ਪੰਜਾਬ
ਰਾਤ ਨੂੰ 11 ਵਜੇ ਹਰੇਕ ਅਧਿਆਪਕ ਨੂੰ 10 ਲਾਇਕ ਅਤੇ ਕਲਿੱਕ ਲਈ ਸਿੱਖਿਆ ਵਿਭਾਗ ਨੇ ਕੀਤਾ ਪਾਬੰਦ,ਸਾਬਕਾ ਮੰਤਰੀ ਡਾ ਦਲਜੀਤ ਚੀਮਾ ਨੇ ਦੱਸਿਆ ਇਸ ਨੂੰ ਬੇਤੁਕਾ ਫ਼ੈਸਲਾ ,ਚੁਕੇ ਸਵਾਲ
ਪੰਜਾਬ ਦੇ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਬੁਲਾਰੇ ਡਾ ਦਲਜੀਤ ਸਿੰਘ ਚੀਮਾ ਨੇ ਟਵੀਟ ਕਰਕੇ ਪੰਜਾਬ ਸਰਕਾਰ ਦੇ ਉਸ ਫੈਸਲੇ ਨੂੰ ਅਸਧਾਰਨ ( ਬੇਤੁਕਾ) ਫੈਸਲਾ ਕਰਾਰ ਦਿੱਤਾ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ 17 ਜੂਨ ਅਤੇ 18 ਜੂਨ ਨੂੰ ਅਧਿਆਪਕ ਰਾਤ ਨੂੰ 11 ਵਜੇ ਆਨ ਲਾਈਨ ਹੋ ਕੇ ਸਿਖਿਆ ਵਿਭਾਗ ਵਲੋ ਤਿਆਰ ਕੀਤੇ ਐਕਟੀਵਿਟੀ ਪੇਜ ਨੂੰ ਲਾਇਕ ਅਤੇ ਕਮੈਂਟ ਕਰਵਾਉਣਗੇ । ਇਸ ਲਈ ਆਪਣੇ ਅਧੀਨ 10 ਅਧਿਆਪਕਾ ਨੂੰ ਪਾਬੰਦ ਕੀਤਾ ਜਾਵੇ।
ਡਾ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਧਿਆਪਕ ਕਈ ਤਰ੍ਹਾਂ ਦੀਆਂ ਡਿਊਟੀ ਕਰਦੇ ਹਨ। ਉਨ੍ਹਾਂ ਕਿਹਾ ਕਿ ਜਿਵੇਂ ਚੋਣ ਡਿਊਟੀ, ਮਰਦਮਸ਼ੁਮਾਰੀ, ਕੁਦਰਤੀ ਆਫ਼ਤ ਅਤੇ ਇਸ ਤਰ੍ਹਾਂ ਕਈ ਡਿਊਟੀ ਕਰਦੇ ਹਨ। ਡਾ ਚੀਮਾ ਨੇ ਕਿਹਾ ਇਹ ਜੋ ਸਿਖਿਆ ਵਿਭਾਗ ਦਾ ਫੈਸਲਾ ਹੈ ਇਹ ਪੂਰੀ ਤਰ੍ਹਾਂ ਬੇਤੁਕਾ ਫੈਸਲਾ ਹੈ। ਪਹਿਲੀ ਵਾਰ ਅਜਿਹਾ ਫੈਸਲਾ ਦੇਖਣ ਨੂੰ ਮਿਲ਼ ਰਿਹਾ ਹੈ।