ਚਰਨਜੀਤ ਚੰਨੀ ਦੇ ਮੁੱਖ ਮੰਤਰੀ ਬਣਨ ਨਾਲ ਪੰਜਾਬ ਦੇ ਲੋਕਾਂ ਵਿਚ ਜਾਗੀ ਉਮੀਦ , ਚੰਨੀ ਦੇ ਵੱਧ ਰਹੇ ਪ੍ਰਭਾਵ ਤੋਂ ਘਬਰਾਏ ਕਈ ਨੇਤਾ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਕਾਂਗਰਸ ਦਾ ਗਾਰਫ ਕਾਫੀ ਉਪਰ ਚਲਾ ਗਿਆ ਹੈ। ਬੜੇ ਹੀ ਸਾਦੇ ਸੁਬਾਅ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਤੇ ਆਪਣਾ ਪ੍ਰਭਾਵ ਛੱਡਣਾ ਸ਼ੁਰੂ ਕਰ ਦਿੱਤਾ ਸੀ । ਚੰਨੀ ਵਲੋਂ ਮੁੱਖ ਮੰਤਰੀ ਬਣਨ ਤੋਂ ਬਾਅਦ ਕਈ ਅਹਿਮ ਫੈਸਲੇ ਲਏ ਗਏ। ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਉਨ੍ਹਾਂ ਦੇ ਰਵੱਈਆ ਵਿਚ ਕੋਈ ਫਰਕ ਨਹੀਂ ਪਿਆ ਹੈ । ਮੁੱਖ ਮੰਤਰੀ ਨੇ ਸਭ ਤੋਂ ਪਹਿਲਾ ਆਪਣੀ ਸੁਰੱਖਿਆ ਵਿਚ ਕਟੌਤੀ ਕੀਤੀ ਅਤੇ ਕਿਹਾ ਕਿ ਮੈਨੂੰ ਕਮਰੇ ਤੋਂ ਵੱਡੀ ਕਾਰ ਨਹੀਂ ਚਾਹੀਦੀ । ਚੰਨੀ ਨੇ ਆਮ ਜਨਤਾ ਨਾਲ ਰਾਬਤਾ ਕਰਨਾ ਸ਼ੁਰੂ ਕੀਤਾ ਹੈ । ਪੰਜਾਬ ਸਕੱਤਰੇਤ ਵਿਚ ਸਰਪੰਚਾਂ ਤੇ ਐਮ ਸੀ ਦੇ ਪਾਸ ਬਣਾਉਣ ਦੇ ਹੁਕਮ ਦਿੱਤੇ । ਮੰਤਰੀਆਂ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਦਫਤਰ ਬੈਠਣ ਦੇ ਹੁਕਮ ਦਿੱਤੇ । ਪਰ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਪ੍ਰਧਾਨ ਤੋਂ ਅਸਤੀਫਾ ਦੇ ਕੇ ਇਕ ਬਾਰ ਫਿਰ ਕੰਮ ਵਿਚ ਘੜੱਮ ਕਰ ਦਿੱਤਾ ਹੈ । ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣੇ ਅਜੇ ਇਕ ਹਫਤਾ ਹੀ ਹੋਇਆ ਸੀ , ਲੇਕਿਨ ਸਿੱਧੂ ਨੇ ਇਕ ਬਾਰ ਫਿਰ ਇਹ ਕਦਮ ਚੁਕ ਕੇ ਮੁੱਖ ਮੰਤਰੀ ਦੀ ਰਾਹ ਵਿਚ ਰੋੜਾ ਅਟਕਾ ਦਿੱਤਾ ਹੈ । ਜਦੋ ਚੰਨੀ ਇਸ ਸਮੇ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਹਨ । ਮਾਹਰਾਂ ਦਾ ਕਹਿਣਾ ਹੈ ਕਿ ਪਹਿਲੀ ਵਾਰ ਪੰਜਾਬ ਵਿਚ ਅਨੁਸੂਚਿਤ ਜਾਤੀ ਦਾ ਮੁੱਖ ਮੰਤਰੀ ਬਣਿਆ ਹੈ । ਪਰ ਪੰਜਾਬ ਅੰਦਰ ਕਿਸੇ ਨੂੰ ਕੋਈ ਇਤਰਾਜ ਨਹੀਂ ਹੈ । ਲੋਕਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਕੋਈ ਵੀ ਬਣੇ ਪਰ ਉਹ ਆਮ ਲੋਕਾਂ ਦੀ ਪਹੁੰਚ ਵਿਚ ਹੋਣਾ ਚਾਹੀਦਾ ਹੈ ।
ਚੰਨੀ ਕਾਫੀ ਸਮੇ ਤੋਂ ਲੋਕਾਂ ਦੀ ਪਹੁੰਚ ਵਿਚ ਹਨ ਇਸ ਲਈ ਆਮ ਲੋਕਾਂ ਨੂੰ ਕੋਈ ਤਕਲੀਫ ਨਹੀਂ ਬਸ ਕੁਝ ਰਾਜਨੀਤਿਕ ਲੋਕਾਂ ਨੂੰ ਇਹ ਬਰਦਾਸਤ ਨਹੀਂ ਹੋ ਰਿਹਾ ਹੈ । ਜੋ ਹਮੇਸ਼ਾ ਪੰਜਾਬ ਅੰਦਰ ਇਕ ਅਲੱਗ ਏਜੇਂਡਾ ਰੱਖਦੇ ਰਹੇ ਹਨ । ਕਿ ਸਿਰਫ ਜੱਟ ਹੀ ਪੰਜਾਬ ਦਾ ਮੁੱਖ ਮੰਤਰੀ ਬਣ ਸਕਦਾ ਹੈ । ਪਰ ਕਾਂਗਰਸ ਹਾਈਕਮਾਂਡ ਨੇ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਕਈ ਲੋਕਾਂ ਦੇ ਭਰਮ ਤੋੜ ਦਿੱਤੇ ਹਨ । ਕਈ ਸਿਆਸੀ ਪਾਰਟੀਆਂ ਜੋ ਇਸ ਦੇ ਨਾਮ ਤੇ ਰਾਜਨੀਤੀ ਕਰ ਰਹੀਆਂ ਸਨ । ਉਨ੍ਹਾਂ ਨੂੰ ਚਾਨਣ ਹੋ ਗਿਆ ਹੈ । ਚੰਨੀ ਨੇ ਇਕ ਹਫਤੇ ਵਿਚ ਹੀ ਪੰਜਾਬ ਦੇ ਲੋਕਾਂ ਦਾ ਦਿਲ ਜਿਤਨਾ ਸ਼ੁਰੂ ਕਰ ਦਿੱਤਾ ਹੈ ।
ਚੰਨੀ ਦੇ ਮੁੱਖ ਮੰਤਰੀ ਬਣਨ ਨਾਲ ਪੰਜਾਬ ਅੰਦਰ ਜਨਤਾ ਅੰਦਰ ਇਕ ਉਮੀਦ ਜਾਗਣ ਲੱਗੀ ਹੈ ਕਿ ਮੁੱਖ ਮੰਤਰੀ ਆਮ ਲੋਕਾਂ ਦੇ ਮਸਲੇ ਹੱਲ ਕਰਨਗੇ । ਪੰਜਾਬ ਅੰਦਰ ਗਰੀਬਾਂ ਨੂੰ 5 ਮਰਲੇ ਪਲਾਟ ਦੇਣ ਲਈ ਪੰਚਾਇਤਾਂ ਨੂੰ ਅਧਿਕਾਰ ਦੇ ਦਿੱਤੇ ਹਨ । ਮੁੱਖ ਮੰਤਰੀ ਅੰਦਰ ਗਰੀਬਾਂ ਨੂੰ ਲੈ ਕੇ ਇਕ ਦਰਦ ਝਲਕ ਰਿਹਾ ਹੈ । ਜਿਸ ਇਨਸਾਨ ਨੇ ਖੁਦ ਗ਼ਰੀਬੀ ਦੇਖੀ ਹੋਵੇ , ਉਸ ਨੂੰ ਗਰੀਬਾਂ ਦਾ ਦਰਦ ਪਤਾ ਹੁੰਦਾ ਹੈ । ਮੁੱਖ ਮੰਤਰੀ ਅੱਜ ਮੀਡਿਆ ਨਾਲ ਗਲਬਾਤ ਦੌਰਾਨ ਭਾਵੁਕ ਹੁੰਦਿਆਂ ਜ਼ਿਕਰ ਕੀਤਾ ਕਿ ਉਨ੍ਹਾਂ ਨੇ ਨਿੱਜੀ ਤੌਰ ’ਤੇ ਅਜਿਹੇ ਪਰਿਵਾਰ ਨੂੰ ਨਿਯੁਕਤੀ ਪੱਤਰ ਸੌਂਪਿਆ ਸੀ ਜੋ ਬੇਹੱਦ ਗਰੀਬੀ ਭਰੇ ਹਾਲਾਤ ਵਿੱਚ ਰਹਿੰਦੇ ਹਨ ਅਤੇ ਜਿਨ੍ਹਾਂ ਦੇ ਘਰ ’ਤੇ ਛੱਤ ਵੀ ਨਹੀਂ ਹੈ। ਉਨ੍ਹਾਂ ਅੱਗੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਦੇ ਇਸ ਪੀੜਿਤ ਪਰਿਵਾਰ ਵੱਲੋਂ ਸਰਕਾਰ ਤੋਂ ਮਿਲੀ 5 ਲੱਖ ਰੁਪਏ ਦੀ ਵਿੱਤੀ ਮਦਦ ਨਾਲ ਆਪਣੇ ਘਰ ਦੀ ਉਸਾਰੀ ਕੀਤੀ ਜਾ ਰਹੀ ਸੀ। ਚੰਨੀ ਨੇ ਲੋਕਾਂ ਦੇ ਦਿਲ ਤੇ ਛਾਪ ਛੱਡਣੀ ਸ਼ੁਰੂ ਕਰ ਦਿੱਤੀ ਹੈ ਚੰਨੀ ਨੂੰ ਮੌਕਾ ਦੇਣਾ ਚਾਹੀਦਾ ਹੈ ਇਹ ਹੀ ਪੰਜਾਬ ਦੀ ਜਨਤਾ ਦੀ ਅੰਦਰੂਨੀ ਅਵਾਜ ਹੈ ।