ਪੰਜਾਬ
ਮਾਲਵਾ ਚ ਕਿਸਾਨਾਂ ਨੂੰ ਪਾਣੀ ਦੀ ਕਿੱਲਤ ਤੋ ਮਿਲੇਗੀ ਨਿਜਾਤ , ਮਾਲਵਾ ਨਹਿਰ ਬਨਾਉਣ ਦਾ ਪ੍ਰਸਤਾਵ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਦਨ ਵਿੱਚ ਐਲਾਣ ਕੀਤਾ ਹੈ ਕਿ ਪੰਜਾਬ ਸਰਕਾਰ ਮਾਲਵੇ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਉਨ੍ਹਾਂ ਦੇ ਖੇਤਾਂ ਤੱਕ ਪਹਿਚਾਉਣ ਲਈ ਮਾਲਵਾ ਨਹਿਰ ਬਨਾਉਣ ਜਾ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਮਾਲਵਾ ਨਹਿਰ ਦੀ ਨਵੀ ਤਜਵੀਜ ਤਿਆਰ ਕਰ ਲਈ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਰਾਜਸਥਾਨ ਨੂੰ ਪਾਣੀ ਜਾ ਰਿਹਾ ਹੈ। ਰਾਜਸਥਾਨ ਦੇ ਪਾਣੀ ਵਿਚੋਂ ਤਾਂ ਬੱਕਰੀ ਵੀ ਪਾਣੀ ਨਹੀਂ ਪੀ ਸਕਦੀ।
ਮੁੱਖ ਮੰਤਰੀ ਨੇ ਕਿਹਾ ਕਿ ਮਾਲਵਾ ਨਹਿਰ ਨਾਲ 6 ਜਿਲਿਆਂ ਨੂੰ ਇਦਾਂ ਦੇ ਸਕੂਲ ਜਿਥੇ ਫਾਇਦਾ ਹੋਵੇਗਾ
ਮੁੱਖ ਮੰਤਰੀ ਨੇ ਕਿਹਾ ਕਿ ਪਾਣੀ ਅਬੋਹਰ, ਫਾਜ਼ਿਲਕਾ ਤੱਕ ਪਹੁੰਚ ਜਾਏਗਾ । ਇਹ ਨਹਿਰ ਰਾਜਸਥਾਨ ਨੂੰ ਜਾ ਰਹੀ ਨਹਿਰ ਦੇ ਨੇੜੇ ਤੋ ਕੱਢੀ ਜਾਵੇਗੀ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਡੇ ਕੋਲ਼ ਪਾਣੀ ਦੀ ਕਮੀਂ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਈ ਲੋਕਾਂ ਨੇ ਖ਼ਾਲਾ ਤੇ ਕਬਜ਼ਾ ਕੀਤਾ ਹੋਇਆ ਹੈ। ਅਸੀ ਉਨ੍ਹਾ ਨੂੰ ਕਹਿ ਰਹੇ ਹਾਂ ਸਾਨੂੰ ਪਾਣੀ ਦੀ ਪਾਈਪ ਪਾਉਣ ਦਿਓ ਤਾਂ ਕੇ ਖੇਤਾਂ ਤੱਕ ਪਾਣੀ ਪੁਹੰਚ ਜਾਏ।