ਪੰਜਾਬ

ਖੁਰਾਕ ਤੇ ਸਪਲਾਈ ਵਿਭਾਗ ਨੂੰ ਲੈ ਕੇ ਅਨੁਮਾਨ ਕਮੇਟੀ ਵਲੋਂ ਵੱਡੇ ਖੁਲਾਸੇ, ਕੀ ਪੰਜਾਬ ਦੀ ਕਿਸਾਨੀ ਤਾਂ ਹੀ ਫੇਲ੍ਹ ਹੋ ਰਹੀ ਹੈ, ਜੋ ਅੱਜ ਧਰਨੇ ਲੱਗ ਰਹੇ ਹਨ:ਕਮੇਟੀ

ਖੁਰਾਕ ਤੇ ਸਪਲਾਈ ਵਿਭਾਗ ਨੂੰ ਲੈ ਕੇ ਅਨੁਮਾਨ ਕਮੇਟੀ ਵਲੋਂ ਵੱਡੇ ਖੁਲਾਸੇ, ਕੀ ਪੰਜਾਬ ਦੀ ਕਿਸਾਨੀ ਤਾਂ ਹੀ ਫੇਲ੍ਹ ਹੋ ਰਹੀ ਹੈ, ਜੋ ਅੱਜ ਧਰਨੇ ਲੱਗ ਰਹੇ ਹਨ:ਕਮੇਟੀ

ਕਿਸਾਨ ਸੋਨੇ ਵਰਗਾ ਪੈਦਾ ਕਰ ਰਿਹਾ ਅਨਾਜ, ਪਰ ਲੋਕ ਖਾ ਰਹੇ ਹਨ ਦਵਾਈ ਵਾਲੀ ਕਣਕ 

 

ਪੰਜਾਬ ਵਿਧਾਨ ਸਭਾ ਵਿੱਚ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਵਿੱਚ ਅਨੁਮਾਨ ਕਮੇਟੀ ਵਲੋਂ ਖ਼ੁਰਾਕ , ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੀ ਰਿਪੋਰਟ ਵਿੱਚ ਦਿਲ ਨੂੰ ਕਾਬਉਣ ਵਾਲੇ ਵੱਡੇ ਖੁਲਾਸੇ ਕੀਤੀ ਗਏ ਹਨ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦਾ ਕਿਸਾਨ ਸੋਨੇ ਵਰਗੀ ਫ਼ਸਲ ਪੈਦਾ ਕਰਦਾ ਹੈ । ਪਰ ਇਸ ਦੇ ਬਾਵਜੂਦ ਲੋਕ ਦਵਾਈ ਵਾਲੀ ਕਣਕ ਖਾ ਰਹੇ ਹਨ।

ਵਿਭਾਗੀ ਅਧਿਕਾਰੀ ਨੇ ਦੱਸਿਆ ਕਿ 70 ਲੱਖ ਟਨ ਕਣਕ ਪਿਆ ਹੈ ਜਿਹੜਾ ਓਪਨ ਵਿੱਚ ਪਿਆ ਹੁੰਦਾ ਹੈ। ਉਹ 7-8 ਮਹੀਨੇ ਤੱਕ ਤਾਂ ਠੀਕ ਰਹਿੰਦਾ ਹੈ। ਉਸ ਤੋਂ ਬਾਅਦ ਮੁਸ਼ਕਲ ਆਉਂਦੀ ਹੈ।

ਕਮੇਟੀ ਨੇ ਜਾਨਣਾ ਚਾਹਿਆ ਕੇ ਜੋ ਪ੍ਰੋਟੋਕੋਲ ਹੁੰਦਾ ਜਿਵੇ ਤੁਹਾਡੇ ਗੋਦਾਮ ਹਨ। ਉਸ ਵਿੱਚ ਤੁਹਾਡੀ ਕਣਕ ਪਈ ਹੈ। ਅਨਾਜ ਖਾਣ ਦੀ ਚੀਜ ਹੈ। ਆਪਾ ਅਨਾਜ ਨੂੰ ਬਚਾਓਣ ਲਈ ਅਨਾਜ ਵਿੱਚ ਦਵਾਈ ਰੱਖਦੇ ਹਾਂ। ਤੁਹਾਡੇ ਇੰਸਪੈਕਟਰ ਕੀ ਕਰਦੇ ਹਨ।ਜਦੋਂ ਗੁਦਾਮ ਖ਼ਾਲੀ ਕਰਨੇ ਹੁੰਦੇ ਹਨ, ਉਨ੍ਹਾਂ ਨੇ ਪੰਪ ਲਗਾਏ ਹੋਏ ਹਨ। ਸਾਰੀ ਰਾਤ ਅਨਾਜ ਤੇ ਪਾਣੀ ਛਿੜਕਦੇ ਹਨ। ਦਵਾਈ ਘੁਲ ਕੇ ਸਾਰੀ ਅਨਾਜ ਵਿੱਚ ਚਲੀ ਜਾਂਦੀ ਹੈ। ਜਦੋ ਕਣਕ ਸੁਕਦੀ ਹੈ ਤਾਂ ਉਹ ਸਾਰੀ ਦਵਾਈ ਦਾ ਅਸਰ ਚੁੱਕ ਲੈਂਦੀ ਹੈ। ਅੱਜ ਕਿਸਾਨ ਧਰਨੇ ਲੱਗਾ ਰਿਹਾ ਹੈ। ਪੰਜਾਬ ਦਾ ਕਿਸਾਨ ਸੋਨੇ ਵਰਗਾ ਝੋਨਾ ਤਿਆਰ ਕਰਦਾ ਹੈ। ਜਦੋ ਐਫ ਸੀ ਆਈ ਵਿੱਚ ਕਿਸਾਨ ਝੋਨਾ ਜਮਾਂ ਕਰਾਉਣ ਜਾਂਦਾ ਹੈ, ਉਥੇ ਪੈਸੇ ਲੈ ਕੇ ਮਿਲਾਵਟ ਕਰਦੇ ਹਨ। ਫ਼ਿਰ ਉਹ ਮਾਲ ਕੋਈ ਖਰੀਦਦਾ ਨਹੀਂ ਹੈ। ਏਹੀ ਹਾਲ ਸਾਡੀ ਕਣਕ ਦਾ ਹੈ। ਜੇਕਰ ਸਾਡੀ ਕਣਕ ਸਹੀ ਤੇ ਸੇਫ ਰਹੇ ਤਾਂ ਫ਼ਿਰ ਬਹੁਤ ਗਾਹਕ ਹੋਣਗੇ ਅੱਜ ਲੋਕ ਦਵਾਈ ਵਾਲੀ ਕਣਕ ਖਾ ਰਹੇ ਹਨ। ਜੇਕਰ ਅਸੀਂ ਇਹ ਕਣਕ ਡੰਗਰਾਂ ਨੂੰ ਪਾਉਂਦੇ ਹਾਂ ।ਤਾਂ ਉਨ੍ਹਾਂ ਦਾ ਦੁੱਧ ਵੀ ਅਸੀਂ ਪੀਂਦੇ ਹਾਂ। ,ਦੁੱਧ ਰਹੀ ਜ਼ਹਿਰ ਸਾਡੇ ਅੰਦਰ ਜਾਂਦਾ ਹੈ । ਕਹਿਣ ਦਾ ਮਤਲਬ ਹੈ ਕਿ ਜਿਨ੍ਹੇ ਗੋਦਾਮਾਂ ਵਿੱਚ ਪੰਪ ਜਾ ਟਿਊਬਵੈਲ ਲੱਗੇ ਹੋਏ ਹਨ, ਉਹ ਬੰਦ ਹੋਣੇ ਚਾਹੀਦੇ ਹਨ। ਵਿਭਾਗੀ ਅਧਿਕਾਰੀ ਨੇ ਦੱਸਿਆ ਕਿ ਸਾਰੇ ਪੰਪ ਬੰਦ ਕਰਵਾ ਦਿਆਂਗੇ।

ਕਮੇਟੀ ਨੇ ਜਾਨਣਾ ਚਾਹਿਆ ਕੇ ਕੀ ਅੱਜ ਪੰਜਾਬ ਦੀ ਕਿਸਾਨੀ ਤਾਂ ਹੀ ਫੇਲ ਹੋ ਰਹੀ ਹੈ ਅਤੇ ਅੱਜ ਧਰਨੇ ਲੱਗ ਰਹੇ ਹਨ।ਫ਼ੂਡ ਸਪਲਾਈ ਤੇ ਐਫ ਸੀ ਆਈ ਇਹ ਦੋ ਮਹਿਕਮੇ ਕਿਸਾਨਾਂ ਦੇ ਹਨ। ਵੈਸੇ ਹੋਣਾ ਇਹ ਚਾਹੀਦਾ ਹੈ ਕਿ ਜੋ ਕਣਕ ਤੇ ਝੋਨੇ ਵਿੱਚ ਮਿਲਾਵਟ ਕਰਦੇ ਹਨ, ਉਨ੍ਹਾਂ ਲਈ ਵੱਡੀ ਸਜ਼ਾ ਹੋਣੀ ਚਾਹੀਦੀ ਹੈ। ਅਤੇ ਕੀ ਗੋਦਾਮਾਂ ਵਿੱਚ ਸੀ ਸੀ ਟੀ ਵੀ ਕੈਮਰੇ ਲਗੇ ਹੋਏ ਹਨ? ਵਿਭਾਗੀ ਅਧਿਕਾਰੀ ਨੇ ਦੱਸਿਆ ਕਿ ਲੱਗੇ ਹੋਏ ਹਨ।

Related Articles

One Comment

  1. ਕਣਕ ਨੇ ਗੋਦਾਮਾਂ ਵਿੱਚ ਖਰਾਬ ਹੀ ਹੋਣਾ ਜਦੋਂ ਅਸੀਂ ਕਣਕ ਦੀ ਪਰਚੀ ਕਟਵਾਉਣ ਲਈ ਪਿੰਡ ਦੇ ਡੀਪੂ ਤੇ ਜਾਨੇ ਹਾਂ ਤਾਂ ਡੀਪੂ ਵਾਲਾ ਕਹਿੰਦਾ ਹੈ ਪਰਚੀ ਕੱਟਣ ਵਾਲੀ ਮਸ਼ੀਨ ਦੇ ਵਿੱਚ ਬੈਲੇਂਸ ਨਹੀਂ ਹੈ ਤੇ ਮਸ਼ੀਨ ਵੀ ਫੂਡ
    ਸਪਲਾਈ ਇੰਸਪੈਕਟਰ ਕੋਲ ਹੈ ਤੇ ਤੁਹਾਨੂੰ ਪਰਚੀ ਕਟਵਾਉਣ ਲਈ ਇੰਸਪੈਕਟਰ ਕੋਲ ਜਾਣਾ ਪਵੇਗਾ ਮੇਰੇ ਕੋਲ ਪਰਚੀ ਕੱਟਣ ਦਾ ਕੋਈ ਵੀ ਇਲਾਜ ਨਹੀਂ ਫਿਰ ਜਦੋਂ ਡੀਪੂ ਤੋਂ ਚਾਲ਼ੀ ਕਿਲੋਮੀਟਰ ਦੂਰ ਪਰਚੀ ਕੱਟਵਾਉਣ
    ਲਈ ਇੱਕ ਦਿਹਾੜੀਦਾਰ ਦਿਹਾੜੀ ਛੱਡ ਕੇ ਫੂਡ ਸਪਲਾਈ ਇੰਸਪੈਕਟਰ ਕੋਲ ਜਾਂਦਾ ਹੈ ਤਾਂ ਇੰਸਪੈਕਟਰ
    ਡਿਊਟੀ ਤੇ ਨਹੀਂ ਹੁੰਦਾ, ਇੰਸਪੈਕਟਰ ਦਫ਼ਤਰ ਵਿੱਚ ਨਹੀਂ ਹੁੰਦਾ ਫਿਰ ਉਥੇ ਬੈਠੇ ਇੱਕ ਬੰਦੇ ਤੋਂ ਇੰਸਪੈਕਟਰ ਦਾ ਨੰਬਰ ਲਿਆ ਜਾਂਦਾ ਹੈ ਜਦੋਂ ਕਿ ਉਹ ਨੰਬਰ ਲਗਾਇਆ ਜਾਂਦਾ ਹੈ ਤਾਂ ਇੰਸਪੈਕਟਰ ਦੁਆਰਾ ਫੋਨ ਨਹੀਂ ਚੁੱਕਿਆ ਜਾਂਦਾ ਹੈ ਅਤੇ ਦੋ ਦਿਨ ਲਗਾਤਾਰ ਫੋਨ ਲਗਾਉਣ ਤੇ ਤੀਜੇ ਦਿਨ ਫੋਨ ਉਠਾਇਆ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਤੁਹਾਨੂੰ ਕੋਈ ਅਕਲ ਹੈ ਜਾਂ ਨਹੀਂ ਕੋਈ ਐਨੀ ਵਾਰ ਫੋਨ ਲਗਾਉਂਦਾ ਹੁੰਦਾ ਹੈ ਤੇ ਜਦੋਂ ਉਹਨਾਂ ਦੀਆਂ ਇਹ ਗੱਲਾਂ ਸੁਣ ਕੇ ਉਹਨਾਂ ਨੂੰ ਆਪਣੀ ਮੁਸ਼ਕਿਲ ਬਾਰੇ ਦੱਸਿਆ ਜਾਂਦਾ ਹੈ ਤਾਂ ਇੰਸਪੈਕਟਰ ਦੁਆਰਾ ਇਹ ਕਿਹਾ ਜਾਂਦਾ ਹੈ ਮੇਰੀ ਡੀਪੂ ਵਾਲੇ ਨਾਲ ਜਾ ਕੇ ਗੱਲ ਕਰਵਾਓ ਡੀਪੂ ਵਾਲੇ ਨਾਲ ਜਦੋਂ ਗੱਲ ਕਰਵਾਈ ਜਾਂਦੀ ਹੈ ਤਾਂ ਫੋਨ ਸਪੀਕਰ ਤੇ ਹੁੰਦਾ ਹੈ ਤੇ ਫਿਰ ਉਸ ਦੁਆਰਾ ਡੀਪੂ ਵਾਲੇ ਨੂੰ ਕਿਹਾ ਜਾਂਦਾ ਹੈ ਕਿ ਤੂੰ ਇਹਨਾਂ ਨੂੰ ਮੇਰਾ ਨੰਬਰ ਕਿਉਂ ਦਿੱਤਾ ਹੈ ਇਹ ਮੇਰਾ ਦੋ ਦਿਨ ਤੋਂ ਸਿਰ ਖਾ ਰਹੇ ਨੇ ਪਰ ਉਸ ਦਿਨ ਇੰਸਪੈਕਟਰ ਦਫ਼ਤਰ ਨਹੀਂ ਸੀ ਤੇ ਉਸ ਨੂੰ ਪਤਾ ਵੀ ਨਹੀਂ ਸੀ ਕਿ ਇਹ ਦਫ਼ਤਰ ਜਾ ਕੇ ਉਸਦਾ ਨੰਬਰ ਲੈ ਕੇ ਆਏ ਹਨ ਫਿਰ ਉਸ ਨੇ ਕਿਹਾ ਕਿ ਮਸ਼ੀਨ ਵਿੱਚ ਮੈਂ ਬੈਲੇਂਸ ਪਾ ਦੇਵਾਂਗਾ ਪਰ ਬੈਲੇਂਸ ਮਸ਼ੀਨ ਵਿੱਚ ਆਉਣ ਨੂੰ ਦੋ ਕੁ ਦਿਨ ਲਗਣਗੇ ਅਤੇ ਇਹ ਗੱਲ਼ ਸਤਾਈ ਤਾਰੀਖ ਛੈਂਵੇਂ ਮਹੀਨੇ ਦੀ ਗੱਲ ਹੈ ਡੀਪੂ ਵਾਲੇ ਕੋਲ਼ ਰੋਜ਼ ਜਾ ਕੇ ਪੁੱਛੀਦਾ ਕਿ ਅੱਜ ਪਰਚੀ ਕੱਟ ਦਿਉ ਤਾਂ ਉਸਦੇ ਵਲੋਂ ਵੀ ਕਿਹਾ ਜਾਂਦਾ ਹੈ ਕਿ ਅਜੇ ਮਸ਼ੀਨ ਵਿੱਚ ਬੈਂਲੇਂਸ ਨਹੀਂ ਆਇਆ ਕਣਕ ਗੋਦਾਮਾਂ ਵਿੱਚ ਖਰਾਬ ਨਾ ਹੋਵੇ ਤਾਂ ਹੋਰ ਕੀ ਹੋਵੇ।

Leave a Reply

Your email address will not be published. Required fields are marked *

Back to top button
error: Content is protected with Update Punjab Dot Com!!