ਪੰਜਾਬ

ਪੰਜਾਬ ਬਜਟ : ਜਨਤਾ ‘ਤੇ ਕੋਈ ਟੈਕਸ ਨਹੀਂ ,ਪੰਜਾਬ ਚ ਪਾਣੀ ਦਾ ਸੰਕਟ ਹੋਵੇਗਾ ਖ਼ਤਮ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਪੇਸ਼ ਕੀਤੇ ਗਏ ਆਪਣੇ ਤੀਜੇ ਬਜਟ ਵਿਚ ਪੰਜਾਬ ਦੀ ਜਨਤਾ ਤੇ ਕੋਈ ਟੈਕਸ ਨਹੀਂ ਲਗਾਇਆ ਗਿਆ ਹੈ । ਇਸ ਬਜਟ ਦਾ ਸਭ ਤੋਂ ਦਿਲਚਸਪ ਪਹਿਲੂ ਇਹ ਹੈ ਕਿ ਸਰਕਾਰ ਨੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਵੱਡਾ ਕਦਮ ਚੁਕਿਆ ਹੈ । ਇਸ ਕਦਮ ਨਾਲ ਪਾਣੀ ਜਿਥੇ ਟੇਲ ਤਕ ਪਹੁੰਚੇਗਾ ਤੇ ਕਿਸਾਨ ਵੀ ਖੁਸ਼ਹਾਲ ਹੋਵੇਗਾ । ਕਿਸਾਨ ਦੀ ਟਿਊਬੈਲ ਤੇ ਨਿਰਭਰਤਾ ਘਟੇਗੀ । ਨਹਿਰ ਦਾ ਪਾਣੀ ਖੇਤੀ ਲਈ ਕਾਫੀ ਲਾਹੇਮਦ ਮੰਨਿਆ ਜਾਂਦਾ ਹੈ ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਖੇਤਾਂ ਦੇ ਆਖਰੀ ਸਿਰੇ ਤਕ ਨਹਿਰੀ ਪਾਣੀ ਪਹਚਾਉਣ ਦਾ ਸੁਪਨਾ ਸਾਕਾਰ ਹੋ ਗਿਆ ਹੈ ਇਹ ਸਾਡੀ ਖੇਤੀ , ਸਾਡੇ ਪਾਣੀ ਦੇ ਘਾਟ ਰਹੇ ਪੱਧਰ ਲਈ ਵਰਦਾਨ ਸਾਬਿਤ ਹੋਵੇਗਾ ਅਤੇ ਪੰਜਾਬ ਨੂੰ ਮਾਰੂਥਲ ਬਣਨ ਤੋਂ ਬਚਾਏਗਾ । 

ਸ਼ਾਹਪੁਰ ਕੰਢੀ ਡੈਮ ਪ੍ਰੋਜੈਕਟ ਚ ਜਲ ਭੰਡਾਰਨ ਸ਼ੁਰੂ

ਸ਼ਾਹਪੁਰ ਕੰਢੀ ਡੈਮ ਪ੍ਰੋਜੈਕਟ ਚ ਜਲ ਭੰਡਾਰਨ ਦੀ ਪ੍ਰੀਕਿਰਿਆ ਸ਼ੁਰੂ ਕਰ ਦਿੱਤੀ ਹੈ । ਇਸ ਨਾਲ 37173 ਹੈਕਟੇਅਰ ਦੀ ਵਾਧੂ ਸਿੰਚਾਈ ਸਮਰੱਥਾ ਪੈਦਾ ਹੋਵੇਗੀ । ਨਾਲ ਹੀ ਯੂ ਬੀ ਡੀ ਸੀ ਪ੍ਰਣਾਲੀ ਅਧੀਨ 1 .18 ਲੱਖ ਹੈਕਟੇਅਰ ਭਾਵ ਅਮ੍ਰਿਤਸ਼ਾਰ , ਗੁਰਦਸਪੂਰ , ਤਰਨ ਤਾਰਨ ਅਤੇ ਪਠਾਨਕੋਟ ਚ ਸਿੰਚਾਈ ਹੋ ਸਕੇਗੀ। ਜਿਸ ਨਾਲ ਪੰਜਾਬ ਅੰਦਰ ਰਾਵੀ ਨਦੀ ਦਾ ਪਾਣੀ ਹੁਣ ਪਾਣੀ ਦੀ ਕਮੀ ਨੂੰ ਪੂਰਾ ਕਰੇਗਾ।

ਨਵੀ ਮਾਲਵਾ ਨਹਿਰੀ ਪ੍ਰੋਜੈਕਟ 1 ,70 ,000 ਏਕੜ ਨੂੰ ਕਵਰ ਕੀਤਾ ਜਾਵੇਗਾ

ਪੰਜਾਬ ਦੇ ਬਜਟ ਦਾ ਸਭ ਤੋਂ ਅਹਿਮ ਪਹਿਲੂ ਮਾਲਵਾ ਨਹਿਰ ਹੈ । ਨਵੀ ਮਾਲਵਾ ਨਹਿਰੀ ਪ੍ਰੋਜੈਕਟ 1 ,70 ,000 ਏਕੜ ਨੂੰ ਕਵਰ ਕੀਤਾ ਜਾਵੇਗਾ । ਜਿਸ ਨਾਲ ਜ਼ਮੀਨ ਹੇਠਲੇ ਪਾਣੀ ‘ਤੇ ਨਿਰਭਰਤਾ ਘਟੇਗੀ ਅਤੇ ਹਾੜ੍ਹੀ ਸੀਜ਼ਨ ਦੌਰਾਨ ਬਿਆਸ-ਸਤਲੁਜ ਦਰਿਆ ਦੇ ਪੰਜਾਬ ਦੇ ਹਿੱਸੇ ਦੇ ਪਾਣੀ ਦੀ ਸੁਚੱਜੀ ਵਰਤੋਂ ਕੀਤੀ ਜਾ ਸਕੇਗੀ। ਜਿਸ ਨਾਲ ਬਠਿੰਡਾ , ਫਰੀਦਕੋਟ , ਫਿਰੋਜਪੁਰ , ਮੁਕਤਸਰ , ਅਬੋਹਰ ਫਾਜਿਲਕਾ ਨੂੰ ਫਾਇਦਾ ਹੋਵੇਗਾ । ਪੰਜਾਬ ਅੰਦਰ ਧਰਤੀ ਹੇਠਲਾ ਪਾਣੀ ਥੱਲੇ ਜਾ ਰਿਹਾ ਹੈ।  ਨਹਿਰੀ ਪਾਣੀ ਦੇ ਆਉਂਣ ਨਾਲ ਪਾਣੀ ਦੀ ਕਮੀ ਪੂਰੀ ਹੋ ਜਾਵੇਗੀ । ਜਿਸ ਨਾਲ ਕਿਸਾਨਾਂ ਨੂੰ ਟਿਊਬੈਲ ਤੇ ਨਿਰਭਰ ਨਹੀਂ ਰਹਿਣਾ ਪਏਗਾ । ਮਾਲਵਾ ਨਹਿਰ ਦਾ ਪਾਣੀ ਖੇਤੀ ਦੇ ਨਾਲ ਪੀਣ ਲਈ ਵੀ ਵਰਤਿਆ ਜਾਵੇਗਾ।

ਬਜਟ ਦੇ ਅਹਿਮ ਪਹਿਲੂ

ਗਰੀਬ ਪਰਿਵਾਰ ਦੇ ਪੱਕੇ ਮਕਾਨ ਲਈ ਬਜਟ ਵਿਚ 510 ਕਰੋੜ ਰੁਪਏ ਰੱਖੇ ਗਏ ਹਨ । ਜਦੋਂ ਕਿ ਪਿਛਲੇ ਸਾਲ 2022 -23 ਚ 225 ਕਰੋੜ ਰੁਪਏ ਰੱਖੇ ਗਏ ਸਨ ਜਿਸ ਨਾਲ 30 ,000 ਘਰ ਮੁਕੰਮਲ ਕੀਤੇ ਗਏ ਹਨ। 
300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਲਈ 778 ਕਰੋੜ ਬਜਟ ਵਿਚ ਰੱਖੇ ਗਏ ਹਨ। 
ਉਦਯੋਗਿਕ ਸੈਕਟਰ ਲਈ ਸਬਸਿਡੀ ਵਾਲੀ ਬਿਜਲੀ ਲਈ 3367 ਕਰੋੜ ਬਜਟ ਵਿਚ ਰੱਖੇ ਗਏ ਹਨ। 
ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣ ਲਈ 9330 ਕਰੋੜ ਰੁਪਏ ਰੱਖੇ ਗਏ ਹਨ। 
11 ਕਰੋੜ ਮਹਿਲਾਵਾਂ ਮੁਫ਼ਤ ਬੱਸ ਸੇਵਾ ਦਾ ਲਾਭ ਉਠਾ ਰਹੀਆਂ ਹਨ ਇਸ ਲਈ 450 ਕਰੋੜ ਰੁਪਏ ਬਜਟ ਚ ਰੱਖੇ ਗਏ ਹਨ। 
ਮੁੱਖ ਮੰਤਰੀ ਤੀਰਥ ਯਾਤਰਾ ਲਈ 25 ਕਰੋੜ ਰੁਪਏ ਰੱਖੇ ਗਏ ਹਨ । 

ਖੇਤੀਬਾੜੀ ਅਤੇ ਸਹਾਇਕ ਖੇਤਰਾਂ ਲਈ 13784 ਕਰੋੜ ਰੁਪਏ ਬਜਟ ਚ ਰੱਖੇ ਗਏ ਹਨ । ਕਿਸਾਨਾਂ ਨੂੰ ਕਣਕ ਝੋਨੇ ਦੇ ਚੱਕਰ ਵਿੱਚੋਂ ਬਾਹਰ ਕੱਢਣ ਲਈ ਵੱਖ-ਵੱਖ ਫ਼ਸਲੀ ਵਿਭਿੰਨਤਾ ਸਕੀਮਾਂ ਲਈ ਵਿੱਤੀ ਵਰ੍ਹੇ 2024-25 ਵਿੱਚ 575 ਕਰੋੜ ਰੁਪਏ ਅਲਾਟ ਕੀਤੇ ਗਏ ਹਨ।

ਸਿੱਖਿਆ ਖੇਤਰ ਲਈ ਵਿੱਤੀ ਸਾਲ 2024-25 ਵਿੱਚ 16,987 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ 100 ਕਰੋੜ ਰੁਪਏ ਸਕੂਲ ਆਫ਼ ਐਮੀਨੈਂਸ ਲਈ ਰੱਖੇ ਗਏ ਹਨ ਜਦਕਿ ਸਿੱਖਿਆ ਦੇ ਖੇਤਰ ਨੂੰ ਹੋਰ ਹੁਲਾਰਾ ਦੇਣ ਲਈ ਸਕੂਲ ਆਫ਼ ਬ੍ਰਿਲੀਅਨਜ਼ ਅਤੇ ਸਕਿੱਲ ਐਜੂਕੇਸ਼ਨ ਪ੍ਰਦਾਨ ਕਰਨ ਲਈ “ਸਕੂਲ ਆਫ਼ ਅਪਲਾਈਡ ਲਰਨਿੰਗ” ਅਤੇ ਵਿਦਿਆਰਥੀਆਂ ਦੀ ਸਮੁੱਚੇ ਵਿਕਾਸ ਲਈ ਸਕੂਲ ਆਫ਼ ਹੈਪੀਨੈੱਸ ਵਾਸਤੇ 10-10 ਕਰੋੜ ਰੁਪਏ ਦੀ ਤਜਵੀਜ਼ ਰੱਖੀ ਗਈ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸਿਹਤ ਖੇਤਰ ਲਈ 5264 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।

ਵਿੱਤ ਮੰਤਰੀ ਨੇ ਕਿਹਾ ਕਿ ਮਜੂਦਾ ਸਮੇ ਚ ਪੰਜਾਬ ਦੀ ਵਿਕਾਸ ਦਰ 9 .41 ਫ਼ੀਸਦੀ ਹੈ ਅਤੇ ਜੀ ਐਸ ਡੀ ਪੀ 7 ,36 ,423 ਕਰੋੜ ਰੁਪਏ ਹੈ ਵਿੱਤੀ ਸਾਲ 2024 -25 ਚ ਜੀ ਐਸ ਡੀ ਪੀ 9 ਫ਼ੀਸਦੀ ਵਾਧੇ ਨਾਲ 8 ,02 ,702 ਕਰੋੜ ਅਨੁਮਾਨੀ ਗਈ ਹੈ ।

ਸਿਹਤ ਸੇਵਾਵਾਂ ਸ਼ੁਰੂ ਕਰਨ ਲਈ 5264 ਕਰੋੜ ਰੁਪਏ ਬਜਟ ਚ ਰੱਖੇ ਗਏ ਹਨ ਜਦੋ ਕਿ ਆਮ ਆਦਮੀ ਕਲੀਨਕ ਲਈ 249 ਕਰੋੜ , ਫ਼ਰਿਸ਼ਤੇ ਸਕੀਮ ਲਈ 20 ਕਰੋੜ ਰੱਖੇ ਗਏ ਹਨ , ਮੁੱਖ ਮੰਤਰੀ ਸਰਬਤ ਬੀਮਾ ਯੋਜਨਾ ਲਈ 553 ਕਰੋੜ ਰੱਖੇ ਗਏ ਹਨ ਜਦੋ ਕਿ ਨਸ਼ਾ ਮੁਕਤੀ ਲਈ 70 ਕਰੋੜ .ਪੰਜਾਬ ਸਹਿਰੀ ਸਿਹਤ ਬੁਨਿਆਦੀ ਢਾਂਚੇ ਲਈ 150 ਕਰੋੜ ਰੱਖੇ ਗਏ ਹਨ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!