ਪੰਜਾਬ
ਪੰਜਾਬ ਦੇ ਸਕੂਲ 9 ਵਜੇ ਹੀ ਖੁੱਲ੍ਹਣਗੇ

ਪੰਜਾਬ ਦੇ ਸਕੂਲ 15 ਮਾਰਚ ਤੱਕ ਸਵੇਰੇ 9 ਵਜੇ ਹੀ ਖੁੱਲ੍ਹਣਗੇ। ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸਕੂਲਾਂ ਦੇ ਸਮੇਂ ਸਬੰਧੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਕਿਹਾ ਹੈ ਕਿ ਸਕੂਲਾਂ ਦਾ ਸਮਾਂ ਵਜੇ 9 ਵਜੇ ਖੁੱਲ੍ਹਣ ਦਾ ਹੀ ਰਹੇਗਾ। ਪ੍ਰਾਇਮਰੀ ਸਕੂਲ ਬਾਦ ਦੁਪਹਿਰ 3 ਵਜੇ ਤੱਕ ਅਤੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਬਾਦ ਦੁਪਹਿਰ 3.20 ਤੱਕ ਦਾ ਹੋਵੇਗਾ।