ਪੰਜਾਬ
ਸਾਂਝਾ ਮੁਲਾਜਮ ਮੰਚ ਪੈਨਸ਼ਨਰ ਅਤੇ ਯੂ ਟੀ ਵੱਲੋਂ ਦਿੱਤੇ ਸੱਦੇ ਤੇ ਵਿਧਾਇਕ ਅਮਿਤ ਵਿਜ ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਲਲਕਾਰ ਪੱਤਰ
ਅੱਜ ਸਾਂਝਾ ਮੁਲਾਜਮ ਮੰਚ ਪੈਨਸ਼ਨਰ ਅਤੇ ਯੂ ਟੀ ਵੱਲੋਂ ਦਿੱਤੇ ਸੱਦੇ ਤੇ ਮੋਟਰਸਾਈਕਲ ਰੈਲੀ ਗੁਰਨਾਮ ਸਿੰਘ ਸੈਣੀ , ਨਰੇਸ਼ ਕੁਮਾਰ ਵਿਸ਼ਲਵੀਰ ਪ੍ਰਿਯੰਕਾ ਠਾਕੁਰ ਰਾਜਿੰਦਰ ਧੀਮਾਨ ਦੀ ਅਗੁਵਾਈ ਵਿਚ ਸ਼ਿਮਲਾ ਪਹਾੜੀ ਪਠਾਨਕੋਟ ਤਕ ਕੀਤੀ ਗਈ ਜਿਸ ਤੋਂ ਬਾਅਦ ਇਕ ਜਲੂਸ ਦੀ ਸ਼ਕਲ ਵਿਚ ਜਾ ਕੇ ਐਮ ਐਲ ਏ ਪਠਾਨਕੋਟ ਨੂੰ ਮੰਗ ਪੱਤਰ ਦਿੱਤਾ ਗਿਆ।
ਡਾਕਟਰ ਪ੍ਰਿੰਅਕਾ ਠਾਕਰ ਦੀ ਅਗਵਾਈ ਹੇਠ ਪੇਅ ਕਮਿਸ਼ਨ ਵਿਚਲੀਆਂ ਤਰੁੱਟੀਆ ਦੂਰ ਕਰਕੇ ਤਰੁੰਤ ਨਵਾਂ ਨੋਟੀ ਫਿਕੇਸ਼ਨ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਯੂ ਟੀ ਮੁਲਾਜ਼ਮ ਪੈਨਸ਼ਨਰਜ ਸਾਂਝਾ ਫਰੰਟ ਜਿਲਾ ਪਠਾਨਕੋਟ ਦੇ ਆਗੂ ਵਿਧਾਇਕ ਪਠਾਨਕੋਟ ਅਮਿਤ ਵਿੱਜ ਰਾਹੀ ਮੁੱਖ ਮੰਤਰੀ ਪੰਜਾਬ ਨੂੰ ਲਲਕਾਰ ਪੱਤਰ ਭੇਜਿਆ ਹੈ
ਇਹ ਜਾਣਕਾਰੀ ਕਿਸ਼ਨ ਚੰਦਰ ਮਹਾਜ਼ਨ ਸੂਬਾ ਪ੍ਰੈਸ ਸਕੱਤਰ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਨੇ ਦਿੱਤੀ ਹੈ