BIG BREAKING : ਸਿੱਧੂ ਦੇ ਕਾਟੋ ਕਲੇਸ਼ ਦੇ ਵਿਚ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਮਾਸਟਰ ਸਟ੍ਰੋਕ : ਅੱਤਵਾਦ ਪੀੜਤ ਪਰਿਵਾਰਾਂ ਨੂੰ ਲੈ ਕੇ ਵੱਡਾ ਫੈਸਲਾ
ਜੋ ਹੁਣ ਤੱਕ ਕਿਸੇ ਨਹੀਂ ਕੀਤਾ,ਹੁਣ ਕਰਨਗੇ ਚੰਨੀ ,
ਅੱਤਵਾਦ ਪੀੜਤ 30 ਹਾਜ਼ਰ ਹਿੰਦੂਆਂ ਦੇ ਪਰਿਵਾਰਾਂ ਨੂੰ ਮਿਲੇਗਾ ਇੰਨਸਾਫ
Updatepunjab Desk :
ਪੰਜਾਬ ਅੰਦਰ ਪਿਛਲੇ ਸਾਢੇ 4 ਸਾਲ ਦੌਰਾਨ ਅੱਤਵਾਦ ਪੀੜਤ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ , ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਜਵਾਈ ਤੇ ਹੋਰ ਕਈ ਪੁਲਿਸ ਅਧਿਕਾਰੀਆਂ ਦੇ ਬੱਚਿਆਂ ਨੂੰ ਖੇਡ ਕੋਟੇ ਵਿੱਚ ਨੌਕਰੀਆਂ ਦਿਤੀਆਂ ਹਨ । ਓਥੇ ਹੁਣ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਤੋਂ ਕਈ ਕਦਮ ਅੱਗੇ ਜਾਂਦੇ ਹੋਏ ਪੰਜਾਬ ਵਿਚ ਅੱਤਵਾਦ ਦੇ ਦੌਰਾਨ ਮਾਰੇ ਗਏ 30 ਹਜ਼ਾਰ ਤੋਂ ਜ਼ਿਆਦਾ ਹਿੰਦੂ ਪਰਿਵਾਰਾਂ ਨੂੰ ਨੌਕਰੀ ਦੇਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ
ਚੰਨੀ ਦਾ ਇਹ ਕਦਮ ਪੰਜਾਬ ਦੀ ਰਾਜਨੀਤੀ ਵਿਚ ਮਾਸਟਰ ਸਟ੍ਰੋਕ ਹੋ ਸਕਦਾ ਹੈ ਇਸ ਕਦਮ ਨਾਲ ਉਨ੍ਹਾਂ ਨੇ ਪੰਜਾਬ ਅੰਦਰ ਹਿੰਦੂ ਵੋਟ ਬੈਂਕ ਨੂੰ ਲੱਭਾਉਂਣ ਦੀ ਕੋਸ਼ਿਸ਼ ਸ਼ੁਰ ਕਰ ਦਿੱਤੀ ਹੈ ਤੇ ਪਾਰਟੀ ਵਿਚ ਆਪਣੇ ਹੀ ਵਿਰੋਧੀਆਂ ਦੇ ਮੂੰਹ ਬੰਦ ਕਰ ਦਿੱਤੇ ਹਨ ਜਿਕਰਯੋਗ ਹੈ ਇਕ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੰਦੇ ਹੋਏ ਆਪਣੀ ਹੀ ਸਰਕਾਰ ਤੇ ਨਿਸ਼ਾਨੇ ਤੇ ਲਿਆ ਹੋਇਆ ਹੈ ਅਤੇ ਉਹ ਲਗਾਤਾਰ ਕੀਤੀਆ ਗਈਆਂ ਨਿਯੁਕਤੀਆਂ ਤੇ ਸਵਾਲ ਖੜ੍ਹੇ ਕਰ ਰਹੇ ਹਨ ਓਥੇ ਚੰਨੀ ਕਾਂਗਰਸ ਦੀ ਆਪਸੀ ਲੜਾਈ ਦੇ ਵਿਚ ਲੋਕਹਿਤ ਏਜੰਡੇ ਨੂੰ ਲਾਗੂ ਕਾਰਨ ਲਈ ਕੰਮ ਸ਼ੁਰੂ ਕਰ ਚੁਕੇ ਹਨ ਅਗਲੇ ਤਿੰਨ ਮਹੀਨੇ ਵਿਚ ਪਾਰਟੀ ਓਹਨਾ ਦਾ ਸਾਥ ਦਵੇ ਤਾਂ ਉਹ ਇਹਨਾਂ ਕੰਮਾਂ ਨੂੰ ਜਲਦੀ ਪੂਰਾ ਕਰ ਸਕਣਗੇ । ਮੁੱਖ ਮੰਤਰੀ ਨੂੰ ਪਤਾ ਹੈ ਕਿ ਲੋਕ ਪੱਖੀ ਫੈਸਲਾ ਹੀ ਓਹਨਾ ਲਈ ਵਰਦਾਨ ਸਾਬਿਤ ਹੋਣਗੇ । ਕਾਂਗਰਸ ਦੀ ਲੜਾਈ ਦੇ ਵਿਚ ਉਹ ਲੋਕ ਮੁੱਦਿਆਂ ਤੇ ਆਪਣਾ ਧਿਆਨ ਕੇਦਰਿਤ ਕਰ ਰਹੇ ਹਨ ।
ਪੰਜਾਬ ਵਿਚ ਅੱਤਵਾਦ ਦੇ ਦੌਰਾਨ 30000 ਦੇ ਲਗਭਗ ਹਿੰਦੂ ਵੀ ਮਾਰੇ ਗਏ ਸਨ । ਪੰਜਾਬ ਦੇ ਹਿੰਦੂ ਸੰਗਠਨ ਹਮੇਸ਼ਾ ਮੰਗ ਕਰਦੇ ਰਹੇ ਉਹਨਾਂ ਲਈ ਕਿਸੇ ਵੀ ਸਰਕਾਰ ਨੇ ਕੁਝ ਨਹੀਂ ਕੀਤਾ ਹੈ । ਅੱਤਵਾਦ ਦੇ ਦੌਰ ਤੋਂ ਲੈ ਕੇ ਹੁਣ ਤਕ ਕਿਸੇ ਨੇ ਹਿੰਦੂਆਂ ਲਈ ਕੁਝ ਨਹੀਂ ਕੀਤਾ , ਇਸ ਲਈ ਉਹ ਹੁਣ ਮੁੱਖ ਮੰਤਰੀ ਬਣਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਕਰਨ ਜਾ ਰਹੇ ਹਨ । ਪੰਜਾਬ ਅੰਦਰ ਅਕਾਲੀ ਭਾਜਪਾ ਸਰਕਾਰ ਰਹੀ , ਹਿੰਦੂਤਵ ਦਾ ਨਾਅਰਾ ਦੇਣ ਵਾਲੀ ਭਾਜਪਾ ਨੇ ਕਦੇ ਹਿੰਦੂਆਂ ਨੂੰ ਲੈ ਕੇ ਨਹੀਂ ਸੋਚਿਆ , ਜੋ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਰਕਾਰ ਨੇ ਸੋਚਿਆ ਹੈ ।
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਵਲੋਂ ਮੁੱਖ ਮੰਤਰੀ ਬਣਨ ਤੋਂ ਬਾਅਦ ਐਲਾਨ ਕੀਤਾ ਗਿਆ ਸੀ ਕਿ ਅਗਲੇ 2 ਮਹੀਨੇ ਵਿੱਚ 1 ਲੱਖ ਨੌਕਰੀਆਂ ਹੋਰ ਦਿੱਤੀਆਂ ਜਾਣਗੀਆਂ। ਜਿਸ ਵਿੱਚ ਹੁਣ ਹੁਣ ਓਹਨਾ ਹਿੰਦੂ ਅੱਤਵਾਦ ਪੀੜਤ ਪਰਿਵਾਰਾਂ ਦੇ ਮੈਂਬਰਾਂ ਨੂੰ ਨੌਕਰੀ ਦੇਣ ਲਈ ਰਸਤਾ ਸਾਫ ਹੋ ਸਕਦਾ ਹੈ । ਜਿਨ੍ਹਾਂ ਨੇ ਅੱਤਵਾਦ ਦੌਰਾਨ ਆਪਣੀ ਕੁਰਬਾਨੀ ਦਿੱਤੀ ਸੀ । ਚੰਨੀ ਨੇ ਇਸ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਉਨ੍ਹਾਂ ਨੇ ਇਸ ਕੰਮ ਦੀ ਜਿੰਮੇਵਾਰੀ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਵਿਭਾਗ ਨੂੰ ਸੋਪੀ ਹੈ । ਓਥੇ ਰਾਜ ਦੇ ਸਾਰੇ ਡਿਪਟੀ ਕਮਿਸਨਰ ਨੂੰ ਪੱਤਰ ਜਾਰੀ ਕਰਕੇ ਅਜਿਹੇ ਪੀੜਤ ਪਰਿਵਾਰਾਂ ਦਾ ਵੇਰਵਾ ਭੇਜਣ ਦੇ ਆਦੇਸ਼ ਜਾਰੀ ਕੀਤੇ ਹੈ ਤਾਂ ਕਿ ਉਸਦੇ ਅਨੁਸਾਰ ਪੀੜਤ ਪਰਿਵਾਰਾਂ ਦੇ ਯੋਗ ਮੈਂਬਰਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾ ਸਕੇ । ਪੰਜਾਬ ਸਰਕਾਰ ਸਾਰੇ ਵੇਰਵੇ ਆਉਂਣ ਤੋਂ ਬਾਅਦ ਇਸ ਦਾ ਏਜੇਂਡਾ ਮੰਤਰੀ ਮੰਡਲ ਦੀ ਬੈਠਕ ਵਿਚ ਲੈ ਕੇ ਆਵੇਗੀ ।