ਰੰਧਾਵਾ ਨੂੰ ਗ੍ਰਹਿ ਵਿਭਾਗ ਸਹਿਕਾਰਤਾ ਅਤੇ ਜੇਲ ਵਿਭਾਗ ਅਤੇ ਬਾਜਵਾ ਨੂੰ ਪੈਂਡੂ ਵਿਕਾਸ ਵਿਭਾਗ ਅਤੇ ਪੰਚਾਇਤਾ ਅਤੇ ਪਸੂ਼ ਪਾਲਣ ਵਿਭਾਗ ਮਿਲਣ ਤੇ ਵੈਟਨਰੀ ਇੰਸਪੈਕਟਰਾਂ ਨੇ ਪਾਏ ਭੰਗੜੇ — ਸੱਚਰ ,ਮਹਾਜ਼ਨ
ਰੰਧਾਵਾ ਨੂੰ ਗ੍ਰਹਿ ਵਿਭਾਗ ਸਹਿਕਾਰਤਾ ਅਤੇ ਜੇਲ ਵਿਭਾਗ ਅਤੇ ਬਾਜਵਾ ਨੂੰ ਪੈਂਡੂ ਵਿਕਾਸ ਵਿਭਾਗ ਅਤੇ ਪੰਚਾਇਤਾ ਅਤੇ ਪਸੂ਼ ਪਾਲਣ ਵਿਭਾਗ ਮਿਲਣ ਤੇ ਵੈਟਨਰੀ ਇੰਸਪੈਕਟਰਾਂ ਨੇ ਪਾਏ ਭੰਗੜੇ — ਸੱਚਰ ,ਮਹਾਜ਼ਨ
ਅੱਜ ਮੁੱਖ ਮੰਤਰੀ ਪੰਜਾਬ ਵੱਲੋਂ ਵਿਭਾਗਾਂ ਦੀ ਵੰਡ ਕਰਦੇ ਸਮੇਂ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਗ੍ਰਹਿ ਸਹਿਕਾਰਤਾ ਅਤੇ ਜੇਲ ਵਿਭਾਗ ਅਤੇ ਸਰਦਾਰ ਤ੍ਰਿਪਤ ਰਾਜਿੰਦਰ ਬਾਜਵਾ ਜੀ ਨੂੰ ਪੈਂਡੂ ਵਿਕਾਸ ਤੇ ਪੰਚਾਇਤ ਪਸੂ਼ ਪਾਲਣ ਮੱਛੀ ਪਾਲਣ ਵਿਭਾਗ ਮਿਲਣ ਤੇ ਵੈਟਨਰੀ ਇੰਸਪੈਕਟਰਾਂ ਨੇ ਭੰਗੜੇ ਪਾ ਕਿ ਖੁਸੀ ਮਨਾਈ ਐਸੋਸੀਏਸ਼ਨ ਦੇ ਆਗੂਆਂ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਜਸਵਿੰਦਰ ਸਿੰਘ ਬੜੀ ਰਾਜੀਵ ਮਲਹੋਤਰਾ ਗੁਰਦੀਪ ਸਿੰਘ ਬਾਸੀ ਨੇ ਰੰਧਾਵਾ ਸਾਹਿਬ ਅਤੇ ਬਾਜਵਾ ਸਾਹਿਬ ਜੀ ਨੂੰ ਲੱਖ ਲੱਖ ਮੁਬਾਰਕਾਂ ਦਿੰਦੇ ਹੋਏ ਕਿਹਾ ਹੈ ਕਿ ਮਾਝੇ ਦੇ ਇਹਨਾਂ ਜਰਨੈਲਾਂ ਨੂੰ ਉਹਨਾ ਦੀ ਇਮਾਨਦਾਰੀ ਅਤੇ ਪਾਰਟੀ ਪ੍ਰਤੀ ਵਫਾਦਾਰੀ ਦਾ ਇਨਾਮ ਸੋਨੀਆ ਗਾਂਧੀ ਰਾਹੁਲ ਗਾਂਧੀ ਅਤੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਦੇ ਕੇ ਉਹਨਾ ਵੱਲੋਂ ਇਮਾਨਦਾਰੀ ਨਾਲ ਲੋਕਾਂ ਦੀ ਕੀਤੀ ਗਈ ਸੇਵਾ ਦਾ ਸਰਟੀਫਿਕੇਟ ਦਿਤਾ ਹੈ ਸੱਚਰ ਅਤੇ ਮਹਾਜ਼ਨ ਨੇ ਆਸ ਪ੍ਰਗਟਾਈ ਕਿ ਹੁਣ ਵੈਟਨਰੀ ਇੰਸਪੈਕਟਰਾਂ ਦੀਆਂ ਰਹਿੰਦੀਆਂ ਮੰਗਾਂ ਪਹਿਲ ਦੇ ਆਧਾਰ ਤੇ ਹੱਲ ਹੋਣਗੀਆਂ