ਪੰਜਾਬ
ਕੌਤਰਪੁਰ ਸਕੂਲ ਵਿਖੇ ਆਜਾਦੀ ਦਾ ਅੰਮ੍ਰਿਤ ਮਹਾਉਤਸਹ ਮਨਾਇਆ ਗਿਆ
ਸਰਕਾਰੀ ਸਕੂਲ ਕੌਂਤਰਪੁਰ ਵਿਖੇ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਅਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾਇਆ ਗਿਆ। ਜਿਸ ਵਿਚ ਬੱਚਿਆਂ ਦੁਆਰਾ ਭਾਰਤ ਛੱਡੋ ਅੰਦੋਲਨ ਦੀ ਵਰ੍ਹੇਗੰਢ ਮਨਾਈ ਗਈ ਅਤੇ ਬੱਚਿਆਂ ਦੁਆਰਾ ਸਟੇਜ ਤੇ ਨਾਟਕ ਪੇਸ਼ ਕੀਤਾ ਗਿਆ। ਜਿਸ ਵਿਚ ਉਸ ਸਮੇਂ ਦੀਆਂ ਮੁੱਖ ਘਟਨਾਵਾਂ ਪੇਸ਼ ਕੀਤੀਆਂ ਗਈਆਂ ਅਤੇ ਦਸਿਆ ਗਿਆ ਕਿ ਕਿਸ ਤਰ੍ਹਾਂ ਦੇਸ਼ ਦੀ ਜਨਤਾ ਤੇ ਨੇਤਾਵਾਂ ਦੇ ਲੰਬੇ ਸੰਘਰਸ਼ ਤੋਂ ਬਾਅਦ 15 ਅਗਸਤ 1947 ਨੂੰ ਅਜ਼ਾਦੀ ਪ੍ਰਾਪਤ ਹੋਈ।
ਇਸ ਮੌਕੇ ਪ੍ਰਿੰਸੀਪਲ ਮੈਡਮ ਪੂਨਮ ਸ਼ਰਮਾ,ਮੈਡਮ ਰਜਨੀ ਗੁਪਤਾ ਇੰਗਲਿਸ਼ ਲੈਕਚਰਾਰ,ਮੈਡਮ ਸੁਨੀਤਾ ਠਾਕੁਰ ਲੈਕਚਰਾਰ ਰਾਜਨੀਤੀ ਸ਼ਾਸਤਰ,ਅਨੁਰਾਧਾ ਸ਼ਰਮਾ,ਰਜਨੀਸ਼ ਡੋਗਰਾ,ਰਮੇਸ਼ ਕੁਮਾਰ,ਮੈਡਮ ਲਵਨੀਤ ਠਾਕੁਰ,ਰਾਜਿੰਦਰ ਸਿੰਘ,ਮਾਨਵ ਸੈਣੀ, ਅਲੰਕਾਰ ਜਰਿਆਲ,ਮੈਡਮ ਮਧੂ ਬਾਲਾ ਅਤੇ ਕਲਰਕ ਅਖਿਲ ਕੁਮਾਰ ਸਮੇਤ ਸਮੁੱਚਾ ਸਟਾਫ਼ ਹਾਜਰ ਸੀ।