ਪੰਜਾਬ
*ਦੀਕਸ਼ਾ ਪੋਰਟਲ ਦੀ ਵਰਤੋਂ ਸੰਬੰਧੀ ਦੋ ਦਿਨਾ ਸਿਖਲਾਈ ਵਰਕਸ਼ਾਪ ਸਮਾਪਤ*
*ਸਕੂਲ ਆਬਜ਼ਰਵੇਸ਼ਨ ਅੰਕੜਿਆਂ ਦਾ ਸਟੇਟ ਅਤੇ ਜ਼ਿਲ਼੍ਹਾ ਪੱਧਰ ‘ਤੇ ਵਿਸ਼ਲੇਸ਼ਣ ਕਰਨ ਸੰਬੰਧੀ*
ਵਿਸ਼ੇਸ਼ ਸਿਖਲਾਈ ਦਿੱਤੀ – ਡਾ. ਸ਼ੰਕਰ ਚੌਧਰੀ ਸਹਾਇਕ ਡਾਇਰੈਕਟਰ ਟਰੇਨਿੰਗਾਂ
ਐੱਸ.ਏ.ਐੱਸ. ਨਗਰ 6 ਦਸੰਬਰ ( )
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਵਿੱਚ ਸਮੇਂ-ਸਮੇਂ ‘ਤੇ ਸਿੱਖਿਆ ਅਧਿਕਾਰੀਆਂ ਅਤੇ ਹੋਰ ਸਿੱਖਿਆ ਸੁਧਾਰ ਟੀਮਾਂ ਵੱਲੋਂ ਸਕੂਲਾਂ ਵਿੱਚ ਅਗਵਾਈ ਦੌਰੇ ਕੀਤੇ ਜਾ ਰਹੇ ਹਨ। ਇਹਨਾਂ ਦੌਰਿਆਂ ਦੌਰਾਨ ਸਕੂਲਾਂ ਵਿੱਚ ਕੀਤੀਆਂ ਵਿਜ਼ਟਾਂ ਅਤੇ ਸਕੂਲਾਂ ਦੇ ਸੰਬੰਧੀ ਪ੍ਰੇਖਣਾਂ ਦੇ ਰਿਕਾਰਡ ਲਈ ਦੀਕਸ਼ਾ ਐਪ ਦੀ ਵਰਤੋਂ ਕੀਤੀ ਜਾ ਰਹੀ ਹੈ। ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਡਾ. ਮਨਿੰਦਰ ਸਿੰਘ ਸਰਕਾਰੀਆ ਦੀ ਦੇਖ-ਰੇਖ ਵਿੱਚ ਦੀਕਸ਼ਾ ਐਪ ਦੀ ਵਰਤੋਂ ਸੰਬੰਧੀ ਦੂਜੇ ਫੇਜ਼ ਦੀ ਸਿਖਲਾਈ ਵਰਕਸ਼ਾਪ 5 ਅਤੇ 6 ਦਸੰਬਰ ਨੂੰ ਮੁੱਖ ਦਫ਼ਤਰ ਵਿਖੇ ਆਯੋਜਿਤ ਕੀਤੀ ਗਈ ਜਿਸ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਜ਼ਿਲ੍ਹਾ ਮੈਂਟਰਾਂ, ਜ਼ਿਲ੍ਹਾ ਕੋਆਰਡੀਨੇਟਰ ਪ੍ਰਾਇਮਰੀ, ਸਟੇਟ ਰਿਸੋਰਸ ਪਰਸਨਾਂ ਨੇ ਹਿੱਸਾ ਲਿਆ। ਇਸ ਸਿਖਲਾਈ ਵਰਕਸ਼ਾਪ ਸੰਬੰਧੀ ਡਾ. ਸ਼ੰਕਰ ਚੌਧਰੀ ਸਹਾਇਕ ਡਾਇਰੈਕਟਰ ਟਰੇਨਿੰਗਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੀਕਸ਼ਾ ਐਪ ਦੀ ਵਰਤੋਂ ਸੰਬੰਧੀ ਸਟੇਟ ਰਿਸੋਰਸ ਗੁਰੱਪ ਦੀ ਦੋ ਦਿਨਾ ਸਿਖਲਾਈ ਵਰਕਸ਼ਾਪ ਵਿੱਚ ਦੀਕਸ਼ਾ ਐਪ ‘ਤੇ ਅਪਲੋਡ ਕੀਤੇ ਜਾਣ ਵਾਲੇ ਸਕੂਲ ਆਬਜ਼ਰਵੇਸ਼ਨ ਅੰਕੜਿਆਂ ਦਾ ਸਟੇਟ ਅਤੇ ਜ਼ਿਲ੍ਹਾ ਪੱਧਰ ‘ਤੇ ਕੀਤੇ ਜਾਣ ਵਾਲੇ ਵਿਸ਼ਲੇਸ਼ਣ ਅਤੇ ਇਸ ਸੰਬੰਧੀ ਭਵਿੱਖ ਵਿੱਚ ਕੀਤੀ ਜਾਣ ਵਾਲੀ ਹੋਰ ਯੋਜਨਾਬੰਧੀ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਸਦੇ ਨਾਲ ਹੀ ਦੀਕਸ਼ਾ ਐਪ ਦੀ ਵਰਤੋਂ ਕਰਨ ਵਾਲੇ ਅਧਿਕਾਰiਆਂ ਦੇ ਸਵਾਲਾਂ ਜਾਂ ਆ ਰਹੀਆਂ ਸਮੱਸਿਆਵਾਂ ਦਾ ਆਪਣੇ ਪੱਧਰ ‘ਤੇ ਹੱਲ ਕਰਨ ਬਾਰੇ ਵੀ ਸਟੇਟ ਰਿਸੋਰਸ ਗਰੁੱਪ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ।
ਇਸ ਸਿਖਲਾਈ ਵਰਕਸ਼ਾਪ ਵਿੱਚ ਨਿਰਮਲ ਕੌਰ ਸਹਾਇਕ ਸਟੇਟ ਪ੍ਰੋਜੈਕਟ ਡਾਇਰੈਕਟਰ, ਰਾਜਵੰਤ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਪ੍ਰਾਇਮਰੀ ਪਟਿਆਲਾ, ਗੁਰਮੇਲ ਸਿੰਘ ਸੱਗੂ ਅਤੇ ਲਖਬੀਰ ਸਿੰਘ ਸ੍ਰੀ ਮੁਕਤਸਰ ਸਾਹਿਬ, ਸਤੀਸ਼ ਕੁਮਾਰ ਪਟਿਆਲਾ, ਓਮੇਸ਼ਵਰ ਨਰਾਇਣ ਜਲੰਧਰ, ਰਣਜੀਤ ਸਿੰਘ ਫਤਿਹਗੜ੍ਹ ਸਾਹਿਬ, ਸਰਬਦੀਪ ਸਿੰਘ, ਗੁਰਪਿੰਦਰ ਸਿੰਘ, ਸ਼ਸ਼ੀ ਕੁਮਾਰ ਅਤੇ ਜਸਪ੍ਰੀਤ ਸਿੰਘ ਅੰਮ੍ਰਿਤਸਰ, ਕਿਰਨਦੀਪ ਸਿੰਘ ਨੈਸ਼ਨਲ ਅਵਾਰਡੀ ਅਧਿਆਪਕ ਲੁਧਿਆਣਾ, ਸੰਦੀਪ ਰਾਣਾ, ਗੁਰਿੰਦਰ ਸਿੰਘ, ਗੋਪਾਲ ਕ੍ਰਿਸ਼ਨ, ਸੁਖਜਿੰਦਰ ਸਿੰਘ, ਸਚਿਨ ਕੁਮਾਰ, ਗੁਰਿੰਦਰ ਕੌਰ, ਹਰਜੀਤ ਕੌਰ, ਨੀਲਮ ਸ਼ਰਮਾ, ਵਿਪਨ ਕੁਮਾਰ, ਸਤਨਾਮ ਸਿੰਘ, ਵਿਨੋਦ ਕੁਮਾਰ, ਸੁਨੀਲ ਗਿੱਲ, ਪਲਕ, ਸੱਯਦ ਵਸੀਮ ਅਤੇ ਮੰਤਰਾ ਫਾਰ ਚੇਂਜ ਅਤੇ ਸਾਂਝੀ ਸਿੱਖਿਆ ਦੇ ਰਿਸੋਰਸ ਪਰਸਨ ਮੌਜੂਦ ਸਨ।