ਟਰਾਂਸਪੋਰਟ ਮਾਫੀਆ ਨੂੰ ਲੈ ਕੇ ਮੀਡਿਆ ਦੇ ਸਵਾਲਾਂ ਵਿੱਚ ਘਿਰੀ ਟਰਾਂਸਪੋਰਟ ਮੰਤਰੀ, ਟਰਾਂਸਪੋਰਟ ਅਧਿਕਾਰੀ ਬਣੇ ਮੂਕ ਦਰਸ਼ਕ,ਵਾਟਰ ਸਪਲਾਈ ਵਿਭਾਗ ਦੀ ਪ੍ਰੈਸ ਕਾਨਫਰੰਸ ਵਿੱਚ ਮਹਿਲਾਂ ਅਧਿਕਾਰੀ ਨੇ ਮਹਿਲਾ ਮੰਤਰੀ ਦਾ ਦਿੱਤਾ ਪੂਰਾ ਸਾਥ, ਕੀਤਾ ਬਚਾਅ
ਚੰਡੀਗੜ੍ਹ, 8 ਜਨਵਰੀ (): ਪੰਜਾਬ ਦੀ ਟਰਾਂਸਪੋਰਟ ਮੰਤਰੀ ਰਜੀਆ ਸੁਲਤਾਨਾ ਵਲੋਂ ਬੁਲਾਈ ਗਈ ਵਿਭਾਗ ਦੀਆਂ 4 ਸਾਲ ਦੀਆਂ ਪ੍ਰਾਪਤੀਆਂ ਨੂੰ ਲੈ ਕੇ ਪ੍ਰੈਸ ਕਾਨਫਰੰਸ ਵਿੱਚ ਟਰਾਂਸਪੋਰਟ ਮਾਫੀਆਂ ਦੇ ਮਾਮਲੇ ਵਿੱਚ ਬੁਰੀ ਤਰ੍ਹਾਂ ਘਿਰ ਗਈ। ਮੀਡਿਆ ਵਲੋਂ ਟਰਾਂਸਪੋਰਟ ਮਾਫੀਆਂ ਨੂੰ ਲੈ ਕੇ ਕੀਤੇ ਗਏ ਤਿੱਖੇ ਸਵਾਲਾਂ ਦਾ ਜਵਾਬ ਦੇਣ ਵਿੱਚ ਮੁਸ਼ਕਲ ਹੋ ਗਈ। ਇਸ ਦੌਰਾਨ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਮੂਕ ਦਰਸ਼ਕ ਬਣ ਕੇ ਬੈਠੇ ਰਹੇ। ਕਿਸੇ ਨੇ ਮੰਤਰੀ ਦਾ ਸਾਥ ਨਹੀਂ ਦਿੱਤਾ ਅਤੇ ਮੀਡਿਆ ਦੇ ਤਿੱਖੇ ਸਵਾਲਾਂ ਤੋਂ ਬਚਾਅ ਨਹੀਂ ਕੀਤਾ। ਜਦੋ ਮੰਤਰੀ ਨੂੰ ਪੁੱਛਿਆ ਗਿਆ ਕਿ ਪਿਛਲੇ 4 ਸਾਲ ਵਿੱਚ ਕਿੰਨੇ ਟ੍ਰਾਂਸਪੋਟਰ ਖ਼ਿਲਾਫ਼ ਕਾਰਵਾਈ ਕੀਤੀ ਹੈ ਤਾਂ ਮੰਤਰੀ ਕੋਲ ਇਸਦਾ ਜਵਾਬ ਨਹੀਂ ਸੀ। ਮੰਤਰੀ ਨੇ ਅਧਿਕਾਰੀਆਂ ਨੂੰ ਜਵਾਬ ਦੇਣ ਲਈ ਕਿਹਾ ਪਰ ਸਾਰੇ ਚੁਪ ਰਹੇ। ਅਤੇ ਮੂਕ ਬਣਕੇ ਬੈਠੇ ਰਹੇ ।
ਇਸ ਤੋਂ ਪਹਿਲਾ ਜਦੋ ਰਜੀਆ ਸੁਲਤਾਨਾ ਵਲੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀਆਂ ਪ੍ਰਾਪਤੀਆਂ ਮੀਡੀਆ ਅੱਗੇ ਰੱਖਿਆ ਤਾਂ ਉਸ ਦੌਰਾਨ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਪ੍ਰਿੰਸੀਪਲ ਸਕੱਤਰ ਜਸਪ੍ਰੀਤ ਤਲਵਾਰ ਨੇ ਮੰਤਰੀ ਦਾ ਪੂਰਾ ਸਾਥ ਦਿੱਤਾ ਹੈ। ਮੀਡਿਆ ਦੇ ਸਵਾਲਾਂ ਦਾ ਤਰਕ ਨਾਲ਼ ਜਵਾਬ ਦਿੱਤਾ ।
ਇਸ ਦੌਰਾਨ ਮਹਿਲਾ ਅਧਿਕਾਰੀ ਨੇ ਮੰਤਰੀ ਦਾ ਪੂਰਾ ਸਾਥ ਦਿੱਤਾ ਅਤੇ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਭਵਿੱਖ ਦੀਆਂ ਯੋਜਨਾਵਾਂ ਨੂੰ ਮੀਡਿਆ ਅੱਗੇ ਵਿਸਥਾਰ ਨਾਲ਼ ਰੱਖਿਆ ਅਤੇ ਮੰਤਰੀ ਦਾ ਪੂਰਾ ਬਚਾਅ ਕੀਤਾ । ਹਾਲਾਂਕਿ ਇਸ ਦੌਰਾਨ ਮੀਡਿਆ ਨੇ ਤਿੱਖੇ ਸਵਾਲ ਪੂਛੇ ਪਰ ਇਸ ਮਹਿਲਾ ਅਧਿਕਾਰੀ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨਾਲ ਸਬੰਧਿਤ ਸਵਾਲਾਂ ਦਾ ਜਵਾਬ ਦੇ ਕੇ ਮੰਤਰੀ ਦਾ ਪੂਰਾ ਬਚਾਅ ਕਰ ਦਿੱਤਾ ।