ਵੈਕਸੀਨ ਵੇਚਣ ਦਾ ਕੰਮ ਮੇਰੇ ਹੱਥ ਨਹੀਂ , ਮੁੱਖ ਸਕੱਤਰ ਤੇ ਵਿਕਾਸ ਗਰਗ ਦੇ ਹੱਥ : ਬਲਬੀਰ ਸਿੱਧੂ, ਸਕੱਤਰ ਸਕੱਤਰ ਦੇ ਟਵੀਟ ਨੂੰ ਦੱਸਿਆ ਗ਼ਲਤ
ਸਿਹਤ ਮੰਤਰੀ ਨੇ ਮੁੱਖ ਸਕੱਤਰ ਸਕੱਤਰ ਵਿੰਨੀ ਮਹਾਜਨ ਦੇ ਟਵੀਟ ਨੂੰ ਦੱਸਿਆ ਗ਼ਲਤ
ਵੈਕਸੀਨ ਨੂੰ ਲੈ ਕੇ ਉੱਠੇ ਵਿਵਾਦ ਤੋਂ ਬਾਅਦ ਪੰਜਾਬ ਦੇ ਸਹਿਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੈਕਸੀਨ ਵੇਚਣ ਦੇ ਮਾਮਲੇ ਵਿਚ ਆਪਣੇ ਆਪ ਨੂੰ ਅਲਗ ਕਰਦੇ ਹੋਏ ਕਿਹਾ ਹੈ ਕਿ ਵੈਕਸੀਨ ਵੇਚਣ ਦਾ ਕੰਮ ਮੇਰੇ ਹੱਥ ਨਹੀਂ ਹੈ । ਸਿੱਧੂ ਨੇ ਕਿਹਾ ਕਿ ਵੈਕਸੀਨ ਵੇਚਣ ਦਾ ਕੰਮ ਮੁੱਖ ਸਕੱਤਰ ਵਿਨੀ ਮਹਾਜਨ ਤੇ ਵਿਕਾਸ ਗਰਗ ਦੇ ਹੱਥ ਵਿਚ ਹੈ । ਸਿੱਧੂ ਨੇ ਕਿਹਾ ਕਿ ਮੇਰਾ ਕੰਮ ਤਾ ਹਸਪਤਾਲਾਂ ਨੂੰ ਚੈਕ ਕਰਨਾ ਹੈ । ਸਿੱਧੂ ਨੇ ਕਿਹਾ ਕਿ ਨਿੱਜੀ ਹਸਪਤਾਲਾਂ ਨੂੰ ਵੈਕਸੀਨ ਵੇਚਣ ਦੇ ਮਾਮਲੇ ਵਿਚ ਜਾਂਚ ਦੇ ਆਦੇਸ਼ ਦਿਤੇ ਹਨ । ਸਾਰਾ ਮਾਮਲੇ ਸਾਹਮਣੇ ਆ ਜਾਏਗਾ ।
ਬਲਬੀਰ ਸਿੱਧੂ ਨੇ ਕਿਹਾ ਕਿ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਜੋ ਟਵੀਟ ਕੀਤਾ ਹੈ ਉਹ ਗ਼ਲਤ ਹੈ ਅਸੀਂ 400 ਰੁਪਏ ਵਿਚ ਵੈਕਸੀਨ ਖਰੀਦ ਰਹੇ ਹਾਂ ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨ ਮੰਗ ਕੀਤੀ ਕਿ ਕਾਂਗਰਸ ਸਰਕਾਰ ਵੱਲੋਂ ਮੋਟੀਆਂ ਕਮਾਈਆਂ ਕਰ ਕੇ ਕੋਰੋਨਾ ਵੈਕਸੀਨ ਪ੍ਰਾਈਵੇਟ ਹਸਪਤਾਲਾਂ ਨੂੰ ਵੇਚੇ ਜਾਣ ਤੇ ਵੈਕਸੀਨ ਦੀ ਬਣਾਉਟੀ ਘਾਟ ਪੇਦਾ ਕਰ ਕੇ ਆਮ ਆਦਮੀ ਦੀਆਂ ਜਾਨਾਂ ਨਾਲ ਖੇਡਣ ਦੇ ਮਾਮਲੇ ਦੀ ਹਾਈ ਕੋਰਟ ਦੀ ਨਿਗਰਾਨੀ ਹੇਠ ਜਾਂਚ ਹੋਣੀ ਚਾਹੀਦੀ ਹੈ।
ਸੁਖਬੀਰ ਬਾਦਲ ਨੇ ਸੂਬੇ ਦੇ ਮੁੱਖ ਸਕੱਤਰ ਵਿਨੀ ਮਹਾਜਨ ਵੱਲੋਂ ਲੋਕਾਂ ਨੁੰ ਵਧੇਹੋਏ ਰੇਟਾਂ ’ ਤੇ ਦੋ ਪ੍ਰਾਈਵੇਟ ਹਸਪਤਾਲਾਂ ਵਿਚ ਵੈਕਸੀਨ ਲਗਵਾਉਣ ਲਈ ਟਵੀਟ ਕਰ ਕੇ ਇਹਨਾਂ ਪ੍ਰਾਈਵੇਟ ਹਸਪਤਾਲਾਂ ਦੇ ਮਾਰਕੀਟਿੰਗ ਡਾਇਰੈਕਟਰ ਦੀ ਭੂਮਿਕਾ ਵਿਚ ਆਉਣ ਦੀ ਵੀ ਨਿਖੇਧੀ ਕੀਤੀ ਸੀ ।