ਪੰਜਾਬ
ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਕੀਤੀ ਅਪੀਲ, ਗੈਰ ਜਿੰਮੇਵਾਰ ਅਫਸਰਾਂ ਤੋਂ ਵਸੂਲੋਂ 2000 ਕਰੋੜ ਦਾ ਜੁਰਮਾਨਾ

ਪ੍ਰਦੂਸ਼ਨ ਤੋਂ ਬਚਾਉਣਾ ਹਰ ਨਾਗਰਿਕ ਦਾ ਫਰਜ਼: ਅਸ਼ਵਨੀ ਜੋਸ਼ੀ
ਨਵਾਂਸ਼ਹਿਰ: ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਲੋੰ ਪੰਜਾਬ ਨੂੰ ਹੋਏ 2000 ਕਰੋੜ ਦੇ ਜੁਰਮਾਨੇ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਅਫਸਰਾਂ ਨੂੰ ਜਿੰਮੇਵਾਰ ਠਹਿਰਾਇਆ ਹੈ।
ਪਰਿਆਵਰਣ ਪ੍ਰੇਮੀ ਅਸ਼ਵਨੀ ਜੋਸ਼ੀ ਨੇ ਰਾਜ ਸਭਾ ਮੈਂਬਰ ਸੀਚੇਵਾਲ ਜੀ ਨੂੰ ਅਪੀਲ ਕੀਤੀ ਕਿ ਅਜਿਹੇ ਅਫਸਰਾਂ ਨੂੰ ਡਿਸਮਿਸ ਕਰਕੇ ਇਹ ਜੁਰਮਾਨਾ ਉਹਨਾਂ ਦੀਆਂ ਤਨਖਾਹਾਂ ਵਿਚੋਂ ਵਸੂਲਿਆ ਜਾਵੇ।
ਜੋਸ਼ੀ ਨੇ ਕਿਹਾ ਕਿ ਪਰਿਆਵਰਣ ਸੁਰੱਖਿਆ ਸਮਸਤ ਜੀਵਨ ਨਾਲ ਜੁੜੀ ਹੈ। ਇਸ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣਾ ਹਰ ਨਾਗਰਿਕ ਦਾ ਫਰਜ਼ ਹੈ।
ਜਨਤਾ ਦੇ ਪੈਸੇ ਦੀਆ ਤਨਖਾਹਾਂ ਤੇ ਪਲਣ ਵਾਲਾ ਜੇ ਕੋਈ ਅਫਸਰ ਜਨਤਾ ਦੇ ਜੀਵਨ ਨਾਲ ਲਾਪਰਵਾਹੀ
ਕਰਦਾ ਹੈ ਤਾਂ ਉਸਨੂੰ ਮੁਆਫ ਨਹੀਂ ਕਰਨਾ ਚਾਹੀਦਾ।
Thanks for the coverage
*ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਕੀਤੀ ਅਪੀਲ, ਗੈਰ ਜਿੰਮੇਵਾਰ ਅਫਸਰਾਂ ਤੋਂ ਵਸੂਲੋਂ 2000 ਕਰੋੜ ਦਾ ਜੁਰਮਾਨਾ*
https://punjabi.updatepunjab.com/punjab/2000-crore-fine-from-irresponsible-officers/