ਪੰਜਾਬ

ਸੁਖਪਾਲ ਖਹਿਰਾ ਨੂੰ ਫਿਲਹਾਲ ਰਾਹਤ ਨਹੀਂ , ਜਮਾਨਤ ਤੇ ਸੁਣਵਾਈ ਕੱਲ੍ਹ ਤਕ ਟਲੀ

NDPS ਮਾਮਲੇ ਵਿਚ ਗਿਰਫ਼ਤਾਰ ਸੁਖਪਾਲ ਸਿੰਘ ਖਹਿਰਾ ਨੂੰ ਅੱਜ ਵੀ ਹਾਈ ਕੋਰਟ ਤੋਂ ਕੋਈ ਰਾਹਤ ਨਹੀਂ ਮਿਲ ਪਾਈ ਹੈ ।ਇਸ ਮਾਮਲੇ ਚ ਉਨ੍ਹਾਂ ਨੇ ਹਾਈ ਕੋਰਟ ਚ ਪਟੀਸ਼ਨ ਦਾਖਿਲ ਕਰ ਜਮਾਨਤ ਦੀ ਜੋ ਮੰਗ ਕੀਤੀ ਸੀ । ਉਸ ਪਟੀਸ਼ਨ ਤੇ ਹਾਈ ਕੋਰਟ ਚ ਅੱਜ ਕਰੀਬ ਦੋ ਘੰਟੇ ਦੋਵੇ ਪੱਖਾਂ ਵਿਚ ਚੱਲੀ ਬਹਿਸ ਤੋਂ ਬਾਅਦ ਸੁਣਵਾਈ ਕੱਲ੍ਹ ਤੱਕ ਮੁਲਤਵੀ ਕਰ ਦਿੱਤੀ ਗਈ ਹੈ । ਹੁਣ ਕੱਲ੍ਹ ਹੀ ਇਹ ਤਹਿ ਹੋ ਪਏਗਾ ਕਿ ਸੁਖਪਾਲ ਖਹਿਰਾ ਨੂੰ ਇਸ ਮਾਮਲੇ ਚ ਜਮਾਨਤ ਮਿਲਦੀ ਹੈ ਜਾਂ ਨਹੀਂ ।
ਇਥੇ ਦੱਸਣਯੋਗ ਹੈ ਕਿ ਇਸ ਮਾਮਲੇ ਚ ਸੁਖਪਾਲ ਖਹਿਰਾ ਨੇ ਪਹਿਲਾ ਹੀ ਪਟੀਸ਼ਨ ਪਾ ਕੇ ਆਪਣੀ ਗਿਰਫਤਾਰੀ ਨੂੰ ਗੈਰ ਕਨੂੰਨੀ ਅਤੇ ਸੁਪਰੀਮ ਕੋਰਟ ਦੇ ਆਦੇਸ਼ ਦਾ ਉਲੰਘਣ ਕਰਾਰ ਦਿੰਦੇ ਹੋਏ ਆਪਣੀ ਗਿਰਫਤਾਰੀ ਦੇ ਆਦੇਸ਼ ਰੱਦ ਕਰਨ ਦੀ ਮੰਗ ਕੀਤੀ ਹੋਈ ਹੈ । ਇਸ ਪਟੀਸ਼ਨ ਤੇ ਹਾਈ ਕੋਰਟ ਨੇ ਆਪਣਾ ਫੈਸਲਾ ਸੁਰੱਖਿਅਤ ਰੱਖਿਆ ਹੋਇਆ ਹੈ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!