ਚੰਨੀ ਸਰਕਾਰ ਇਕ ਮਹੀਨਾ : ਮੁੱਖ ਮੰਤਰੀ , ਸੁਖਜਿੰਦਰ ਰੰਧਾਵਾ , ਪਰਗਟ ਸਿੰਘ ਤੇ ਵੜਿੰਗ ਹੀ ਸਰਗਰਮ , ਬਾਕੀਆਂ ਦੀ ਰੱਬ ਖੈਰ ਕਰੇ
ਮੁੱਖ ਮੰਤਰੀ ਚਰਨਜੀਤ ਚੰਨੀ ਅੱਧੀ ਰਾਤੀ ਕਰ ਰਹੇ ਨੇ ਲੋਕਾਂ ਦੇ ਮਸਲੇ ਹੱਲ
ਸੁਖਜਿੰਦਰ ਰੰਧਾਵਾ , ਪਰਗਟ ਸਿੰਘ ਤੇ ਵੜਿੰਗ ਵੀ ਕਰ ਰਹੇ ਨਾ ਹਰ ਮਸਲੇ ਦਾ ਹੱਲ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਦੀ ਅਗਵਾਈ ਵਿਚ ਸਰਕਾਰ ਨੂੰ ਇਕ ਮਹੀਨਾ ਹੋ ਗਿਆ ਹੈ । ਚੰਨੀ ਦੇ ਮੁੱਖ ਮੰਤਰੀ ਬਣਨ ਨਾਲ ਕਾਂਗਰਸ ਦਾ ਗਿਰਾਫ ਇਕ ਉਪਰ ਚਲਾ ਗਿਆ ਹੈ । ਚੰਨੀ ਵਲੋਂ ਇਕ ਮਹੀਨੇ ਵਿਚ ਕਈ ਵੱਡੇ ਫੈਸਲੇ ਲਏ ਗਏ ਜੋ ਸਿਧੇ ਆਮ ਜਨਤਾ ਨੂੰ ਪ੍ਰਭਾਵਿਤ ਕਰਦੇ ਹਨ । ਗਰੀਬ ਲੋਕਾਂ ਦੇ ਬਿਜਲੀ ਪਾਣੀ ਦੇ ਬਿਲ ਮਾਫ , ਲਾਲ ਡੋਰੇ ਦੇ ਅੰਦਰ ਰਹਿ ਲੋਕਾਂ ਨੂੰ ਮਾਲਕਾਨਾ ਹੱਕ , ਦਰਜ਼ਾ 4 ਕਰਮਚਾਰੀਆ ਦੀ ਰੈਗੂਲਰ ਭਰਤੀ, 1 ਲੱਖ ਨਵੀਆਂ ਸਰਕਾਰੀ ਨੌਕਰੀਆਂ ਦੇਣ ਦਾ ਫੈਸਲਾ ਪ੍ਰਮੁੱਖ ਹਨ । ਹਰ ਵਰਗ ਲਈ ਚੰਨੀ ਕੁਝ ਨਾ ਕੁਝ ਕਰ ਰਹੇ ਹਨ । ਇਸ ਦੇ ਨਾਲ ਹੀ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ , ਸਿਖਿਆ ਮੰਤਰੀ ਪਰਗਟ ਸਿੰਘ ਅਤੇ ਟ੍ਰਾਂਸਪੋਰਟ ਮੰਤਰੀ ਰਾਜਾ ਵੜਿੰਗ ਵੀ ਮੁੱਖ ਮੰਤਰੀ ਦੀ ਦਿਨ ਰਾਤ ਇਕ ਕਰ ਰਹੇ ਹਨ । ਜਦੋ ਕੇ ਬਾਕੀ ਮੰਤਰੀ ਸੁਸਤ ਚਾਲ ਚੱਲ ਰਹੇ ਹਨ । ਕਈ ਵਿਭਾਗ ਅਜਿਹੇ ਹਨ ਜਿਨ੍ਹਾਂ ਦਾ ਸਿੱਧਾ ਸਬੰਧ ਆਮ ਲੋਕਾਂ ਨਾਲ ਹੈ ਜਿਸ ਤਰ੍ਹਾਂ ਸਿਹਤ ਵਿਭਾਗ ਇਨ੍ਹਾਂ ਵਿੱਚੋ ਇਕ ਹੈ ਇਸ ਦੇ ਮੰਤਰੀ ਵਲੋਂ 100 ਦਾ ਏਜੇਂਡਾ ਤਿਆਰ ਕੀਤਾ ਹੈ ਪਰ ਅੱਜ ਤਕ ਕੋਈ ਸਰਕਾਰੀ ਹਸਪਤਾਲ ਚੈਕ ਨਹੀਂ ਕੀਤਾ ਹੈ । ਤਾਂ ਕਿ ਪਤਾ ਚੱਲ ਸਕੇ ਕਿ ਲੋਕਾਂ ਨੂੰ ਕਿਸ ਤਰ੍ਹਾਂ ਦੀਆਂ ਸਹੂਲਤਾਂ ਮਿਲ ਰਹੀ ਹਨ । ਡੇਂਗੂ ਟੈਸਟ ਕਿੱਟਾ ਸਹੀ ਕੰਮ ਕਰ ਰਹੀਆਂ ਹਨ ਕਿ ਨਹੀਂ ।
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਤੇ ਸਵਾਲ ਖੜ੍ਹੇ ਕਰ ਰਹੇ ਹਨ । ਦੂਜੇ ਪਾਸੇ ਚੰਨੀ ਸਭ ਕੁਝ ਨਜ਼ਰ ਅੰਦਾਜ ਕਰਕੇ ਲੋਕ ਮਸਲੇ ਹੱਲ ਕਰ ਵਿਚ ਜੁਟ ਗਏ ਹਨ । ਚੰਨੀ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਹਨ ਜੋ ਅੱਧੀ ਰਾਤ ਨੂੰ ਜਨਤਾ ਦੇ ਮਸਲੇ ਹੱਲ ਕਰ ਰਹੇ ਹਨ । ਜਿਸ ਦਿਨ ਤੋਂ ਚੰਨੀ ਨੇ ਮੁੱਖ ਮੰਤਰੀ ਵਜੋਂ ਕਮਾਨ ਸੰਭਾਲੀ ਹੈ . ਉਹ ਦਿਨ ਰਾਤ ਲੋਕਾਂ ਵਿਚ ਜਾ ਕੇ ਉਨ੍ਹਾਂ ਦੇ ਗਿਲੇ ਸ਼ਿਕਵੇ ਦੂਰ ਕਰ ਰਹੇ ਹਨ । ਹਾਲਾਂਕਿ ਚੰਨੀ ਨੂੰ ਘੱਟ ਸਮਾਂ ਮਿਲੀਆਂ ਹੈ ਪਰ ਉਹ ਰਹਿੰਦੇ ਸਮੇ ਦਾ ਪੂਰਾ ਇਸਤੇਮਾਲ ਕਰ ਲੋਕ ਮਸਲੇ ਹੱਲ ਕਰਨ ਵਿਚ ਜੁਟੇ ਹੋਏ ਹੈ । ਚੰਨੀ ਦੇ ਇਸ ਕਦਮ ਨੇ ਹੋਰ ਮਸਲੇ ਭੁਲਾ ਦਿੱਤੇ ਹਨ ਜੋ ਕਾਂਗਰਸ ਸਰਕਾਰ ਪਿਛਲੇ ਸਾਢੇ 4 ਸਾਲ ਵਿਚ ਨਹੀਂ ਕਰ ਸਕੀ ਉਹ ਚੰਨੀ ਤਿੰਨ ਮਹੀਨੇ ਵਿਚ ਕਰਕੇ ਦਿਖਾਉਣਗੇ ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸ ਨੂੰ ਮਜਬੂਤ ਕਰਨ ਲਈ ਨਾ ਦਿਨ ਦੇਖ ਰਹੇ ਹਨ ਅਤੇ ਨਾ ਹੀ ਰਾਤ ਦੇਖ ਰਹੇ ਹਨ ।ਪੰਜਾਬ ਨੇ ਪਹਿਲੀ ਵਾਰ ਅਜਿਹਾ ਮੁੱਖ ਮੰਤਰੀ ਮਿਲਿਆ ਹੈ , ਜੋ ਆਮ ਵਿਅਕਤੀ ਦੀ ਤਰ੍ਹਾਂ ਆਮ ਲੋਕਾਂ ਵਿਚ ਜਾ ਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਰਿਹਾ ਹੈ । ਮੁੱਖ ਮੰਤਰੀ ਵਲੋਂ ਆਮ ਜਨਤਾ ਲਈ ਵੱਡੇ ਵੱਡੇ ਐਲਾਨ ਕੀਤੇ ਜਾ ਰਹੇ ਹਨ ।
ਜਿਸ ਤਰੀਕੇ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੰਮ ਕਰ ਰਹੇ ਹਨ । ਅਗਰ ਉਨ੍ਹਾਂ ਦੀ ਮੰਤਰੀ ਮੰਡਲ ਤੇ ਹੋਰ ਮੰਤਰੀ ਵੀ ਆਮ ਲੋਕ ਬਣ ਕੇ ਲੋਕਾਂ ਵਿਚ ਜਾਣ ਤੇ ਉਨ੍ਹਾਂ ਦੇ ਮਸਲੇ ਹੱਲ ਕਰਨ ਤਾਂ ਕਾਂਗਰਸ ਹੋਰ ਮਜਬੂਤ ਹੋ ਸਕਦੀ ਹੈ । ਜਿਸ ਤਰੀਕੇ ਨਾਲ ਚੰਨੀ ਕੰਮ ਕਰ ਰਹੇ ਹੈ , ਸਿਰਫ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਤੇ ਸਿਖਿਆ ਮੰਤਰੀ ਪਰਗਟ ਸਿੰਘ ਤੇ ਰਾਜਾ ਵੜਿੰਗ ਵੀ ਦਿਨ ਰਾਤ ਇਕ ਕਰ ਰਹੇ ਹਨ । ਉਨ੍ਹਾਂ ਦੇ ਕਮਰੇ ਵਿਚ ਵੀ ਲੋਕਾਂ ਦਾ ਮਜ੍ਹਬਾਂ ਲੱਗਾ ਰਹਿੰਦਾ ਹੈ । ਪਰਗਟ ਸਿੰਘ ਜਿਥੇ ਮਸਲੇ ਹੱਲ ਕਰ ਰਹੇ ਹਨ ਓਥੇ ਜੋ ਮਸਲੇ ਮੁੱਖ ਮੰਤਰੀ ਹੱਲ ਕਰ ਸਕਦੇ ਹਨ ਉਸ ਲਈ ਸਿਖਿਆ ਮੰਤਰੀ ਖੁਦ ਪਹਿਲ ਕਰਦੇ ਹਨ । ਤੇ ਸਕੂਲਾਂ ਵਿਚ ਬੱਚਿਆਂ ਨੂੰ ਸਪੋਰਟਸ ਕਿੱਟਾ ਦੇਣ ਜਾ ਰਹੇ ਹਨ । ਜਿਥੇ ਸਿਖਿਆ ਸੁਧਾਰ ਲਈ ਕੰਮ ਕਰ ਰਹੇ ਨਾ ਓਥੇ ਖੇਡਾਂ ਨੂੰ ਬੜਾਵਾ ਦੇਣ ਲਈ ਦਿਨ ਰਾਤ ਇਕ ਕਰ ਰਹੇ ਹਨ । ਰਾਜਾ ਵੜਿੰਗ ਵਲੋਂ ਉਹ ਕੁਝ ਕਰ ਦਿੱਤਾ ਗਿਆ ਜੋ ਪਿਛਲੇ ਸਾਢੇ 4 ਸਾਲ ਵਿਚ ਕਿਸੇ ਨਹੀਂ ਕੀਤਾ ਸੀ । ਬਿਨਾ ਟੈਕਸ ਤੋਂ ਚੱਲ ਰਹੀਆਂ ਬਾਦਲਾਂ ਦੀਆਂ ਬੱਸਾਂ ਜਬਤ ਕਰ ਲਈਆਂ ਹਨ । ਰਾਜਾ ਵੜਿੰਗ ਨੇ ਬਾਦਲਾਂ ਦੀਆਂ ਬੱਸਾਂ ਜਬਤ ਕਰਕੇ ਅਕਾਲੀ ਦਲ ਲਈ ਮੁਸੀਬਤ ਖੜੀ ਕਰ ਦਿੱਤੀ ਹੈ । ਲੋਕਾਂ ਵਿਚ ਉਸ ਵਲੋਂ ਇਕ ਸੰਦੇਸ਼ ਦਿੱਤਾ ਗਿਆ ਹੈ , ਜਦੋ ਅਕਾਲੀ ਦਲ ਦੀ ਸਰਕਾਰ ਨਹੀਂ ਹੈ ਤਾਂ ਬਾਦਲਾਂ ਦੀਆਂ ਬਸਾ ਬਿਨ੍ਹਾਂ ਟੈਕਸ ਤੋਂ ਚੱਲ ਸਕਦੀਆਂ ਹਨ । ਅਗਰ ਅਕਾਲੀ ਦਲ ਦੀ ਸਰਕਾਰ ਆ ਗਈ ਤਾਂ ਫਿਰ ਕੌਣ ਬਿਨਾਂ ਟੈਕਸ ਚੱਲ ਰਹੀਆਂ ਬੱਸਾਂ ਨੂੰ ਰੋਕਣ ਦੀ ਹਿੰਮਤ ਕਰੇਗਾ । ਇਸ ਲਈ ਲੋਕ ਸੋਚਾਂ ਲਈ ਮਜਬੂਰ ਹੋ ਗਏ ਹਨ ।
ਇਸ ਸਮੇਂ ਮੁੱਖ ਮੰਤਰੀ ਸਮੇਤ ਤਿੰਨ ਮੰਤਰੀ ਦਿਨ ਰਾਤ ਇਕ ਕਰ ਰਹੇ ਹਨ ਜਦੋ ਕਿ ਕਈ ਮੰਤਰੀ ਉਸੇ ਰਫਤਾਰ ਨਾਲ ਕੰਮ ਕਰ ਰਹੇ ਹਨ , ਜਿਸ ਰਫਤਾਰ ਨਾਲ ਉਹ ਪਿਛਲੇ ਸਾਢੇ 4 ਸਾਲ ਕੰਮ ਕਰਦੇ ਰਹੇ ਹਨ । ਪੁਰਾਣੇ ਮੰਤਰੀ ਇਸ ਸਮੇ ਸਰਗਰਮ ਨਹੀਂ ਨਜ਼ਰ ਆ ਰਹੇ ਹਨ , ਨਾ ਹੀ ਜਨਤਾ ਵਿਚ ਜਾ ਰਹੇ ਹਨ । ਇਸ ਤੋਂ ਇਲਾਵਾ ਕਈ ਨਵੇਂ ਮੰਤਰੀ ਵੀ ਝੰਡੀ ਵਾਲੀ ਗੱਡੀ ਲੈ ਕੇ ਬੈਠ ਗਏ ਹਨ । ਆਮ ਜਨਤਾ ਵਿਚ ਕਿਤੇ ਨਜ਼ਰ ਨਹੀਂ ਆ ਰਹੇ ਹਨ । ਕਈ ਪੁਰਾਣੇ ਮੰਤਰੀ ਤਾਂ ਪਿਛਲੇ ਸਾਢੇ 4 ਸਾਲ ਜਨਤਾ ਵਿਚ ਨਜ਼ਰ ਨਹੀਂ ਆਏ , ਹੁਣ ਵੀ ਅਰਾਮ ਕਰ ਰਹੇ ਹਨ ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲ ਦੇਖ ਰਹੇ ਹੈ ਕਿ ਮੁੱਖ ਮੰਤਰੀ ਚੰਗਾ ਕੰਮ ਕਰ ਰਹੇ ਹਨ । ਇਸ ਸਮੇ ਡੇਂਗੂ ਦਾ ਕਹਿਰ ਚੱਲ ਰਿਹਾ ਹੈ ਪੰਜਾਬ ਦੇ ਸਿਹਤ ਮੰਤਰੀ ਕਿਸੇ ਹਸਪਤਾਲ ਨੂੰ ਚੈਕ ਕਰਦੇ ਨਜ਼ਰ ਨਹੀਂ ਆਏ ਹਨ । ਉਨ੍ਹਾਂ ਵਲੋਂ ਡੇਂਗੂ ਟੈਸਟ ਦੀ ਕੀਮਤ 700 ਰੁਪਏ ਨਿਰਧਾਰਤ ਕਰ ਦਿੱਤੀ ਗਈ ਹੈ । ਇਸ ਸਮੇ ਜਨਤਾ ਵਿਚ ਜਾਣ ਦਾ ਸਮਾਂ ਹੈ । ਸਿਹਤ ਮੰਤਰੀ ਨੂੰ ਹਸਪਤਾਲਾ ਦੀ ਅਚਾਨਕ ਚੈਕਿੰਗ ਕਰਨੀ ਚਾਹੀਦੀ ਹੈ ਅਤੇ ਦੇਖਣਾ ਚਾਹਿਦਾ ਹੈ ਕਿ ਕਿਤੇ ਲੋਕ ਪ੍ਰੇਸ਼ਾਨ ਤਾਂ ਨਹੀਂ ਹੋ ਰਹੇ ਹਨ । ਸਿਖਿਆ ਤੇ ਸਿਹਤ ਕਾਫੀ ਮਹੱਤਵ ਰੱਖਦੇ ਹਨ । ਚੰਡੀਗੜ੍ਹ ਦੇ ਵਿਚ ਸਿਹਤ ਸਕੱਤਰ ਖੁੱਦ ਹੀ ਕਿਸੇ ਸਮੇ ਵੀ ਹਸਪਤਾਲ , ਡਿਸਪੈਂਸਰੀ ਵਿਚ ਜਾ ਕੇ ਚੈਕਿੰਗ ਕਰ ਰਹੇ ਹਨ । ਉਹ ਖੁਦ ਹੀ ਆਮ ਜਨਤਾ ਬਣ ਕੇ ਲਾਇਨ ਵਿਚ ਲੱਗ ਜਾਂਦੇ ਹਨ । ਜੋ ਇਸ ਸਮੇ ਚਰਚਾ ਵਿਚ ਹਨ ।