ਡਾ ਅਦਿੱਤੀ ਸਲਾਰੀਆ ਦੀ ਅਗਵਾਹੀ ਹੇਠ ਵਿਸ਼ਵ ਕੁਸ਼ਟ ਨਿਵਾਰਣ ਦਿਵਸ ਮਨਾਇਆ
ਅੱਜ 30 ਜਨਵਰੀ 2024 ਨੂੰ ਸਿਵਲ ਸਰਜਨ ਪਠਾਨਕੋਟ ਡਾ ਅਦਿੱਤੀ ਸਲਾਰੀਆ ਦੀ ਅਗਵਾਹੀ ਹੇਠ ਵਿਸ਼ਵ ਕੁਸ਼ਟ ਨਿਵਾਰਣ ਦਿਵਸ ਮਨਾਇਆ ਗਿਆ।ਇਸ ਮੌਕੇ ਤੇ ਮੈਡਮ ਅਤੇ ਮੌਜੂਦ ਸਟਾਫ਼ ਮੈਂਬਰਾਂ ਵਲੋਂ ਇਹ ਪ੍ਰਣ ਲਿਆ ਗਿਆ ਕਿ ਓਹਨਾ ਵਲੋਂ ਕੁਸਟ ਰੋਗੀਆਂ ਨਾਲ ਭੇਦ ਭਾਵ ਨਹੀਂ ਕੀਤਾ ਜਾਵੇਗਾ ।
ਵਿਸ਼ਵ ਕੁਸ਼ਟ ਨਿਵਾਰਣ ਦਿਵਸ ਮੌਕੇ ਦਸਿਆ ਗਿਆ ਕਿ ਕੁਸਟ ਰੋਗੀਆਂ ਨੂੰ ਸਮਾਜ ਵਿਚ ਰਹਿਣ , ਘੁੰਮਣ ਫਿਰਨ ਅਤੇ ਕੰਮ ਕਾਰ ਕਰਨ ਦਾ ਪੂਰਾ ਅਧਿਕਾਰ ਹੈ। ਉਹਨਾਂ ਵਲੋਂ ਮੌਜੂਦ ਮਰੀਜ਼ਾ ਨੂੰ ਸੇਲਫ਼ ਕੇਅਰ ਕਿਟਸ ਵੰਡੀਆ ਗਈਆਂ। ਮੈਡਮ ਵਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਜੇ ਕਰ ਉਹਨਾਂ ਦੇ ਆਲੇ ਦੁਆਲੇ ਕੋਈ ਵੀ ਅਜਿਹਾ ਮਰੀਜ਼ ਨਜ਼ਰ ਆਉਂਦਾ ਹੈ ਜਿਸਨੂੰ ਚਮੜੀ ਤੇ ਹਲਕੇ ਤਾਂਬੇ ਰੰਗ ਦੇ ਸੁੰਨ ਦੇ ਨਿਸ਼ਾਨ ,ਨਸਾ ਦਾ ਮੋਟਾ ਹੋਣਾ, ਗਰਮ ਠੰਡੇ ਦਾ ਪਤਾ ਨਾ ਲੱਗਣਾ, ਸ਼ਰੀਰ ਵਿੱਚ ਕਮਜ਼ੋਰੀ ਆਉਣਾ ਵਰਗੇ ਲੱਛਣ ਹੋਣ,ਨੂੰ ਤੁਰੰਤ ਨੇੜੇ ਦੇ ਸਰਕਾਰੀ ਸਿਹਤ ਸੰਸਥਾ ਵਿਖੇ ਜਾਂਚ ਲਈ ਭੇਜਿਆ ਜਾਵੇ।
ਇਸ ਮੌਕੇ ਤੇ ਜ਼ਿਲਾ ਨੋਡਲ ਅਫ਼ਸਰ ਅਤੇ ਚਮੜੀ ਰੋਗਾਂ ਦੇ ਮਾਹਿਰ ਡਾਕਟਰ ਓਂਕਾਰ ਸਿੰਘ ,SMO ਡਾ ਸੁਨੀਲ ਚੰਦ, ਡਾ ਕਨਿਕਾ, ਡਾ ਪ੍ਰਿਯੰਕਾ ਠਾਕੁਰ , ਪਰਵੇਸ਼ ਆਦਿ ਵਲੋਂ ਇਹ ਪ੍ਰਣ ਲਿਆ ਗਿਆ।