ਪੰਜਾਬ ਸਰਕਾਰ ਵਲੋਂ 5 ਆਈ.ਪੀ.ਐਸ. ਅਧਿਕਾਰੀਆਂ ਦੀ ਤਰੱਕੀ
ਪੰਜਾਬ ਸਰਕਾਰ ਵਲੋਂ 5 ਆਈ.ਪੀ.ਐਸ. ਅਧਿਕਾਰੀਆਂ ਦੀ ਤਰੱਕੀ
ਚੰਡੀਗੜ, 4 ਫਰਵਰੀ:
ਪੰਜਾਬ ਸਰਕਾਰ ਵਲੋਂ ਅੱਜ 5 ਆਈ.ਪੀ.ਐਸ. ਅਧਿਕਾਰੀਆਂ ਨੂੰ ਇੰਸਪੈਕਟਰ ਜਨਰਲ ਪੁੁਲਿਸ (ਆਈ.ਜੀ.ਪੀ.) ਅਤੇ ਡੀ.ਆਈ.ਜੀ. ਵਜੋਂ ਪਦਉੱਨਤ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਪੁੁਲਿਸ ਕਮਿਸ਼ਨਰ (ਸੀ.ਪੀ) ਅੰਮਿ੍ਰਤਸਰ ਵਜੋ ਤਾਇਨਾਤ ਸੁੁਖਚੈਨ ਸਿੰਘ ਗਿੱਲ ਆਈ.ਪੀ.ਐਸ, ਐਨ.ਆਈ.ਏ. ਵਿੱਚ ਡੈਪੂਟੇਸ਼ਨ ’ਤੇ ਸੇਵਾ ਨਿਭਾ ਰਹੇ ਆਸ਼ੀਸ਼ ਚੌਧਰੀ ਅਤੇ ਡੀ.ਆਈ.ਜੀ. ਜਲੰਧਰ ਰਣਬੀਰ ਸਿੰਘ ਖੱਟੜਾ ਨੂੰ ਆਈ.ਜੀ.ਪੀ ਵਜੋਂ ਤਰੱਕੀ ਦਿੱਤੀ ਗਈ ਹੈ ।
ਜਦਕਿ ਦੋ ਆਈ.ਪੀ.ਐਸ. ਅਧਿਕਾਰੀ ਜਿਹਨਾਂ ਵਿੱਚ ਧਨਪ੍ਰੀਤ ਕੌਰ (2006 ਬੈਚ) ਅਤੇ ਪੁੁਲਿਸ ਹੈੱਡਕੁੁਆਰਟਰ ਵਿਖੇ ਤਾਇਨਾਤ ਏ.ਆਈ.ਜੀ. ਪ੍ਰਸੋਨਲ ਐਸ. ਬੂਪਤੀ (2007 ਬੈਚ) ਨੂੰ ਡੀ.ਆਈ.ਜੀ. ਵਜੋਂ ਤਰੱਕੀ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਸਿੱਧੇ ਭਰਤੀ ਹੋਏ ਆਈ.ਪੀ.ਐਸ. ਅਧਿਕਾਰੀਆਂ ਨੂੰ 18 ਸਾਲ ਦੀ ਸੇਵਾ ਸਫਲਤਾਪੂਰਵਕ ਮੁੁਕੰਮਲ ਹੋਣ ਤੋਂ ਬਾਅਦ ਆਈ.ਜੀ.ਪੀ. ਵਜੋਂ ਤਰੱਕੀ ਦਿੱਤੀ ਜਾਂਦੀ ਹੈ ਜਦੋਂ ਕਿ 14 ਸਾਲ ਦੀ ਸੇਵਾ ਪੂਰੀ ਕਰਨ ਉਪਰੰਤ ਆਈ.ਪੀ.ਐਸ. ਅਧਿਕਾਰੀ ਨੂੰ ਡੀ.ਆਈ.ਜੀ. ਵਜੋਂ ਪਦਉੱਨਤ ਕੀਤਾ ਜਾਂਦਾ ਹੈ।
पंजाब सरकार द्वारा 5 आई.पी.एस. अधिकारियों की तरक्की
चंडीगढ़, 4 फरवरीः
पंजाब सरकार द्वारा आज 5 आई.पी.एस. अधिकारियों को इंस्पेक्टर जनरल पुुलिस (आई.जी.पी) और डिप्टी इंस्पेक्टर जनरल आॅफ पुलिस (डी.आई.जी.) के तौर पर पदोन्नत किया गया है।
इस सम्बन्धी जानकारी देते हुये प्रवक्ता ने बताया कि पुुलिस कमिशनर (सी.पी) अमृतसर तैनात सुुखचैन सिंह गिल आई.पी.एस, एन.आई.ए. में डैपूटेशन पर सेवा निभा रहे आशीष चैधरी और डी.आई.जी. जालंधर रणबीर सिंह खटड़ा को आई.जी.पी के तौर पर तरक्की दी गई है।
जबकि दो आई.पी.एस. अधिकारी जिनमें धनप्रीत कौर (2006 बैच) और पुुलिस मुख्यालय में तैनात ए.आई.जी. परसोनल एस. बूपती (2007 बैच) को डी.आई.जी. के तौर पर तरक्की दी गई है।
जिक्रयोग्य है कि सीधे भर्ती हुए आई.पी.एस. अधिकारियों को 18 साल की सेवा सफलतापूर्वक मुुकम्मल होने के बाद आई.जी.पी. के तौर पर तरक्की दी जाती है जबकि 14 साल की सेवा पूरी करने के उपरांत आई.पी.एस. अधिकारी को डी.आई.जी. के तौर पर पदोन्नत किया जाता है।