ਕਿਸਾਨ ਅੰਦੋਲਨ ਬਾਰੇ ਫੇਸਬੁਕ ਉਤੇ ਪੋਸਟ ਕਰਨ ਦੇ ਚਲਦੇ ਸਰਕਾਰੀ ਕਰਮਚਾਰੀ ਹੋਇਆ ਸੁਸਪੇੰਡ, ਹਾਈ ਕੋਰਟ ਨੂੰ ਕਿਹਾ ਦਿਵਾਓ ਇਨਸਾਫ
ਅਪਣੀ ਫੇਸਬੂਕ ਤੇ ਕਿਸਾਨ ਅੰਦੋਲਨ ਉਤੇ ਇਕ ਪੋਸਟ ਤੇ ਕਮੈਂਟ ਕਰਨਾ ਹਰਿਆਣਾ ਦੇ ਇਕ ਸਰਕਾਰੀ ਕਰਮਚਾਰੀ ਨੂੰ ਮਹਿੰਗਾ ਪੈ ਗਿਆ ਹੈ। ਇਸ ਪੋਸਟ ਦੇ ਕਰਨ ਵਿਭਾਗ ਨੇ ਉਸਨੂੰ ਸੁਸਪੇੰਡ ਕਰ ਦਿੱਤਾ ਹੈ ਅਤੇ ਕਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਹੈ ।
ਹੁਣ ਇਸ ਕਰਮਚਾਰੀ ਨੇ ਹਾਈ ਕੋਰਟ ਵਿਚ ਇਨਸਾਫ ਮੰਗਿਆ ਹੈ ਅਤੇ ਕਿਹਾ ਹੈ ਕਿ ਉਹ 31 ਦਸੰਬਰ ਨੂੰ ਰਿਟਾਇਰ ਹੋਣ ਜਾ ਰਿਹਾ ਹੈ । ਆਪਣੇ ਸੁਸਪੇੰਡ ਦੇ ਨੋਟਿਸ ਦਾ ਜਵਾਬ ਉਹ ਦੇ ਚੁਕਾ ਹੈ ਲੇਕਿਨ ਅਜੇ ਤਕ ਵਿਭਾਗ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ ।
ਸਰਕਾਰੀ ਕਰਮਚਾਰੀ ਦਾ ਕਹਿਣਾ ਹੈ ਕਿ ਅਗਰ ਸਰਕਾਰ ਉਸਦੇ ਜਵਾਬ ਤੇ ਕਾਰਵਾਈ ਕੀਤੇ ਬਿਨ੍ਹਾ ਹੀ ਉਸਨੂੰ ਰਿਟਾਇਰ ਕਰ ਦਵੇਗੀ ਤਾ ਉਸਨੂੰ ਡਰ ਹੈ ਕਿ ਉਸਨੂੰ ਰਿਟਾਇਰਮੈਂਟ ਦਾ ਲਾਭ ਨਹੀਂ ਮਿਲੇਗਾ । ਇਸ ਲਈ ਸਰਕਾਰ ਨੂੰ ਜਲਦੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਜਾਣ।
ਹਾਈਕੋਰਟ ਨੇ ਇਸ ਤੇ ਜਵਾਬ ਮੰਗਿਆ ਤਾ ਸਰਕਾਰ ਨੇ ਕਿਹਾ ਕਿ ਉਸਨੂੰ ਕਰਮਚਾਰੀ ਦਾ ਜਵਾਬ ਮਿਲ ਗਿਆ ਹੈ ਅਤੇ ਉਹ ਕਰਮਚਾਰੀ ਦੇ ਜਵਾਬ ਤੇ ਟੀਨ ਹਫਤੇ ਵਿਚ ਉਸਦੀ ਰਿਟਾਇਰਮੈਂਟ ਤੋਂ ਪਹਿਲਾ ਕਾਰਵਾਈ ਕਰ ਦੇਣਗੇ । ਸਰਕਾਰ ਦੇ ਇਸ ਜਵਾਬ ਤੇ ਕਰਮਚਾਰੀ ਨੇ ਅਪਣੀ ਪਟੀਸਨ ਵਾਪਸ ਲੈ ਲਈ ਹੈ ।