ਹਰਿਆਣਾ
ਪੰਚਕੂਲਾ ਦੇ ਸਮੂਚੇ ਵਿਕਾਸ ਦੇ ਲਈ ਪੰਚਕੂਲਾ ਮਹਾਨਗਰੀ ਵਿਕਾਸ ਅਥਾਰਿਟੀ (ਪੀਐਮਡੀਏ) ਦਾ ਐਲਾਨ
ਜੀਐਮਡੀਏ ਐਫਐਮਡੀਏ ਦੀ ਤਰਜ ‘ਤੇ ਕਾਰਜ ਕਰੇਗੀ ਪੀਐਮਡੀਏ
- ਵੱਖ ਤੋਂ ਵਿਕਾਸ ਅਥਾਰਿਟੀ ਦੇ ਗਠਨ ਦੇ ਮਾਮਲੇ ਵਿਚ ਗੁਰੂਗ੍ਰਾਮ ਅਤੇ ਫਰੀਦਾਬਾਦ ਦੇ ਬਾਅਦ ਪੰਚਕੂਲਾ ਬਣਿਆ ਤੀਜਾ ਸ਼ਹਿਰ
- ਚੰਡੀਗੜ੍ਹ, 8 ਜੂਨ ( ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਪੰਚਕੂਲਾ ਦੇ ਸਮੂਚੇ ਵਿਕਾਸ ਨੂੰ ਯਕੀਨੀ ਕਰਨ ਦੀ ਦਿਸ਼ਾ ਵਿਚ ਇਕ ਹੋਰ ਵੱਡਾ ਕਦਮ ਚੁੱਕਦੇ ਹੋਏ ਪੰਚਕੂਲਾ ਮਹਾਨਗਰੀ ਵਿਕਾਸ ਅਥਾਰਿਟੀ (ਪੀਐਮਡੀਏ) ਦਾ ਗਠਨ ਕਰਨ ਦਾ ਫੈਸਲਾ ਕੀਤਾ।
- ਮੁੱਖ ਮੰਤਰੀ ਅੱਜ ਇੱਥੇ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰਦਦੇ ਹੋਏ ਕਿਹਾ ਕਿ ਪੰਚਕੂਲਾ ਮਹਾਨਗਰੀ ਵਿਕਾਸ ਅਥਾਰਿਟੀ (ਪੀਐਮਡੀਏ) ਦੇ ਗਠਨ ਨਾਲ ਪੰਚਕੂਲਾ ਲਈ ਬਣਾਈ ਗਈ ਏਕੀਕ੍ਰਿਤ ਵਿਕਾਸ ਯੋਜਨਾ ਦਾ ਸਮੇਂ ‘ਤੇ ਹੋਰ ਤੇਜੀ ਨਾਲ ਲਾਗੂ ਕਰਨਾ ਯਕੀਨੀ ਹੋਵੇਗਾ।
- ਉਨ੍ਹਾਂ ਨੇ ਕਿਹਾ ਕਿ ਪੀਐਮਡੀਏ ਪੰਚਕੂਲਾ ਦੇ ਲਗਾਤਾਰ ਅਤੇ ਸਮਾਨ ਵਿਕਾਸ ਨੂੰ ਯਕੀਨੀ ਕਰੇਗਾ। ਇਹ ਅਥਾਰਿਟੀ ਗੁਰੂਗ੍ਰਾਮ ਮਹਾਨਗਰੀ ਵਿਕਾਸ ਅਥਾਰਿਟੀ (ਜੀਐਮਡੀਏ) ਅਤੇ ਫਰੀਦਾਬਾਦ ਮਹਾਨਗਰੀ ਵਿਕਾਸ ਅਥਾਰਿਟੀ (ਐਫਐਮਡੀਏ) ਦੀ ਤਰਜ ‘ਤੇ ਕੰਮ ਕਰੇਗਾ।
- ਉਨ੍ਹਾਂ ਨੇ ਕਿਹਾ ਕਿ ਅਥਾਰਿਟੀ ਹੋਰ ਵਿਭਾਗਾਂ ਜਿਵੇਂ ਐਚਐਸਬੀਪੀ, ਐਚਐਸਆਈਆਈਡੀਸੀ ਅਤੇ ਨਗਰ ਨਿਗਮ ਦੇ ਨਾਲ ਮੈਤਰੀਪੂਰਨ ਢੰਗ ਨਾਲ ਕੰਮ ਕਰਦੇ ਹੋਏ ਲੋਕਾਂ ਨੂੰ ਬੁਨਿਆਦੀ ਢਾਂਚਾ ਅਤੇ ਹੋਰ ਵਿਕਾਸਾਤਮਕ ਸਹੂਲਤਾਂ ਦੀ ਉਪਲਬਧਤਾ ਯਕੀਨੀ ਕਰੇਗਾ।
- ਉਨ੍ਹਾਂ ਨੇ ਕਿਹਾ ਕਿ ਪੰਚਕੂਲਾ ਦੇ ਨਿਵਾਸੀਆਂ ਦੇ ਨਾਲ-ਨਾਲ ਰਾਜ ਦੇ ਲੋਕਾਂ ਨੂੰ ਪੰਚਕੂਲਾ ਸ਼ਹਿਰ ਦੇ ਵਿਕਾਸ ਦੇ ਬਾਰੇ ਵਿਚ ਕਾਫੀ ਜਾਣਕਾਰੀ ਦੇਣ ਦੇ ਲਈ ਇਕ ਵਿਆਪਕ ਸੂਚਨਾ, ਸਿਖਿਆ ਤੇ ਸੰਚਾਰ (ਆਈਈਸੀ) ਮੁਹਿੰਮ ਚਲਾਈ ਜਾਵੇਗੀ ਜਿਸ ਵਿਚ ਪੰਚਕੂਲਾ ਦੀ ਏਕੀਕ੍ਰਿਤ ਵਿਕਾਸ ਯੋਜਨਾ ਨਾਲ ਸਬੰਧਿਤ ਮੈਪ ਤਿਆਰ ਕੀਤਾ ਜਾਵੇਗਾ ਅਤੇ ਸ਼ਹਿਰਾਂ ਵਿਚ ਥਾਂ-ਥਾਂ ਹੋਡਿੰਗਸ ਰਾਹੀਂ ਇਸ ਮੈਪ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ, ਜਿਸ ਵਿਚ ਪੰਚਕੂਲਾ ਦੇ ਹਰ ਕੋਨੇ ਨੂੰ ਚਿਤਰਿਤ ਕੀਤਾ ਜਾਵੇਗਾ ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਸੰਚਾਲਿਤ ਕੀਤੀ ਜਾ ਰਹੀ ਯੋਜਨਾਵਾਂ ਦੀ ਜਾਣਕਾਰੀ ਦਿੱਤੀ ਜਾਵੇਗੀ।
- ਮੁੱਖ ਮੰਤਰੀ ਨੇ ਕਿਹਾ ਕਿ ਪੰਚਕੂਲਾ ਦੇ ਬਾਅਦ ਕਰਨਾਲ, ਹਿਸਾਰ ਅਤੇ ਹੋਰ ਜਿਲ੍ਹਿਆਂ ਦੇ ਵੀ ਇਸੀ ਤਰ੍ਹਾ ਦੀ ਏਕੀਕ੍ਰਿਤ ਵਿਕਾਸ ਯੋਜਨਾ ਬਣਾਈਆਂ ਜਾਣਗੀਆਂ।
- ਮੁੱਖ ਮੰਤਰੀ ਨੇ ਕਿਹਾ ਕਿ ਪੰਚਕੂਲਾ ਦੀ ਏਕੀਕ੍ਰਿਤ ਵਿਕਾਸ ਯੋਜਨਾ ਦੇ ਤੇਜੀ ਨਾਲ ਲਾਗੂ ਕਰਨ ਅਤੇ ਸੀਐਮਡੀਏ ਦੀ ਸਥਾਪਨਾ ਨਾਲ ਨਾ ਸਿਰਫ ਪੰਚਕੂਲਾ ਦਾ ਸਮੂਚਾ ਵਿਕਾਸ ਯਕੀਨੀ ਹੋਵੇਗਾ, ਸਗੋ ਇਸ ਨਾਲ ਹਰਿਆਂਣਾ ਨੁੰ ਈਜ ਆਫ ਡੂਇੰਗ ਬਿਜਨੈਸ ਇੰਡੈਕਸ ਵਿਚ ਸੁਧਾਰ ਕਰਨ ਵਿਚ ਵੀ ਮਦਦ ਮਿਲੇਗੀ।
- ਪੰਚਕੂਲਾ ਨੁੰ ਆਰਥਕ ਰਾਜਧਾਨੀ ਬਨਣ ਦਾ ਟੀਚਾ
- ਸਾਲ 2019 ਵਿਚ ਦ੍ਹਜੀ ਵਾਰ ਹਰਿਆਣਾ ਦੇ ਮੁੱਖ ਮੰਤਰੀ ਬਨਣ ਦੇ ਬਾਅਦ ਤੋਂ ਸ੍ਰੀ ਮਨੋਹਰ ਲਾਲ ਦੀ ਪੰਚਕੂਲਾ ਨੁੰ ਹਰਿਆਣਾ ਦੀ ਦੂਜੀ ਆਰਥਕ ਰਾਜਧਾਨੀ ਵਜੋ ਵਿਕਸਿਤ ਕਰਨ ਦਾ ਪਰਿਕਲਪਨਾ ਜਲਦੀ ਮੂਰਤਰੂਪ ਲੈਣ ਜਾ ਰਹੀ ਹੈ। ਇਸ ਉਦੇਸ਼ ਦੇ ਲਈ ਪੰਚਕੂਲਾ ਨੁੰ ਸੈਂਟਰ ਆਫ ਐਕਸੀਲਂੈਸ ਵਜੋ ਵਿਕਸਿਤ ਕਰਨ ਲਈ ਪੰਚਕੂਲਾ ਇੰਟੀਗ੍ਰੇਟਿਡ ਪਲਾਨ ਤਿਆਰ ਕੀਤਾ ਗਿਆ ਜਿਸ ਦੀ ਮੁੱਖ ਮੰਤਰੀ ਵੱਲੋਂ ਖੁਦ ਲਗਾਤਾਰ ਸਮੀਖਿਆ ਕੀਤੀ ਗਈ। ਇਸ ਦਿਸ਼ਾ ਵਿਚ ਵੱਧਦੇ ਹੋਏ ਮੁੱਖ ਮੰਤਰੀ ਨੇ ਕੁੱਝ ਇਤਿਹਾਸਕ ਫੈਸਲੇ ਵੀ ਲਏ।
- ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰਦੇ ਹੋਏ ਪੰਚਕੂਲਾ ਦੇ ਸਕੇਕਿਤ ਵਿਕਾਸ ਦੀ ਭਾਵੀ ਯੋਜਨਾਵਾਂ ਨੂੰ ਸਾਂਝਾਂ ਕੀਤਾ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਪੰਚਕੂਲਾ ਦੇ ਪੂਰੇ ਵਿਕਾਸ ਨੂੰ ਯਕੀਨੀ ਕਰਨ ਅਤੇ ਨਿਵੇਸ਼ ਲਈ ਅਨੁਕੂਲ ਵਾਤਾਵਰਣ ਬਨਾਉਣ ਦੀ ਦਿਸ਼ਾ ਵਿਚ ਕਈ ਪਹਿਲ ਕਰ ਰਹੀ ਹੈ।
- ਮੁੱਖ ਮੰਤਰੀ ਨੇ ਕਿਹਾ ਕਿ ਟ੍ਰਾਈ ਸਿਟੀ ਵਿਚ ਪੰਚਕੂਲਾ ਹਰਿਆਣਾ ਦਾ ਪਹਿਲਾ ਪ੍ਰੀ-ਪਲਾਨਡ ਸ਼ਹਿਰ ਹੈ। ਇਸ ਦੇ ਸ਼ਹਿਰੀਕਰਣ ਦੇ ਲਈ ਸਾਲ 1972 ਵਿਚ ਤਿਆਰ ਕੀਤੀ ਗਈ ਪਹਿਲੀ ਕਾਰਜ ਯੋਜਨਾ ਦੇ ਬਾਅਦ ਤੋਂ ਅੱਜ ਤਕ ਪੰਚਕੂਲਾ ਨੇ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਨਾਲ-ਨਾਲ ਆਧੁਨਿਕ ਸਹੂਲਤਾਂ ਦੇ ਵਿਕਾਸ ਤੋਂ ਲੈ ਕੇ ਕਈ ਵੱਡੇ ਬਦਲਾਅ ਦੇਖੇ ਹਨ।
- ਉਨ੍ਹਾਂ ਨੇ ਕਿਹਾ ਕਿ ਪੰਚਕੂਲਾ ਦੇ ਸਮੂਚੇ ਵਿਕਾਸ ਅਤੇ ਇੱਥੇ ਨਿਵੇਸ਼ਕਾਂ ਨੂੰ ਖਿੱਚਣ ਲਈ ਹਾਲ ਹੀ ਵਿਚ ਰਾਜ ਸਰਕਾਰ ਨੇ ਪੰਚਕੂਲਾ ਵਿਚ ਵੱਖ-ਵੱਖ ਵਿਕਾਸ ਫੀਸ ਅਤੇ ਟੈਕਸਾਂ ਨੂੰ ਲਗਭਗ ਇਕ ਤਿਹਾਈ ਕੀਤਾ ਹੈ ਅਤੇ ਇੰਨ੍ਹਾਂ ਨੂੰ ਮੋਹਾਲੀ ਅਤੇ ਜੀਰਕਪੁਰ ਦੇ ਬਰਾਬਰ ਲੈ ਕੇ ਆਈ ਹੈ।
- ਉਨ੍ਹਾਂ ਨੇ ਕਿਹਾ ਕਿ ਈਡੀਸੀ ਅਤੇ ਆਈਡੀਸੀ ਨੂੰ ਕੰਮ ਕਰਨ ਦੇ ਫੈਸਲੇ ਨਾਲ ਜਿੱਥੇ ਇਕ ਪਾਸੇ ਪੰਚਕੂਲਾ ਦਾ ਪੂਰਾ ਵਿਕਾਸ ਯਕੀਨੀ ਹੋਵੇਗਾ ਤਾਂ ਉੱਥੇ ਦੂਜੇ ਪਾਸੇ ਪੰਚਕੂਲਾ ਨੂੰ ਸਮਾਰਟ ਸਿਟੀ, ਸੈਰ-ਸਪਾਟਾ ਸਥਾਨ, ਸਿਖਿਆ ਅਤੇ ਮੈਡੀਸਿਟੀ ਹੱਬ ਵਜੋ ਵਿਕਸਿਤ ਕਰਨ ਦੀ ਯੋਜਨਾ ਦੇ ਲਾਗੂ ਕਰਨ ਵਿਚ ਅਹਿਮ ਲਾਭ ਹੋਵੇਗਾ।
- ਪੰਚਕੂਲਾ ਵਿਚ ਖੁਲਣਗੇ ਆਧੁਨਿਕ ਸਹੂਲਤਾਂ ਨਾਲ ਲੈਸ ਵੱਡੇ ਹਸਪਤਾਲ
- ਮੁੱਖ ਮੰਤਰੀ ਨੇ ਕਿਹਾ ਕਿ ਪੰਚਕੂਲਾ ਦੀ ਮੈਡੀਕਲ ਹੱਬ ਵਜੋ ਵਿਕਸਿਤ ਕਰਨ ਦੀ ਦਿਸ਼ਾ ਵਿਚ ਇੱਥੇ ਆਧੁਨਿਕ ਸਹੂਲਤਾਂ ਨਾਲ ਲੈਸ ਦੋ ਵੱਡੇ ਹਸਪਤਾਲ ਸੈਕਟਰ-32 ਅਤੇ ਸੈਕਟਰ 5-ਸੀ ਵਿਚ ਖੋਲੇ ਜਾਣਗੇ। ਇਸ ਤੋਂ ਇਲਾਵਾ, ਪੰਚਕੂਲਾ ਦੇ ਸੈਕਟਰ-3 ਵਿਚ 22 ਕਰੋੜ ਰੁਪਏ ਦੀ ਲਾਗਤ ਨਾਲ ਸੂਬੇ ਦੀ ਪਹਿਲੀ ਸੰਯੁਕਤ ਫੂਡ ਤੇ ਡਰੱਗ ਟੇਸਟਿੰਗ ਲੈਬ ਖੋਲੀ ਜਾ ਰਹੀ ਹੈ। ਥਾਪਲੀ ਵਿਚ ਵੈਲਨੈਸ ਸੈਂਟਰ ਅਤੇ ਪਚੰਕਰਮਾ ਕੇਂਦਰ ਸਥਾਪਤ ਕੀਤਾ ਜਾ ਰਿਹਾ ਹੈ। ਨਾਲ ਹੀ, ਪੰਚਕੂਲਾ ਵਿਚ ਨਰਸਿੰਗ ਕਾਲਜ ਦੀ ਸਥਾਪਨਾ ਕੀਤੀ ਜਾ ਰਹੀ ਹੈ।
- ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪੰਚਕੂਲਾ ਵਿਚ ਐਜੂਕੇਸ਼ਨ ਸਿਟੀ ਸਥਾਪਤ ਕਰਨ ਦੇ ਲਈ ਗੰਭੀਰ ਯਤਨ ਕੀਤੇ ਜਾ ਰਹੇ ਹਨ। ਨਗਰ ਨਿਗਮ ਖੇਤਰ ਵਿਚ ਚੰਡੀ ਮੰਦਰ ਵਿਚ ਇਸ ਦੇ ਲਈ ਥਾਂ ਦੀ ਤਲਾਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ, ਸੈਕਟਰ-23 ਪੰਚਕੂਲਾ ਵਿਚ ਕੌਮੀ ਫੈਸ਼ਨ ਤਕਨਾਲੋੋਜੀ ਸੰਸਥਾਨ (ਨਿਫਟ) ਦੀ ਸਥਾਪਨਾ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਚਕੂਲਾ ਦੇ ਸੈਕਟਰ-26 ਵਿਚ ਨਵਾਂ ਸੰਸਕ੍ਰਿਤੀ ਮਾਡਲ ਸਕੂਲ ਖੋਲਿਆ ਗਿਆ ਅਤੇ ਸੈਕਟਰ-31 ਵਿਚ 1.66 ਕਰੋੜ ਰੁਪਏ ਦੀ ਲਾਗਤ ਨਾਲ ਪ੍ਰਾਥਮਿਕ ਸਕੂਲ ਦਾ ਨਿਰਮਾਣ ਕੀਤਾ ਗਿਆ ਹੈ।
- ਬਰਵਾਲਾ ਵਿਚ ਫਾਰਮਾ ਉਦਯੋਗ ਨੂੰ ਪ੍ਰੋਤਸਾਹਨ ਦੇਣ ਦੀ ਯੋਜਨਾ
- ਮੁੱਖ ਮੰਤਰੀ ਨੇ ਕਿਹਾ ਕਿ ਜਿਵੇਂ ਕਿ ਪੰਚਕੂਲਾ, ਹਿਮਾਚਲ ਅਤੇ ਦਿੱਲੀ ਗੇਟ ਵੇ ਹੈ, ਇਸ ਲਈ ਪੰਚਕੂਲਾ ਵਿਚ ਨਿਵੇਸ਼ ਦੀ ਅਪਾਰ ਸੰਭਾਵਨਾਵਾਂ ਨੂੰ ਦੇਖਦੇ ਹੋਏ ਪੰਚਕੂਲਾ ਨੂੰ ਉਦਯੋਗਿਕ ਅਤੇ ਲਾਜਿਸਟਿਕ ਹੱਬ ਵਜੋ ਵਿਕਸਿਤ ਕਰਨ ਦੀ ਯੋਜਨਾ ਹੈ। ਇਸ ਦਿਸ਼ਾ ਵਿਚ ਵੱਧਦੇ ਹੋਏ ਬਰਵਾਲਾ ਵਿਚ ਦਵਾਈ ਉਦਯੋਗ ਦੇ ਨਿਵੇਸ਼ਕਾਂ ਨੂੰ ਖਿੱਚਣ ਲਈ ਸੂਬਾ ਸਰਕਾਰ ਉਦਯੋਗਪਤੀਆਂ ਦੇ ਸੰਪਰਕ ਵਿਚ ਹਨ। ਇਸ ਦੇ ਲਈ ਬੱਦੀ ਇੰਡਸਟਰੀਅਲ ਐਸੋਸਇਏਸ਼ਨ ਦੇ ਨਾਲ ਮੀਟਿੰਗ ਹੋ ਚੁੱਕੀ ਹੈ ਅਤੇ ਅੱਗੇ ਦੀ ਯੋਜਨਾ ਤਿਆਰ ਕੀਤੀ ਜਾ ਚੁੱਕੀ ਹੈ।
- ਉਨ੍ਹਾਂ ਨੇ ਕਿਹਾ ਬਰਵਾਲਾ ਨੂੰ ਉਦਯੋਗਿਕ ਟਾਊਨਸ਼ਿਪ ਵਜੋ ਵਿਕਸਿਤ ਕਰਨ, ਪੰਚਕੂਲਾ ਆਈਟੀ ਪਾਰਕ ਨੂੰ ਸਾਫਟਵੇਅਰ ਤਕਨਾਲੋਜੀ ਪਾਰਕਸ ਆਫ ਇੰਡੀਆ ਦੇ ਨਾਲ ਸੰਚਾਲਿਤ ਕਰਨ ਵਰਗੇ ਫੈਸਲੇ ਲਏ ਗਏ ਹਨ।
- ਪੈਰਾਗਲਾਈਡੰਰ ਦੇ ਲਈ ਮੋਰਨੀ ਨੁੰ ਐਡਵੇਂਚਰ ਸਪਾਟ ਵਜੋ ਵਿਕਸਿਤ ਕਰਨਾ
- ਮੁੱਖ ਮੰਤਰੀ ਨੇ ਕਿਹਾ ਕਿ ਪੰਚਕੂਲਾ ਦਾ ਮੋਰਨੀ ਆਪਣੇ ਹਰੇ-ਭਰੇ ਵਾਤਾਵਰਣ ਦੇ ਲਈ ਜਾਣਿਆ ਜਾਂਦਾ ਹੈ ਅਤੇ ਇਹੀ ਕਾਰਨ ਹੈ ਕਿ ਹਿਹ ਸ਼ਹਿਰ ਸੈਨਾਨੀਆਂ ਜੋ ਪੰਚਕੂਲਾਂ ਤੋਂ ਹੋ ਕੇ ਗੁਜਰਨ ਵਾਲੀ ਖੂਰਸੂਰਤ ਪਹਾੜੀਆਂ ਦਾ ਆਨੰਦ ਲੈਣਾ ਚਾਹੁੰਦੇ ਹਨ, ਦੇ ਲਈ ਇਕ ਪ੍ਰਮੁੱਖ ਆਕਰਸ਼ਣ ਬਣ ਗਿਆ ਹੈ।
- ਇਸ ਨੂੰ ਦੇਖਦੇ ਹੋਏ ਰਾਜ ਸਰਕਾਰ ਨੇ ਪੰਚਕੂਲਾ ਨੁੰ ਟੂਰੀਜਮ ਹੱਬ ਵਜੋ ਵਿਕਸਿਤ ਕਰਨ ਦੇ ਲਈ ਮੋਰਨੀ ਵਿਚ ਪੈਰਾਗਲਾਇੰਿਡਗ ਸਹੂਲਤਾਂ ਨੂੰ ਵਿਕਸਿਤ ਕੀਤਾ ਹੈ। ਇੱਥੇ 20 ਜੂਨ, 2021 ਨੂੰ ਕੌਮਾਂਤਰੀ ਯੋਗ ਦਿਵਸ ਦੇ ਮੌਕੇ ‘ਤੇ ਪੈਰਾਗਲਾਈਡਿੰਗ ਦੀ ਸ਼ੁਰੂਆਤ ਕੀਤੀ ਜਾਵੇਗੀ। ਪੈਰਾਗਲਾਈਡਿੰਗ ਖੇਡ ਵਿਚ ਕਾਫੀ ਜੋਖਿਮ ਰਹਿੰਦਾ ਹੈ ਇਸ ਲਈ ਪ੍ਰਤੀਭਾਗੀਆਂ ਦੇ ਬਮੀਾ ਆਦਿ ਦਾ ਵੀ ਪ੍ਰਾਵਧਾਨ ਕੀਤਾ ਜਾਵੇਗਾ।
- ਉਨ੍ਹਾਂ ਨੇ ਕਿਹਾ ਕਿ ਪਰਵਤਰੋਹਣ ਨੂੰ ਪੋ੍ਰਤਸਾਹਨ ਦੇਣ ਦੇ ਲਈ ਟੈ੍ਰਕਿੰਗ ਰੂਟ ਅਜਿਹੇ ਰਣਾਏ ਜਾਣਗੇ, ਜੋ ਕਿ ਯੁਵਾ ਸ਼ਾਮ ਦੇ ਸਮੇਂ ਆਸਾਨੀ ਨਾਲ ਡੇਸਟੀਨੇਸ਼ਨ ‘ਤੇ ਪਹੁੰਚ ਜਾਣ। ਹੋਮ ਸਟੇ/ਫਾਰਮ ਸਟੇ ਪਾਲਿਸੀ ਤਿਆਰ ਕਰ ਲਈ ਗਈ ਹੈ ਅਤੇ ਜਲਦੀ ਹੀ ਇਸ ਨੂੰ ਲਾਗੂ ਕੀਤਾ ਜਾਵੇਗਾ।
- ਇਸ ਤੋਂ ਇਲਾਵਾ, ਪਹਾੜਾਂ ਲਈ ਟੂਰੀਜਮ ਸਰਕਿਟ ਰੂਟ, ਮਾਊਂਟੇਨ ਟ੍ਰੇਲ ਅਤੇ ਮਾਊਂਟੇਨ ਬਾਈਕਿੰਗ ਦੇ ਲਈ ਰਸਤਿਆਂ ਦੀ ਪਹਿਚਾਣ ਕੀਤੀ ਗਈ ਹੈ। ਕੋਵਿਡ-19 ਮਹਾਮਾਰੀ ਦੇ ਕਾਰਣ ਇੰਨ੍ਹਾਂ ਨੂੰ ਸ਼ੁਰੂ ਨਹੀਂ ਕੀਤਾ ਜਾ ਸਕਿਆ ਹੈ। ਹਾਲਾਤ ਆਮ ਹੋਣ ‘ਤੇ ਇਸ ਦੀ ਸ਼ੁਰੂਆਤ ਕੀਤੀ ਜਾਵੇਗੀ।
- ਉਨ੍ਹਾਂ ਨੇ ਕਿਹਾ ਕਿ ਪੰਚਕੂਲਾ ਵਿਚ ਨਾਡਾ ਸਾਹਿਬ ਗੁਰੂਦੁਆਰਾ ਤੇ ਮਾਤਾ ਮਨਸਾ ਦੇਵੀ ਮੰਦਰ ਵਿਚ 54 ਕਰੋੜ 52 ਲੱਖ ਰੁਪਏ ਦੀ ਲਾਗਤ ਦੇ ਵਿਕਾਸ ਕੰਮ ਪ੍ਰਗਤੀ ‘ਤੇ ਹਨ। ਨਾਲ ਹੀ ਸੂਬੇ ਦੇ ਨਾਗਰਿਕਾਂ ਨੂੰ ਗੌਰਵਸ਼ਾਲੀ ਇਤਿਹਾਸ ਨਾਲ ਜਾਣੂੰ ਕਰਵਾਉਣ ਦੇ ਲਈ ਪੰਚਕੂਲਾ ਦੇ ਸੈਕਟਰ-5 ਵਿਚ ਇਕ ਸਟੇਟ ਆਫ ਆਰਟ ਪੁਰਾਤੱਤਵਿਕ ਅਜਾਇਬ ਘਰ ਸਥਾਪਤ ਕੀਤਾ ਜਾ ਰਿਹਾ ਹੈ।
- ਮਜਬੂਤ ਸੜਕ ਤੰਤਰ
- ਮੁੱਖ ਮੰਤਰੀ ਨੇ ਕਿਹਾ ਕਿ ਸੜਕ ਸੰਪਰਕ ਨੂੰ ਮਜਬੂਤ ਕਰਨਾ ਕਿਸੇ ਵੀ ਯੋਜਨਾ ਦਾ ਸੱਭ ਤੋਂ ਜਰੂਰੀ ਹਿੱਸਾ ਹੈ। ਕਿਉਂਕਿ ਪੰਚਕੂਲਾਂ ਰਾਜ ਮਾਰਗਾਂ ਤੋਂ ਚੰਗੀ ਤਰ੍ਹਾ ਨਾਲ ਜੁੜਿਆ ਹੋਇਆ ਹੈ, ਇਸ ਲਈ ਹਰਿਆਣਾ ਸਰਕਾਰ ਪੰਚਕੂਲਾ ਆਉਣ ਵਾਲੇ ਯਾਤਰੀਆਂ ਨੁੰ ਸੁਗਮ ਅਤੇ ਵਿਵਸਥਿਕ ਸੜਕ ਤੰਤਰ ਮਹੁਇਆ ਕਰਵਾਉਣ ਦੀ ਦਿਸ਼ਾ ਵਿਚ ਕੋਈ ਕਸਰ ਨਹੀਂ ਛੱਡ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਏਅਰਪੋਰਟ ਤੋਂ ਪੰਚਕੂਲਾ ਦੀ ਕਨੈਕਟੀਵਿਟੀ ਦਾ ਕਾਰਜ ਪ੍ਰਗਤੀ ‘ਤੇ ਹੈ। ਇਸ ਦੇ ਲਈ ਘੱਗਰ ਨਦੀ ‘ਤੇ ਪੁੱਲ ਵੀ ਨਿਰਮਾਣਧੀਨ ਹੈ।
- ਇਸ ਤੋਂ ਇਲਾਵਾ, ਪਿੰਜੌਰ ਹਵਾਈ ਪੱਟੀ ਦਾ ਨਿਰਮਾਣ ਕਾਰਜ ਵੀ ਪ੍ਰਗਤੀ ‘ਤੇ ਹੈ। ਇਸ ਦੇ ਪੂਰਾ ਹੋਣ ਦੇ ਬਾਅਦ ਜਲਦੀ ਹੀ ਲੋਕ ਏਅਰ ਐਕਸੀ ਸੇਵਾ ਦਾ ਲਾਭ ਚੁੱਕ ਸਕਣਗੇ, ਜੋ ਹਿੰਡਨ, ਸ਼ਿਮਲਾ, ਧਰਮਸ਼ਾਲਾ, ਕੁੱਲੂ-ਮਨਾਲੀ ਆਦਿ ਸੈਰ-ਪਸਟਾ ਥਾਵਾਂ ਦੇ ਲਈ ਸ਼ੁਰੂ ਕੀਤੀ ਜਾਵੇਗੀ।
- ਉਨ੍ਹਾਂ ਨੇ ਕਿਹਾ ਕਿ ਮੋਰਨੀ ਅਤੇ ਟਿਕੱੜਤਾਲ ਆਦਿ ਸੈਰ-ਸਪਾਟਾ ਸਥਾਨਾਂ ਤਕ ਸੂਗਮ ਆਵਾਜਾਈ ਲਈ ਸੜਕਾਂ ਨੂੰ ਚੌੜਾ ਕੀਤਾ ਜਾ ਰਿਹਾ ਹੈ।
- ਪੰਚਕੂਲਾ-ਮੰਧਾਨਾ-ਮੋਰਨੀ-ਟਿਕੱੜਤਾਲ-ਰਾਏਪੁਰਰਾਣੀ ਸੜਕ ਨੂੰ ਵੀ ਚੌੜਾ ਕੀਤਾ ਜਾ ਰਿਹਾ ਹੈ ਤਾਂ ਜੋ ਸੈਨਾਨੀਆਂ ਦੀ ਆਵਾਜਾਈ ਸੁਗਮ ਹੋ ਸਕੇ। ਨਾਲ ਹੀ ਰਾਮਗੜ੍ਹ ਤੋਂ ਹਿਮਾਚਲ ਪ੍ਰਦੇਸ਼ ਨੁੰ ਜੋੜਨ ਦੇ ਲਈ ਨਵੀ ਸੜਕ ਦਾ ਨਿਰਮਾਣ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ।
- ਸੈਰ-ਸਪਾਟਾ ਨੂੰ ਪੋ੍ਰਤਸਾਹਨ ਦੇਣ ਲਈ ਨਕਸ਼ਤਰ, ਸੁਗੰਧ ਵਾਟਿਕਾ ਅਤੇ ਰਾਸ਼ੀ ਵਨ ਕੀਤੇ ਜਾਣਗੇ ਸਥਾਪਤ
- ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪਚੰਕੂਲਾ ਦੇ ਹਰੇ ਭਰੇ ਵਾਤਾਵਰਣ ਨੂੰ ਪੋ੍ਰਤਸਾਹਨ ਦੇਣ ਅਤੇ ਇਸ ਨੂੰ ਸੁਰੱਖਿਅਤ ਕਰਨ ਦੇ ਲਈ ਲਗਾਤਾਰ ਕਾਰਜ ਕੀਤਾ ਜਾ ਰਿਹਾ ਹੈ। ਇਸ ਦੇ ਲਈ ਪੰਚਕੂਲਾ ਵਿਚ ਮੋਰਨੀ ਰੋਡ ਦੇ ਕਿਨਾਰੇ ਲਗਭਗ 20 ਏਕੜ ਵਿਚ ਨਕਸ਼ਤਰ ਵਾਟਿਕਾ, ਸੁਗੰਧ ਵਾਟਿਕਾ ਅਤੇ ਰਾਸ਼ੀ ਵਨ ਸਥਾਪਤ ਕਰਨ ਦਾ ਕਾਰਜ ਚੱਲ ਰਿਹਾ ਹੈ।
- ਉਨ੍ਹਾਂ ਨੇ ਕਿਹਾ ਕਿ ਨਕਸ਼ਤਰ ਵਾਟਿਕਾ ਵਿਚ ਸਾਰੇ 27 ਨਕਸ਼ਤਰਾਂ ਨਾਲ ਸਬੰਧਿਤ ਪੌਧੇ ਲਗਾਏ ਜਾਣਗੇ ਅਤੇ ਇੰਨ੍ਹਾਂ ਦੇ ਬਾਰੇ ਵਿਚ ਵਿਸਥਾਰ ਜਾਣਕਾਰੀ ਵੀ ਉਪਲਬਧ ਹੋਵੇਗੀ। ਸੁਗੰਧ ਵਾਟਿਕਾ ਵਿਚ ਸੁਗੰਧ ਬਿਖੇਰਨ ਵਾਲੇ ਪੌਧੇ ਲਗਾਏ ਜਾਣਕੇ ਅਤੇ ਆਲੇ-ਦੁਆਲੇ ਦੇ ਕਿਸਾਨਾਂ ਨੂੰ ਅਜਿਹੇ ਪੌਧੇ ਲਗਾਉਣ ਲਈ ਪੇ੍ਰਰਿਤ ਕੀਤਾ ਜਾਵੇਗਾ ਤਾਂ ਜੋ ਸੁਗੰਧਿਤ ਤੇਲ ਬਨਾਉਣ ਵਾਲੇ ਉਦਯੋਗ ਵਿਚ ਕਿਸਾਨ ਆਪਣੀ ਫਸਲ ਵੇਚ ਕੇ ਵੱਧ ਤੋਂ ਵੱਧ ਮੁਨਾਫਾ ਕਮਾ ਸਕਣ।
- ਇਸੀ ਤਰ੍ਹਾਂ, ਰਾਸ਼ੀ ਵਨ ਵਿਚ ਸਾਰੀ 12 ਰਾਸ਼ੀਆਂ ਨਾਲ ਸਬੰਧਿਤ ਪੌਧਿਆਂ ਦਾ ਰੋਪਣ ਕੀਤਾ ਜਾਵੇਗਾ ਅਤੇ ਇੰਨ੍ਹਾਂ ਪੌਧਿਆਂ ਅਤੇ ਰਾਸ਼ੀਆਂ ਦੇ ਬਾਰੇ ਵਿਚ ਸੈਨਾਨੀਆਂ ਨੂੰ ਜਾਣਕਾਰੀ ਉਪਲਬਧ ਕਰਵਾਈ ਜਾਵੇਗੀ।
- ਉਨ੍ਹਾਂ ਨੇ ਕਿਹਾ ਕਿ ਇਲੈਕਟ੍ਰਿਕ ਗੱਡੀਆਂ ਨੂੰ ਪੋ੍ਰਤਸਾਹਨ ਦੇਣ ਦੇ ਲਈ ਪਹਿਲਾ ਫਾਸਟ ਵਾਹਨ ਚਾਰਜਿੰਗ ਸਟੇਸ਼ਨ ਅਕਸ਼ੈ ਉਰਜਾ ਭਵਨ ਪੰਚਕੂਲਾ ਵਿਚ ਸਥਾਪਿਤ ਕੀਤਾ ਗਿਆ ਹੈ।
- ਪਿੰਜੌਰ ਦੇ ਵਿਕਾਸ ‘ਤੇ ਵੱਧ ਜੋਰ
- ਮੁੱਖ ਮੰਤਰੀ ਨੇ ਕਿਹਾ ਕਿ ਪਿੰਜੌਰ ਦਾ ਵਿਕਾਸ ਪੰਚਕੂਲਾ ਦੀ ਏਕੀਕ੍ਰਿਤ ਵਿਕਾਸ ਯੋਜਨਾ ਦਾ ਇਕ ਅਹਿਮ ਹਿੱਸਾ ਹੈ, ਇਸ ਦੇ ਲਈ ਉੱਥੇ ਫਿਲਮ ਸਿਟੀ ਬਨਾਉਣ ਦੀ ਵਿਆਪਕ ਯੋਜਨਾ ਬਣਾਈ ਜਾ ਰਹੀ ਹੈ। ਇਸ ਤੋਂ ਇਲਾਵਾ, ਪਿੰਜੌਰ ਦੀ ਮੰਡੀ ਨੂੰ ਵੀ ਪੰਚਕੂਲਾ ਦੇ ਸਮਗਰ ਵਿਕਾਸ ਦੀ ਯੋਜਨਾ ਵਿਚ ਸ਼ਾਮਿਲ ਕੀਤਾ ਜਾਵੇਗਾ।
- ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੇ ਫਲਾਂ ਅਤੇ ਸਬਜੀਆਂ ਦਾ ਸਹੀ ਮੁੱਲ ਦਿਵਾਉਣਾ ਅਤੇ ਖਪਤਕਾਰਾਂ ਨੂੰ ਸਹੀ ਮੁੱਲ ‘ਤੇ ਤਾਜਾ ਫੱਲ ਅਤੇ ਸਬਜੀਆਂ ਉਪਲਬਧ ਕਰਵਾਉਣ ਦੇ ਲਈ ਪੰਚਕੂਲਾ ਦੇ ਸੈਕਟਰ-20 ਵਿਚ ਕਿਸਾਨ ਬਾਜਾਰ ਸ਼ੁਰੂ ਕੀਤਾ ਗਿਆ ਹੈ।
- ਡੰਪਿੰਗ ਗਰਾਉਂਡ 31 ਦਸੰਬਰ, 2021 ਤਕ ਝਰੀਵਾਲਾ ਵਿਚ ਹੋਵੇਗਾ ਸ਼ਿਫਟ
- ਮੁੱਖ ਮੰਤਰੀ ਨੇ ਕਿਹਾ ਕਿ ਸੈਕਟਰ-23 ਦੇ ਡੰਪਿੰਗ ਗਰਾਉਂਡ ਵਿਚ ਕੂੜਾ ਪਾਉਣਾ ਤੁਰੰਤ ਬੰਦ ਕਰਨ ਦੇ ਨਾਲ-ਨਾਲ ਡੰਪਿੰਗ ਗਰਾਉਂਡ ਨੂੰ 31 ਦਸੰਬਰ, 2021 ਤਕ ਝੂਰੀਵਾਲਾ ਵਿਚ ਪੂਰੀ ਤਰ੍ਹਾ ਸ਼ਿਫਟ ਕੀਤਾ ਜਾਵੇਗਾ। ਉੱਥੇ ਕੂੜਾ-ਕਚਰਾ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਠੋਸ ਕੂੜਾ ਪ੍ਰਬੰਧਨ ਪਲਾਂਟ ਵੀ ਲਗਾਇਆ ਗਿਆ ਹੈ।
- ਐਸਡੀਜੀ ਰਿਪੋਰਟ ਵਿਚ ਹਰਿਆਣਾ ਰਿਹਾ ਸੱਭ ਤੋਂ ਅੱਗ
- ਮੁੱਖ ਮੰਤਰੀ ਨੇ ਨੀਤੀ ਆਯੋਗ ਦੇ ਸਸਟੇਨੇਬਲ ਡਿਵੇਲਪਮੈਂਟ ਗੋਲਸ ਵਿਚ ਹਰਿਆਣਾ ਨੂੰ ਪਹਿਲਾ ਸਥਾਨ ਦਿਵਾਉਣ ਵਿਚ ਸਹਿਯੋਗ ਕਰਨ ਵਾਲੇ ਸਬੰਧਿਤ ਅਧਿਕਾਰੀਆਂ ਦੇ ਸਮਰਪਿਤ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਮਾਣ ਦੀ ਗਲ ਹੈ ਕਿ ਰਾਜ ਨੇ ਪਿਛਲੀ ਵਾਰ ਦੇ ਮੁਕਾਬਲੇ ਸੱਭ ਤੋਂ ਵੱਧ ਸੁਧਾਰ ਕੀਤਾ ਹੈ।
- ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਦੀ ਤੁਲਣਾ ਵਿਚ ਇਸ ਵਾਰ ਹਰਿਆਣਾ ਨੂੰ ਸਸਤੀ ਅਤੇ ਸਵੱਛ ਉਰਜਾ ਦੀ ਸ਼੍ਰੇਣੀ ਵਿਚ 100 ਫੀਸਦੀ ਨੰਬਰ ਮਿਲੇ ਹਨ। ਇੰਨ੍ਹਾਂ ਹੀ ਨਹੀਂ ਲਗਾਤਾਰ ਖਪਤ, ਜੀਰੋ ਹੰਗਰ ਸਮੇਤ ਹੋਰ ਸ਼੍ਰੇਣੀਆਂ ਵਿਚ ਵੀ ਹਰਿਆਣਾ ਨੇ ਕਾਫੀ ਸੁਧਾਰ ਕੀਤਾ ਹੈ।
- ਇਸ ਮੌਕੇ ‘ਤੇ ਹਰਿਆਣਾ ਵਿਧਾਨਸਭਾ ਸਪੀਕਰ ਗਿਆਨ ਚੰਦ ਗੁਪਤਾ, ਜੰਗਲ ਅਤੇ ਜੰਗਲੀ ਜੀਵ ਵਿਭਾਗ ਦੀ ਪ੍ਰਧਾਨ ਸਕੱਤਰ ਜੀ. ਅਨੁਪਮਾ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮ੍ਰਹਾਨਿਦੇਸ਼ਕ ਡਾ. ਅਮਿਤ ਅਗਰਵਾਲ, ਪੰਚਕੂਲਾ ਦੇ ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ, ਮੁੱਖ ਮੰਤਰੀ ਦੇ ਪ੍ਰਧਾਨ ਮੀਡੀਆ ਸਲਾਹਕਾਰ ਵਿਨੋਦ ਮੇਹਤਾ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।