ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਧੀਆਂ ਸੇਵਾਵਾਂ ਨਿਭਾਉਣ ਵਾਲੇ ਵਿਅਕਤੀਆਂ ਨੂੰ ਪੰਜਾਬ ਸਰਕਾਰ ਪ੍ਰਮਾਣ ਪੱਤਰ-2021 ਨਾਲ ਕੀਤਾ ਜਾਵੇਗਾ ਸਨਮਾਨਿਤ
ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਧੀਆਂ ਸੇਵਾਵਾਂ ਨਿਭਾਉਣ ਵਾਲੇ ਵਿਅਕਤੀਆਂ ਨੂੰ ਪੰਜਾਬ ਸਰਕਾਰ ਪ੍ਰਮਾਣ ਪੱਤਰ-2021 ਨਾਲ ਕੀਤਾ ਜਾਵੇਗਾ ਸਨਮਾਨਿਤ
ਚੰਡੀਗੜ 14 ਅਗਸਤ:
ਪੰਜਾਬ ਸਰਕਾਰ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਵਧੀਆ ਕੰਮ ਕਰਨ ਵਾਲੇ ਅਤੇ ਕੋਵਿਡ-19 ਮਹਾਮਾਰੀ ਦੌਰਾਨ ਸ਼ਲਾਘਾਯੋਗ ਕਾਰਜ ਕਰਨ ਵਾਲੀਆਂ ਸ਼ਖਸੀਅਤਾਂ ਨੂੰ ਪੰਜਾਬ ਸਰਕਾਰ ਪ੍ਰਮਾਣ ਪੱਤਰ-2021 ਦੇਣ ਲਈ ਚੁਣਿਆ ਗਿਆ ਹੈ।
ਪੰਜਾਬ ਸਰਕਾਰ ਦੇ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਜਿਨਾਂ ਸ਼ਖ਼ਸੀਅਤਾਂ ਨੂੰ ਪੰਜਾਬ ਸਰਕਾਰ ਵੱਲੋਂ ਪ੍ਰਮਾਣ ਪੱਤਰ ਲਈ ਚੁਣਿਆ ਗਿਆ ਹੈ, ਉਨਾਂ ਵਿੱਚ ਸ਼੍ਰੀ ਮਨਦੀਪ ਸਿੰਘ ਪੁੱਤਰ ਸ਼੍ਰੀ ਹਰਨੇਕ ਸਿੰਘ, ਪਿੰਡ ਖੇਮਾ ਖੇੜਾ, ਜਿਲਾ ਸ੍ਰੀ ਮੁਕਤਸਰ ਸਾਹਿਬ ਨੂੰ ਕੈਟਾਗਰੀ ’ਬਹਾਦਰੀ’ ਵਿੱਚ ਜਦਕਿ ਸ਼੍ਰੀ ਹਰਪ੍ਰੀਤ ਸਿੰਘ ਸੰਧੂ, ਲਿਖਾਰੀ ਤੇ ਫੋਟੋਗ੍ਰਾਫਰ, ਗੁਰਦੇਵ ਨਗਰ, ਲੁਧਿਆਣਾ, ਸ਼੍ਰੀ ਅਸ਼ੋਕ ਕੁਮਾਰ ਮਿੱਤਲ, ਫਾਊਂਡਰ ਚਾਂਸਲਰ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ,ਡਾ. ਜਸਲੀਨ ਕੇਵਲਾਨੀ, ਅਸਿਸਟੈਂਟ ਪ੍ਰੋਫੈਸਰ (ਸਮਾਜ ਸ਼ਾਸਤਰ), ਮਾਡਲ ਟਾਊਨ, ਪਟਿਆਲਾ, ਸ਼੍ਰੀ ਹਰਪ੍ਰੀਤ ਸਿੰਘ ਦਰਦੀ, ਪੱਤਰਕਾਰ, ਚੜਦੀ ਕਲਾ ਟਾਇਮ ਟੀ.ਵੀ ,ਪਟਿਆਲਾ, ਮਿਸ ਸਾਇਸ਼ਾ ਖੰਨਾ ਪੁੱਤਰੀ ਸ਼੍ਰੀ ਅਰਵਿੰਦ ਖੰਨਾ, ਘੁੰਮਣ ਨਗਰ, ਪਟਿਆਲਾ ਦੀ ’ਕਿੱਤਾ ਮਾਹਰ’ ਕੈਟੇਗਰੀ ਵਿੱਚ ਚੋਣ ਕੀਤੀ ਗਈ ਹੈ।
ਇਸੇ ਤਰ੍ਹਾਂ ਸਾਹਿਤ (ਕਵਿ ਕਹਾਣੀਕਾਰ) ਕੈਟਾਗਰੀ ਵਿਚ ਸ਼੍ਰੀ ਰਾਹੁਲ ਕੁਮਾਰ ਪੁੱਤਰ ਸ਼੍ਰੀ ਵਿਜੈ ਕੁਮਾਰ ਸ਼ਰਮਾ (ਕਵਿ ਕਹਾਣੀਕਾਰ), ਸ੍ਰੀ ਮਲਕੀਅਤ ਸਿੰਘ ਔਜਲਾ ਪੁੱਤਰ ਸ਼੍ਰੀ ਸੀਤਲ ਸਿੰਘ, ਚੰਡੀਗੜ , ਸ਼੍ਰੀਮਤੀ ਸੁਨੀਤਾ ਸੱਭਰਵਾਲ, ਸੇਵਕ ਕਾਲੋਨੀ, ਪਟਿਆਲਾ ਨੂੰ ਚੁਣਿਆ ਗਿਆ ਹੈ।
ਬੁਲਾਰੇ ਅਨੁਸਾਰ ਸਮਾਜ ਸੇਵਾ ਕੈਟੇਗਰੀ ਵਿਚ ਡਾ. ਵਨੀਤ ਸਹਿਗਲ, ਨਿਊਰੋ ਐਂਡ ਚਾਈਲਡ ਕੇਅਰ ਸੈਂਟਰ, ਅੰਮ੍ਰਿਤਸਰ, ਸ਼੍ਰੀ ਪ੍ਰੇਮਜੀਤ ਸਿੰਘ ਪੁੱਤਰ ਸ੍ਰੀ ਜਗਤਾਰ ਸਿੰਘ, ਪਤਾ ਰੁੱਡਾ ਪੱਤੀ, ਧੌਲਾ, ਜਿਲਾ ਬਰਨਾਲਾ, ਸ਼੍ਰੀ ਸੁਖਦੀਪ ਸਿੰਘ, ਪ੍ਰਧਾਨ, ਮੁਹਾਲੀ ਵੈਲਫੇਅਰ ਕਲੱਬ, ਮੋਹਾਲੀ, ਡਾ. ਮਮਤਾ ਸ਼ਰਮਾ, ਯੂਨੀਵਰਸਿਟੀ ਕੈਂਪਸ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਸ਼੍ਰੀ ਬਰਿੰਦਰ ਸਿੰਘ ਪੁੱਤਰ ਸ੍ਰੀ ਬਲਵੰਤ ਸਿੰਘ, ਪਿੰਡ ਮਸਤੀਪਾਲ, ਜ਼ਿਲਾ ਹੁਸ਼ਿਆਰਪੁਰ, ਸ੍ਰੀ ਹਰੀ ਓਮ ਜ਼ਿੰਦਲ, ਐਡਵੋਕੇਟ, ਲੁਧਿਆਣਾ, ਸ੍ਰੀ ਮਹੇਸ਼ ਇੰਦਰ ਬਾਂਸਲ (ਆਮ ਆਦਮੀ ਵੈਲਫੇਅਰ ਟਰੱਸਟ, ਪਟਿਆਲਾ) ਨੂੰ ਚੁਣਿਆ ਗਿਆ ਹੈ।
ਕੋਵਿਡ-19 ਮਹਾਂਮਾਰੀ ਦੌਰਾਨ ਸ਼ਲਾਘਾਯੋਗ ਕਾਰਜ ਕਰਨ ਲਈ ਸਮਰਪਨ ਵੈਲਫੇਅਰ ਸੁਸਾਇਟੀ ਬਠਿੰਡਾ ਦੀ ਤਰਫ਼ੋਂ ਸ਼੍ਰੀ ਦਰਵਜੀਤ ਸਿੰਘ, ਸ਼੍ਰੀ ਮਨਪ੍ਰੀਤ ਸਿੰਘ, ਸੁਪਰਡੈਂਟ ਪੰਜਾਬ ਸਿਵਲ ਸਕੱਤਰੇਤ, ਸ਼੍ਰੀ ਜਸਮਿੰਦਰ ਪਾਲ ਸਿੰਘ, ਸੀਨੀਅਰ ਕੰਸਲਟੈਂਟ, ਸ਼੍ਰੀ ਬਲਵਿੰਦਰ ਸਿੰਘ, ਪੀ.ਪੀ.ਐਸ, ਸ਼੍ਰੀ ਗਗਨਦੀਪ ਸਿੰਘ, ਪੁੱਤਰ ਸ਼੍ਰੀ ਬਲਦੇਵ ਸਿੰਘ, ਸੀਨੀਅਰ ਸਿਪਾਹੀ, ਸ਼੍ਰੀ ਤਰਸੇਮ ਕਪੂਰ ਪੁੱਤਰ ਲੇਟ ਸ਼੍ਰੀ ਰਾਮ ਕਿਸ਼ੋਰ ਕਪੂਰ, ਡਾ. ਗਿਰੀਸ਼ ਡੋਗਰਾ ਸੀਨੀਅਰ ਮੈਡੀਕਲ ਅਫ਼ਸਰ, ਇੰਚਾਰਜ ਕੋਵਿਡ ਟੈਸਟਿੰਗ, ਐਸ.ਏ.ਐਸ. ਨਗਰ ਅਤੇ ਡਾ. ਸੀਮਾ ਗਰਗ, ਜ਼ਿਲ੍ਹਾ ਟੀਕਾਕਰਨ ਅਫ਼ਸਰ, ਹੁਸ਼ਿਆਰਪੁਰ ਨੂੰ ਚੁਣਿਆ ਗਿਆ ਹੈ।
ਭਾਰਤੀ ਫੌਜ ਦੀ ਵੈਸਟਰਨ ਕਮਾਂਡ ਦੁਆਰਾ ਪ੍ਰਦਾਨ ਕੀਤੀ ਗਈ ਸਹਾਇਤਾ ਨੂੰ ਮਾਨਤਾ ਦਿੰਦਿਆਂ ਪੰਜਾਬ ਸਰਕਾਰ ਨੇ ਕੋਵਿਡ 19 ਮਹਾਂਮਾਰੀ ਵਿਰੁੱਧ ਲੜਾਈ ਵਿੱਚ ਉਨ੍ਹਾਂ ਵੱਲੋਂ ਪਾਏ ਗਏ ਵੱਡਮੁੱਲੇ ਯੋਗਦਾਨ ਨੂੰ ਸਨਮਾਨ ਦੇਣ ਦਾ ਫੈਸਲਾ ਕੀਤਾ ਹੈ।
ਇਸੇ ਤਰ੍ਹਾਂ ਸ਼੍ਰੀ ਰਸ਼ਪਾਲ ਮਲਹੋਤਰਾ ਜੋ ਕਿ ਸੈਂਟਰ ਫਾਰ ਰਿਸਰਚ ਇਨ ਰੂਰਲ ਐਂਡ ਇੰਡਸਟਰੀਅਲ ਡਿਵੈਲਪਮੈਂਟ (ਸੀ.ਆਰ.ਆਰ.ਆਈ.ਡੀ.) ਦੇ ਸੰਸਥਾਪਕ ਅਤੇ ਪ੍ਰਸਿੱਧ ਵਿਦਵਾਨ ਹਨ ਅਤੇ ਚੰਡੀਗੜ੍ਹ ਦੇ ਸ਼੍ਰੀ ਗੁਰਚਰਨ ਸਿੰਘ ਚੰਨੀ, ਜਿਨ੍ਹਾਂ ਨੂੰ ਜੀ.ਐਸ. ਚੰਨੀ ਵਜੋਂ ਵੀ ਜਾਣਿਆ ਜਾਂਦਾ ਹੈ ਜੋ ਕਿ ਇੱਕ ਡਾਕੂਮੈਂਟਰੀ ਨਿਰਮਾਤਾ, ਟੀਵੀ ਫਿਲਮ ਨਿਰਮਾਤਾ, ਅਦਾਕਾਰ, ਉੱਘੀ ਥੀਏਟਰ ਸ਼ਖਸੀਅਤ, ਨਾਟਕਕਾਰ ਅਤੇ ਕਾਰਕੁਨ ਹਨ, ਨੂੰ ਵੀ ਆਪਣੇ ਸਬੰਧਤ ਖੇਤਰਾਂ ਵਿੱਚ ਪਾਏ ਵੱਡਮੁੱਲੇ ਯੋਗਦਾਨ ਲਈ ਸਨਮਾਨਿਤ ਕੀਤਾ ਜਾਵੇਗਾ।
ਸਰਕਾਰੀ ਬੁਲਾਰੇ ਨੇ ਅੱਗੇ ਦੱਸਿਆ ਕਿ ਇਨਾਂ ਸ਼ਖਸੀਅਤਾਂ ਨੂੰ ਪੰਜਾਬ ਸਰਕਾਰ ਪ੍ਰਮਾਣ ਪੱਤਰ/2021 ਨਾਲ ਸਨਮਾਨਿਤ ਕਰਨ ਲਈ ਗੋਲਡ ਮੈਡਲ, ਸ਼ਾਲ ਅਤੇ ਮੁੱਖ ਸਕੱਤਰ, ਪੰਜਾਬ ਜੀ ਵੱਲੋਂ ਹਸਤਾਖਰ ਕੀਤਾ ਪ੍ਰਮਾਣ ਪੱਤਰ ਦਿੱਤਾ ਜਾਵੇਗਾ।
ਇਹ ਸਨਮਾਨ ਦੇਣ ਲਈ ਐਵਾਰਡੀਆਂ ਨੂੰ ਮਿਤੀ/ਸਥਾਨ/ਸਮੇਂ ਬਾਰੇ ਬਾਅਦ ਵਿੱਚ ਸੂਚਿਤ ਕਰ ਦਿੱਤਾ ਜਾਵੇਗਾ।
Individuals who rendered exceptional services in various fields to be honoured by the Punjab Government by conferring the Punjab State Award ( Punjab State Praman Patra 2021)
Chandigarh, August 14:
The Punjab Government has selected eminent personalities who have done exceptional work in various fields of their expertise and those who have done commendable work during the COVID-19 pandemic. They will be awarded the Punjab Government State award 2021.
According to the spokesperson of the Punjab government, the persons selected for this honour include Mr. Mandeep Singh son of Mr. Harnek Singh, village Khema Khera, district Sri Muktsar Sahib in the category of ‘Bravery’
In the category of ‘Professional Experts’ ,Mr Ashok Kumar Mittal Founder Chancellor Lovely Professional university, Mr. Harpreet Singh Sandhu, Writer and Photographer, Gurdev Nagar, Ludhiana. Dr. Jasleen Kewalani Assistant Professor (Sociology), Model Town, Patiala, Mr. Harpreet Singh Dardi, Journalist, Chardi Kala Time TV, Patiala Miss Saisha Khanna Daughter of Mr. Arvind Khanna, Ghumman Nagar, Patiala .
For Literature (Poet and Storyteller), Mr. Rahul Kumar son of Mr. Vijay Kumar Sharma (Poet and Storyteller) , Mr. Malkiat Singh Aujla son of Mr. Sital Singh, Chandigarh Mrs. Sunita Sabharwal, Sevak Colony, Patiala in the category of Literature (Poet and Storyteller)
For social service, Dr. Vaneet Sehgal Sehgal Neuro and Child Care Center, Amritsar , Mr. Premjit Singh son of Mr. Jagtar Singh, Ruda Patti, Dhaula, District Barnala ,Mr. Sukhdeep Singh, President, Mohali Welfare Club, Mohali, Dr. Mamta Sharma University Campus, Punjabi University Patiala , Mr. Brindar Singh son of Mr. Balwant Singh, village Mastipal, District Hoshiarpur ,Mr. Hari Om Jindal, Advocate, Ludhiana, Mr. Mahesh Inder Bansal( Aam Aadmi Welfare Trust, Patiala ).
For commendable work during COVID-19 pandemic Mr Daravjit Singh on behalf of Samarpan welfare society Bathinda, Mr. Manpreet Singh Superintendent Punjab civil Secretariat, Mr. Jasminder Pal Singh, Senior Consultant , Mr. Balwinder Singh PPS, Mr. Gagandeep Singh, son Mr. Baldev Singh, senior sepoy, and Mr. Tarsem Kapoor son of late Shri Ram Kishore Kapoor, Dr. Girish Dogra Senior Medical Officer, Incharge Covid Testing, SAS Nagar and Dr. Seema Garg, District Immunization Officer, Hoshiarpur has been selected
Recognizing the assistance provided by the Western Command of the Indian Army ( GOC in C and all ranks) Punjab Government has decided to honour their immense contribution in the fight against the COVID 19 Pandemic.
Similarly Shri Rashpal Malhotra who was the Founder of the Centre for Research in Rural and Industrial Development (CRRID) and noted scholar and Shri Gurcharan Singh Channi also known as G.S Channi was a documentary maker, TV filmmaker, actor, eminent theatre personality, playwright and activist based in Chandigarh will also be bestowed state honours for their invaluable contribution in their respective fields.
The official spokesperson further said that these personalities would be awarded Gold Medal, Shawl and Certificate (Framed) signed by the Chief Secretary, Punjab to be awarded with Certificate / 2021 of Punjab Government.
The Punjab state awards 2021 will be bestowed at a later date which shall be intimated to the awardees subsequently.
———-