਨਾਮ ਵੰਡ ਤੇ ਸਨਮਾਨ ਸਮਾਰੋਹ ਮੌਕੇ ਕੀਤੀ ਸਿਰਕਤ

ਮਾਲੇਰਕੋਟਲਾ 23 ਫ਼ਰਵਰੀ  ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕਿ ਪੰਜਾਬ ਉਰਦੂ ਅਕਾਦਮੀ ਸਾਡੀ ਇੱਕ ਮਾਣਮੱਤੀ ਸੰਸਥਾ ਹੈ ਜੋ ਕਿ ਭਾਸ਼ਾ ਫਲਾਓ ਲਈ ਸਾਰਥਕ ਉਪਰਾਲੇ ਕਰ ਰਹੀ ਹੈ ਤਾਂ ਜੋ ਨੌਜਵਾਨ ਵਰਗ  ਨੂੰ ਆਪਣੀ ਮਿੱਠੀ ਭਾਸ਼ਾ ਉਰਦੂ ਨਾਲ ਜੋੜ ਕੇ ਰੱਖਿਆ ਜਾ ਸਕੇ  ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇਕਬਾਲ ਆਡੀਟੋਰੀਅਮਪੰਜਾਬ ਉਰਦੂ ਅਕਾਦਮੀਮਾਲੇਰਕੋਟਲਾ ਦੇ ਸਾਲਾਨਾ ਇਨਾਮ ਵੰਡ ਤੇ ਸਨਮਾਨ ਸਮਾਰੋਹ ਅਤੇ ਰਮਮਇਜਰਾਅ(ਮੁੱਖ ਵਿਖਾਈਮੌਕੇ ਕੀਤਾ 

5 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਕੀਤਾ ਐਲਾਨ

 ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਉਰਦੂ ਅਕਾਦਮੀ ਦੇ ਸਰਵਪੱਖੀ ਵਿਕਾਸ ਲਈ 05 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ । ਇਸ ਮੌਕੇ ਵਿਧਾਇਕ ਮਾਲੇਰਕੋਟਲਾ ਡਾ ਜਮੀਲ ਉਰ ਰਹਿਮਾਨ ਵੀ ਮੌਜੂਦ ਸਨ । ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕਿ ਮੁਲਕ ਭਰ ਦੇ ਕਿਸਾਨਾਂ ਵੱਲੋਂ ਸ਼ੁਰੂ ਕੀਤਾ ਗਿਆ ਅੰਦੋਲਨ ਇਕੱਲੇ ਕਿਸਾਨਾਂ ਦੇ ਹਿਤ ਵਿੱਚ ਹੀ ਨਹੀਂ ਸਗੋਂ ਪੂਰੇ ਦੇਸ਼ ਦੇ ਹਿਤ ਵਿੱਚ ਹੈ

ਅੰਦੋਲਨ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ

ਮਾਲੇਰਕੋਟਲਾ ਵਿਖੇ ਇਕ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੁਝ ਤਾਕਤਾਂ ਵੱਲੋਂ ਕਿਸਾਨਾਂ ਦੀਆਂ ਮੰਗਾਂ ਅਤੇ ਅੰਦੋਲਨ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ ਜਦਕਿ ਸਚਾਈ ਇਹ ਹੈ ਕਿ ਐੱਮ ਐੱਸ ਪੀ ਦੇਣਾਕਿਸਾਨ ਲਈ ਹੀ ਨਹੀਂ ਸਗੋਂ ਦੇਸ਼ ਦੇ ਵਿਕਾਸ ਲਈ ਵੀ ਜ਼ਰੂਰੀ ਹੈ ਫ਼ਸਲਾਂ ਦੀ ਐੱਮ.ਐੱਸ.ਪੀ ਬੰਦ ਕਰਕੇ ਅਮਰੀਕਾ ਵਰਗੇ ਦੇਸ਼ ਵੀ ਵਿਕਾਸ ਦੇ ਰਾਹ ਤੋਂ ਭਟਕ ਗਏ ਹਨ ਇਸ ਲਈ ਇਹ ਜ਼ਰੂਰੀ ਹੈ ਕਿ ਕੇਂਦਰ ਸਰਕਾਰ ਬਿਨਾ ਕਿਸੇ ਦੇਰੀ ਦੇ ਕਿਸਾਨਾਂ ਦੀ ਮੰਗ ਅਨੁਸਾਰ ਫ਼ਸਲਾਂ ਦੀ ਐੱਮ ਐੱਸ ਪੀ ਜਾਰੀ ਕਰੇ ਉਨ੍ਹਾਂ ਕਿਹਾ ਕਿ ਵੱਡੇ ਘਰਾਣੇ ਕੇਵਲ ਕਿਸਾਨ ਮਜ਼ਦੂਰ ਲਈ ਨਹੀਂ ਸਗੋਂ ਛੋਟੇ ਵਪਾਰੀਆਂ ਲਈ ਵੀ ਬੇਹੱਦ ਖ਼ਤਰਨਾਕ ਹਨ ਕਿਉਂਕਿ ਇੱਕ ਸਧਾਰਨ ਵਪਾਰਿਕ ਅਦਾਰਾ (ਸ਼ਾਪਿੰਗ ਮਾਲਸੈਂਕੜੇ ਹੀ ਛੋਟੇ ਦੁਕਾਨਦਾਰਾਂ ਦਾ ਰੋਜ਼ਗਾਰ ਖੋਹ ਰਿਹਾ ਹੈ ਇਸ ਲਈ ਜ਼ਰੂਰੀ ਹੈ ਕਿਸਾਨੀ ਅਤੇ ਕਿਸਾਨਾਂ ਨਾਲ ਜੁੜੇ ਸਹਾਇਕ ਧੰਦਿਆਂ ਨੂੰ ਪ੍ਰਫੁਲਿੱਤ ਕੀਤਾ ਜਾਵੇ 

ਹਰਿਆਣਾ ਸਰਕਾਰ ਯੂ ਟਰਨ ਲੈਣ ਵਿੱਚ ਮਾਹਿਰ

ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਉੱਤੇ ਐਨ. ਐਸ. ਏ ਲਗਾਉਣ ਤੋਂ ਬਾਅਦ ਵਿੱਚ ਮੁਕਰ ਜਾਣ ਬਾਰੇ ਪੁੱਛੇ ਜਾਣ ਉੱਤੇ ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਯੂ ਟਰਨ ਲੈਣ ਵਿੱਚ ਮਾਹਿਰ ਹੈ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਉੱਤੇ ਐਨ ਐਸ ਏ ਲਗਾਉਣ ਦਾ ਫੈਸਲਾ ਬਹੁਤ ਹੀ ਮੰਦਭਾਗਾ ਸੀ ਜਿਸ ਨੂੰ ਕਿਸਾਨਾਂ ਦੇ ਨਾਲ ਨਾਲ ਦੇਸ਼ ਦੇ ਨਾਗਰਿਕਾਂ ਨੇ ਵੀ ਸਵੀਕਾਰ ਨਹੀਂ ਕਰਨਾ ਸੀ

ਵਿਧਾਇਕ ਮਾਲੇਰਕੋਟਲਾ ਡਾ ਜਮੀਲ ਉਰ ਰਹਿਮਾਨ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਉਰਦੂ ਭਾਸ਼ਾ ਦੇ ਪ੍ਰਸਾਰ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਵਿੱਤੀ ਸਾਲ 2023-24 ਦੇ ਬਜਟ ਵਿੱਚ ਪੰਜਾਬ ਉਰਦੂ ਅਕਾਦਮੀ ਅਤੇ ਉਰਦੂ ਭਾਸ਼ਾ ਦੇ ਪ੍ਰਸਾਰ ਲਈ ਕਰੀਬ 02 ਕਰੋੜ 23 ਲੱਖ ਰੁਪਏ ਦਾ ਬਜਟ ਦਾ ਉਪਬੰਧ ਕੀਤਾ ਗਿਆ ਸੀ। ਪੰਜਾਬ ਦੇ 08 ਜ਼ਿਲ੍ਹਿਆਂ ਵਿੱਚ ਭਾਸ਼ਾ ਲਈ ਮਰਕਜ਼ ਸ਼ੁਰੂ ਕੀਤੇ ਗਏ ਜੋ ਕਿ ਇੱਕ ਸਲਾਘਾਯੋਗ ਉਪਰਾਲਾ ਹੈ ।ਉਨ੍ਹਾਂ ਕਿਹਾ ਕਿ ਰੰਗਲਾ ,ਸ਼ਹੀਦਾ ਦੇ ਸੁਪਨਿਆ ਦਾ ਪੰਜਾਬ ਬਣਾਉਂਣ ਲਈ    ਸਮਾਜ ਨੂੰ ਨਸ਼ਾਬੰਦੀ ਵੱਲ ਪ੍ਰੇਰਿਤ ਕਰਨ ਲਈ  ਦੋ ਰੋਜਾ ਕਵਿ ਦਰਬਾਰ ਦਾ ਆਯੋਜਨ ਕੀਤਾ ਗਿਆ ਸੀ ।ਭਵਿੱਖ ਵਿੱਚ ਪੰਜਾਬੀ ਨੂੰ ਨਸ਼ੇ ਵਿਰੁੱਧ ਲਾਮਵੰਦ ਕਰਨ ਲਈ ਅਜਿਹੇ ਸੈਮੀਨਾਰ,ਕਵਿ ਦਰਬਾਰ ਕਰਵਾਏ ਜਾਣਗੇ

ਕਰਨੈਲ ਸਿੰਘ ‘ਸਰਦਾਰ ਪੰਛੀ ਸਨਮਾਨਿਤ

ਇਸ ਮੌਕੇ ਉਨ੍ਹਾਂ ਆਜੀਵਨ ਉਪਲਬਧੀ ਪੁਰਸਕਾਰ ਦੇ ਨਾਲ ਜਨਾਬ ਕਰਨੈਲ ਸਿੰਘ ‘ਸਰਦਾਰ ਪੰਛੀ‘ ਨੂੰ ਇੱਕ ਲੱਖ 50 ਹਜ਼ਾਰ ਰੁਪਏਸ਼ਾਲ ਅਤੇ ਸਨਮਾਨ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ  ਇਸ ਤੋਂ ਇਲਾਵਾ ਸਆਦਤ ਹਸਨ ਮੰਟੋ ਉਰਦੂ ਨਸਰ ਐਵਾਰਡ ਮੁਹੰਮਦ ਬਸ਼ੀਰ ਨੂੰ,ਕ੍ਰਿਸ਼ਨ ਚੰਦਰ ਉਰਦੂ ਨਸਰ ਐਵਾਰਡ ਡਾ ਰੇਨੂੰ ਬਹਿਲ ਨੂੰ ,ਰਾਜਿੰਦਰ ਸਿੰਘ ਬੇਦੀ ਉਰਦੂ ਨਸਰ ਐਵਾਰਡ ਡਾ ਅਨਵਾਰ ਅਹਿਮਦ ਅਨਸਾਰੀ ਨੂੰਕੰਵਰ– ਮਹਿੰਦਰ ਸਿੰਘ ਬੇਦੀ ਸ਼ਾਇਰੀ ਐਵਾਰਡ ਖ਼ੁਸ਼ਬੀਰ ਸਿੰਘ ਸ਼ਾਦ,ਰਲੋਕ ਚੰਦ ਮਹਿਰੂਮ ਉਰਦੂ ਸ਼ਇਰੀ ਐਵਾਰਡ ਅੰਜੁਮ ਕਾਦਰੀ ਨੂੰ ਅਤੇ ਅੱਲਾਮਾ ਇਕਬਾਲ ਉਰਦੂ ਸ਼ਾਇਰੀ ਐਵਾਰਡ ਡਾ ਨਦੀਮ ਅਹਿਮਦ ਨੂੰ 50-50 ਹਜ਼ਾਰ ਰੁਪਏ ,ਸ਼ਾਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ 

 ਇਸ ਤੋਂ ਇਲਾਵਾ ਇਸ ਮੌਕੇ ਪੰਜਾਬ ਉਰਦੂ ਅਕਾਦਮੀ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਦੀ ਰਸਮ– ਇਜਰਾਅਮੁੱਖ ਵਿਖਾਈ ਕੀਤੀ ਗਈ  ਇਸ ਉਪਰੰਤ ਉਨ੍ਹਾਂ ਇਸ ਸਮਾਗਮ ਵਿੱਚ ਅਕੈਡਮੀ ਦੀ ਵਿੱਤੀ ਸਹਾਇਤਾ ਨਾਲ ਸਾਹਿਤਕ ਸਮਾਗਮਾਂ ਦਾ ਆਯੋਜਨ ਕਰਨ ਵਾਲੀਆਂ ਸਭਾ-ਸੁਸਾਇਟੀਆਂ ,ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੂਲਾਂ ਵਿੱਚ ਉਰਦੂ ਵਿਸ਼ੇ ਵਿੱਚ ਤਾਮਿਲ ਹਾਸਲ ਕਰ ਰਹੇ ਵਿਦਿਆਰਥੀਆਂ ਨੂੰ ਨਗਦ ਇਨਾਮ ਤਕਸੀਮ ਕਰਕੇ ਸਨਮਾਨਿਤ ਕੀਤਾ ਗਿਆ 

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਡੀ) ਹਰਬੰਸ ਸਿੰਘ, ਡੀ.ਐਸ.ਪੀ.ਸਕੱਤਰ ਪੰਜਾਬ ਉਰਦੂ ਅਕਾਦਮੀ ਡਾ ਰਣਜੋਧ ਸਿੰਘ, ਮੈਂਬਰ ਪੰਜਾਬ ਗਊ ਸੇਵਾ ਕਮਿਸ਼ਨ ਅਮਿਤ ਜੈਨ, ਗੋਬਿੰਦ ਮਿੱਤਲ ਤੋਂ ਇਲਾਵਾ ਹੋਰ ਪਤਵੰਤੇ ਮੌਜੂਦ ਸਨ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!