ਪੰਜਾਬ
ਤਨਖਾਹ ਕਮਿਸ਼ਨ ਦੀ ਰਿਪੋਰਟ ਤਿਆਰ: ਜੈ ਸਿੰਘ ਗਿੱਲ
6ਵੇ ਤਨਖ਼ਾਹ ਕਮਿਸ਼ਨ ਦੇ ਚੇਅਰਮੈਨ ਜੈ ਸਿੰਘ ਗਿੱਲ ਨੇ ਕਿਹਾ ਕਮਿਸ਼ਨ ਦੀ ਰਿਪੋਰਟ ਤਿਆਰ ਹੈ। ਜਿਸ ਨੂੰ ਜਲਦੀ ਸਰਕਾਰ ਨੂੰ ਸੌਂਪ ਦਿੱਤਾ ਜਾਵੇਗਾ। ਗਿੱਲ ਨੇ ਕਿਹਾ ਕਿ ਰਿਪੋਰਟ ਵਿੱਚ ਗ਼ਲਤੀਆਂ ਠੀਕ ਕੀਤੀਆਂ ਜਾ ਰਹੀਆਂ ਹਨ। ਗਿੱਲ ਨੇ ਕਿਹਾ ਕਿ 2011 ਵਿੱਚ ਜੋ ਸਕੇਲ ਦਿੱਤੇ ਗਏ ਸਨ। ਉਹ ਕੇਂਦਰ ਨਾਲੋਂ ਵੀ ਜ਼ਿਆਦਾ ਸਨ। ਕਈ ਦੇ ਸਕੇਲ ਵੱਧ ਗਏ ਹਨ। ਜਿਸ ਨਾਲ਼ ਸਕੇਲਾ ਵਿਚ ਅੰਤਰ ਆ ਗਿਆ। ਕਮਿਸ਼ਨ ਵਲੋਂ ਰਿਪੋਰਟ ਵਿੱਚ ਇਸ ਗੱਲ ਦਾ ਵੀ ਧਿਆਨ ਰੱਖਿਆ ਗਿਆ ਹੈ। ਗਿੱਲ ਨੇ ਕਿਹਾ ਕਿ ਕਮਿਸਨ ਦੀ ਰਿਪੋਰਟ ਫਾਈਨਲ ਹੋ ਚੁਕੀ ਹੈ। ਕਮਿਸ਼ਨ ਵਲੋਂ ਰਿਪੋਰਟ ਜਨਵਰੀ ਵਿੱਚ ਸਰਕਾਰ ਨੂੰ ਪੇਸ਼ ਕਰ ਦਿੱਤੀ ਜਾਵੇਗੀ। ਕਮਿਸਨ ਵਲੋਂ ਰਿਪੋਰਟ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ।