ਪੰਜਾਬ

15 ਵਾਂ ਵੈਟਰਨਰੀ ਇੰਸਪੈਕਟਰ ਦਿਵਸ ਮੋਗਾ ਵਿਖੇ  ਧੂਮ ਧਾਮ ਨਾਲ ਮਨਾਇਆ

 ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਨੇ ਅੱਜ  ਆਪਣਾ  15 ਵਾਂ ਵੈਟਰਨਰੀ ਇੰਸਪੈਕਟਰ ਦਿਵਸ  ਸੂਬਾ ਪ੍ਰਧਾਨ ਦਲਜੀਤ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਸ਼ਹੀਦ ਨਛੱਤਰ ਸਿੰਘ ਯਾਦਗਾਰੀ ਹਾਲ ਮੋਗਾ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਗਿਆ ।
ਜਿਸ ਵਿਚ ਪੰਜਾਬ ਭਰ ਦੇ ਕਾਰਜਸ਼ੀਲ ਵੈਟਰਨਰੀ ਇੰਸਪੈਕਟਰਾਂ, ਸੀਨੀਅਰ ਵੈਟਰਨਰੀ ਇੰਸਪੈਕਟਰਾਂ ,ਜਿਲਾ ਵੈਟਰਨਰੀ ਇੰਸਪੈਕਟਰਾਂ,  ਤੇ  ਭਾਰੀ ਗਿਣਤੀ ਵਿਚ ਸੇਵਾ ਮੁਕਤ ਜਿਲਾ ਵੈਟਰਨਰੀ ਇੰਸਪੈਕਟਰਾਂ ਅਤੇ ਵੈਟਰਨਰੀ ਇੰਸਪੈਕਟਰਾਂ ਨੇ ਸ਼ਾਮਿਲ ਹੋ ਕਿ ਇਸ ਦਿਵਸ਼  ਵਿਚ ਸਮੂਲੀਅਤ ਕੀਤੀ ।
ਵੈਟਰਨਰੀ ਇੰਸਪੈਕਟਰ ਦਿਵਸ
15 ਵਾਂ ਵੈਟਰਨਰੀ ਇੰਸਪੈਕਟਰ ਦਿਵਸ ਮੋਗਾ ਵਿਖੇ ਧੂਮ ਧਾਮ ਨਾਲ ਮਨਾਇਆ ਗਿਆ
ਵੈਟਰਨਰੀ ਇੰਸਪੈਕਟਰ ਦਿਵਸ  ਮੌਕੇ  ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਵੈਟਰਨਰੀ ਇੰਸਪੈਕਟਰ ਕੇਡਰ ਦੀਆਂ ਮੰਗਾਂ ਅਤੇ ਮਸਲੇ ਜੋ ਲੰਬੇ ਸਮੇਂ ਤੋਂ ਲਟਕ ਰਹੇ ਹਨ । ਉਹਨਾਂ ਨੂ ਪੰਜਾਬ ਸਰਕਾਰ ਤੋਂ ਲਾਗੂ ਕਰਵਾਉਣ ਲਈ ਸਾਰੇ ਸਾਥੀਆਂ ਨੂੰ ਰੱਲ ਕੇ ਹੰਭਲਾ ਮਾਰਨਾ ਚਾਹੀਦਾ ਹੈ ।
ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਨਾਭਾ ਅਤੇ ਜਥੇਬੰਦੀ ਦੇ ਮੀਡੀਆ ਸਲਾਹਕਾਰ ਕਿਸ਼ਨ ਚੰਦਰ ਮਹਾਜਨ ਨੇ ਇਸ ਦਿਵਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਪਸ਼ੂ ਪਾਲਣ ਵਿਭਾਗ ਦੀ ਰੀੜ ਦੀ ਹੱਡੀ ਵਜੋਂ ਕੰਮ ਕਰਦੇ ਵੈਟਨਰੀ ਇੰਸਪੈਕਟਰ ਕੇਡਰ ਨਾਲ ਸਬੰਧਤ ਦਿਹਾੜਾ ਹੈ।ਇਸ ਦਿਨ ਸਮੁੱਚਾ ਕੇਡਰ ਦੀਆਂ ਪ੍ਰਾਪਤੀਆਂ ਅਤੇ ਭਵਿੱਖ ਦੀਆਂ ਲਟਕਦੀਆਂ ਮੰਗਾਂ ਮਸਲਿਆਂ ਤੇ ਭਖਵੀਂ ਚਰਚਾ ਹੋਈ ।
ਇਸ ਮੌਕੇ ਬੁਲਾਰਿਆਂ ਦੇ ਰੂਪ ਵਿਚ  ਅਜਾਇਬ ਸਿੰਘ ਸੀਨੀਅਰ ਮੀਤ ਪ੍ਰਧਾਨ,ਸਾਬਕਾ ਸੂਬਾ ਪ੍ਰਧਾਨ ਗੁਰਬਖਸ਼ ਸਿੰਘ ਸਿੱਧੂ, ਜਗਰਾਜ ਸਿੰਘ ਟੱਲੇਵਾਲ, ਡੀ ਵੀ ਆਈ ਜੋਰਾ ਸਿੰਘ ਅਹਿਮਦਗੜ, ਕੇਵਲ ਸਿੰਘ ਸਿੱਧੂ,ਗਿਆਨੀ ਅਜੀਤ ਸਿੰਘ ਤਰਨ, ਗੁਰਪ੍ਰੀਤ ਸਿੰਘ ਸੰਗਰੂਰ, ਗੁਰਦੀਪ ਸਿੰਘ ਬਾਸੀ ,ਪਰਮਜੀਤ ਸਿੰਘ ਸੋਹੀ, ਮੁਖਤਿਆਰ ਸਿੰਘ ਬੇਰਕਲਾਂ,ਲਾਲ ਚੰਦ  ਸਿਰਸੀਵਾਲਾ, ਸੰਦੀਪ ਚੌਧਰੀ,ਰਾਜੀਵ ਮਲਹੋਤਰਾ  ,ਅਸ਼ੋਕ ਕੁਮਾਰ ਜਲੰਧਰ , ਬਰਿਜ ਲਾਲ ਪੂਹਲਾ , ਜਸਕਰਨ ਸਿੰਘ ਮੁਲਤਾਨੀ ਸਮੇਤ  ਸੂਬਾ ਕਮੇਟੀ ਮੈਂਬਰ ਅਤੇ ਜਿਲ੍ਹਾ ਪ੍ਰਧਾਨ ਮੌਜੂਦ ਸਨ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!