BIG BREAKING :ਜੇ ਸੀ ਟੀ ਮੋਹਾਲੀ ਦੀ ਜਮੀਨ ਅਧਿਕਾਰੀਆਂ ਨੇ ਵੇਚੀ ਕੌਡੀਆਂ ਦੇ ਭਾਅ ,ਇਕ ਆਈ ਏ ਐਸ ਅਧਿਕਾਰੀ ਦੇ ਅੜਨ ਨਾਲ ਫਸਿਆ ਪੇਚ
ਮੁੱਖ ਮੰਤਰੀ ਨੇ ਨੇ ਐਡਵੋਕੇਟ ਜਰਨਲ ਤੋਂ ਮੰਗੀ ਕਾਨੂੰਨੀ ਰਾਏ
ਪੰਜਾਬ ਦੇ ਉਦਯੋਗ ਵਲੋਂ ਜੇ ਸੀ ਟੀ ਦੀ ਜਮੀਨ ਕੌਡੀਆਂ ਦੇ ਭਾਅ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ । ਜਿਸ ਨਾਲ ਇਸ ਜਮੀਨ ਨੂੰ ਵੇਚਣ ਵਾਲੇ ਅਧਿਕਾਰੀਆਂ ਅੰਦਰ ਹੜਕੰਪ ਮੱਚ ਗਿਆ ਹੈ । ਇਸ ਮਾਮਲੇ ਵਿਚ ਇਕ ਆਈ ਏ ਐਸ ਅਧਿਕਾਰੀ ਦੇ ਅੜਨ ਨਾਲ ਮਾਮਲੇ ਵਿਚ ਪੇਚ ਫਸ ਗਿਆ ਤੇ ਮਾਮਲੇ ਸਾਹਮਣੇ ਆ ਗਿਆ । ਜਿਸ ਨੇ ਫਾਇਲ ਤੇ ਦਸਤਖਤ ਕਰਨ ਤੋਂ ਸਾਫ ਮਨਾ ਕਰ ਦਿੱਤਾ । ਇਸ ਜਮੀਨ ਨੂੰ ਲੈ ਕੇ ਅਜਿਹਾ ਪੇਚ ਫਸ ਗਿਆ। ਇਕ ਸੀਨੀਅਰ ਅਧਿਕਾਰੀ ਇਸ ਜਮੀਨ ਨੂੰ ਹਰ ਹਾਲਤ ਵਿਚ ਵੇਚਣਾ ਚਾਹੁੰਦੇ ਸਨ। ਪਰ ਜੂਨੀਅਰ ਆਈ ਐਸ ਐਸ ਅਧਿਕਾਰੀ ਆਪਣੇ ਫੈਸਲੇ ਤੋਂ ਪਿੱਛੇ ਹਟਣ ਲਈ ਤਿਆਰ ਨਹੀਂ ਸੀ । ਸੂਤਰਾਂ ਦਾ ਕਹਿਣਾ ਹੈ ਇਸ ਅਧਿਕਾਰੀ ਨੇ ਸਾਫ ਕਰ ਦਿਤਾ ਕੇ ਗ਼ਲਤ ਕੰਮ ਵਿਚ ਉਹ ਹਿੱਸੇਦਾਰ ਨਹੀਂ ਬਣੇਗਾ ।
ਸੂਤਰਾਂ ਦਾ ਕਿਹਾ ਹੈ ਕਿ ਜੇ ਸੀ ਟੀ ਦੀ 300 ਕਰੋੜ ਦੀ ਜਮੀਨ ਉਦਯੋਗ ਵਿਭਾਗ ਵਲੋਂ ਲਗਭਗ 90 ਕਰੋੜ ਵਿਚ ਵੇਚ ਦਿੱਤੀ ਹੈ । ਜਦੋ ਕਿ ਇਹ ਜਮੀਨ ਵੇਚੀ ਨਹੀਂ ਜਾ ਸਕਦੀ ਸੀ । ਇਸ ਦੇ ਬਾਵਜੂਦ ਉਦਯੋਗ ਵਿਭਾਗ ਨੇ ਇਹ ਜਮੀਨ ਕੌਡੀਆਂ ਦੇ ਭਾਅ ਵੇਚ ਦਿੱਤੀ ਹੈ । ਸੂਤਰਾਂ ਦਾ ਕਹਿਣਾ ਹੈ ਕਿ ਜਿਸ ਸਮੇ ਇਹ ਜਮੀਨ ਵੇਚੀ ਗਈ ਤਾਂ ਉਦਯੋਗ ਵਿਭਾਗ ਵਿਚ ਤੈਨਾਤ ਇਕ ਆਈ ਏ ਐਸ ਅਧਿਕਾਰੀ ਨੇ ਫਾਇਲ ਤੇ ਦਸਤਖਤ ਕਰਨ ਤੋਂ ਮਨ੍ਹਾ ਕਰ ਦਿਤਾ , ਜਿਸ ਤੋਂ ਬਾਅਦ ਇਸ ਅਧਿਕਾਰੀ ਨੂੰ ਵਿਭਾਗ ਤੋਂ ਬਦਲ ਦਿੱਤਾ ਅਤੇ ਹੁਣ ਤਕ ਸੀਨੀਅਰ ਅਧਿਕਾਰੀਆਂ ਦੀ ਅੱਖ ਵਿਚ ਰੜਕ ਰਿਹਾ ਹੈ ।
ਸੂਤਰਾਂ ਦਾ ਕਹਿਣਾ ਹੈ ਕਿ ਮੋਹਾਲੀ ਵਿਚ ਜੇ ਸੀ ਟੀ ਜਮੀਨ ਕਿਸੇ ਗਰਗ ਨਾਮ ਦੇ ਵਿਅਕਤੀ ਨੂੰ ਕੌਡੀਆਂ ਦੇ ਭਾਅ ਵੇਚੀ ਗਈ, ਜਿਸ ਤੇ ਵਿਭਾਗ ਦੇ ਇਸ ਅਧਿਕਾਰੀ ਨੇ ਇਸ ਦਾ ਵਿਰੋਧ ਕੀਤਾ ਕਿ ਇਸ ਜਮੀਨ ਦੀ ਕੀਮਤ 300 ਕਰੋੜ ਬਣਦੀ ਹੈ ਅਤੇ ਇਸ ਨੂੰ ਸਿਰਫ 90 ਕਰੋੜ ਵਿਚ ਕਿਉਂ ਵੇਚਿਆ ਜਾ ਰਿਹਾ ਹੈ । ਉਸ ਸਮੇ ਉੱਚ ਅਧਿਕਾਰੀਆਂ ਵਲੋਂ ਇਸ ਅਧਿਕਾਰੀ ਤੇ ਜ਼ੋਰ ਪਾਇਆ ਗਿਆ ਕਿ ਉਹ ਫਾਇਲ ਤੇ ਦਸਤਖ਼ਤ ਕਰੇ । ਪਰ ਇਸ ਅਧਿਕਾਰੀ ਨੇ ਸਾਫ ਮਨ੍ਹਾ ਕਰ ਦਿੱਤਾ ਕਿ ਉਹ ਕਿਸੇ ਕੀਮਤ ਦੇ ਇਸ ਫਾਇਲ ਤੇ ਦਸਤਖ਼ਤ ਨਹੀਂ ਕਰੇਗਾ । ਜਿਸ ਕਰਨ ਉੱਚ ਅਧਿਕਾਰੀ ਇਸ ਅਧਿਕਾਰੀ ਤੋਂ ਕਾਫੀ ਖ਼ਫ਼ਾ ਹੋ ਗਏ ਹਨ ਤੇ ਇਸ ਇਮਾਨਦਾਰ ਅਧਿਕਾਰੀ ਦੇ ਵੈਰ ਪੈ ਗਏ ਹਨ ।
ਸੂਤਰਾਂ ਦਾ ਕਹਿਣਾ ਹੈ ਜਿਸ ਸਮੇ ਇਹ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿਚ ਆਇਆ ਤਾਂ ਉਨ੍ਹਾਂ ਇਸ ਮਾਮਲੇ ਵਿਚ ਜਾਂਚ ਦੇ ਆਦੇਸ਼ ਦਿੱਤੇ ਅਤੇ ਵਿਭਾਗ ਤੋਂ ਰਿਪੋਰਟ ਮੰਗ ਕੇ ਇਸ ਮਾਮਲੇ ਵਿਚ ਐਡਵੋਕੇਟ ਜਰਨਲ ਤੋਂ ਕਾਨੂੰਨੀ ਰਾਏ ਮੰਗੀ ਹੈ ਕਿ ਇਹ ਜਮੀਨ ਸਹੀ ਵੇਚੀ ਗਈ ਹੈ ਜਾਂ ਗ਼ਲਤ ਵੇਚੀ ਗਈ ਹੈ । ਸੂਤਰਾਂ ਦਾ ਕਹਿਣਾ ਹੈ ਕਿ ਐਡਵੋਕੇਟ ਜਰਨਲ ਵਲੋਂ ਹੁਣ ਇਸ ਮਾਮਲੇ ਵਿਚ ਆਪਣੀ ਕਾਨੂੰਨੀ ਰਾਏ ਮੁੱਖ ਮੰਤਰੀ ਨੂੰ ਦੇਣੀ ਹੈ । ਸੂਤਰਾਂ ਦਾ ਕਹਿਣਾ ਹੈ ਕਿ ਜੇ ਸੀ ਟੀ ਦੀ ਜਮੀਨ ਵੇਚੀ ਨਹੀਂ ਜਾਂ ਸਕਦੀ ਸੀ , ਪਰ ਇਸ ਦੇ ਬਾਵਜੂਦ ਜਮੀਨ ਘੱਟ ਕੀਮਤ ਤੇ ਵੇਚ ਦਿੱਤੀ ਗਈ । ਸੂਤਰਾਂ ਦਾ ਕਹਿਣਾ ਹੈ ਇਸ ਮਾਮਲੇ ਵਿਚ ਕਈ ਅਧਿਕਾਰੀ ਡਰੇ ਹੋਏ ਹਨ ।