ਪੰਜਾਬ
ਕੈਪਟਨ ਅਮਰਿੰਦਰ ਦਾ ਸੁਖਜਿੰਦਰ ਰੰਧਾਵਾ ਨੂੰ ਠੋਕਵਾਂ ਜਵਾਬ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਟਵੀਟ ਨੂੰ ਲੈ ਕੇ ਠੋਕਵਾਂ ਜਵਾਬ ਦਿੰਦੇ ਹੋਏ ਸਾਰੇ ਕੈਬਿਨਟ ਮੰਤਰੀਆਂ ਅਤੇ ਪਾਰਟੀ ਸਹਿਯੋਗੀਆ ਨੂੰ ਸਲਾਹ ਦਿੱਤੀ ਹੈ ਕਿ ਕੋਈ ਬਿਆਨ ਜਾਰੀ ਕਰਨ ਤੋਂ ਪਹਿਲਾ ਤੱਥਾਂ ਦੀ ਜਾਂਚ ਕਰ ਲਿਆ ਕਰੋ ।
ਕੈਪਟਨ ਅਮਰਿੰਦਰ ਨੇ ਕਿਹਾ ਕਿ . ਮੇਰਾ ਸੁਝਾਅ ਹੈ ਕਿ ਲੋਕਾਂ ਵਿਚ ਜਾਣ ਤੋਂ ਪਹਿਲਾ ਉਨ੍ਹਾਂ ਨੂੰ ਸਾਰੇ ਮੁੱਦਿਆਂ, ਖਾਸ ਕਰਕੇ ਸੰਵੇਦਨਸ਼ੀਲ ਮੁੱਦਿਆਂ ‘ਤੇ, ਮੇਰੇ ਨਾਲ ਜਾਂ ਕਾਂਗਰਸ ਪਾਰਟੀ ਦੇ ਪਲੇਟਫਾਰਮ ਤੇ ਚਰਚਾ ਕਰ ਲਿਆ ਕਰੋ । ਦੱਸਣਯੋਗ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਨੇ ਸੁਮੇਧ ਸਿੰਘ ਸੈਣੀ ਮਾਮਲੇ ਵਿਚ ਟਵੀਟ ਕਰਦੇ ਹੋਏ ਮੁੱਖ ਮੰਤਰੀ ਨੂੰ ਗ੍ਰਹਿ ਸਕੱਤਰ , ਵਿਜੀਲੈਂਸ ਦੇ ਮੁਖੀ ਤੇ ਐਡਵੋਕੇਟ ਜਰਨਲ ਨੂੰ ਹਟਾਉਂਣ ਦੀ ਮੰਗ ਕੀਤੀ ਸੀ ।
I advise all cabinet & party colleagues to check facts before issuing statements. I suggest they should discuss all issues, especially sensitive ones, either with me or on INCPunjab platform before going public’: Capt Amrinder singh