ਪੰਜਾਬ
ਵੈਟਨਰੀ ਇੰਸਪੈਕਟਰਜ ਦਿਵਸ 25 ਫਰਵਰੀ ਨੂੰ ਮੋਗਾ ਵਿਖੇ ਮਨਾਇਆ ਜਾਵੇਗਾ
ਪੰਦਰਵਾਂ(15 ਵਾਂ) ਵੈਟਨਰੀ ਇੰਸਪੈਕਟਰਜ ਦਿਵਸ 25 ਫਰਵਰੀ ਦਿਨ ਐਤਵਾਰ ਨੂੰ ਮੋਗਾ ਵਿਖੇ ਮਨਾਇਆ ਜਾਵੇਗਾ — ਚਾਹਲ,ਨਾਭਾ,ਮਹਾਜ਼ਨ
ਪੰਜਾਬ ਸਟੇਟ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਵੱਲੋਂ ਆਪਣਾ ਪੰਦਰਵਾਂ(15 ਵਾਂ ) ਵੈਟਨਰੀ ਇੰਸਪੈਕਟਰਜ ਦਿਵਸ 25 ਫਰਵਰੀ ਦਿਨ ਐਤਵਾਰ ਨੂੰ ਸ਼ਹੀਦ ਕਾਮਰੇਡ ਨਛੱਤਰ ਸਿੰਘ ਯਾਦਗਾਰੀ ਹਾਲ ਨੇੜੇ ਬੱਸ ਸਟੈਡ ਮੋਗਾ ਵਿਖੇ ਦਿਨ ਐਤਵਾਰ ਨੂੰ ਸੂਬਾ ਪ੍ਰਧਾਨ ਦਲਜੀਤ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਮਨਾਇਆ ਜਾ ਰਿਹਾ ਹੈ
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੂਬਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਨਾਭਾ ਅਤੇ ਜਥੇਬੰਦੀ ਦੇ ਮੀਡੀਆ ਸਲਾਹਕਾਰ ਕਿਸ਼ਨ ਚੰਦਰ ਮਹਾਜ਼ਨ ਨੇ ਦੱਸਿਆ ਕਿ ਇਸ ਦਿਵਸ ਦੇ ਮੌਕੇ ਤੇ ਵੈਟਨਰੀ ਇੰਸਪੈਕਟਰਜ ਦੀਆਂ ਅਹਿਮ ਮੰਗਾਂ ਸੀਨੀਅਰ ਵੈਟਨਰੀ ਇੰਸਪੈਕਟਰਜ ਦੀ ਪੋਸਟ ਪਲੇਸਮੈਂਟ ਦੀ ਥਾਂ ਤਰੱਕੀ ਵਿਚ ਤਬਦੀਲ ਕਰਾਉਣਾ,ਵੈਟਨਰੀ ਇੰਸਪੈਕਟਰਜ ਨੂੰ ਮਿਲਦਾ 4200 ਗਰੇਡ ਪੇਅ ਅਤੇ ਜਿਲਾ ਵੈਟਨਰੀ ਇੰਸਪੈਕਟਰਜ ਨੂੰ ਪਹਿਲਾਂ ਤੋਂ ਮਿਲਦਾ 4800 ਗਰੇਡ ਪੇਅ ਸਰਕਾਰ ਤੋਂ ਦਿਵਾਉਣਾ, ਵੈਟਨਰੀ ਇੰਸਪੈਕਟਰਜ ਦੀ ਰਜਿਸਟਰੇਸ਼ਨ ਕਰਾਉਣਾ, ਵੈਟਨਰੀ ਇੰਸਪੈਕਟਰਜ ਦੀ 4 -9 -14 ਸਾਲਾਂ ਤਰੱਕੀ ਜੋ ਪਹਿਲਾਂ ਵੈਟਨਰੀ ਇੰਸਪੈਕਟਰਜ ਨੂੰ ਮਿਲਦੀ ਸੀ ਉਸ ਨੂੰ ਲਾਗੂ ਕਰਾਉਣਾ ਸਮੇਤ ਬਾਕੀ ਵੈਟਨਰੀ ਇੰਸਪੈਕਟਰਜ ਦੇ ਰਹਿੰਦੀਆਂ ਮੰਗਾਂ ਅਤੇ ਮਸਲਿਆਂ ਤੇ ਵਿਚਾਰ ਕਰਕੇ ਅਗਲੀ ਰਣਨੀਤੀ ਦਾ ਫੈਸਲਾ ਕੀਤਾ ਜਾਵੇਗਾ
ਕਿਸ਼ਨ ਚੰਦਰ ਮਹਾਜ਼ਨ ਮੀਡੀਆ ਸਲਾਹਕਾਰ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਨੇ ਪੰਜਾਬ ਭਰ ਦੇ ਵੈਟਨਰੀ ਇੰਸਪੈਕਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ 25 ਫਰਵਰੀ ਦਿਨ ਐਤਵਾਰ ਨੂੰ ਆਪਣੇ ਸਾਰੇ ਕੰਮ ਕਾਜ ਛੱਡ ਕਿ ਮੋਗਾ ਵਿਖੇ 11 ਵੱਜੇ ਤੱਕ ਹਰ ਹਾਲਤ ਵਿਚ ਪਹੁੰਚੋ ਤਾਂ ਕਿ ਕੇਡਰ ਦੀਆਂ ਲਟਕ ਰਹੀਆਂ ਮੰਗਾਂ ਨੂੰ ਪੰਜਾਬ ਸਰਕਾਰ ਤੋਂ ਲਾਗੂ ਕਰਵਾਇਆ ਜਾ ਸੱਕੇ