ਬੀ.ਜੇ.ਪੀ ਦੇ ਵੱਡੇ ਆਗੂਆਂ ਦੇ ਘਰਾ ਦੇ ਬਾਹਰ ਲੱਗੇ ਧਰਨੇ ਅੱਜ ਚੋਥੇ ਦਿਨ ਵਿੱਚ ਸਾਮਲ
ਗਿੱਦੜਾਂ ਵਾਲੀ ਦਾ ਟੌਲ ਪਲਾਜ਼ਾ ਲੋਕ ਹਿੱਤਾਂ ਲਈ ਫ੍ਰੀ
20 ਫਰਵਰੀ ( ਅਬੋਹਰ ) ਭਾਰਤੀ ਕਿਸਾਨ ਯੂਨਿਅਨ ਏਕਤਾ ਉਗਰਾਹਾ ਦੇ ਸੂਬਾ ਕਮੇਟੀ ਦੇ ਸੱਦੇ ਤੇ ਬੀ.ਜੇ.ਪੀ ਦੇ ਵੱਡੇ ਆਗੂਆਂ ਦੇ ਘਰਾ ਦੇ ਬਾਹਰ ਲੱਗੇ ਧਰਨੇ ਅੱਜ ਚੋਥੇ ਦਿਨ ਵਿੱਚ ਸਾਮਲ ਹੋ ਗਿਆ।
ਅੱਜ ਪ੍ਰੈਸ ਬਿਆਨ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੇ ਰਹਾਇਸ਼ ਪੰਜਕੋਸੀ ਵਿਖੇ ਆਗੂਆਂ ਹਰਬੰਸ ਸਿੰਘ ਕੋਟਲੀ ਜਿਲਾ ਮੁਕਤਸਰ ਬਲਜੀਤ ਬਰਾੜ ਕੋਕਰੀ ਪਿੰਡ ਬਾਹਮਣੀ ਵਾਲਾ ਹਰਪਾਲ ਸਿੰਘ ਮੇਜਰ ਸਿੰਘ ਜਲਾਲਾਬਾਦ ਪਿੱਪਲ ਸਿੰਘ ਘਾਗਾ ਤੇ ਬਿੱਟੂ ਮੱਲਣ ਨੇ ਸੰਬੋਧਨ ਕਰਦਿਆਂ ਕਹਿ ਕਿ ਅੱਜ ਦੇ ਦਿਨ ਬੀ.ਕੇ.ਯੂ ਉਗਰਾਹਾ ਦੇ ਸੂਬੇ ਦੇ ਆਗੂ ਸ਼ਹਿਦ ਸਾਧੂ ਸਿੰਘ ਤਖਤੂਪੁਰਾ ਨੂੰ 16 ਫਰਵਰੀ 2010 ਨੂੰ ਅਬਾਦਕਾਰਾਂ ਕਿਸਾਨਾਂ ਦੀ ਲੜਾਈ ਲੜਦੇ ਹੋਏ ਉਸ ਸਮੇਂ ਦੀ ਸਰਕਾਰ ਨੇ ਅਮਿ੍ਤਸਰ ਦੀ ਧਰਤੀ ਤੇ ਸ਼ਹਿਦ ਕੀਤਾ ਸੀ ਅੱਜ ਪੰਜਾਬ ਵਿੱਚ ਲੱਗੇ ਸਾਰੀਆਂ ਮੋਰਚਿਆਂ ਤੇ ਉਹਨਾਂ ਨੂੰ ਜੋਰਦਾਰ ਨਾਹਰਿਆਂ ਦੇ ਨਾਲ ਸਰਥਾਜਲੀ ਦਿੱਤਾ ਗਿਆ।
ਇਸ ਸਮੇਂ ਵੱਖ ਵੱਖ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਸਾਨੂੰ ਸਵਾਮੀਨਾਥਨ ਦੀ ਰਿਪੋਰਟ c2 + 50% ਦੀ ਮੰਗ ਨੂੰ ਸਾਰੇ ਦੇਸ ਵਿੱਚ ਲਾਗੂ ਕਰਵਾਉਣ ਹੈ ਨਾ ਕੀ ਪੰਜ ਫਸਲਾਂ ਤੇ ਕੇਦਰ ਸਾਰੀਆਂ ਫਸਲਾਂ ਤੇ ਕਨੂੰਨੀ ਗਰੰਟੀ ਕਰੇ।ਇਸ ਦੀ ਜੋਰਦਾਰ ਮੰਗ ਕਰਦੇ ਹਾਂ ਅਤੇ ਜੇਕਰ ਕਰਪੋਰੇਟਾ ਦਾ ਲਗਤਾਰ ਕਰਜ਼ਾ ਮਾਫ ਕਿਤੇ ਜਾ ਰਿਹਾ ਹੈ ਪਰ ਕਿਸਾਨਾਂ ਤੇ ਖੇਤ ਮਜਦੂਰਾਂ ਦੇ ਸਿਰ ਚੜੇ ਸਾਰੇ ਕਰਜੇ ਮਾਫ ਕਿਤੇ ਜਾਣ ਅਤੇ ਨਵੀਂ ਖੇਤੀ ਨੀਤੀ ਲਾਗੂ ਕਰਨੀ ਚਹੀਦੀ ਹੈ ਜਿਸ ਨਾਲ ਖੇਤੀ ਨੂੰ ਲਾਹੇਬੰਦ ਧੰਦਾ ਬਣਾਇਆ ਜਾ ਸਕੇ।
ਆਗੂਆ ਨੇ ਬੋਲਦਿਆਂ ਦੱਸਿਆ ਕਿ ਫਸਲਾਂ ਬਰਬਾਦ ਹੋਣ ਤੋਂ ਬਾਅਦ ਗਲ ਗਲ ਚੜੇ ਕਰਜ਼ੇ ਦੇ ਬਾਵਜੂਦ ਕਿਸਾਨਾਂ ਨੂੰ ਜ਼ਮੀਨ ਵੇਚਣ ਨਹੀਂ ਦਿੱਤੀ ਹਜ਼ਾਰਾਂ ਕੁਰਕੀਆਂ ਰੋਕੀਆਂ ਗਈਆਂ ਹਜ਼ਾਰਾਂ ਕਿਸਾਨਾਂ ਦੇ ਬੈਂਕਾਂ ਤੋਂ ਸੂਦਖੋਰਾਂ ਤੋਂ ਚੈੱਕ ਵਾਪਿਸ ਕਰਵਾਏ ਅਤੇ ਮਜ਼ਦੂਰਾਂ ਦੇ ਹਿੱਤਾਂ ਖਾਤਿਰ ਕਿਸਾਨਾਂ ਦੇ ਬਰਾਬਰ ਮਜ਼ਦੂਰਾਂ ਦੇ ਖੁੱਸੇ ਰੁਜ਼ਗਾਰ ਦੀ ਥਾਂਏ ਮੁਆਵਜ਼ਾ ਦਿਵਾਇਆ ਅਤੇ ਹਮੇਸ਼ਾ ਯੁੱਧ ਸਾਥੀ ਰਹੇ ਸੰਘਰਸ਼ੀ ਲੋਕਾਂ ਦੀ ਹਮਾਇਤ ਵਿੱਚ ਥੰਮ ਵਾਂਗ ਖੜਦੇ ਹਨ।
ਆਗੂਆ ਨੇ ਭਾਜਪਾ ਸਰਕਾਰ ਮਗਰ ਨਾ ਦਿੱਸਣ ਵਾਲੀ ਸ਼ਕਤੀ ਕੰਮ ਕਰ ਰਹੀ ਹੈ ਅਤੇ ਉਹ ਵੱਡੀ ਧਿਰ ਹੈ ਉਸ ਨਾਲ ਲੜਨ ਲਈ ਕੁੱਲ ਕਿਸਾਨ ਮਜ਼ਦੂਰ ਕਿਰਤੀ ਲੋਕ ਸਭ ਸੰਘਰਸ਼ੀ ਜਥੇਬੰਦੀਆਂ ਸਿਰ ਜੋੜ ਕੇ ਏਕਾ ਕਰ ਕੇ ਲੜਨ ਤਾਂ ਫਿਰ ਇਕਜੁੱਟਤਾ ਨਾਲ ਲੜਾਈ ਜਿੱਤੀ ਜਾ ਸਕਦੀ ਹੈ ਆਉਂਦੀ 22 ਫਰਵਰੀ ਤੱਕ ਇਸ ਘੋਲ ਨੂੰ ਹੋਰ ਭਖਾਇਆ ਜਾਵੇਗਾ।