ਨਿਜੀ ਹਸਪਤਾਲਾਂ ਨੂੰ ਵੈਕਸੀਨ ਦੇਣ ਨੂੰ ਸਹੀ ਭਾਵਨਾ ਨਾਲ ਨਹੀਂ ਲਿਆ ਗਿਆ : ਵਿਕਾਸ ਗਰਗ
ਕੋਵਿਡ ਵੈਕਸੀਨ ਪੰਜਾਬ ਦੇ ਇੰਚਾਰਜ ਤੇ ਆਈ ਏ ਐਸ ਅਧਿਕਾਰੀ ਵਿਕਾਸ ਗਰਗ ਨੇ ਜਾਰੀ ਆਦੇਸ਼ ਵਿਚ ਨਿੱਜੀ ਹਸਪਤਾਲ ਦੇ ਜ਼ਰੀਏ 18-44 ਸਾਲ ਦੀ ਉਮਰ ਸਮੂਹ ਨੂੰ ਇਕ ਮੁਸ਼ਤ ਲਿਮਟਿਡ ਵੈਕਸੀਨ ਮੁਹੱਈਆ ਕਰਾਉਣ ਦੇ ਆਦੇਸ਼ ਨੂੰ ਸਹੀ ਭਾਵਨਾ ਨਾਲ ਨਹੀਂ ਲਿਆ ਗਿਆ । ਇਸ ਲਈ ਇਸ ਫੈਸਲੇ ਨੂੰ ਵਾਪਸ ਲਿਆ ਜਾਂਦਾ ਹੈ । ਦਿਲਚਸਪ ਗੱਲ ਇਹ ਹੈ ਕਿ ਵਿਕਾਸ ਗਰਗ ਨੇ ਆਦੇਸ਼ ਦੀ ਸ਼ੁਰੂਆਤ ਹੀ ਇਸ ਗੱਲ ਤੋਂ ਕੀਤੀ ਹੈ । ਸਵਾਲ ਇਹ ਹੈ ਅਗਰ ਭਾਵਨਾ ਸਹੀ ਸੀ , ਤਾਂ ਫੈਸਲਾ ਵਾਪਸ ਕਿਉਂ ਲਿਆ ਗਿਆ ਹੈ ? ਵਿਕਾਸ ਗਰਗ ਵਲੋਂ ਨਿਜੀ ਹਸਪਤਾਲ ਨੂੰ ਵੈਕਸੀਨ ਦੇਣ ਪਿੱਛੇ ਕੀ ਭਾਵਨਾ ਹੈ, ਉਸ ਦਾ ਜਿਕਰ ਨਹੀਂ ਕੀਤਾ ਗਿਆ ਹੈ ਤਾਂ ਕਿ ਪੰਜਾਬ ਦੇ ਲੋਕ ਸਮਝ ਸਕਣ ਕਿ ਇਸ ਪਿੱਛੇ ਭਾਵਨਾ ਕੀ ਸੀ ?
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਬੀਤੇ ਦਿਨ ਸਾਫ ਕਰ ਦਿੱਤਾ ਸੀ ਕਿ ਵੈਕਸੀਨ ਵੇਚਣ ਦਾ ਕੰਮ ਉਨ੍ਹਾਂ ਦੀ ਨਹੀਂ ਹੈ , ਨਾ ਹੀ ਇਹ ਪ੍ਰੋਗਰਾਮ ਉਨ੍ਹਾਂ ਦੇ ਅਧੀਨ ਹੈ । ਨਿਜੀ ਹਸਪਤਾਲਾਂ ਨੂੰ ਵੈਕਸੀਨ ਦੇਣ ਦਾ ਕੰਮ ਮੁੱਖ ਸਕੱਤਰ ਵਿਨੀ ਮਹਾਜਨ ਤੇ ਵਿਕਾਸ ਗਰਗ ਦੇ ਹੱਥ ਹੈ । ਵਿਕਾਸ ਗਰਗ ਕੋਵਿਡ ਵੈਕਸੀਨ ਪੰਜਾਬ ਦੇ ਇੰਚਾਰਜ ਹਨ । ਸਰਕਾਰ ਵਲੋਂ ਨਿਜੀ ਹਸਪਤਾਲਾਂ ਤੋਂ ਵੈਕਸੀਨ ਵਾਪਸ ਲੈਣ ਦਾ ਬਿਆਨ ਸਿਹਤ ਮੰਤਰੀ ਬਲਬੀਰ ਸਿੱਧੂ ਦੇ ਨਾਮ ਤੇ ਜਾਰੀ ਕੀਤਾ ਹੈ । ਜਦੋ ਕਿ ਸਿੱਧੂ ਨੇ ਸਾਫ ਕਿਹਾ ਹੈ ਕਿ ਵੈਕਸੀਨ ਨੂੰ ਵੇਚਣ ਦਾ ਕੰਮ ਉਨ੍ਹਾਂ ਦੇ ਹੱਥ ਵਿਚ ਨਹੀਂ ਹੈ । ਸਿੱਧੂ ਨੇ ਬੀਤੇ ਦਿਨ ਇਸ ਮਾਮਲੇ ਵਿਚ ਜਾਂਚ ਦੇ ਆਦੇਸ਼ ਜਾਰੀ ਕੀਤੀ ਸਨ । ਜਿਸ ਤੋਂ ਬਾਅਦ ਨੋਡਲ ਅਧਿਕਾਰੀ ਵਿਕਾਸ ਗਰਗ ਵਲੋਂ ਫੈਸਲਾ ਵਾਪਸ ਲੈਣ ਦੇ ਆਦੇਸ਼ ਜਾਰੀ ਕਰ ਦਿੱਤੇ । ਜਿਸ ਤੋਂ ਕੀ ਸਵਾਲ ਖੜੇ ਹੋ ਗਏ ਹਨ ਕਿ ਅਗਰ ਸਰਕਾਰ ਦਾ ਫੈਸਲਾ ਸਹੀ ਸੀ ਤਾਂ ਸਿੱਧੂ ਵਲੋਂ ਜਾਂਚ ਦੇ ਆਦੇਸ਼ ਦੇਣ ਤੋਂ ਬਾਅਦ ਫੈਸਲਾ ਕਿਉਂ ਵਾਪਸ ਲੈ ਲਿਆ ਗਿਆ ਹੈ ।