ਪੰਜਾਬ

9ਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਚ ਪੰਜਾਬ ਜੇਤੂ, ਚੰਡੀਗੜ੍ਹ ਦੂਜੇ ਤੇ ਦਿੱਲੀ ਤੀਜੇ ਥਾਂ ‘ਤੇ ਰਿਹਾ

ਗੱਤਕਾ ਵਿਰਾਸਤੀ ਤੇ ਸਵੈ ਰੱਖਿਆ ਦੀ ਖੇਡ : ਡਿਪਟੀ ਕਮਿਸ਼ਨਰ

ਗੁਰੂ ਹਰਸਹਾਏ ਚ ਗੱਤਕਾ ਟ੍ਰੇਨਿੰਗ ਸੈਂਟਰ ਜਲਦ ਖੋਲਿਆ ਜਾਵੇਗਾ : ਹੀਰਾ ਸੋਢੀ

ਗੁਰੂ ਹਰਸਹਾਏ 9 ਅਗਸਤ ( )
ਮਾਤਾ ਸਾਹਿਬ ਕੌਰ ਪਬਲਿਕ ਸਕੂਲ ਗੁਰੂ ਹਰਸਹਾਏ ਵਿਖੇ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੀ ਨੌਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਦੀ ਓਵਰਆਲ ਟਰਾਫੀ ਤੇ ਪੰਜਾਬ ਨੇ ਜਿੱਤ ਲਈ ਜਦਕਿ ਚੰਡੀਗੜ੍ਹ ਸਟੇਟ ਦੂਸਰੇ ਸਥਾਨ ਉੱਤੇ ਅਤੇ ਦਿੱਲੀ ਦੇ ਗੱਤਕੇਬਾਜ਼ ਤੀਜੇ ਸਥਾਨ ਉੱਤੇ ਰਹੇ। ਇਸ ਤਿੰਨ ਰੋਜ਼ਾ ਚੈਂਪੀਅਨਸ਼ਿਪ ਵਿੱਚ 16 ਰਾਜਾਂ ਦੀਆਂ ਟੀਮਾਂ ਦੇ 535 ਖਿਡਾਰੀਆਂ ਅਤੇ ਖਿਡਾਰਨਾਂ ਨੇ ਭਾਗ ਲਿਆ।
ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਗੁਰਪਾਲ ਸਿੰਘ ਚਾਹਲ ਅਤੇ ਅਨੁਮੀਤ ਸਿੰਘ ਹੀਰਾ ਸੋਢੀ ਨੇ ਕੀਤੀ ਕਿਉਂਕਿ ਖੇਡ ਮੰਤਰੀ ਰਾਣਾ ਸੋਢੀ ਦੇ ਨਾ ਟਾਲੇ ਜਾ ਸਕਣ ਵਾਲੇ ਰੁਝੇਵੇਂ ਕਾਰਨ ਡਿਪਟੀ ਕਮਿਸ਼ਨਰ ਬਤੌਰ ਮੁੱਖ ਮਹਿਮਾਨ ਅਤੇ ਹੀਰਾ ਸੋਢੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ ਨੇ ਆਖਿਆ ਕਿ ਗੱਤਕਾ ਪੰਜਾਬ ਦੀ ਵਿਰਾਸਤੀ ਅਤੇ ਸਵੈ ਰੱਖਿਆ ਦੀ ਖੇਡ ਹੋਣ ਕਾਰਨ ਵੱਧ ਤੋਂ ਵੱਧ ਬੱਚਿਆਂ ਨੂੰ ਇਸ ਖੇਡ ਵੱਲ ਪ੍ਰੇਰਿਤ ਹੋਣ ਦੀ ਲੋੜ ਹੈ ਤਾਂ ਜੋ ਰਵਾਇਤੀ ਖੇਡ ਪ੍ਰਫੁੱਲਤ ਹੋ ਸਕੇ। ਆਪਣੇ ਸੰਬੋਧਨ ਵਿੱਚ ਹੀਰਾ ਸੋਢੀ ਨੇ ਆਖਿਆ ਕਿ ਕਿ ਉਹ ਖੇਡ ਮੰਤਰੀ ਵੱਲੋਂ ਗੱਤਕਾ ਐਸੋਸੀਏਸ਼ਨ ਨੂੰ ਭਰੋਸਾ ਦਿਵਾਉਂਦੇ ਹਨ ਕਿ ਗੱਤਕਾ ਖੇਡ ਦੀ ਪ੍ਰਫੁੱਲਤਾ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਖੇਡ ਮੰਤਰੀ ਤਰਫੋਂ ਐਲਾਨ ਕੀਤਾ ਕਿ ਗੁਰੂ ਹਰਸਹਾਏ ਵਿੱਚ ਗੱਤਕਾ ਟ੍ਰੇਨਿੰਗ ਸੈਂਟਰ ਅਤੇ ਬੱਚਿਆਂ ਨੂੰ ਸਰੀਰਕ ਤੰਦਰੁਸਤੀ ਲਈ ਜ਼ਿੰਮ ਨੂੰ ਜਲਦ ਚਾਲੂ ਕੀਤਾ ਜਾਵੇਗਾ। ਉਨ੍ਹਾਂ ਨੇ ਨੈਸ਼ਨਲ ਚੈਂਪੀਅਨਸ਼ਿਪ ਕਰਵਾਉਣ ਲਈ ਗੱਤਕਾ ਐਸੋਸੀਏਸ਼ਨ ਨੂੰ ਪੰਜ ਲੱਖ ਰੁਪਏ ਦੀ ਅਖ਼ਤਿਆਰੀ ਗਰਾਂਟ ਦੇਣ ਦਾ ਵੀ ਐਲਾਨ ਕੀਤਾ। ਇਸ ਮੌਕੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਗੱਤਕਾ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਹਰਬੀਰ ਸਿੰਘ ਦੁੱਗਲ ਨੇ ਵੀ ਖਿਡਾਰੀਆਂ ਨੂੰ ਗੱਤਕੇ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਉੱਘੇ ਸਮਾਜਸੇਵੀ ਆਤਮਜੀਤ ਸਿੰਘ ਡੇਵਿਡ, ਡਾ. ਪ੍ਰੀਤਮ ਸਿੰਘ ਮੀਤ ਪ੍ਰਧਾਨ ਨੈਸ਼ਨਲ ਗੱਤਕਾ ਐਸੋਸੀਏਸ਼ਨ, ਹਰਜਿੰਦਰ ਕੁਮਾਰ ਜਾਇੰਟ ਸਕੱਤਰ, ਬਲਜੀਤ ਸਿੰਘ ਵਿੱਤ ਸਕੱਤਰ, ਕਮਲ ਪਾਲ ਸਿੰਘ ਪ੍ਰਧਾਨ ਜਿਲਾ ਗੱਤਕਾ ਐਸੋਸੀਏਸ਼ਨ ਫਿਰੋਜ਼ਪੁਰ ਅਤੇ ਸਕੂਲ ਦੇ ਪ੍ਰਿੰਸੀਪਲ ਡਾ: ਪੰਕਜ ਧਮੀਜਾ ਵੀ ਮੌਜੂਦ ਸਨ।

 

नेशनल गतका एसोसिएशन ने 6 हस्तियों को दिया गतका पुरस्कार
गतका के क्षेत्र में महत्वपूर्ण उपलब्धियों के लिए डीसी व सूचना आयुक्त ने दिया सम्मान

गुरु हरसहाय/फिरोजपुर  9 अगस्त () डिप्टी कमिश्नर फिरोजपुर गुरपाल सिंह चाहल और पंजाब के सूचना आयुक्त अनुमित सिंह सोढ़ी ने आज गुरु हरसहाय में गतका पुरस्कारों से 6 हस्तियों को सम्मानित किया, जिससे गतका के इतिहास में एक नया अध्याय जुड़ गया है।
यह पहली बार है कि दुनिया के सबसे पुराने पंजीकृत गतका संगठन ‘नेशनल गतका एसोसिएशन ऑफ इंडिया’ की ओर से सिख विरासत की खेल गतके को प्रफुलित करने के लिए भरपूर योगदान डालने तथा गतका के क्षेत्र में विल्क्षण प्राप्तियों को करने के बदले साल २०२० तथा २०२१ के बदले चार प्रमुख गतका हस्तियों तथा दो नामवर खिलाडिय़ों को गतका अवार्ड से सम्मानित किया गया।
इस मुबारिक दिन खेल मंत्री राणा गुरमीत सिंह सोढ़ी को समारोह में शामिल होना था, लेकिन उनकी जगह उपायुक्त गुरपाल सिंह चाहल, सूचना आयुक्त अनुमित सिंह सोढ़ी और राष्ट्रीय गतका संघ के अध्यक्ष हरजीत सिंह ग्रेवाल ने गतका क्षेत्र में उत्कृष्ट उपलब्धियों के लिए बलदेव सिंह बोपराय गुरदासपुर और अवतार सिंह पटियाला को सर्वोच्च गतका गौरव पुरस्कार से सम्मानित किया गया। गतका प्रतियोगिताओं में अपना नाम कमाने वाले गतकाबाज सिमरनजीत सिंह चंडीगढ़ और एक्विंदर कौर कपूरथला को एनजीएआई को गतका अवार्ड प्रदान जबकि गतके के प्रचार प्रसार में महत्वपूर्ण सेवाएं देने के बदले सुखचैन सिंह कलसाणी हरियाणा तथा गुरविंदर कौर सीचेवाल, सुल्तानपुर लोधी को ‘प्रैजीडैंटज गतका अवार्ड’ से सम्मानित किया गया। गतका प्रमोटर ग्रेवाल ने कहा कि यह गतका अवार्ड हर वर्ष दिए जाएंगे।
इस अवसर पर गतका खिलाडिय़ोंं को भी सम्मानित किया गया जिन्होंने पांचवें राष्ट्रीय गतका दिवस के मौके पर विरासती गतका मुकाबलों में भाग लिया था।
इन में शस्त्र प्रदर्शन कला में जेतू रही सरदार हरी सिंह नलवा गतका अखाड़ा भुच्चो खुर्द, बठिंडा की टीम तथा दूसरे स्थान पर रही खालसा गतका एकेडमी शाहबाद, हरियाणा की टीम सहित व्यक्तिगत शस्त्र प्रदर्शन कला में जेतू एकस पिता एकस के हम बारिक गतका अखाड़ा मुंडी खुर्द खरड़, जिला एसएएस नगर के गतकेबाज जसकर्ण सिंह को इंटरनैश्नल सिख मार्शल आर्ट कौंसिल की ओर से नगद ईनामों से सम्मानित किया गया।
इस सम्मान समागम के मौके पर डा.  प्रीतम सिंह मीत प्रधान नैश्नल गतका एसोसिएशन, हरजिंदर कुमार संयुक्त सचिव, बलजीत सिंह वित्त सचिव, हरबीर सिंह प्रधान पंजाब गतका एसोसिएशन, कमल पाल सिंह प्रधान जिला गतका एसोसिएशन फिरोजपुर तथा स्कूल के प्रिंसीपल डा. पंकज धमीजा भी मौजूद थे।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!