ਰਾਜਨਾਥ ਸਿੰਘ ਵੱਲੋਂ ਐਮ.ਐਲ.ਐਫ. 2020 ਦਾ ਉਦਘਾਟਨ, ਰੱਖਿਆ ਸੈਨਾਵਾਂ ਵੱਲ ਪੰਜਾਬ ਦੇ ਯੋਗਦਾਨ ਨੂੰ ਸਹੀ ਠਹਿਰਾਇਆ
ਕਿਹਾ, ਲੋਕਾਂ ਅਤੇ ਰੱਖਿਆ ਵਿਚਕਾਰ ਇਕ ਵਿਲੱਖਣ ਪਹਿਲਕਦਮੀ, ਜੰਗੀ ਨਾਇਕਾਂ ਦੀ ਧਰਤੀ ਪੰਜਾਬ ਵਿੱਚ ਹੀ ਕਰਵਾਇਆ ਜਾ ਸਕਦਾ ਅਜਿਹਾ ਸਮਾਗਮ
ਚੰਡੀਗੜ, 18 ਦਸੰਬਰ:ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੁੱਕਰਵਾਰ ਨੂੰ ਮਿਲਟਰੀ ਲਿਟਰੇਚਰ ਫੈਸਟੀਵਲ (ਐਮ.ਐਲ.ਐਫ.) 2020 ਨੂੰ ਉਨਾਂ ਮਹਾਨ ਯੋਧਿਆਂ ਨੂੰ ਸਮਰਪਿਤ ਕੀਤਾ ਜਿਨਾਂ ਨੇ ਸਾਡੀ ਮਾਤ ਭੂਮੀ ਦੀ ਸੇਵਾ ਵਿੱਚ ਮਹਾਨ ਕੁਰਬਾਨੀਆਂ ਦਿੱਤੀਆਂ। ਅੱਜ ਸਵੇਰੇ ਇੱਕ ਵਰਚੁਅਲ ਸਮਾਰੋਹ ਦੌਰਾਨ ਫੈਸਟੀਵਲ ਦਾ ਉਦਘਾਟਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਐਮ.ਐਲ.ਐਫ. ਕਰਵਾਉਣ ਦਾ ਵਿਚਾਰ ਬਿਲਕੁਲ ਸਹੀ ਹੈ ਕਿਉਂਕਿ ਇਹ ਬਹਾਦਰ ਜੰਗੀ ਨਾਇਕਾਂ ਦੀ ਧਰਤੀ ਹੈ। ਸ੍ਰੀ ਰਾਜਨਾਥ ਸਿੰਘ ਨੇ ਟਿੱਪਣੀ ਕੀਤੀ ਕਿ ਰੱਖਿਆ ਸਭਿਆਚਾਰ ਅਤੇ ਪਰੰਪਰਾਵਾਂ ਦਾ ਇਹ ਸਮਾਗਮ ਜੇ ਕਿਤੇ ਕਰਵਾਇਆ ਜਾ ਸਕਦਾ ਹੈ ਤਾਂ ਉਹ ਪੰਜਾਬ ਹੀ ਹੈ। ਉਹਨਾਂ ਨੇ ਫੌਜ ਦੇ ਸਭਿਆਚਾਰ ਵਿਚ ਝਾਤ ਪਾਉਣ ਲਈ ਇਕ ਯੋਗ ਮੰਚ ਪੇਸ ਕਰਨ ਲਈ ਪ੍ਰਬੰਧਕਾਂ ਦੇ ਯਤਨਾਂ ਦੀ ਸਲਾਘਾ ਕੀਤੀ ਅਤੇ ਕਿਹਾ ਕਿ ਇਸ ਨਾਲ ਸਾਡੇ ਨੌਜਵਾਨਾਂ ਨੂੰ ਫੌਜ ਨੂੰ ਆਪਣੇ ਕੈਰੀਅਰ ਵਜੋਂ ਚੁਣਨ ਲਈ ਪ੍ਰੇਰਨਾ ਮਿਲੇਗੀ।
ਪਿਛਲੇ ਸਾਲ ਸੰਸਦ ਦੇ ਸੈਸਨ ਵਿੱਚ ਵਾਧੇ ਕਾਰਨ ਇਸ ਵਿਸ਼ੇਸ਼ ਸਮਾਗਮ ਵਿਚ ਸਾਮਲ ਹੋਣ ਵਿਚ ਆਪਣੀ ਅਸਮਰਥ ਰਹਿਣ ‘ਤੇ ਅਫ਼ਸੋਸ ਜ਼ਾਹਿਰ ਕਰਦਿਆਂ, ਰੱਖਿਆ ਮੰਤਰੀ ਨੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਅਤੇ ਜਨਤਾ ਵਿਚ ਵੱਡੇ ਪੱਧਰ ‘ਤੇ ਫੌਜੀ ਮਾਮਲਿਆਂ ਬਾਰੇ ਵਧੇਰੇ ਸਮਝ ਪੈਦਾ ਕਰਨ ਲਈ ਇਕ ਢੁੱਕਵਾਂ ਮੰਚ ਪ੍ਰਦਾਨ ਕਰਨ ‘ਤੇ ਸੰਤੁਸਟੀ ਜਾਹਰ ਕੀਤੀ। ਉਹਨਾਂ ਦੱਸਿਆ ਕਿ ਮੈਂ ਪਿਛਲੇ ਸਾਲ ਐਮਐਲਐਫ ਵਿਖੇ ਕਿਤਾਬਾਂ ‘ਤੇ ਵਿਚਾਰ-ਵਟਾਂਦਰੇ, ਪੈਨਲ ਵਿਚਾਰ ਵਟਾਂਦਰੇ ਅਤੇ ਸਾਡੇ ਸੈਨਿਕਾਂ ਦੁਆਰਾ ਵਿਖਾਏ ਗਏ ਹੈਰਤਅੰਗੇਜ਼ ਕਾਰਨਾਮਿਆਂ ਸਮੇਤ ਸਾਰੀਆਂ ਗਤੀਵਿਧੀਆਂ ਦਾ ਧਿਆਨ ਰੱਖ ਰਿਹਾ ਸੀ।
ਐਮਐਲਐਫ ਜਿਸ ਨੂੰ ਉੱਘੇ ਸੈਨਿਕ ਇਤਿਹਾਸਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਦੀ ਸਾਂਝੀ ਪਹਿਲਕਦਮੀ ਨੇ ਪੱਛਮੀ ਕਮਾਂਡ ਨਾਲ ਸਾਲ 2017 ਵਿੱਚ ਸ਼ੁਰੂ ਕੀਤਾ ਸੀ ਅਤੇ ਸ਼ੁਰੂ ਤੋਂ ਹੀ ਇਸ ਨੂੰ ਲਗਾਤਾਰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਵਿਸਵਵਿਆਪੀ ਦਿ੍ਰਸਟੀਕੋਣ ਵਿਚ ਯੁੱਧ ਦੀ ਵੱਧ ਰਹੀ ਪ੍ਰਕਿਰਤੀ ਨੂੰ ਦਰਸਾਉਂਦੇ ਹੋਏ, ਰੱਖਿਆ ਮੰਤਰੀ ਨੇ ਲੋਕਾਂ ਖਾਸਕਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਲੋੜ ਪੈਣ ‘ਤੇ ਰੱਖਿਅਕ ਜੀਵਨ ਸ਼ੈਲੀ ਦੇ ਰੂਪ ਵਿੱਚ ਕਾਰਜ ਕਰਨ ਲਈ ਖ਼ੁਦ ਨੂੰ ਰੱਖਿਆ ਦੇ ਤਰੀਕਿਆਂ ਨਾਲ ਜਾਣੂ ਕਰਵਾਉਣ। ਅੱਜ ਮੋਬਾਈਲ ਮਿਸਾਈਲ ਇੰਨਾ ਸਕਤੀਸਾਲੀ ਹਥਿਆਰ ਹੈ ਅਤੇ ਸਾਡੇ ਨੌਜਵਾਨਾਂ ਨੂੰ ਇਸ ਦਾ ਲਾਭ ਲੈਣਾ ਚਾਹੀਦਾ ਹੈ ਅਤੇ ਸਾਈਬਰ, ਜੀਵ-ਵਿਗਿਆਨ ਅਤੇ ਜਾਣਕਾਰੀ ਦੇ ਖੇਤਰ ਵਿਚ ਖੋਜਾਂ ਰਾਹੀਂ ਸਾਡੀਆਂ ਫੌਜਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ।
ਐਮਐਲਐਫ 2020 ਲਈ ਚੁਣੇ ਗਏ ਵਿਸ਼ਿਆਂ ਜੈ ਜਵਾਨ ਜੈ ਕਿਸਾਨ, ਰੱਖਿਆ ਖੇਤਰ ਵਿਚ ਸਵੈ-ਨਿਰਭਰਤਾ ਅਤੇ ਬਾਲੀਵੁੱਡ ਦੀ ਸਲਾਘਾ ਕਰਦਿਆਂ ਰੱਖਿਆ ਮੰਤਰੀ ਨੇ ਵਿਸਵਾਸ ਜਤਾਇਆ ਕਿ ਇਹ ਪਲੇਟਫਾਰਮ ਖੇਤਰੀ ਅਤੇ ਰਾਸਟਰੀ ਮਹੱਤਤਾ ਸਬੰਧੀ ਉਤਸ਼ਾਹ ਦੇਣ ਵਾਲੀ ਵਾਰਤਾਲਾਪ ਪ੍ਰਦਾਨ ਕਰਦਾ ਰਹੇਗਾ। ਨੌਜਵਾਨਾਂ ਨੂੰ ਬਹਾਦਰੀ, ਕੁਰਬਾਨੀ ਅਤੇ ਦਿ੍ਰੜਤਾ ਦੇ ਗੁਣ ਧਾਰਨ ਕਰਨ ਲਈ ਪ੍ਰੇਰਿਤ ਕਰਦਿਆਂ ਉਨਾਂ ਨੇ ਨੌਜਵਾਨਾਂ ਨੂੰ ਆਪਣੇ ਮਹਾਨ ਸਿਪਾਹੀਆਂ ਦੇ ਨਕਸੇ ਕਦਮਾਂ ਉੱਤੇ ਚੱਲਣ ਲਈ ਕਿਹਾ।
ਸੈਨਿਕਾਂ ਨਾਲ ਆਪਣੀ ਨਿੱਜੀ ਸਾਂਝ ਨੂੰ ਦੁਹਰਾਉਂਦਿਆਂ, ਰੱਖਿਆ ਮੰਤਰੀ ਨੇ ਕਿਹਾ ਕਿ ਮੌਜੂਦਾ ਐਮਐਲਐਫ ਵਿਸੇਸ ਹੈ ਕਿਉਂਕਿ ਦੇਸ ਪਾਕਿਸਤਾਨ ਵਿਰੁੱਧ 1971 ਦੀ ਜੰਗ ਦੀ ਗੋਲਡਨ ਜੁਬਲੀ ਮਨਾ ਰਿਹਾ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਦੇ ਰਾਜਪਾਲ ਵੀਪੀਐਸ ਬਦਨੌਰ ਨੇ ਕਿਹਾ ਕਿ ਪੰਜਾਬ ਖਿੱਤੇ ਦੀਆਂ ਅਮੀਰ ਫੌਜੀ ਪਰੰਪਰਾਵਾਂ ਦੇ ਮੱਦੇਨਜਰ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਇਹ ਖੇਤਰ ਲੰਮੇ ਸਮੇਂ ਤੋਂ ਮਿਲਟਰੀ ਸਮਾਗਮਾਂ ਦਾ ਖਜਾਨਾ ਰਿਹਾ ਹੈ, ਇਸ ਤਰਾਂ ਫੌਜੀ ਹਮਲਿਆਂ ਅਤੇ ਮੁਹਿੰਮਾਂ ਦੀਆਂ ਅਨੇਕਾਂ ਕਥਾਵਾਂ ਵਿੱਚ ਵਾਧਾ ਹੋਇਆ ਅਤੇ ਜੰਗ ਦੇ ਮੈਦਾਨਾਂ, ਬਲੀਦਾਨਾਂ ਅਤੇ ਅਜਿਹੀਆਂ ਲੜਾਈਆਂ ਨਾ ਸਿਰਫ਼ ਖਿੱਤੇ, ਬਲਕਿ ਸਮੁੱਚੇ ਦੇਸ ਨੂੰ ਅੱਗੇ ਵਧਾਉਂਦੀਆਂ ਹਨ।
ਫੈਸਟ ਨੂੰ ਪੰਜਾਬ ਦੇ ਲੋਕਾਂ ਵਾਂਗ ਵਿਸ਼ੇਸ਼ ਦੱਸਦਿਆਂ ਬਦਨੌਰ ਨੇ ਕਿਹਾ ਕਿ ਐਮ.ਐਲ.ਐਫ ਵਰਗੇ ਨਵੇਕਲੇ ਸਮਾਗਮ ਸੈਨਿਕ ਇਤਿਹਾਸ, ਕਦਰਾਂ ਕੀਮਤਾਂ, ਪਰੰਪਰਾਵਾਂ ਅਤੇ ਨਸਲਾਂ ਨੂੰ ਉਜਾਗਰ ਕਰਦੇ ਹਨ ਜਿਹਨਾਂ ਦੀ ਜਾਣਕਾਰੀ ਆਮ ਲੋਕਾਂ ਤੱਕ ਜ਼ਿਆਦਤਰ ਨਹੀਂ ਪਹੁੰਚ ਪਾਉਂਦੀ। ਅਜਿਹੇ ਪ੍ਰੋਗਰਾਮਾਂ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਦਾ ਹੈ ਅਤੇ ਹਰ ਸਾਲ ਖੇਤਰ ਦੇ ਲੋਕ ਇਸ ਸਮਾਗਮ ਦੀ ਬੇਸਬਰੀ ਨਾਲ ਉਡੀਕ ਕੀਤੀ ਜਾਂਦੀ ਹੈ। ਰਾਜਪਾਲ ਨੇ ਅੱਗੇ ਕਿਹਾ ਕਿ ਫੈਸਟ ਦਾ ਉਤਸ਼ਾਹ ਲੋਕਾਂ ਦੀ ਚੜਦੀ ਕਲਾ ਵਾਲੀ ਸੱਚੀ ਭਾਵਨਾ ਅਤੇ ਖੁਸਹਾਲ ਸੁਭਾਅ ਨਾਲ ਮੇਲ ਖਾਂਦਾ ਹੈ।
ਬਦਨੌਰ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਐਮ.ਐਲ.ਐਫ -2020 ਫੈਸਟ ਨੂੰ ਨਿਰੰਤਰ ਸਫਲ ਬਣਾਉਣ ਵਿੱਚ ਸ਼ਾਮਲ ਸਾਰਿਆਂ ਦਾ ਧੰਨਵਾਦ ਕੀਤਾ ।
ਇਸ ਮੌਕੇ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ ਟੀ.ਐੱਸ. ਸ਼ੇਰਗਿੱਲ (ਸੇਵਾ ਮੁਕਤ) ਨੇ ਐਮ.ਐਲ.ਐਫ. ਦੇ ਪ੍ਰਬੰਧਨ ਵਿੱਚ ਅਹਿਮ ਯੋਗਦਾਨ ਦੇਣ ਲਈ ਪੱਛਮੀ ਕਮਾਂਡ ਦੇ ਹੈਡਕੁਆਰਟਰ ਦੀ ਸ਼ਲਾਘਾ ਕੀਤੀ। ਉਨਾਂ ਅਫਸੋਸ ਜ਼ਾਹਰ ਕੀਤਾ ਕਿ ਕੋਵਿਡ -19 ਮਹਾਂਮਾਰੀ ਦੇ ਮੱਦੇਨਜ਼ਰ ਇਸ ਵਾਰ ਇਹ ਸਮਾਗਮ ਖੁੱਲੇ ਵਿਚ ਨਹੀਂ ਕਰਵਾਇਆ ਜਾ ਸਕਦਾ ।
ਮਰਹੂਮ ਪ੍ਰਧਾਨਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਯਾਦ ਕਰਦਿਆਂ ਸੀਨੀਅਰ ਸਲਾਹਕਾਰ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਨੇ ‘ਜੈ ਜਵਾਨ ਜੈ ਕਿਸਾਨ’ ਦਾ ਨਾਅਰਾ ਦੇ ਕੇ ਕਿਸਾਨ ਅਤੇ ਸਿਪਾਹੀ ਦੋਵਾਂ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਰਾਸ਼ਟਰ ਨੂੰ ਨਵੀਂ ਸੇਧ ਦਿੱਤੀ।
ਜਨਰਲ ਸ਼ੇਰਗਿੱਲ ਨੇ ਅੱਗੇ ਕਿਹਾ ਕਿ ਦੇਸ਼ ਦੇ ਰੱਖਿਆ ਬਲਾਂ ਦਾ ਸਭ ਤੋਂ ਮਾਣਮੱਤਾ ਪਹਿਲੂ ਉਨਾਂ ਦਾ ਬਹੁ-ਜਾਤੀ ਅਤੇ ਬਹੁ-ਵਿਸ਼ਵਾਸ ਵਾਲਾ ਗੁਣ ਹੈ ਜੋ ਕਿ ਦੇਸ਼ ਦੀ ਸੇਵਾ ਕਰਦਿਆਂ ਪੰਜਾਬ ਨੇ ਬੜੇ ਮਾਣ ਨਾਲ ਪ੍ਰਗਟ ਕੀਤਾ ਹੈ।
ਐਮ. ਐਲ.ਐਫ ਦੇ ਆਯੋਜਨ ਵਿਚ ਪੰਜਾਬ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਟਿ੍ਰਬਿਊਨ ਟਰੱਸਟ ਦੇ ਚੇਅਰਮੈਨ ਅਤੇ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਐਨ.ਐਨ. ਵੋਹਰਾ ਨੇ ਦੇਸ਼ ਦੀ ਖੇਤਰੀ ਅਖੰਡਤਾ ਵਰਗੇ ਰਾਸ਼ਟਰੀ ਮਹੱਤਵ ਦੇ ਮੁੱਦਿਆਂ ‘ਤੇ ਚਾਨਣਾ ਪਾਉਣ ਵਾਲੇ ਵਿਚਾਰ ਵਟਾਂਦਰੇ ਆਯੋਜਿਤ ਕਰਵਾਉਣ ਕਰਕੇ ਫੈਸਟ ਨੂੰ ਮਹੱਤਵਪੂਰਨ ਦੱਸਿਆ।
ਬੀਤੇ ਸਮੇਂ ਬਾਰੇ ਦੱਸਦਿਆਂ ਸਾਬਕਾ ਰਾਜਪਾਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਰੱਖਿਆ ਸਬੰਧੀ ਮਾਮਲਿਆਂ ਜਿਵੇਂ ਕਿ ਜੰਗ ਦੇ ਤਜਰਬੇ ਸਾਂਝੇ ਕਰਨਾ ਅਤੇ ਫੌਜੀ ਮਾਮਲਿਆਂ ਸਬੰਧੀ ਦਸਤਾਵੇਜ਼ਾਂ ਨੂੰ ਜਨਤਕ ਤੌਰ ’ਤੇ ਪ੍ਰਕਾਸ਼ਤ ਕਰਨ ਤੋਂ ਗੁਰੇਜ਼ ਕੀਤਾ ਜਾਂਦਾ ਸੀ। ਸ੍ਰੀ ਵੋਹਰਾ ਨੇ ਕਿਹਾ ਕਿ ਹੁਣ ਮਾਹੌਲ ਬਦਲ ਰਿਹਾ ਹੈ ਅਤੇ ਜੇ ਇਸੇ ਤਰਾਂ ਜਾਰੀ ਰਿਹਾ ਤਾਂ ਨੌਜਵਾਨ ਪੀੜੀ ਖਾਸਕਰ ਮਿਲਟਰੀ ਅਕੈਡਮੀਆਂ ਦੇ ਕੈਡਿਟਾਂ ਨੂੰ ਇਸ ਤੋਂ ਬਹੁਤ ਪੇ੍ਰਰਣਾ ਮਿਲੇਗੀ। ਸਿਵਲ ਅਤੇ ਫੌਜੀ ਖੇਤਰਾਂ ਵਿਚਾਲੇ ਵਧੇਰੇ ਸਬੰਧ ਹੋਣ ਦੀ ਵਕਾਲਤ ਕਰਦਿਆਂ ਉਨਾਂ ਕਿਹਾ ਕਿ ਦੋਵਾਂ ਵਿਚਾਲੇ ਜਿੰਨਾ ਮੇਲ ਮਿਲਾਪ ਹੋਵੇਗਾ, ਰਾਸ਼ਟਰੀ ਏਕਤਾ ਅਤੇ ਦੇਸ਼ ਦੀ ਪ੍ਰਭੂਸੱਤਾ ਨੂੰ ਮਜ਼ਬੂਤ ਕਰਨ ਲਈ ਉੰਨਾ ਹੀ ਚੰਗਾ ਹੋਵੇਗਾ।