ਪੰਜਾਬ
ਕੋਲੇ ਦਾ ਸੰਕਟ : ਪਿੰਡਾਂ ਤੇ ਸਹਿਰਾ ਵਿਚ ਲਗੇਗਾ 2 ਘੰਟੇ ਦਾ ਬਿਜਲੀ ਕੱਟ , ਕਿਸਾਨਾਂ ਨੂੰ ਮਿਲਦੀ ਰਹੇਗੀ ਬਿਜਲੀ
ਦੇਸ਼ ਅੰਦਰ ਕੋਲੇ ਦੇ ਸੰਕਟ ਦੇ ਚਲਦੇ ਪੰਜਾਬ ਦੇ ਸਿਹਰਾ ਤੇ ਪੇਂਡੂ ਖੇਤਰਾਂ ਵਿਚ ਪੰਜਾਬ ਸਰਕਾਰ ਨੇ 2 ਘੰਟੇ ਕੱਟ ਲਗਾਉਣ ਦਾ ਫੈਸਲਾ ਕੀਤਾ ਹੈ ਜਦੋ ਕਿ ਕਿਸਾਨਾਂ ਨੂੰ ਪੂਰੀ ਬਿਜਲੀ ਮਿਲੇਗੀ ਸੂਤਰਾਂ ਦਾ ਕਹਿਣ ਹੈ ਕਿ ਹਾਲਾਂਕਿ ਕਿ ਕੋਲੇ ਦੀ ਟ੍ਰੇਨ ਪੰਜਾਬ ਜਲਦੀ ਆ ਰਹੀ ਹੈ ਪਰ ਇਸ ਸਮੇ ਜਿਨ੍ਹੀ ਜਰੂਰਤ ਹੈ ਉਸ ਦੇ ਹਿਸਾਬ ਨਾਲ ਕੋਲਾ ਨਹੀਂ ਮਿਲਾ ਰਿਹਾ ਹੈ ਇਸ ਲਈ ਪੀ ਐਸ ਪੀ ਸੀ ਐਲ ਨੇ ਪੇਡੂ ਅਤੇ ਸਹਿਰੀ ਖੇਤਰਾਂ ਵਿਚ ਘੇਰਲੂ ਬਿਜਲੀ ਦਾ 2 ਘੰਟੇ ਦਾ ਕੱਟ ਲਾਉਂਣ ਦਾ ਫੈਸਲਾ ਕੀਤਾ ਹੈ ਇਸ ਮਾਮਲੇ ਵਿਚ ਜਦੋ ਪੀ ਐਸ ਪੀ ਸੀ ਐਲ ਦੇ ਚੇਅਰਮੈਨ ਵੇਨੂ ਪ੍ਰਸ਼ਾਦ ਨਾਲ ਗੱਲ ਕੀਤੀ ਗਈ ਤਾ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਕੋਲੇ ਦਾ ਭਾਰੀ ਸੰਕਟ ਪੈਦਾ ਹੋ ਗਏ ਹੈ ਨਿਰਧਾਰਿਤ ਮਾਤਰਾ ਵਿਚ ਕੋਲਾ ਨਾਲ ਮਿਲਣ ਕਾਰਨ ਵੱਡਾ ਸੰਕਟ ਪੈਦਾ ਹੋਇਆ ਹੈ ਜਿਸ ਕਾਰਨ ਬਿਜਲੀ ਦਾ ਕੱਟ ਲਾਗਾਉਂਣਾ ਪਾ ਰਿਹਾ ਹੈ